(Date : 04/May/2424)

(Date : 04/May/2424)

ਨਾੜ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਉੱਪਰ ਨਜ਼ਰ ਰੱਖਣ ਲਈ 334 ਨੋਡਲ ਅਫਸਰਾਂ ਤੋਂ ਇਲਾਵਾ ਕਲੱਸਟਰ ਅਫ਼ਸਰ ਨਿਯੁਕਤ | एपीजे में हुआ शपथ ग्रहण समारोह (2024-25) का आयोजन | डिप्स चेन में अभिभावक-शिक्षक बैठककी गईं (पीटीएम) आयोजित | एपीजे स्कूल, टांडा रोड, जालंधर के छात्रों ने पर्यावरण शिक्षा कार्यक्रम में उत्कृष्ट प्रदर्शन किया | के.एम.वी. कालजीएट स्कूल के बुक बैंक द्वारा बांटी गई नि:शुल्क पुस्तकें |

ਤਿਉਹਾਰਾਂ ਦੇ ਮੱਦੇਨਜ਼ਰ ਖਾਧ ਪਦਾਰਥ ਵਿਕਰੇਤਾ ਆਪਣੀ ਨਿੱਜੀ ਸਫ਼ਾਈ ਦਾ ਵੀ ਖਿਆਲ ਰੱਖਣ






ਕਿਹਾ ਖਾਧ ਪਦਾਰਥ ਬਨਾਉਣ ਅਤੇ ਵਰਤਾਉਣ ਵਾਲੇ ਵਿਅਕਤੀਆਂ ਦੀ ਸਫਾਈ ਬਿਮਾਰੀਆਂ ਫੈਲਣ ਤੋਂ ਰੋਕਣ ਦੀ ਮਹੱਤਵਪੂਰਨ ਕੜੀ-ਏ.ਡੀ.ਸੀ ਨਿਧੀ ਕੁਮੁਦ ਬਾਂਬਾ

ਮੋਗਾ (ਕਮਲ) :- ਖਾਣ-ਪੀਣ ਵਾਲੀਆਂ ਵਸਤਾਂ ਨਾਲ ਹੋਣ ਵਾਲੀਆਂ ਬੀਮਾਰੀਆਂ ਨੂੰ ਰੋਕਣ ਲਈ ਵਸਤਾਂ ਬਣਾਉਣ ਅਤੇ ਵਰਤਾਉਣ ਵਾਲੇ ਵਿਅਕਤੀ ਦੀ ਨਿੱਜੀ ਸਫਾਈ ਇੱਕ ਮਹੱਤਵਪੂਰਣ ਕੜੀ ਹੈ। ਨਿੱਜੀ ਸਫਾਈ ਆਦਤਾਂ ਖਾਧ ਵਿਕਰੇਤਾ ਜਾਂ ਬਨਾਉਣ ਵਾਲੇ ਵਿਅਕਤੀ ਦੇ ਵਿਵਹਾਰ ਦਾ ਇੱਕ ਹਿੱਸਾ ਹੋਣੀਆਂ ਬਹੁਤ ਜ਼ਰੂਰੀ ਹਨ। ਸੁਰੱਖਿਅਤ ਭੋਜਨ ਸਿਹਤਮੰਦ ਪੰਜਾਬ ਸਰਕਾਰ ਦੀ ਨਿਵੇਕਲੀ ਪਹਿਲਕਦਮੀ ਹੈ ਜਿਸ ਤਹਿਤ ਫੂਡ ਬਿਜਨੈੱਸ ਆਪਰੇਟਰਾਂ ਲਈ ਕੁਝ ਜ਼ਰੂਰੀ ਨੁਕਤੇ ਸਾਂਝੇ ਕੀਤੇ ਗਏ ਹਨ ਤਾਂ ਕਿ ਇਸ ਤਿਉਹਾਰੀ ਸੀਜ਼ਨ ਵਿੱਚ ਸਾਫ ਸੁਥਰੇ ਖਾਧ ਪਦਾਰਥਾਂ ਦੀ ਵਿਕਰੀ ਨੂੰ ਯਕੀਨੀ ਬਣਾੲਆ ਜਾ ਸਕੇ। ਇਹਨ੍ਹਾਂ ਨੁਕਤਿਆਂ ਬਾਰੇ ਵਿਸਥਾਰਿਤ ਜਾਣਕਾਰੀ ਸਾਂਝੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਨਿਧੀ ਕੁਮੁਦ ਬਾਂਬਾ ਨੇ ਦੱਸਿਆ ਕਿ ਖਾਧ ਵਿਕਰੇਤਾਵਾਂ ਨੂੰ ਆਪਣੀ ਸਫਾਈ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ ਤਾਂ ਜੋ ਗ੍ਰਾਹਕਾਂ ਦੀ ਜ਼ਿੰਦਗੀ ਨੂੰ ਕੋਈ ਵੀ ਖਤਰਾ ਨਾ ਹੋ ਸਕੇ। ਵਿਕਰੇਤਾਵਾਂ ਨੂੰ ਹਮੇਸ਼ਾਂ ਆਪਣੇ ਹੱਥ ਸਾਬਣ ਅਤੇ ਸਾਫ਼ ਪੀਣ ਵਾਲੇ ਪਾਣੀ ਨਾਲ ਧੋਣੇ ਚਾਹੀਦੇ ਹਨ। ਹੱਥਾਂ ਨੂੰ ਕੀਟਾਣੂ ਮੁਕਤ ਕਰਕੇ ਕਿਸੇ ਸਾਫ਼ ਕਪੜੇ, ਤੋਲੀਏ ਜਾਂ ਡਿਸਪੋਸੇਬਲ ਪੇਪਰ ਨਾਲ ਸਕਾਉਣਾ ਚਾਹੀਦਾ ਹੈ। ਵਸਤਾਂ ਬਣਾਉਣ ਦੀ ਪ੍ਰਕਿਰਿਆ ਦੀ ਸ਼ੁਰੂਆਤ ਕਰਨ ਤੋਂ ਪਹਿਲਾ, ਕੋਈ ਵੀ ਕੱਚੇ ਜਾਂ ਦੂਸ਼ਤ ਪਦਾਰਥ, ਸੰਦ, ਸਾਜ-ਸਮਾਨ ਜਾਂ ਕੰਮ ਕਰਨ ਦੀ ਸਤ੍ਹਾ ਨੂੰ ਛੂਹਣ ਤੋਂ ਬਾਅਦ ਜਾਂ ਪਾਖਾਨੇ ਦੀ ਵਰਤੋਂ ਕਰਨ ਤੋਂ ਬਾਅਦ ਹੱਥ ਧੋਣੇ ਚਾਹੀਦੇ ਹਨ। ਉਸਨੂੰ ਵਸਤਾਂ ਬਣਾਉਣ ਵਾਲੇ ਖੇਤਰ ਵਿੱਚ, ਵਸਤਾਂ ਤਿਆਰ ਕਰਨ ਵੇਲੇ ਸਿਗਰਟ ਪੀਣਾ, ਥੁੱਕਣਾ, ਛਿੱਕ ਮਾਰਨਾ, ਖੰਘਣਾ, ਪਾਨ ਜਾਂ ਚੁਇੰਗਮ ਚਬਾਉਣਾ ਜਾਂ ਭੋਜਨ ਨਹੀਂ ਖਾਣਾ ਚਾਹੀਦਾ। ਉਸਨੂੰ ਸਮੇਂ-ਸਮੇਂ ਸਿਰ ਆਪਣੇ ਵਾਲ ਅਤੇ ਨਹੁੰ ਕੱਟਦੇ ਰਹਿਣਾ ਚਾਹੀਦਾ ਹੈ। ਕੁਝ ਵਿਸ਼ੇਸ਼ ਆਦਤਾਂ ਜਿਵੇਂ ਕਿ ਨੱਕ ਖੁਰਕਣਾ, ਵਾਲਾਂ ਵਿਚ ਹੱਥ ਫੇਰਨਾ, ਅੱਖਾਂ, ਮੂੰਹ ਤੇ ਕੰਨ ਮਲਣਾ, ਦਾੜੀ ਖੁਰਕਣਾ ਜਾਂ ਸਰੀਰ ਦੇ ਕਿਸੇ ਹਿੱਸੇ ਨੂੰ ਖੁਰਕਣਾ ਨਹੀਂ ਚਾਹੀਦਾ। ਜੇਕਰ ਇਹ ਸੰਭਵ ਨਾ ਹੋਵੇ ਤਾਂ ਅਜਿਹਾ ਕਰਨ ਤੋਂ ਬਾਅਦ ਭੋਜਨ ਬਣਾਉਣ ਦੇ ਕਿਸੇ ਵੀ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਹੱਥਾਂ ਨੂੰ ਚੰਗੀ ਤਰ੍ਹਾਂ ਧੋ ਲੈਣਾ ਚਾਹੀਦਾ ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਸਤਾਂ ਬਣਾਉਣ ਵੇਲੇ ਆਮ ਵਰਤੋਂ ਵਾਲੀਆਂ ਜੁੱਤੀਆਂ ਪਾ ਕੇ ਵਸਤਾਂ ਬਣਾਉਣ ਵਾਲੇ ਖੇਤਰ ਵਿਚ ਨਹੀਂ ਆਉਣਾ ਚਾਹੀਦਾ। ਆਮ ਵਰਤੋਂ ਵਾਲੀਆਂ ਜੁੱਤੀਆਂ ਨੂੰ ਪੂਰੀ ਸਫ਼ਾਈ ਜਾਂ ਕਵਰ ਪਾਉਣ ਤੋਂ ਬਾਅਦ ਹੀ ਭੋਜਨ ਖੇਤਰ ਵਿੱਚ ਪਾਇਆ ਜਾ ਸਕਦਾ ਹੈ।ਸਾਰੇ ਕਰਮਚਾਰੀਆਂ ਦੀ ਸਾਲ ਵਿੱਚ ਦੋ ਵਾਰ ਰਜਿਸਟਰਡ ਮੈਡੀਕਲ ਡਾਕਟਰ ਪਾਸੋ ਮੈਡੀਕਲ ਜਾਂਚ ਜਰੂਰ ਕਰਵਾਈ ਜਾਵੇ ਅਤੇ ਇਸ ਦਾ ਰਿਕਰਾਡ ਰੱਖਿਆ ਜਾਵੇ। ਕਿਸੇ ਮਹਾਂਮਾਰੀ ਦੀ ਸੰਭਾਵਨਾ ਵਿੱਚ ਸਾਰੇ ਕਰਮਚਾਰੀਆਂ ਨੂੰ ਨਿਸ਼ਚਿਤ ਕੀਤੇ ਹੋਏ ਟੀਕਿਆਂ ਤੋਂ ਇਲਾਵਾ ਮਹਾਂਮਾਰੀ ਤੋਂ ਰੋਕਥਾਮ ਦਾ ਟੀਕਾ ਵੀ ਲਗਾਉਣਾ ਚਾਹੀਦਾ ਹੈ। ਮੈਡੀਕਲ ਜਾਂਚ ਵਿਚ ਸਰੀਰਕ ਜਾਂਚ, ਅੱਖਾਂ ਅਤੇ ਚਮੜੀ ਦੀ ਜਾਂਚ ਜਰੂਰੀ ਹੈ।

  • About Us

    Religious and Educational Newspaper of Jalandhar which is owned by Sarv Sanjha Ruhani Mission (Regd.) Jalandhar