(Date : 07/May/2424)

(Date : 07/May/2424)

एपीजे कॉलेज ऑफ फाइन आर्ट्स जालंधर बैस्ट इंस्टीट्यूट फॉर एक्सीलेंस इन हायर एजुकेशन एंड स्किल एनहैंसमेंट के सम्मान से सम्मानित | पंजाब सरकार केंद्र सरकार की नीतियों को जालंधरवासियों से कर रही वंचित --सुशील रिंकु | कांग्रेस अपनी हार की बौखलाहट में अमर्यादित भाषा का कर रही प्रयोग --सुशील रिंकु | भारत-घाना संयुक्त व्यापार समिति का चौथा सत्र अकरा में सम्प न्नर | ਜ਼ਿਲ੍ਹਾ ਮੋਗਾ ਵਿੱਚ ਕਣਕ ਦੀ ਖਰੀਦ ਪ੍ਰਕਿਰਿਆ ਮੁਕੰਮਲ ਹੋਣ ਕਿਨਾਰੇ |

ਖਸਰਾ ਤੇ ਰੁਬੇਲਾ ਟੀਕਾਕਰਨ ਬੱਚਿਆਂ ਦੀ ਨਿਰੋਗ ਸਿਹਤ ਲਈ ਜਰੂਰੀ -ਡਿਪਟੀ ਕਮਿਸ਼ਨਰ






ਡਿਪਟੀ ਕਮਿਸ਼ਨਰ ਨੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਆਪਣੇ ਬੱਚਿਆਂ ਦੇ ਟੀਕਾਕਰਨ ਕਰਵਾਉਣ ਲਈ ਕਿਹਾ

ਮੋਗਾ (ਕਮਲ) :- ਸਾਲ 2023 ਵਿੱਚ ਖਸਰਾ ਅਤੇ ਰੁਬੇਲਾ ਦੀਆਂ ਬਿਮਾਰੀਆਂ ਨੂੰ ਖਤਮ ਕਰਨ ਦੇ ਅਤੇ ਇਸਦੇ ਸਤ ਫੀਸਦੀ ਟੀਕਾਕਰਨ ਦੇ ਟੀਚਿਆਂ ਨੂੰ ਪੂਰਾ ਕਰਨ ਦੇ ਮਨੋਰਥ ਵਜੋਂ  ਸਿਹਤ ਵਿਭਾਗ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ । ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਖਸਰਾ ਤੇ ਰੁਬੇਲਾ ਬਿਮਾਰੀਆਂ ਤੋਂ ਬਚਾਉਣ ਲਈ ਸਾਰੇ ਮਾਪਿਆਂ ਨੂੰ ਆਪਣੇ ਬੱਚਿਆਂ ਦਾ ਟੀਕਾਕਰਨ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਖਸਰਾ ਅਤੇ ਰੁਬੇਲਾ ਤੋਂ ਬੱਚਿਆਂ ਨੂੰ ਸੁਰੱਖਿਅਤ ਰੱਖਣ ਲਈ ਟੀਕਾਕਰਨ ਦੀਆਂ ਦੋ ਖੁਰਾਕਾਂ ਲੱਗਣੀਆਂ ਲਾਜ਼ਮੀ ਹਨ। ਪਹਿਲੀ ਖੁਰਾਕ 9 ਮਹੀਨੇ ਦੀ ਉਮਰ ਵਿੱਚ ਦੂਸਰੀ ਖੁਰਾਕ 16 ਤੋਂ 24 ਮਹੀਨਿਆਂ ਦੀ ਉਮਰ ਵਿੱਚ ਬੱਚਿਆਂ ਦੇ ਲੱਗਣੀ ਜਰੂਰੀ ਹੈ। ਟੀਕਾਕਰਨ ਦੇ ਟੀਚਿਆਂ ਨੂੰ ਸਤ ਫੀਸਦੀ ਪੂਰਾ ਕਰਨ ਲਈ  ਹਾਈ ਰਿਸਕ ਏਰੀਆ ਵਾਲੇ ਬੱਚਿਆਂ ਜਿਵੇਂ ਕਿ ਸਲੱਮ ਏਰੀਆ, ਮਾਈਗ੍ਰੇਟਰੀ, ਭੱਠਿਆਂ ਦੇ ਮਜ਼ਦੂਰਾਂ ਦੇ ਬੱਚਿਆਂ ਆਦਿ ਤੱਕ ਪਹੁੰਚ ਬਣਾਈ ਜਾ ਰਹੀ ਹੈ। ਜ਼ਿਲ੍ਹਾ ਟੀਕਾਕਰਨ ਅਫ਼ਸਰ ਮੋਗਾ ਡਾ. ਅਸ਼ੋਕ ਸਿੰਗਲਾ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਦੇ ਯੋਗ 95 ਫੀਸਦੀ ਬੱਚਿਆਂ ਨੂੰ ਖਸਰਾ ਅਤੇ ਰੁਬੇਲਾ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ, ਬਾਕੀ ਰਹਿੰਦੀ ਪ੍ਰਤੀਸ਼ਤਾ ਨੂੰ ਪੂਰਾ ਕਰਨ ਲਈ ਪੁਰਜ਼ੋਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ  ਬੁਖਾਰ ਅਤੇ ਸਰੀਰ ਦੇ ਅੰਗਾਂ ਉੱਪਰ ਦਾਣੇ ਹੋਣਾ ਖਸਰਾ ਅਤੇ ਰੁਬੇਲਾ ਹੋਣ ਦੀਆਂ ਨਿਸ਼ਾਨੀਆਂ ਹਨ ਜੇਕਰ ਅਜਿਹਾ ਹੁੰਦਾ ਹੈ ਤਾਂ ਤੁਰੰਤ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ। ਸਰਕਾਰ ਸਿੰਗਲ ਪਲੇਟਫਾਰਮ ਫਾਰ ਆਲ ਵੈਕਸੀਨੇਸ਼ਨ ਯੂ ਵਿਨ ਪ੍ਰੋਗਰਾਮ ਸ਼ੁਰੂ ਕਰ ਰਹੀ ਹੈ ਜਿਸ ਤਹਿਤ ਮੈਡੀਕਲ ਸਟਾਫ਼ ਨੂੰ ਟ੍ਰੇਨਿੰਗਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਜਿਹੜੀਆਂ ਕਿ ਥੋੜੇ ਦਿਨਾਂ ਦੇ ਅੰਦਰ ਅੰਦਰ ਪੂਰੀਆਂ ਹੋ ਜਾਣਗੀਆਂ। ਇਸ ਪ੍ਰੋਗਰਾਮ ਤਹਿਤ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਗੰਭੀਰ ਬਿਮਾਰੀਆਂ ਲਈ ਲੱਗਣ ਵਾਲੇ ਸਾਰੇ ਟੀਕਿਆਂ ਦਾ ਲਾਹਾ ਪਹੁੰਚਾਇਆ ਜਾਵੇਗਾ।

  • About Us

    Religious and Educational Newspaper of Jalandhar which is owned by Sarv Sanjha Ruhani Mission (Regd.) Jalandhar