(Date : 27/April/2424)

(Date : 27/April/2424)

बी बी के डी ए वी काॅलेज फार विमेन के प्रांगण में महात्मा हंसराज जी के जन्मोत्सव को समर्पित विशेष वैदिक हवन यज्ञ का आयोजन | पटेल अस्पताल के डॉ. अतुल राय शर्मा और उनकी टीम ने 25 वर्षीय पुरुष के घुटने से 1.5 किलो के ट्यूमर का किआ सफल ऑपरेशन | सेंट सोल्जर कॉलेज ऑफ एजुकेशन में मतदाता जागरूकता अभियान चलाया गया | एपीजे कॉलेज ऑफ फाइन आर्ट्स जालंधर के विद्यार्थियों ने सीखी सोशल मीडिया डिजाइन की खूबियां | एचएमवी की एमएससी गणित की छात्रा ने पाई यूनिवर्सिटी पोजीशन |

ਸਵੀਪ ਗਤੀਵਿਧੀਆਂ ਦੀ ਲੜੀ ਤਹਿਤ ਆਈ.ਐਸ.ਐਫ. ਕਾਲਜ ਵਿੱਚ ਪ੍ਰੋਗਰਾਮ ਦਾ ਆਯੋਜਨ






ਹਰੇਕ ਯੋਗ ਵੋਟਰ ਨੂੰ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਲਈ ਪ੍ਰੇਰਿਆ

ਮੋਗਾ (ਕਮਲ) :- ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਮੋਗਾ ਕੁਲਵੰਤ ਸਿੰਘ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਅਤੇ ਸਵੀਪ ਨੋਡਲ-ਕਮ-ਸਹਾਇਕ ਕਮਿਸ਼ਨਰ(ਜ਼) ਸ੍ਰੀਮਤੀ ਸ਼ੁਭੀ ਆਂਗਰਾ ਦੀ ਅਗਵਾਈ ਹੇਠ ਸਮੁੱਚੀ ਜ਼ਿਲ੍ਹਾ ਸਵੀਪ ਟੀਮ ਵੱਖ-ਵੱਖ ਵਿਦਿਅਕ ਅਦਾਰਿਆਂ ਅਤੇ ਸਰਕਾਰੀ ਸੰਸਥਾਵਾਂ ਵਿਚ ਸਵੀਪ ਗਤੀਵਿਧੀਆਂ ਪੂਰੇ ਪ੍ਰਭਾਵਸ਼ਾਲੀ ਢੰਗ ਨਾਲ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਸਵੀਪ ਗਤੀਵਿਧੀਆਂ ਵਿੱਚ ਲੋਕਾਂ ਵਿੱਚ ਵੋਟ ਪਾਉਣ ਅਤੇ ਇਸਦੀ ਬਿਨ੍ਹਾਂ ਕਿਸੇ ਲਾਲਚ, ਡਰ ਤੋਂ ਵਰਤੋਂ ਕਰਨ ਲਈ ਜਾਗਰੂਕਤਾ ਫੈਲਾਈ ਜਾ ਰਹੀ ਹੈ।ਇਸਦੀ ਲਗਾਤਾਰਤਾ ਵਿੱਚ ਅੱਜ ਆਈ.ਐਸ.ਐਫ. ਕਾਲਜ ਮੋਗਾ ਵਿਖੇ ਸਵੀਪ ਸਬੰਧੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।

ਦੱਸਿਆ ਗਿਆ ਕਿ 01 ਅਪ੍ਰੈਲ, 2024 ਨੂੰ 18 ਸਾਲ ਜਾਂ ਉਸ ਤੋਂ ਉੱਪਰਲੀ ਉਮਰ ਵਾਲੇ ਵਿਅਕਤੀ ਆਪਣੀ ਵੋਟ ਜਰੂਰ ਬਣਵਾ ਲੈਣ। ਇਸ ਪ੍ਰੋਗਰਾਮ ਵਿੱਚ ਵੋਟ ਬਣਾਉਣ ਵਿੱਚ ਮੱਦਦਗਾਰ ਐਪ ਵੋਟਰ ਹੈਲਪਲਾਈਨ ਐਪ, ਵੈਬਸਾਈਟ, ਸਕਸ਼ਮ ਐਪ ਆਦਿ ਬਾਰੇ ਵਿਸਥਾਰ ਨਾਲ ਦੱਸਿਆ ਗਿਆ।ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਵਿਦਿਆਂਗ ਵਿਅਕਤੀਆਂ, ਬਿਰਧ ਵੋਟਰਾਂ ਆਦਿ ਲੋੜਵੰਦ ਵਿਅਕਤੀਆਂ ਨੂੰ ਪੋਲਿੰਗ ਬੂਥਾਂ ਉੱਪਰ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਤਾਂ ਕਿ ਉਹ ਬਿਨ੍ਹਾਂ ਕਿਸੇ ਪ੍ਰੇਸ਼ਾਨੀ ਤੋਂ ਆਪਣੀ ਵੋਟ ਦਾ ਇਸਤੇਮਾਲ ਕਰ ਸਕਣ। ਇਨ੍ਹਾਂ ਸਵੀਪ ਗਤੀਵਿਧੀਆਂ ਵਿੱਚ ਵੋਟ ਦੇ ਅਧਿਕਾਰ ਨੂੰ ਲਾਜ਼ਮੀ ਤੌਰ ਤੇ ਵਰਤਣ ਲਈ ਪੁਰਜ਼ੋਰ ਯਤਨ ਕੀਤੇ ਜਾ ਰਹੇ ਹਨ। ਇਸ ਮੌਕੇ ਮੋਗਾ ਦੇ ਸਵੀਪ ਨੋਡਲ ਅਫ਼ਸਰ ਅਮਨਦੀਪ ਗੋਸਵਾਮੀ, ਜ਼ਿਲ੍ਹਾ ਆਈਕਨ ਅਨਮੋਲ ਸ਼ਰਮਾ ਅਤੇ ਕਾਲਜ਼ ਦੀ ਸਵੀਪ ਟੀਮ ਸ਼ਾਮਲ ਸਨ।

  • About Us

    Religious and Educational Newspaper of Jalandhar which is owned by Sarv Sanjha Ruhani Mission (Regd.) Jalandhar