(Date : 05/May/2424)

(Date : 05/May/2424)

ਨਾੜ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਉੱਪਰ ਨਜ਼ਰ ਰੱਖਣ ਲਈ 334 ਨੋਡਲ ਅਫਸਰਾਂ ਤੋਂ ਇਲਾਵਾ ਕਲੱਸਟਰ ਅਫ਼ਸਰ ਨਿਯੁਕਤ | एपीजे में हुआ शपथ ग्रहण समारोह (2024-25) का आयोजन | डिप्स चेन में अभिभावक-शिक्षक बैठककी गईं (पीटीएम) आयोजित | एपीजे स्कूल, टांडा रोड, जालंधर के छात्रों ने पर्यावरण शिक्षा कार्यक्रम में उत्कृष्ट प्रदर्शन किया | के.एम.वी. कालजीएट स्कूल के बुक बैंक द्वारा बांटी गई नि:शुल्क पुस्तकें |

ਉਭੀ ਪਰਿਵਾਰਾਂ ਵਲੋਂ ਜਠੇਰਿਆਂ ਦਾ ਸਲਾਨਾ ਸਮਾਗਮ ਸ਼ਰਧਾ ਭਾਵਨਾ ਨਾਲ ਮਨਾਇਆ






ਜਲੰਧਰ (ਅਰੋੜਾ) :- ਰਾਮਾਂ ਮੰਡੀ ਤੋਂ ਹੁਸ਼ਿਆਰਪੁਰ ਮਾਰਗ ਤੋਂ ਥੋੜ੍ਹੀ ਦੂਰ ਸਥਿਤ ਪਿੰਡ ਪਤਾਰਾ ਵਿਖੇ ਗੁਰਦੁਆਰਾ ਬਾਬਾ ਜੈ ਲਾਲ ਜੀ ਉਭੀ ਦੇ ਅਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਉਭੀ ਪਰਿਵਾਰਾਂ ਵਲੋਂ ਜਠੇਰਿਆਂ ਦਾ ਸਲਾਨਾ ਸਮਾਗਮ  ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਉਭੀ ਨੇ ਦੱਸਿਆ ਕਿ ਇਸ ਮੌਕੇ ਸ੍ਰੀ  ਆਖੰਡ ਪਾਠ ਦੇ ਭੋਗ ਪਾਏ ਗਏ। ਭੋਗ ਉਪਰੰਤ ਪੰਥ ਪ੍ਰਸਿੱਧ ਰਾਗੀ ਜਥੇ ਭਾਈ ਸਾਹਿਬ ਭਾਈ ਸਰੂਪ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਸਤਨਾਮ ਸਿੰਘ ਜੀ ਉਭੀ ਭੋਜੋਵਾਲ ਵਾਲੇ ਅਤੇ ਭਾਈ ਸੁਖਵੀਰ ਸਿੰਘ ਜੀ ਉਭੀ ਕਰਤਾਰਪੁਰ ਵਾਲਿਆ ਵਲੋਂ ਗੁਰਬਾਣੀ ਦਾ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਉਪਿੰਦਰਜੀਤ ਸਿੰਘ ਉਭੀ ਵਲੋਂ ਸਟੇਜ ਸਕੱਤਰ ਦੀ ਭੂਮਿਕਾ ਨਿਭਾਉਂਦੇ ਹੋਏ ਬਾਬਾ ਜੈ ਲਾਲ ਜੀ ਉਭੀ  ਦੇ ਸੇਵਾ ਭਾਵਨਾ ਵਾਲੇ ਜੀਵਨ ਤੇ ਚਾਨਣਾ ਪਾਇਆ ਅਤੇ ਨੌਜਵਾਨ ਪੀੜ੍ਹੀ ਨੂੰ ਬਾਬਾ ਜੀ ਵਲੋਂ ਦਰਸਾਏ ਮਾਰਗ ਤੇ ਚੱਲਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਅਰਦਾਸ ਉਪਰੰਤ ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ। ਇਸ ਮੌਕੇ ਤਿੰਨੇ ਦਿਨ ਹੀ ਰਾਮਗੜ੍ਹੀਆ ਪਰੀਵਾਰਾਂ ਵਲੋਂ ਸਵੇਰ ਤੋਂ ਹੀ ਸੰਗਤਾਂ ਲਈ ਚਾਹ ਪਕੌੜੇ, ਮਿਠਿਆਈਆਂ ਅਤੇ ਜੂਸ, ਠੰਢੇ ਆਦਿ ਦੇ ਲੰਗਰ ਲਗਾ ਕੇ ਸੇਵਾ ਕੀਤੀ ਗਈ। ਇਸ ਸਮਾਗਮ ਦੇ ਦੂਸਰੇ ਦਿਨ ਬਾਬਾ ਜੀ ਦੇ ਅਸਥਾਨ ਤੋਂ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਤੇ ਹਰ ਸਾਲ ਦੀ ਤਰ੍ਹਾਂ ਬਾਬਾ ਜੀ ਦਾ ਸ਼ੁਕਰਾਨਾ ਕਰਦੇ ਹੋਏ ਉਭੀ ਪਰਿਵਾਰਾ ਵਲੋਂ ਦਾਬੜੇ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਗੁਰਮੀਤ ਸਿੰਘ ਉਭੀ, ਸੁਖਦੇਵ ਸਿੰਘ ਉਭੀ, ਪਵਿੱਤਰ ਸਿੰਘ ਉਭੀ, ਹਰਜੀਤ ਸਿੰਘ ਉਭੀ ਅਤੇ ਦਵਿੰਦਰ ਸਿੰਘ ਉਭੀ ਵਾਸੀ ਤਾਰਾ ਗੜ੍ਹ ਜ਼ਿਲ੍ਹਾ ਪਠਾਨਕੋਟ ਵਾਲਿਆਂ ਵਲੋਂ ਪ੍ਰੀਵਾਰ ਸਮੇਤ ਠੰਢੇ ਜਲ, ਜੂਸ ਫਰੂਟੀਆ ਆਦਿ ਦੀ ਸੇਵਾ ਕੀਤੀ ਗਈ। ਇਸ ਮੌਕੇ ਸਾਬਕਾ ਚੇਅਰਮੈਨ ਪਵਿੱਤਰ ਸਿੰਘ ਉਭੀ, ਸਤਵਿੰਦਰ ਸਿੰਘ ਉਭੀ,ਹਰਤੇਜ ਸਿੰਘ ਉਭੀ, ਡੀ ਐਸ ਪੀ ਕੁਲਵੰਤ ਸਿੰਘ ਉਭੀ, ਹਰਪ੍ਰੀਤ ਸਿੰਘ ਉਭੀ ਯੂ ਕੇ, ਗੁਰਦੀਪ ਸਿੰਘ ਉਭੀ ਚੰਡੀਗੜ੍ਹ, ਸੁਖਵਿੰਦਰ ਸਿੰਘ ਉਭੀ ਮੋਹਾਲੀ, ਅਵਤਾਰ ਸਿੰਘ ਉਭੀ, ਭੁਪਿੰਦਰ ਸਿੰਘ ਉਭੀ ਸਮੇਤ ਦੇਸ਼ ਵਿਦੇਸ਼ ਤੋਂ ਉਭੀ ਪਰਿਵਾਰ ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਹੋਈਆਂ।

  • About Us

    Religious and Educational Newspaper of Jalandhar which is owned by Sarv Sanjha Ruhani Mission (Regd.) Jalandhar