(Date : 26/April/2424)

(Date : 26/April/2424)

मोदी सरकार ने पूरे राष्ट्र में विकास के तोड़े सारे रिकॉर्ड --सुशील रिंकु | ट्रांसपोर्टर विजय प्रभाकर को प्रदेश भाजपा ट्रांसपोर्ट सैल के को-कन्वीनर नियुक्त होने पर केडी भंडारी ने किया सम्मान | डिप्स कपूरथला में किया गया आधिकारिकीकरण समारोह आयोजित | सीटी यूनिवर्सिटी ने पुस्तक दान अभियान के साथ मनाया विश्व पुस्तक दिवस | एचएमवी की बीसीए सेमेस्टर-3 की छात्राएं यूनिवर्सिटी में छाईं |

सामाजिक गतिविधयां

ਟਰਾਲੀ ਯੂਨੀਅਨ ਮੋਗਾ ਦੇ ਡਰਾਈਵਰਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਕੀਤਾ ਜਾਗਰੂਕ

ਡਰਾਈਵਰਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ, ਹੈਲਮੇਟ ਦੀ ਵਰਤੋਂ, ਸੀਟ ਬੈਲਟ ਦੀ ਮਹੱਤਤਾ ਆਦਿ ਬਾਰੇ ਦਿੱਤੀ ਜਾਣਕਾਰੀ

ਮੋਗਾ (ਕਮਲ) :- ਪੰਜਾਬ ਸਰਕਾਰ ਦੇ ਨਿਰਦੇਸ਼ਾ ਦੀ ਪਾਲਣਾ ਕਰਦਿਆਂ ਸੜਕ ਸੁਰੱਖਿਆ ਮਹੀਨਾ ਤਹਿਤ ਵੱਖ ਵੱਖ ਜਾਗਰੂਕਤਾ ਗਤੀਵਿਧੀਆਂ ਜੰਗੀ ਪੱਧਰ ਉੱਪਰ ਚਲਾਈਆਂ ਜਾ ਰਹੀਆਂ ਹਨ।ਇਹ ਗਤੀਵਿਧੀਆਂ 14 ਫਰਵਰੀ ਤੱਕ ਜਾਰੀ ਰਹਿਣਗੀਆਂ । ਹੋਰਨਾਂ ਵਿਭਾਗਾਂ ਦੇ ਨਾਲ ਨਾਲ ਟ੍ਰੈਫਿਕ ਐਜੂਕੇਸ਼ਨ ਸੈੱਲ ਮੋਗਾ ਵੱਲੋਂ ਨਿੱਤ ਦਿਨ ਇਹ ਜਾਗਰੂਕਤਾ ਗਤੀਵਿਧੀਆਂ ਵੱਖ ਵੱਖ ਸਥਾਨਾਂ ਉੱਪਰ ਆਯੋਜਿਤ ਕਰਵਾਈਆਂ ਜਾ ਰਹੀਆਂ ਹਨ । ਇਨ੍ਹਾਂ ਦੀ ਲਗਾਤਾਰਤਾ ਵਿੱਚ ਅੱਜ ਟਰਾਲੀ ਯੂਨੀਅਨ ਮੋਗਾ ਦੇ ਡਰਾਈਵਰਾਂ ਨੂੰ ਨਸ਼ਿਆ ਤੋਂ ਦੂਰ ਰਹਿਣ, ਦੋ ਪਹੀਆ ਵਾਹਨ ਚਲਾਉਦੇ ਸਮੇਂ ਹੈਲਮੇਟ ਦੀ ਵਰਤੋਂ ਕਰਨ, ਸੀਟ ਬੈਲਟ ਦੀ ਵਰਤੋਂ ਕਰਨ, ਓਵਰ ਸਪੀਡ ਵਹੀਕਲ ਨਾ ਚਲਾਉਣ, ਟ੍ਰੈਫਿਕ ਨਿਯਮਾਂ ਦੀ ਪਾਲਨਾ ਕਰਨ, ਲੇਨ ਡਰਾਈਵਿੰਗ ਸੰਬੰਧੀ, ਵਹੀਕਲਾਂ ਦੇ ਦਸਤਾਵੇਜ਼ ਪੂਰੇ ਰੱਖਣ ਅਤੇ ਅਣਪਛਾਤੇ ਵਹੀਕਲ ਨਾਲ ਐਕਸੀਡੈਂਟ ਹੋਣ ਤੇ ਸਲੇਸ਼ੀਅਨ  ਫੰਡ ਮੁਆਵਜ਼ਾ ਲੈਣ ਸਬੰਧੀ ਜਾਗਰੂਕ ਕੀਤਾ ਗਿਆ। ਇਸ ਜਾਗਰੂਕਤਾ ਕੈਂਪ ਵਿੱਚ ਏ.ਐਸ.ਆਈ. ਸੁਖਮੰਦਰ ਸਿੰਘ ਟ੍ਰੈਫਿਕ ਸਟਾਫ ਮੋਗਾ ਅਤੇ ਹੈੱਡ ਕਾਂਸਟੇਬਲ ਸੁਖਜਿੰਦਰ ਸਿੰਘ ਟ੍ਰੈਫਿਕ ਐਜੂਕੇਸ਼ਨ ਸੈਲ ਮੋਗਾ ਨੇ ਸੰਬੋਧਨ ਕੀਤਾ। ਸੁਖਮੰਦਰ ਸਿੰਘ ਨੇ ਲੇਨ ਡਰਾਈਵਿੰਗ ਸੰਬੰਧੀ ਅਤੇ ਵਹੀਕਲਾਂ ਉੱਪਰ ਹਾਈ ਸਕਿਉਰਿਟੀ ਨੰਬਰ ਪਲੇਟਾਂ ਲਗਵਾਉਣ ਦੀ ਅਪੀਲ ਕੀਤੀ। ਹੈੱਡ ਕਾਂਸਟੇਬਲ ਸੁਖਜਿੰਦਰ ਸਿੰਘ ਟ੍ਰੈਫਿਕ ਐਜੂਕੇਸ਼ਨ ਸੈੱਲ ਮੋਗਾ ਨੇ ਸਾਰਿਆ ਨੂੰ ਨਸ਼ਿਆਂ ਤੋਂ ਦੂਰ ਰਹਿਣ ਸਬੰਧੀ ਅਤੇ ਸਾਈਬਰ ਸੱੈਲ ਸਾਈਬਰ ਕ੍ਰਾਈਮ ਰਾਹੀਂ ਹੋ ਰਹੀਆਂ ਠੱਗੀਆਂ ਤੋਂ ਬਚਣ ਸੰਬੰਧੀ ਜਾਗਰੂਕ ਕੀਤਾ। ਸਾਈਬਰ ਕ੍ਰਾਈਮ ਹੈਲਪਲਾਈਨ ਨੰਬਰ 1930 ਦੀ ਜਾਣਕਾਰੀ ਵੀ ਦਿੱਤੀ। ਇਸ ਮੌਕੇ ਯੂਨੀਅਨ ਪ੍ਰਧਾਨ ਬੂਟਾ ਸਿੰਘ ,ਸ਼ੰਿਗਾਰਾ ਸਿੰਘ, ਕਾਕਾ ਸਿੰਘ ਅਤੇ ਸਮੂਹ ਡਰਾਈਵਰ ਸਾਹਿਬਾਨ ਹਾਜ਼ਰ ਸਨ ।

ਪੀ.ਐਮ. ਵਿਸ਼ਵਕਰਮਾ ਯੋਜਨਾ ਤਹਿਤ ਪ੍ਰਾਪਤ 363 ਅਰਜੀਆਂ ਨੂੰ ਅਗਲੇਰੀ ਕਾਰਵਾਈ ਲਈ ਦਿੱਤੀ ਮਨਜੂਰੀ

ਡਿਪਟੀ ਕਮਿਸ਼ਨਰ ਵੱਲੋਂ ਸਮੂਹ ਅਧਿਕਾਰੀਆਂ ਨੂੰ ਸਕੀਮ ਦਾ ਵੱਧ ਤੋਂ ਵੱਧ ਪ੍ਰਚਾਰ ਕਰਨ ਦੇ ਨਿਰਦੇਸ਼ ਜਾਰੀ

ਮੋਗਾ (ਕਮਲ) :- ਭਾਰਤ ਸਰਕਾਰ ਵੱਲੋਂ ਸੁਰੂ ਕੀਤੀ ਗਈ ਪੀ.ਐਮ. ਵਿਸਵਕਰਮਾ ਸਕੀਮ ਦੀ ਜਿਲ੍ਹਾ ਮੋਗਾ ਵਿੱਚ ਵੱਖ ਵੱਖ ਤਰ੍ਹਾਂ ਦੇ 18 ਕਿੱਤਿਆਂ ਨਾਲ ਜੁੜੇ ਹਸਤਕਾਰਾਂ ਦੀ ਰਜਿਸਟ੍ਰੇਸਨ ਦਾ ਕੰਮ ਲਗਾਤਾਰ ਜਾਰੀ ਹੈ। ਅੱਜ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਸਕੀਮ ਤਹਿਤ ਬਣਾਈ ਗਈ ਡਿਸਟ੍ਰਿਕਟ ਇੰਪਲੀਮੈਂਟੇਸਨ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਪੀ.ਐਮ. ਵਿਸ਼ਵਕਰਮਾ ਸਕੀਮ ਤਹਿਤ ਵੱਖ ਵੱਖ ਉਮੀਦਵਾਰਾਂ ਦੀਆਂ ਹੁਣ ਤੱਕ 363 ਅਰਜ਼ੀਆਂ ਆਈਆਂ ਸਨ ਜਿਹਨਾਂ ਨੂੰ ਡਿਪਟੀ ਕਮਿਸ਼ਨਰ ਵੱਲੋਂ ਅਗਲੇਰੀ ਕਾਰਵਾਈ ਲਈ ਮਨਜੂਰੀ ਦੇ ਦਿੱਤੀ ਗਈ ਹੈ। ਉਨ੍ਹਾਂ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਇਸ ਸਕੀਮ ਦਾ ਵੱਧ ਤੋਂ ਵੱਧ ਪ੍ਰਚਾਰ ਕਰਨ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਸਕੀਮ ਤਹਿਤ ਹਸਤ ਕਲਾਕਾਰਾਂ ਨੂੰ ਇਕ ਪੋਰਟਲ ਉੱਤੇ ਰਜਿਸਟਰ ਕਰਵਾਇਆ ਜਾ ਰਿਹਾ ਹੈ। ਰਜਿਸਟਰੇਸ਼ਨ ਦਾ ਕੰਮ ਜ਼ਿਲ੍ਹਾ ਮੋਗਾ ਵਿੱਚ ਚੱਲ ਰਹੇ 300 ਤੋਂ ਵਧੇਰੇ ਕਾਮਨ ਸਰਵਿਸ ਸੈਂਟਰਾਂ ਉੱਤੇ ਜਾਰੀ ਹੈ।ਰਜਿਸਟਰੇਸ਼ਨ ਦਾ ਇਹ ਡਾਟਾ ਜਿਲ੍ਹਾ ਉਦਯੋਗ ਕੇਂਦਰ ਵਿੱਚ ਇਕੱਠਾ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਕਮੇਟੀ ਨੂੰ ਨਿਰਦੇਸ਼ ਜਾਰੀ ਕੀਤੇ ਕਿ 18 ਕਿੱਤਿਆਂ ਨਾਲ ਜੁੜੇ ਹਸਤਖਾਰਾਂ ਦੀ ਸਤ ਫੀਸਦੀ ਰਜਿਸਟ੍ਰੇਸ਼ਨ ਨੂੰ ਯਕੀਨੀ ਬਣਾਉਣ ਦੇ ਯਤਨ ਕੀਤੇ ਜਾਣ। ਇਸ ਸਕੀਮ ਦੇ ਵਿੱਚ ਵਿਸ਼ਵਕਰਮੀਆਂ ਨੂੰ ਉਹਨਾਂ ਦੇ ਕਿੱਤੇ ਵਿੱਚ ਹੋਰ ਨਿਪੁੰਨਤਾ ਲਿਆਉਣ ਲਈ ਟ੍ਰੇਨਿੰਗ ਮੁਹਇਆ ਕਰਵਾਈ ਜਾਵੇਗੀ ਅਤੇ 500 ਰੁਪਏ ਪ੍ਰਤੀ ਦਿਨ ਵੀ ਦਿੱਤੇ ਜਾਣਗੇ। ਯੋਗ ਹਸਤਕਾਰਾਂ ਨੂੰ ਕੇਂਦਰ ਵੱਲੋਂ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ ਅਤੇ ਟੂਲ ਕਿੱਟ ਖਰੀਦਣ ਲਈ 15 ਹਜਾਰ ਰੁਪਏ ਦਾ ਵਾਉਚਰ ਦਿੱਤਾ ਜਾਵੇਗਾ। ਇਸ ਉਪਰੰਤ ਉਹਨਾਂ ਨੂੰ ਬਿਨਾ ਕਿਸੇ ਫੀਸ ਤੋਂ ਇਕ ਲੱਖ ਰੁਪਏ ਦਾ ਕਰਜਾ ਦਿੱਤਾ ਜਾਵੇਗਾ, ਜਿਸ ਉੱਤੇ ਮਹਿਜ 5 ਫੀਸਦੀ ਦਰ ਨਾਲ ਵਿਆਜ ਲੱਗੇਗਾ। ਨਿਰਧਾਰਤ 18 ਮਹੀਨੇ ਵਿੱਚ ਇਹ ਕਰਜਾ ਲਾਹੁਣ ਵਾਲੇ ਹਸਤ ਕਲਾਕਾਰਾਂ ਨੂੰ ਨਵੇਂ ਸਿਰੇ ਤੋਂ 2 ਲੱਖ ਰੁਪਏ ਕਰਜਾ ਮਿਲਣਯੋਗ ਹੋਵੇਗਾ। ਜਿਸ ਨਾਲ ਉਹ ਆਪਣਾ ਕੰਮ ਹੋਰ ਵਧਾ ਸਕਣਗੇ।ਵਿਸਵਕਰਮੀਆਂ ਨੂੰ ਡਿਜੀਟਲ ਟ੍ਰਾਂਜੈਕਸਨ ਨੂੰ ਸਸਕਤੀਕਰਨ ਕਰਨ ਲਈ ਇੰਨਸੈਂਟਿਵ ਮੁਹਇਆ ਕਰਵਾਏ ਜਾਣਗੇ ਅਤੇ ਉਤਪਾਦਾਂ ਨੂੰ ਸੇਲ ਕਰਨ ਲਈ ਮਾਰਕਟਿੰਗ ਸਪੋਰਟ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਸਕੀਮ ਹਸਤ ਕਲਾਕਾਰਾਂ ਦੇ ਆਰਥਿਕ ਅਤੇ ਸਮਾਜਿਕ ਉਥਾਨ ਵਿੱਚ ਅਹਿਮ ਭੂਮਿਕਾ ਅਦਾ ਕਰੇਗੀ। ਉਹਨਾਂ ਜਿਲ੍ਹਾ ਮੋਗਾ ਦੇ ਹਸਤ ਕਲਾਕਾਰਾਂ ਨੂੰ ਇਸ ਸਕੀਮ ਦਾ ਲਾਭ ਲੈਣ ਦਾ ਸੱਦਾ ਦਿੱਤਾ। ਉਹਨਾਂ ਕਿਹਾ ਕਿ ਵਧੇਰੀ ਜਾਣਕਾਰੀ ਲਈ 9888880556 ਨੰਬਰ ਉੱਤੇ ਸੰਪਰਕ ਕੀਤਾ ਜਾ ਸਕਦਾ ਹੈ। ਮੀਟਿੰਗ ਵਿੱਚ ਮੋਗਾ ਦੇ ਐੱਸ ਡੀ ਐੱਮ ਸਾਰੰਗਪ੍ਰੀਤ ਸਿੰਘ ਔਜਲਾ, ਜਿਲ੍ਹਾ ਉਦਯੋਗ ਕੇਂਦਰ ਮੋਗਾ ਸੁਖਮਿੰਦਰ ਸਿੰਘ ਰੇਖੀ, ਵਜੀਰ ਸਿੰਘ ਅਸਿਸਟੈਂਟ ਡਾਇਰੈਕਟਰ ਮਨਿਸਟਰੀ ਆਫ਼ ਐਮ.ਐਸ.ਐਮ.ਈ.-ਡੀ.ਐਫ.ਓ. ਲੁਧਿਆਣਾ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜਰ ਸਨ ।

ਆਪ ਸਰਕਾਰ ਤੁਹਾਡੇ ਦੁਆਰ ਤਹਿਤ 12 ਤੋਂ 16 ਫਰਵਰੀ ਤੱਕ ਲੱਗਣ ਵਾਲੇ ਕੈਂਪਾਂ ਦਾ ਸ਼ਡਿਊਲ ਜਾਰੀ

ਕੈਂਪਾਂ ਦਾ ਵੱਧ ਤੋਂ ਵੱਧ ਲਾਹਾ ਲੈਣਾ ਯਕੀਨੀ ਬਣਾਉਣ ਲੋਕ-ਡਿਪਟੀ ਕਮਿਸ਼ਨਰ

ਮੋਗਾ (ਕਮਲ) :- ਪੰਜਾਬ ਸਰਕਾਰ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਨਿਪਟਾਰਾ ਕਰਨ ਦੇ ਮੰਤਵ ਨਾਲ 'ਆਪ ਸਰਕਾਰ, ਤੁਹਾਡੇ ਦੁਆਰ' ਤਹਿਤ ਲਗਾਏ ਜਾ ਰਹੇ ਕੈਂਪਾਂ ਦਾ ਭਾਰੀ ਗਿਣਤੀ ਵਿੱਚ ਲੋਕਾਂ ਵੱਲੋਂ ਲਾਹਾ ਲਿਆ ਜਾ ਰਿਹਾ ਹੈ। ਇਨ੍ਹਾਂ ਕੈਂਪਾਂ ਜਰੀਏ ਲੋਕਾਂ ਦੀਆਂ ਸਮੱਸਿਆਵਾਂ ਦਾ ਇੱਕੋ ਛੱਤ ਥੱਲੇ ਨਿਪਟਾਰਾ ਕਰਕੇ ਵੱਖ ਵੱਖ ਤਰ੍ਹਾਂ ਦੀਆਂ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਮਿਤੀ 12 ਫਰਵਰੀ ਤੋਂ 16 ਫਰਵਰੀ ਤੱਕ ਦੇ ਕੈਂਪਾਂ ਦੇ ਸ਼ਡਿਊਲ ਦੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਨੇ ਦੱਸਿਆ ਕਿ 12 ਫਰਵਰੀ ਨੂੰ ਹਲਕਾ ਮੋਗਾ ਦੇ ਪਿੰਡ ਖੁਖਰਾਣਾ, ਜੋਗੇਵਾਲਾ, ਮੰਗੇਵਾਲਾ, ਬਘੇਲੇਵਾਲਾ ਵਿਖੇ, ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ ਰਣੀਆ, ਬੌਡੇ, ਬੱਧਨੀਂ ਕਲਾਂ ਵਾਰਡ ਨੰਬਰ 3,4,5,6, ਹਲਕਾ ਬਾਘਾਪੁਰਾਣਾ ਦੇ ਪਿੰਡ ਸੇਖਾ ਖੁਰਦ, ਸੇਖਾ ਕਲਾਂ, ਰਾਜਿਆਣਾ, ਕੋਟਲਾ ਮਿਹਰ ਸਿੰਘ ਵਾਲਾ ਤੋਂ ਇਲਾਵਾ ਹਲਕਾ ਧਰਮਕੋਟ ਦੇ ਪਿੰਡ ਬਹਿਰਾਮਕੇ, ਜਾਫਰਵਾਲਾ, ਚੱਕ ਤਾਰੇਵਾਲਾ, ਅੰਮੀਵਾਲਾ, ਵਿਖੇ ਇਹਨਾਂ ਕੈਂਪਾਂ ਦਾ ਆਯੋਜਨ ਕੀਤਾ ਜਾਵੇਗਾ। ਮਿਤੀ 13 ਫਰਵਰੀ ਕਿ ਹਲਕਾ ਮੋਗਾ ਦੇ ਪਿੰਡ ਸੋਸਣ, ਕੋਇਰਾ ਕਲਾਂ, ਕੋਇਰਾ ਖੁਰਦ, ਡਗਰੂ ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ ਲੋਪੋ, ਬੱਧਨੀਂ ਖੁਰਦ, ਬੱਧਨੀਂ ਕਲਾਂ, ਵਾਰਡ ਨੰਬਰ 7,8,9,10, ਹਲਕਾ ਬਾਘਾਪੁਰਾਣਾ ਦੇ ਪਿੰਡ ਰੋਡੇ, ਆਲਮਵਾਲਾ, ਢਿੱਲਵਾਂਵਾਲਾ, ਥਰਾਜ ਤੋਂ ਇਲਾਵਾ ਹਲਕਾ ਧਰਮਕੋਟ ਦੇ ਪਿੰਡ ਕਿਸ਼ਨਪੁਰਾ ਸੈਦ, ਮੁਸੇਵਾਲਾ, ਮੌਜਗੜ੍ਹ, ਰਸੂਲਪੁਰ ਵਿਖੇ ਇਹ ਕੈਂਪ ਲੱਗਣਗੇ। ਮਿਤੀ 14 ਫਰਵਰੀ ਨੂੰ ਹਲਕਾ ਮੋਗਾ ਦੇ ਪਿੰਡ ਬੁੱਘੀਪੁਰਾ, ਮਹਿਣਾ, ਡਾਲਾ, ਧੂੜ੍ਹਕੋਟ ਕਲਾਂ, ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ ਬੀੜ ਰਾਉਕੇ, ਸੈਦੋਕੇ, ਬੱਧਨੀਂ ਕਲਾਂ ਵਾਰਡ ਨੰਬਰ 11,12,13, ਹਲਕਾ ਬਾਘਾਪੁਰਾਣਾ ਦੇ ਲੰਗੇਆਣਾ ਨਵਾਂ, ਲੰਗੇਆਣਾ ਪੁਰਾਣਾ, ਵੱਡਾ ਘਰ, ਛੋਟਾ ਘਰ ਤੋਂ ਇਲਾਵਾ ਹਲਕਾ ਧਰਮਕੋਟ ਦੇ ਪਿੰਡ ਭਾਗਪੁਰ/ਗਗੜਾ, ਚੂਹੜ ਸਿੰਘ ਵਾਲਾ, ਖੋਸਾ ਰਣਧੀਰ, ਦਾਤੇਵਾਲਾ ਵਿਖੇ ਇਹਨਾਂ ਕੈਂਪਾਂ ਦਾ ਆਯੋਜਨ ਕੀਤਾ ਜਾਵੇਗਾ। ਮਿਤੀ 15 ਫਰਵਰੀ ਕਿ ਹਲਕਾ ਮੋਗਾ ਦੇ ਪਿੰਡ ਧੂੜਕੋਟ ਚੜ੍ਹਤ ਸਿੰਘ ਵਾਲਾ, ਬੁੱਟਰ ਪੱਤੀ ਢਿੱਲੋਂ, ਬੁੱਟਰ ਪੱਤੀ ਭੁੱਲਰ, ਰਾਮੂਵਾਲਾ ਨਵਾਂ, ਨਿਹਾਲ ਸਿੰਘ ਵਾਲਾ ਦੇ ਪਿੰਡ ਰਾਉਕੇ ਕਲਾਂ,ਧੂੜਕੋਟ ਰਣਸੀਹ, ਜਵਾਹਰ ਸਿੰਘ ਵਾਲਾ, ਮਾਛੀਕੇ, ਬਾਘਾਪੁਰਾਣਾ ਦੇ ਪਿੰਡ ਸਮਾਲਸਰ, ਲੰਡੇ, ਨੱਥੂਵਾਲਾ ਗਰਬੀ, ਭਲੂਰ ਤੋਂ ਇਲਾਵਾ ਹਲਕਾ ਧਰਮਕੋਟ ਦੇ ਪਿੰਡ ਸ਼ਾਦੀਵਾਲਾ, ਬਕਰਵਾਲਾ, ਸ਼ੇਰੇਵਾਲਾ, ਚੱਕ ਕੰਨੀਆਂ ਕਲਾਂ ਵਿਖੇ ਇਹ ਕੈਂਪ ਲਗਾਏ ਜਾਣਗੇ। ਮਿਤੀ 16 ਫਰਵਰੀ ਕਿ ਹਲਕਾ ਮੋਗਾ ਦੇ ਪਿੰਡ ਧੂੜਕੋਟ ਟਾਹਲੀ ਵਾਲਾ, ਰਾਮੂੰਵਾਲਾ ਕਲਾਂ, ਰਾਮੂੰਵਾਲਾ ਹਰਚੋਕਾ, ਦੌਧਰ ਗਰਬੀ, ਨਿਹਾਲ ਸਿੰਘ ਵਾਲਾ ਦੇ ਪਿੰਡ ਰਣਸੀਂਹ ਕਲਾਂ, ਰਣਸੀਂਹ ਖੁਰਦ, ਗਾਜਿਆਣਾ, ਬੁਰਜ ਹਮਰਾ, ਬਾਘਾਪੁਰਾਣਾ ਦੇ ਪਿੰਡ ਚੰਦ ਨਵਾਂ, ਚੰਦ ਪੁਰਾਣਾ, ਵਾਰਡ ਨੰ 7, 8 ਤੋਂ ਇਲਾਵਾ ਹਲਕਾ ਧਰਮਕੋਟ ਦੇ ਪਿੰਡ ਦਾਨੇਵਾਲਾ, ਸ਼ੇਰਪੁਰ ਤਾਇਬਾ, ਇੰਦਰਗੜ੍ਹ, ਚੱਕ ਸਿੰਘ ਪੁਰਾ ਵਿਖੇ ਇਹ ਕੈਂਪ ਲਗਾਏ ਜਾਣਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਵੇਰੇ ਵਾਲੇ ਕੈਂਪ ਦਾ ਸਮਾਂ 10:00 ਵਜੇ ਤੋਂ 12:30 ਵਜੇ ਤੱਕ ਜਦਕਿ ਬਾਅਦ ਦੁਪਹਿਰ ਵਾਲੇ ਕੈਂਪ ਦਾ ਸਮਾਂ 2:00 ਵਜੇ ਤੋਂ ਸਾਮ 4:30 ਵਜੇ ਤੱਕ ਹੋਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਕੈਂਪਾਂ ਦੇ ਆਯੋਜਨ ਦਾ ਮੁੱਖ ਟੀਚਾ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਨੇੜੇ ਅਤੇ ਇੱਕੋ ਛੱਤ ਥੱਲੇ ਪੰਜਾਬ ਸਰਕਾਰ ਵੱਲੋਂ ਜਾਰੀ ਲੋਕ ਭਲਾਈ ਸਕੀਮਾਂ ਦਾ ਲਾਭ ਪਹੁੰਚਾਉਣਾ ਅਤੇ ਨਾਗਰਿਕਾਂ ਦੀਆਂ ਮੁਸ਼ਕਿਲਾਂ ਨੂੰ ਸੁਣ ਜਲਦ ਨਿਪਟਾਰੇ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਨ੍ਹਾਂ ਕੈਂਪਾਂ ਦੌਰਾਨ ਵਿਸੇਸ ਤੌਰ ਉੱਤੇ ਵੱਖ-ਵੱਖ ਤਰ੍ਹਾਂ ਦੀਆਂ ਸਰਕਾਰੀ ਸੇਵਾਵਾਂ ਸਬੰਧੀ ਪ੍ਰਾਪਤ ਪ੍ਰਤੀਬੇਨਤੀਆਂ ਦਾ ਨਿਪਟਾਰਾ ਕੀਤਾ ਜਾਵੇਗਾ, ਜਿਨ੍ਹਾਂ ਵਿੱਚ ਜਨਮ ਸਰਟੀਫਿਕੇਟ/ਗੈਰ ਉਪਲੱਬਧਤਾ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਹਲਫੀਆ ਬਿਆਨ ਦੀ ਤਸਦੀਕ, ਲਾਭਪਾਤਰੀਆਂ ਦੇ ਬੱਚਿਆਂ ਨੂੰ ਵਜ਼ੀਫੇ, ਪੰਜਾਬ ਨਿਵਾਸ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਉਸਾਰੀ ਮਜ਼ਦੂਰ ਦੀ ਰਜਿਸਟ੍ਰੇਸ਼ਨ, ਬੁਢਾਪਾ ਪੈਨਸ਼ਨ ਸਕੀਮ, ਬਿਜਲੀ ਬਿੱਲ ਦਾ ਭੁਗਤਾਨ, ਜਨਮ ਸਰਟੀਫਿਕੇਟ ਵਿੱਚ ਨਾਮ ਦਰਜ ਕਰਨ ਲਈ, ਮਾਲ ਰਿਕਾਰਡ ਦੀ ਜਾਂਚ, ਮੌਤ ਸਰਟੀਫਿਕੇਟ ਦੀਆਂ ਕਾਪੀਆਂ, ਵਿਆਹ ਦੀ ਰਜਿਸਟ੍ਰੇਸ਼ਨ, ਉਸਾਰੀ ਕਾਮਿਆਂ ਦੀ ਰਜਿਸਟ੍ਰੇਸ਼ਨ ਦਾ ਨਵੀਨੀਕਰਨ, ਪਹਿਲਾਂ ਰਜਿਸਟਰਡ/ਗੈਰ ਰਜਿਸਟਰਡ ਦਸਤਾਵੇਜ਼ਾਂ ਦੀਆਂ ਪ੍ਰਮਾਣਿਤ ਕਾਪੀਆਂ, ਜਨਮ ਸਰਟੀਫਿਕੇਟ ਵਿੱਚ ਦਰੁਸਤੀ, ਮੌਤ ਸਰਟੀਫਿਕੇਟ/ਗੈਰ ਉਪਲੱਬਧਤਾ ਸਰਟੀਫਿਕੇਟ, ਪੇਂਡੂ ਇਲਾਕਾ ਸਰਟੀਫਿਕੇਟ, ਜਨਮ ਸਰਟੀਫਿਕੇਟ ਦੀਆਂ ਕਾਪੀਆਂ, ਵਿਧਵਾ ਜਾਂ ਬੇਸਹਾਰਾ ਪੈਨਸ਼ਨ ਸਕੀਮ, ਭਾਰ ਰਹਿਤ ਸਰਟੀਫਿਕੇਟ, ਮੌਰਗੇਜ਼ ਦੀ ਐਂਟਰੀ, ਓ.ਬੀ.ਸੀ. ਸਰਟੀਫਿਕੇਟ, ਵਿਦਿਆਂਗ ਵਿਅਕਤੀ ਪੈਨਸ਼ਨ ਸਕੀਮ, ਜਨਮ ਦੀ ਲੇਟ ਰਜਿਸਟ੍ਰੇਸ਼ਨ, ਫਰਦ ਕਢਵਾਉਣਾ, ਆਮਦਨ ਤੇ ਜਾਇਦਾਦ ਸਰਟੀਫਿਕੇਟ, ਯੂ.ਡੀ.ਆਈ.ਡੀ. ਕਾਰਡ, ਦਸਤਾਵੇਜਾਂ ਦੀ ਕਾਊਂਟਰ ਸਾਈਨਿੰਗ, ਮੁਆਵਜਾ ਬੋਂਡ, ਆਸ਼ਰਿਤ ਬੱਚਿਆਂ ਦੀ ਪੈਨਸ਼ਨ ਸਕੀਮ, ਆਨੰਦ ਮੈਰਿਜ ਐਕਟ ਅਧੀਨ ਰਜਿਸਟ੍ਰੇਸ਼ਨ, ਬਾਰਡਰ ਏਰੀਆ ਸਰਟੀਫਿਕੇਟ, ਪਛੜਿਆ ਇਲਾਕਾ ਸਰਟੀਫਿਕੇਟ, ਜਨਮ ਦੀ ਹੱਦਬੰਦੀ, ਐਨ.ਆਰ.ਆਈ. ਦੇ ਦਸਤਾਵੇਜ਼ਾਂ ਦੀ ਕਾਊਂਟਰ ਸਾਈਨਿੰਗ, ਮੌਤ ਦੀ ਲੇਟ ਰਜਿਸਟ੍ਰੇਸ਼ਨ, ਕੰਢੀ ਏਰੀਆ ਸਰਟੀਫਿਕੇਟ, ਮੌਤ ਦੀ ਸਰਟੀਫਿਕੇਟ ਵਿੱਚ ਦਰੁਸਤੀ, ਅਸ਼ੀਰਵਾਦ ਸਕੀਮ, ਬੈਕਿੰਗ ਕੌਰਸਪੌਡੈਂਟ-ਮੁਦਰਾ ਸਕੀਮ ਅਦਿ ਸ਼ਾਮਿਲ ਹਨ।

अलायंस क्लब जालंधर समर्पण ने दो छात्रों की पूरे वर्ष की फीस अदा की

विद्या दान महादान हम दोंनो छात्रों को शिक्षा के लिए गोद ले रहे हैं- संजीव गंभीर

जालंधर (अरोड़ा) - अलायंस क्लब जालंधर समर्पण ने सेवा के प्रकल्पों की लड़ी को आगे बढ़ाते हुए प्रधान दया कृष्ण छाबड़ा व रीजन चेयरमैन संजीव गंभीर की अगुवाई में दो जरूरतमंद छात्रों को पूरे वर्ष की फीस भेंट की। इस नेक कार्य में अनिल जैन ने सहयोग किया । गंभीर ने कहा कि हमारा समर्पण क्लब जब तक यह बच्चे पढ़ेंगे हम इन्हें शिक्षा के लिए गोद ले रहे हैं,यहां तक भी यह बच्चे पढ़ेंगे हम इनकी फीस और पूरा खर्च वहन करेंगे। इस मौके पर प्रधान दया कृष्ण छाबड़ा, सचिव पी के गर्ग, गुलशन कपूर, डिस्ट्रिक्ट पीआरओ ई मीडिया जगन नाथ सैनी, लाजपत राय गंभीर, मधु गंभीर, छात्र व अन्य सदस्य उपस्थित थे।

जिला भाजपा ने सैलो के कन्वीनर और मंडल प्रभारी की घोषणा

भरत काकड़िया ट्रेड सेल,क्रांति जैन एम.एस.सी सेल,तरविंद्र सोई एन.जी.ओ सेल के कन्विनर बने

विकास कैन्थ मंडल 14 के प्रभारी और राना नैयर,महिंद्र कुमार को जिला कार्यकारनी मे स्थान मिला

जालंधर (अरोड़ा) भारतीय जनता पार्टी जिलाध्यक्ष सुशील शर्मा ने सीनियर लीडरशिप और जिला प्रभारी संजीव खन्ना से विचार विमर्श करके महत्वपूर्ण नियुक्तियां करते हुए प्रसिद्ध बिजली व्यापारी भरत काकडिया को जिला व्यापार एवं ट्रेड सैल का कन्वीनर,बॉम्बे बॉक्स फैक्ट्री के मालिक प्रसिद्ध व्यापारी युवा नेता क्रांति जैन को लघु तथा कुटीर उद्योग सैल का कन्वीनर और श्री सत्य साईं सेवा संस्थान पंजाब के ट्रस्टी तरविंद्र सोई को एन.जी.ओ सैल का कन्वीनर नियुक्त किया गया है।इसके साथ साथ भारतीय जनता युवा मोर्चा जालंधर शहरी के पूर्व जिला महामंत्री विकास कैन्थ को मंडल 14 का प्रभारी और वेस्ट विधानसभा से राणा नैयर एवं मंडल 9 के महामंत्री महिन्द्र कुमार को जिला भाजपा कार्यकारनी सदस्य नियुक्त किया है। सुशील शर्मा ने इन सभी नियुक्तियों पर हार्दिक मुबारकबाद दी है और सभी से कहा कि हमें केंद्र सरकार की नीतियों को घर-घर लेकर जाना है और इसके लिए आज से ही अपने-अपने वार्डों में एकजुट होकर पार्टी के लिए वचनबद्धता से कार्य करना है और आगामी निगम चुनावों में पार्टी की बीजेपी पताका लहराने में पूरा जोर लगाना है। इस अवसर पर भरत काकडिया,क्रांति जैन,तरविंद्र सोई,विकास कैन्थ और राणा नैयर ने भाजपा हाईकमान का धन्यवाद करते हुए जिला प्रधान सुशील शर्मा को विश्वास दिलाया कि उन पर विश्वास करके जो पार्टी ने उनको जिम्मेवारी दी है वो पूरी ईमानदारी से इस जिम्मेवारी को निभायेंगे। सभी ने कहा कि पार्टी को पूरे शहर में मजबूत करने के लिये कार्य करेंगे और मोदी सरकार की हर योजना को हर घर,हर संस्था, हर व्यापारी, हर वर्ग तक पहुचाने का कार्य करेंगे।

प्रधानमंत्री फसल बीमा योजना में किसानों के लिए 3 सुविधाओं का केंद्रीय मंत्री मुंडा द्वारा शुभारंभ

किसानों को आगे बढ़ाने के लिए प्रधानमंत्री के मार्गदर्शन में सतत काम कर रहा कृषि मंत्रालय- मुंडा

किसानों की ताकत से ही देश का सार्म्थ्य और मजबूती- केंद्रीय मंत्री मुंडा

दिल्ली (ब्यूरो) :- केंद्रीय कृषि एवं किसान कल्याण और जनजातीय कार्य मंत्री अर्जुन मुंडा ने प्रधानमंत्री फसल बीमा योजना (पीएमएफबीवाई) के अंतर्गत केंद्रीयकृत "किसान रक्षक हेल्पलाइन 14447 और पोर्टल", कृषि-बीमा सैंडबॉक्स फ्रेमवर्क प्लेटफार्म सारथी (SARTHI) एवं कृषि-समुदाय के लिए लर्निंग मैनेजमेंट सिस्टम (एलएमएस) प्लेटफॉर्म का आज दिल्ली में शुभारंभ किया। इस अवसर पर केंद्रीय कृषि एवं किसान कल्याण तथा खाद्य प्रसंस्करण राज्य मंत्री शोभा करंदलाजे और केंद्रीय कृषि एवं किसान कल्याण राज्य मंत्री कैलाश चौधरी, केंद्रीय कृषि सचिव मनोज अहूजा भी उपस्थित थे। कार्यक्रम में केंद्रीय मंत्री मुंडा ने कहा कि यह देश गांवों का देश है, किसानों का देश है। किसानों को आगे बढ़ाने के लिए प्रधानमंत्री नरेंद्र मोदी के मार्गदर्शन में कृषि मंत्रालय लगातार काम कर रहा है। किसानों को उन्नत करने के लिए प्रधानमंत्री के नेतृत्व में केंद्र सरकार की प्रतिबद्धता पर प्रकाश डालते हुए मुंडा ने कहा कि किसानों के सार्म्थ्य, ताकत, मजबूती से ही देश का सार्म्थ्य व मजबूती है। इसे ध्यान में रखते हुए व कृषक समुदाय की उन्नति को रेखांकित करते हुए कृषि एवं किसान कल्याण मंत्रालय काम कर रहा है। सरकार की ओर से संचालित योजनाओं के माध्यम से किसानों की आय बढ़ाने और उन्हें आत्मनिर्भर बनाने का प्रयास किया जा रहा है। उन्होंने इस दिशा में सरकार द्वारा निरंतर किए जा रहे प्रयासों का उल्लेख करते हुए कहा कि वर्तमान में अवसर मिल रहा है कि तकनीकी रूप से भी किसानों को सशक्त बनाने में सहयोगी बनें। किसानों से डिजिटली जुड़ते हुए उन्हें आगे बढ़ाने के लिए काम करें। इसी नवाचार के तहत प्रधानमंत्री फसल बीमा योजना के अंतर्गत कृषि रक्षक पोर्टल व हेल्पलाइन, सैंडबॉक्स फ्रेमवर्क एवं एलएमएस प्लेटफॉर्म का शुभारंभ हुआ है।

उन्होंने कहा कि प्रधानमंत्री के नेतृत्व में सरकार कृषि क्षेत्र को उच्च प्राथमिकता देती है व इसे अधिक कुशल, प्रतिस्पर्धी, आय-उन्मुख व लचीला बनाने के लिए निरंतर प्रयासरत है। कृषि मंत्रालय की प्रमुख योजनाओं में प्रधानमंत्री किसान सम्मान निधि, प्रधानमंत्री फसल बीमा योजना शामिल हैं। साथ ही, 10 हजार नए कृषक उत्पादक संगठनों (एफपीओ) का गठन किया जा रहा है, जिसके सकारात्मक परिणाम भी मिल रहे हैं। प्रधानमंत्री सिंचाई कार्यक्रम, राष्ट्रीय खाद्य सुरक्षा मिशन, बागवानी मिशन, सतत कृषि पर राष्ट्रीय मिशन, किसान क्रेडिट कार्ड आदि के जरिए भी किसानों की जरूरतों व लाभ के लिए मंत्रालय काम कर रहा है। उन्होंने कहा कि इन योजनाओं का मुख्य उद्देश्य किसानों की आय बढ़ाना व कृषि कार्यों में जोखिम कम करना है। वर्तमान में कृषि क्षेत्र को ज्यादा ग्रोथ के लिए जहां निवेश की जरूरत है, वहीं प्राकृतिक या मानव निर्मित कारणों से होने वाले नुकसान के जोखिम को कम करने की भी आवश्यकता है। प्रधानमंत्री फसल बीमा योजना इसके लिए काफी कारगर साबित हुई है। योजना के प्रारंभ से अभी तक इसमें 15 करोड़ से ज़्यादा किसान जुड़े हैं और अब तक किसानों के 29,237 करोड़ रुपये के प्रीमियम के मुकाबले 1.52 लाख करोड़ रु. के दावों का पेमेंट किया गया है।

उन्होंने कहा कि जलवायु परिवर्तन के इस दौर में प्रधानमंत्री फसल बीमा योजना छोटे व सीमांत किसानों के लिए वरदान साबित हुई है। महाराष्ट्र, ओडिशा, त्रिपुरा, आंध्र प्रदेश जैसे राज्यों में सरकारें किसान प्रीमियम के रूप में केवल 1 रुपये के साथ सार्वभौमिक कवरेज प्रदान करके किसानों का समर्थन करने के लिए आगे आई हैं। पिछले कुछ समय में योजना के क्रियान्वयन में सुधार के प्रयास भी लगातार जारी हैं। सरकार प्रतिबद्ध है कि कृषि क्षेत्र में ऐसी योजनाओं को आगे बढ़ाएं, जिससे किसानों के लिए जोखिम कम हो व आय बेहतर हो सकें। उन्होंने अधिकारियों से कहा कि कोशिश होनी चाहिए कि किसानों की समस्या का समाधान डाटा के साथ करने में समर्थ हों। इसका विशेष ध्यान रखें कि हमारे अन्नदाता निराश नहीं हो, बल्कि उनका सरकार के प्रति विश्वास और बढ़े, उन्हें महसूस होना चाहिए कि उनके पीछे पूरी ताकत से सरकार खड़ी है और वे आगे बढ़ रहे है। कृषि मंत्रालय, प्रधानमंत्री मोदी के वर्ष 2047 तक विकसित भारत निर्माण के संकल्प को पूरा करने के लिए लगन से काम कर रहा है। किसान युवा, मातृशक्ति, गरीब सभी के लिए काम हो रहा हैं। कृषि मंत्रालय, संगठित रूप में किसानों के लिए काम कर रहा है, जिसका लाभ देश के अन्नदाताओं को मिल रहा है। प्रारंभ में, प्रधानमंत्री फसल बीमा योजना के सीईओ व कृषि मंत्रालय के संयुक्त सचिव रितेश चौहान ने स्वागत भाषण दिया। अपर आयुक्त (क्रेडिट) कामना शर्मा ने आभार माना। कार्यक्रम में केंद्र व राज्यों के अधिकारी, बीमा कंपनियों एवं तकनीकी संस्थाओं के प्रतिनिधि तथा योजना से जुड़े अन्य हितधारक उपस्थित थे।

भारतीय कृषि अनुसंधान संस्थान, दिल्ली का 62वां दीक्षांत समारोह 9 फरवरी को

राष्ट्रपति मुर्मु के मुख्य आतिथ्य व केंद्रीय मंत्री मुंडा की अध्यक्षता में होगा कार्यक्रम

दिल्ली (ब्यूरो) :- स्नातक विद्यालय, भारतीय कृषि अनुसंधान संस्थान (आईएआरआई), दिल्ली का 62वां दीक्षांत समारोह 8 फरवरी को भारत रत्न सी. सुब्रमण्यम हॉल, पूसा में होगा। राष्ट्रपति द्रौपदी मुर्मु मुख्य अतिथि होंगी और केंद्रीय कृषि एवं किसान कल्याण तथा जनजातीय कार्य मंत्री अर्जुन मुंडा अध्यक्षता करेंगे। केंद्रीय कृषि एवं किसान कल्याण तथा खाद्य प्रसंस्करण राज्य मंत्री शोभा करंदलाजे एवं कृषि एवं किसान कल्याण राज्य मंत्री कैलाश चौधरी विशेष अतिथि होंगे। डेयर के सचिव व भारतीय कृषि अनुसंधान परिषद के महानिदेशक डॉ. हिमांशु पाठक तथा आईएआरआई के निदेशक डॉ. ए.के. सिंह ने आज यह जानकारी पत्रकार वार्ता में दी। उन्होंने बताया कि दीक्षांत समारोह में कृषि विज्ञान के 26 विषयों में 5 विदेशी छात्रों सहित 543 छात्र डिग्री प्राप्त करेंगे। हरित क्रांति का अग्रदूत आईएआरआई, राष्ट्र की खाद्य सुरक्षा के मजबूत स्तंभों में से एक है, जिसके पास अनुसंधान, शिक्षण और विस्तार में 118 वर्षों से अधिक की उत्कृष्टता की समृद्ध विरासत है। वर्तमान में देश को आत्मनिर्भर बनाने के लिए आईएआरआई, प्रौद्योगिकियों के विकास पर ध्यान केंद्रित कर रहा है। डॉ. सिंह ने बताया कि आईएआरआई में छात्र संख्या 2687 है। इसकी उत्कृष्टता अंतरराष्ट्रीय स्तर पर मान्यता प्राप्त है। इसने अफगानिस्तान राष्ट्रीय कृषि विज्ञान व प्रौद्योगिकी विश्वविद्यालय, कंधार, अफगानिस्तान की स्थापना में महत्वपूर्ण भूमिका निभाई है। संस्थान आधुनिक सुविधाओं से लैस है। संस्थान ने 30 उच्च उपज देने वाली किस्मों को विकसित- जारी किया है। आईएआरआई द्वारा विकसित गेहूं की किस्में 9 मिलियन हेक्टेयर में फैली हैं व अन्न भंडार में 40 मिलियन टन गेहूं का योगदान करती हैं। 2023 में आईएआरआई ने देश के गेहूं उत्पादन क्षेत्रों के लिए ब्रेड गेहूं की 5 किस्में जारी की है।

डॉ. सुनीता रिंकू ने श्री गुरु रविदास जी के प्रकाश पर्व के उपल्क्षय में प्रभातफेरियों में टेका माथा

जालंधर (अरोड़ा) :- श्री गुरु रविदास जी के आगामी प्रकाश पर्व के उपलक्ष्य में शहर में प्रभात फेरियों की शुरूआत हो गई है। वीरवार को सांसद सुशील रिंकू की धर्मपत्नी डॉ. सुनीता रिंकू ने श्री गुरु रविदास मंदिर बस्ती दानिशमंदा से आयोजित प्रभातफेरी में माथा टेका और गुरु महाराज का आशीर्वाद प्राप्त किया। उन्होंने कहा कि गुरु रविदास जी की शिक्षाएं पूरे समाज का मार्गदर्शन कर रही हैं और हमें उनकी शिक्षाओं पर चलकर अपनी जीवन को कामयाब करना चाहिए। उन्होंने कहा कि गुरु रविदास जी के प्रकाश उत्सव के संदर्भ में पूरे शहर में बड़े स्तर पर प्रभातफेरियां आयोजित की जा रही हैं और बड़ी तादाद में संगत यहां पहुंचकर माथा टेक रही है। उन्होंने कहा कि सरकार की तरफ से भी प्रकाश उत्सव को लेकर बड़े स्तर पर कार्यक्रम आयोजित किया जा रहा है। 

ਆਪ ਦੀ ਸਰਕਾਰ ਆਪ ਦੇ ਦੁਆਰ'' ਤਹਿਤ ਲੱਗੇ ਵਿਸ਼ੇਸ਼ ਕੈਂਪਾਂ ਵਿੱਚ 2000 ਤੋਂ ਵਧੇਰੇ ਲੋਕਾਂ ਨੇ ਕੀਤੀ ਸ਼ਮੂਲੀਅਤ

ਲੋਕ ਕਰ ਰਹੇ ਕੈਂਪਾਂ ਦੀ ਭਰਪੂਰ ਸ਼ਲਾਘਾ-ਡੀ.ਸੀ. ਕੁਲਵੰਤ ਸਿੰਘ

ਮੋਗਾ (ਕਮਲ) :- ਪੰਜਾਬ ਸਰਕਾਰ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਨਿਪਟਾਰਾ ਕਰਨ ਦੇ ਮੰਤਵ ਨਾਲ 'ਆਪ ਸਰਕਾਰ, ਆਪ ਦੇ ਦੁਆਰ' ਸਕੀਮ ਤਹਿਤ ਲਗਾਏ ਤੀਸਰੇ ਦਿਨ ਦੇ ਵਿਸ਼ੇਸ਼ ਕੈਂਪਾਂ ਵਿੱਚ 2000 ਤੋਂ ਵਧੇਰੇ ਲੋਕਾਂ ਨੇ ਸ਼ਮੂਲੀਅਤ ਕਰਕੇ ਸਰਕਾਰੀ ਸੇਵਾਵਾਂ ਦਾ ਲਾਹਾ ਪ੍ਰਾਪਤ ਕੀਤਾ। ਇਨ੍ਹਾਂ ਕੈਂਪਾਂ ਜਰੀਏ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਨੇੜੇ ਅਤੇ ਇੱਕੋ ਛੱਤ ਥੱਲੇ ਲੋਕ ਭਲਾਈ ਸਕੀਮਾਂ ਦਾ ਲਾਭ ਪਹੁੰਚਾਇਆ ਜਾ ਰਿਹਾ ਹੈ ਅਤੇ ਨਾਗਰਿਕਾਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ ਜਾ ਰਿਹਾ ਹੈ। ਅੱਜ ਹਲਕਾ ਮੋਗਾ ਦੇ ਪਿੰਡ ਮਹੇਸ਼ਰੀ, ਸੱਦਾ ਸਿੰਘ ਵਾਲਾ, ਦੌਲਤਪੁਰਾ ਨੀਂਵਾ/ਕਾਹਨ ਸਿੰਘ ਵਾਲਾ, ਦੌਲਤਪੁਰਾ ਉੱਚਾ/ਕਾਲੀਏਵਾਲਾ ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ ਦੀਨਾ, ਪੱਤੋ ਹੀਰਾ ਸਿੰਘ, ਵਾਰਡ ਨੰਬਰ 9,10,11,12, ਹਲਕਾ ਬਾਘਾਪੁਰਾਣਾ ਦੇ ਵਾਰਡ ਨੰਬਰ 3, 4, ਗੁਲਾਬ ਸਿੰਘ ਵਾਲਾ, ਸਮਾਧ ਭਾਈ ਤੋਂ ਇਲਾਵਾ ਹਲਕਾ ਧਰਮਕੋਟ ਦੇ ਪਿੰਡ ਚੁੱਘਾ ਕਲਾਂ, ਚੁੱਘਾ ਖੁਰਦ, ਜਨੇਰ ਤੇ ਲੋਹਾਰਾ ਵਿਖੇ ਇਹਨਾਂ ਕੈਂਪਾਂ ਦਾ ਆਯੋਜਨ ਕੀਤਾ ਗਿਆ। ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਨੇ ਦੱਸਿਆ ਕਿ ਅੱਜ ਦੇ 16 ਕੈਂਪਾਂ ਨੂੰ ਵੀ ਆਮ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਉਨ੍ਹਾਂ ਦੱਸਿਆ ਕਿ ਲੋਕਾਂ ਵੱਲੋਂ ਇਨ੍ਹਾਂ ਕੈਂਪਾਂ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।  ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਦੌਰਾਨ ਵਿਸ਼ੇਸ਼ ਤੌਰ ਉੱਤੇ ਵੱਖ-ਵੱਖ ਤਰ੍ਹਾਂ ਦੀਆਂ ਸਰਕਾਰੀ ਸੇਵਾਵਾਂ ਸਬੰਧੀ ਪ੍ਰਾਪਤ ਪ੍ਰਤੀਬੇਨਤੀਆਂ ਦਾ ਨਿਪਟਾਰਾ ਕੀਤਾ ਗਿਆ, ਜਿਨ੍ਹਾਂ ਵਿੱਚ ਜਨਮ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਲਾਭਪਾਤਰੀਆਂ ਦੇ ਬੱਚਿਆਂ ਨੂੰ ਵਜ਼ੀਫੇ, ਰਿਹਾਇਸ਼ ਸਰਟੀਫਿਕੇਟ, ਅਨੁਸੂਚਿਤ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਸਰਟੀਫਿਕੇਟ, ਬੁਢਾਪਾ, ਦਿਵਯਾਂਗ ਅਤੇ ਆਸ਼ਰਿਤ ਪੈਨਸ਼ਨ, ਉਸਾਰੀ ਕਿਰਤੀਆਂ ਸਬੰਧੀ ਲਾਭਪਾਤਰੀ, ਜਨਮ ਸਰਟੀਫਿਕੇਟ ਵਿੱਚ ਨਾਂ ਦੀ ਤਬਦੀਲੀ, ਬਿਜਲੀ ਦੇ ਬਿੱਲਾਂ ਦੇ ਭੁਗਤਾਨ, ਮਾਲ ਵਿਭਾਗ ਸਬੰਧੀ ਰਿਕਾਰਡ ਦੀ ਪੜਤਾਲ, ਸ਼ਾਦੀ ਦੀ ਰਜਿਸਟ੍ਰੇਸ਼ਨ, ਮੌਤ ਦੇ ਸਰਟੀਫਿਕੇਟ ਦੀ ਇਕ ਤੋਂ ਵੱਧ ਕਾਪੀਆਂ, ਦਸਤਾਵੇਜ਼ਾਂ ਦੀਆਂ ਤਸਦੀਕ ਸ਼ੁਦਾ ਕਾਪੀਆਂ, ਪੇਂਡੂ ਖੇਤਰ ਸਰਟੀਫਿਕੇਟ, ਫਰਦ ਬਣਾਉਣੀ, ਆਮ ਜਾਤੀ ਸਰਟੀਫਿਕੇਟ, ਸ਼ਗਨ ਸਕੀਮ, ਜ਼ਮੀਨ ਦੀ ਨਿਸ਼ਾਨਦੇਹੀ, ਐਨ.ਆਰ.ਆਈ. ਦੇ ਸਰਟੀਫਿਕੇਟਾਂ ਦੇ ਕਾਉਂਟਰ ਦਸਤਖ਼ਤ, ਪੁਲਿਸ ਕਲੀਅਰੈਂਸ ਸਰਟੀਫਿਕੇਟ ਦੇ ਕਾਉਂਟਰ ਦਸਤਖ਼ਤ, ਮੌਤ ਸਰਟੀਫਿਕੇਟ ਵਿੱਚ ਤਬਦੀਲੀ ਆਦਿ ਸ਼ਾਮਲ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹਰੇਕ ਪਿੰਡ ਤੇ ਹਰੇਕ ਵਾਰਡ ਵਿੱਚ ਲਗਾਏ ਜਾਣਗੇ, ਜਿਹਨਾਂ ਦਾ ਅਗਾਊਂ ਸ਼ਡਿਊਲ ਲੋਕਾਂ ਤੱਕ ਪਹਿਲਾਂ ਤੋਂ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਸਾਂਝਾ ਕੀਤਾ ਜਾ ਰਿਹਾ ਹੈ। ਜਿਕਰਯੋਗ ਹੈ ਕਿ 9 ਫਰਵਰੀ ਕਿ ਹਲਕਾ ਮੋਗਾ ਦੇ ਪਿੰਡ ਚੋਟੀਆਂ ਕਲਾਂ/ਖੁਰਦ, ਝੰਡਿਆਣਾ ਗਰਬੀ, ਦਾਰਾਪੁਰ, ਥੰਮਣ੍ਹਵਾਲਾ, ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ ਖਾਈ, ਕਿਸ਼ਨਗੜ੍ਹ, ਨਿਹਾਲ ਸਿੰਘ ਵਾਲਾ ਵਾਰਡ ਨੰਬਰ 13, ਬੱਧਨੀਂ ਕਲਾਂ ਵਾਰਡ ਨੰਬਰ 1,2, ਹਲਕਾ ਬਾਘਾਪੁਰਾਣਾ ਦੇ ਪਿੰਡ ਡੇਮਰੂ ਖੁਰਦ, ਡੇਮਰੂ ਕਲਾਂ, ਵਾਰਡ ਨੰਬਰ 5, ਵਾਰਡ ਨੰਬਰ 6 ਤੋਂ ਇਲਾਵਾ ਹਲਕਾ ਧਰਮਕੋਟ ਦੇ ਪਿੰਡ ਰਾਮਗੜ੍ਹ, ਸੈਦ ਮੁਹੰਮਦ ਸ਼ਾਹ, ਬਹਾਦਰਵਾਲਾ, ਚੋਟੀਆਂ ਵਿਖੇ ਇਹ ਕੈਂਪ ਲਗਾਏ ਜਾਣਗੇ।

ਪੰਜਾਬ ਦੀਆਂ ਝਾਕੀਆਂ ਦਾ ਮੋਗਾ ਪੁੱਜਣ ਤੇ ਜ਼ਿਲ੍ਹਾ ਪ੍ਰਸ਼ਾਸਨ ਸਮੇਤ ਇਲਾਕਾ ਵਾਸੀਆਂ ਵੱਲੋਂ ਨਿੱਘਾ ਸਵਾਗਤ

ਸੂਬੇ ਦੇ ਸ਼ਾਨਦਾਰ ਇਤਿਹਾਸ ਬਾਰੇ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਪੰਜਾਬ ਸਰਕਾਰ ਦੀ ਨਿਵੇਕਲੀ ਪਹਿਲ-ਡਿਪਟੀ ਕਮਿਸ਼ਨਰ

9 ਤੇ 10 ਫ਼ਰਵਰੀ ਨੂੰ ਵੱਖ ਵੱਖ ਪਿੰਡਾਂ ਵਿਚੋਂ ਗੁਜ਼ਰ ਕੇ ਫਿਰੋਜ਼ਪੁਰ ਲਈ ਰਵਾਨਾ ਹੋਣਗੀਆਂ ਝਾਕੀਆਂ

ਮੋਗਾ (ਕਮਲ) :- ਪੰਜਾਬ ਦੇ ਸ਼ਾਨਦਾਰ ਇਤਿਹਾਸ ਨੂੰ ਰੂਪਮਾਨ ਕਰਦੀਆਂ ਝਾਕੀਆਂ ਅੱਜ ਮੋਗਾ ਵਿਖੇ ਪੁੱਜੀਆਂ ਜਿਥੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ, ਇਲਾਕਾ ਵਾਸੀਆਂ ਸਮੇਤ  ਹੋਰ ਉੱਚ ਸ਼ਖਸ਼ੀਅਤਾਂ  ਵੱਲੋਂ ਇੰਨ੍ਹਾਂ ਝਾਕੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ। ਕੋਟ ਈਸੇ ਖਾਂ, ਧਰਮਕੋਟ, ਜਲਾਲਾਬਾਦ, ਫਤਹਿਗੜ੍ਹ ਕੋਰੋਟਾਨਾ  ਵਿਖੇ ਪ੍ਰਦਰਸ਼ਿਤ ਇੰਨ੍ਹਾਂ ਝਾਕੀਆਂ ਨੂੰ ਵੇਖਣ ਆਏ ਸਕੂਲੀ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਪੰਜਾਬ ਦੇ ਇਤਿਹਾਸ ਅਤੇ ਵਿਰਾਸਤ ਨੂੰ ਜਾਣਨ ਦਾ ਮੌਕਾ ਮਿਲਿਆ। ਝਾਕੀਆਂ ਵਿਚ ਜਿਲ੍ਹਿਆਂ ਵਾਲੇ ਬਾਗ ਦੀ ਘਟਨਾ, ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ, ਬਾਬਾ ਸੋਹਨ ਸਿੰਘ ਭਕਨਾ, ਲਾਲਾ ਲਾਜਪਤ ਰਾਏ, ਸ਼ਹੀਦ ਸੁਖਦੇਵ, ਲਾਲਾ ਹਰਦਿਆਲ, ਸਰਦਾਰ ਅਜੀਤ ਸਿੰਘ, ਬਾਬਾ ਖੜਕ ਸਿੰਘ, ਮਦਨ ਲਾਲ ਢੀਂਗਰਾ, ਡਾ. ਦੀਵਾਨ ਸਿੰਘ ਕਾਲੇਪਾਣੀ ਵਰਗੀਆਂ ਮਹਾਨ ਸ਼ਖ਼ਸੀਅਤਾਂ ਦੀ ਕੁਰਬਾਨੀ ਅਤੇ ਕਾਮਾਗਾਟਾ ਮਾਰੂ ਦੀ ਘਟਨਾ ਨੂੰ ਦਿਖਾਇਆ ਗਿਆ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੂਬੇ ਦੇ ਸ਼ਾਨਦਾਰ ਇਤਿਹਾਸ ਬਾਰੇ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਪੰਜਾਬ ਸਰਕਾਰ ਦੀ ਇਹ ਨਿਵੇਕਲੀ ਪਹਿਲ ਹੈ। ਇਹ ਉਪਰਾਲਾ ਸੂਬੇ ਦੇ ਨੌਜਵਾਨਾਂ ਨੂੰ ਪੰਜਾਬ ਦੀ ਅਮੀਰ ਵਿਰਾਸਤ ਅਤੇ ਸੁਤੰਤਰਤਾ ਸੰਗਰਾਮ ਵਿੱਚ ਪੰਜਾਬੀਆਂ ਦੀ ਭੂਮਿਕਾ ਦੇ ਬਾਰੇ ਜਾਣਕਾਰੀ ਦੇਣ ਵਿੱਚ ਮੀਲ ਦਾ ਪੱਥਰ ਸਾਬਿਤ ਹੋਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਇਨ੍ਹਾਂ ਝਾਕੀਆਂ ਨੂੰ ਸੂਬੇ ਦੇ ਕੋਨੇ-ਕੋਨੇ ਵਿੱਚ ਦਿਖਾਉਣ ਦਾ ਐਲਾਨ ਕੀਤਾ ਗਿਆ ਸੀ, ਜਿਸ ਉਪਰੰਤ ਇਹ ਝਾਕੀਆਂ ਮੋਗਾ ਜ਼ਿਲ੍ਹੇ ਵਿੱਚ ਪਹੁੰਚੀਆਂ ਹਨ ਤਾਂ ਕਿ ਆਮ ਲੋਕ ਵੀ ਇੰਨਾਂ ਝਾਕੀਆਂ ਦੇ ਬਾਰੇ ਜਾਣਕਾਰੀ ਹਾਸਿਲ ਕਰ ਸਕਣ। ਇਨ੍ਹਾਂ ਝਾਕੀਆਂ ਨੂੰ ਦੇਖਣ ਤੋਂ ਬਾਅਦ  ਸਮੂਹ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ, ਜਿਸ ਦੇ ਸਦਕਾ ਉਨਾਂ ਨੂੰ ਪੰਜਾਬ ਦੇ ਮਹਾਨ ਗੌਰਵਸ਼ਾਲੀ ਇਤਿਹਾਸ, ਸੁਤੰਤਰਤਾ ਸੰਗਰਾਮ ਵਿੱਚ ਪੰਜਾਬੀਆਂ ਦੇ ਯੋਗਦਾਨ ਅਤੇ ਨਾਰੀ ਸ਼ਸਕਤੀਕਰਨ ਦੀ ਝਲਕ ਇਕੱਠੇ ਦੇਣ ਨੂੰ ਮਿਲੀ। 9 ਅਤੇ 10 ਫ਼ਰਵਰੀ ਨੂੰ ਮੋਗਾ ਦੇ ਵੱਖ ਵੱਖ ਪਿੰਡਾਂ ਤੋਂ ਗੁਜਰਦਿਆਂ ਫਿਰ ਇਹਨਾਂ ਝਾਕੀਆਂ ਨੂੰ ਜ਼ਿਲ੍ਹਾ ਫਿਰੋਜ਼ਪੁਰ ਲਈ ਰਵਾਨਾ ਕੀਤਾ ਜਾਵੇਗਾ।

 

1 2 3 4 5
  • About Us

    Religious and Educational Newspaper of Jalandhar which is owned by Sarv Sanjha Ruhani Mission (Regd.) Jalandhar