(Date : 05/May/2424)

(Date : 05/May/2424)

ਨਾੜ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਉੱਪਰ ਨਜ਼ਰ ਰੱਖਣ ਲਈ 334 ਨੋਡਲ ਅਫਸਰਾਂ ਤੋਂ ਇਲਾਵਾ ਕਲੱਸਟਰ ਅਫ਼ਸਰ ਨਿਯੁਕਤ | एपीजे में हुआ शपथ ग्रहण समारोह (2024-25) का आयोजन | डिप्स चेन में अभिभावक-शिक्षक बैठककी गईं (पीटीएम) आयोजित | एपीजे स्कूल, टांडा रोड, जालंधर के छात्रों ने पर्यावरण शिक्षा कार्यक्रम में उत्कृष्ट प्रदर्शन किया | के.एम.वी. कालजीएट स्कूल के बुक बैंक द्वारा बांटी गई नि:शुल्क पुस्तकें |

ਲੋਕ ਹਿੱਤਾਂ/ਮੁਸ਼ਕਿਲਾਂ ਨੂੰ ਮੁੱਖ ਰੱਖਦੇ ਹੋਏ ਪਟਵਾਰੀਆਂ ਵੱਲੋਂ ਕੀਤੇ ਜਾਂਦੇ ਕੰਮਾਂ ਦੇ ਕੀਤੇ ਬਦਲਵੇਂ ਪ੍ਰਬੰਧ






ਨੰਬਰਦਾਰ, ਪੰਚਾਇਤ ਸੈਕਟਰੀ, ਪ੍ਰਿੰਸੀਪਲ, ਹੈੱਡਮਾਸਟਰ ਵਿੱਚੋਂ ਕਿਸੇ ਦੋ ਦੀ ਸਰਟੀਫਿਕੇਟ ਲਈ ਤਸਦੀਕ ਵੀ ਹੋਵੇਗੀ ਮੰਨਣਯੋਗ

ਆਮ ਲੋਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਹੁਕਮ ਕੀਤੇ ਜਾਰੀ-ਡਿਪਟੀ ਕਮਿਸ਼ਨਰ

ਮੋਗਾ (ਕਮਲ) :- ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕ ਹਿੱਤਾਂ/ਮੁਸ਼ਕਿਲਾਂ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਮੋਗਾ ਵਿੱਚ ਪਟਵਾਰੀਆਂ ਵੱਲੋਂ ਕੀਤੇ ਜਾਂਦੇ ਕੰਮਾਂ ਦੇ ਬਦਲਵੇਂ ਪ੍ਰਬੰਧ ਕਰ ਦਿੱਤੇ ਗਏ ਹਨ, ਜਿਸ ਨਾਲ ਆਮ ਲੋਕਾਂ ਦੇ ਸਰਕਾਰੀ ਕੰਮ ਪਹਿਲਾਂ ਨਾਲੋਂ ਘੱਟ ਸਮੇਂ ਵਿੱਚ ਅਤੇ ਬਿਨ੍ਹਾਂ ਕਿਸੇ ਪ੍ਰੇਸ਼ਾਨੀ ਦੇ ਪੂਰੇ ਹੋਣੇ ਸੁਭਾਵਿਕ ਹੋਣਗੇ। ਬਦਲਵੇਂ ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਵੱਖ-ਵੱਖ ਸਰਟੀਫਿਕੇਟਾਂ ਦੀ ਤਸਦੀਕ ਜੇਕਰ ਨਾ ਹੋਵੇ ਤਾਂ ਅਜਿਹੇ ਸਰਟੀਫਿਕੇਟ ਤੇ ਨੰਬਰਦਾਰ, ਪੰਚਾਇਤ ਸੈਕਟਰੀ, ਸਰਕਾਰੀ ਸਕੂਲ ਦੇ ਪ੍ਰਿੰਸੀਪਲ, ਹੈੱਡ ਮਾਸਟਰ ਦੇ ਵਿੱਚੋਂ ਕਿਸੇ ਵੀ ਦੋ ਅਧਿਕਾਰੀਆਂ ਦੀ ਤਸਦੀਕ ਵੀ ਮੰਨਣਯੋਗ ਹੋਵੇਗੀ। ਕੇਵਲ ਸਰਕਾਰੀ ਗਜਟਿਡ ਅਫ਼ਸਰ ਦੀ ਤਸਦੀਕ ਵੀ ਮੰਨਣਯੋਗ ਹੋਵੇਗੀ। ਲੈਂਡ ਰਿਕਾਰਡ ਸਬੰਧੀ ਜ਼ਮੀਨ ਦੀ ਰਿਪੋਰਟ, ਭਾਰਤ ਮੁਕਤ ਸਰਟੀਫਿਕੇਟ ਆਦਿ ਹੁਣ ਤਹਿਸੀਲ ਵਿੱਚ ਮੌਜੂਦ ਏ.ਐਸ.ਐਮ. ਆਨਲਾਈਨ ਰਿਕਾਰਡ ਅਨੁਸਾਰ ਦਰਖਾਸਤਕਰਤਾ ਦੀ ਮਾਲਕੀ ਤਸਦੀਕ ਕਰ ਸਕੇਗਾ। ਕੁਲੈਕਟਰ ਰੇਟ ਦੀ ਰਿਪੋਰਟ ਸਬੰਧਤ ਰਜਿਸਟਰੀ ਕਲਰਕ ਕੁਲੈਕਟਰ ਰੇਟ ਅਨੁਸਾਰ ਮਾਲਕੀ ਦੀ ਕੀਮਤ ਤਸਦੀਕ ਕਰੇਗਾ। ਵੱਖ ਵੱਖ ਅਦਾਲਤਾਂ ਵੱਲੋਂ ਮੰਗੀ ਜਾਂਦੀ ਜ਼ਮੀਨ ਦੀ ਕੀਮਤ, ਜਮਾਨਤ ਸਬੰਧੀ ਰਿਪੋਰਟ ਹੁਣ ਸਬੰਧਤ ਰਜਿਸਟਰੀ ਕਲਰਕ ਵੱਲੋਂ ਰਿਪੋਰਟ ਕੀਤੀ ਜਾਵੇਗੀ। ਵੱਖ-ਵੱਖ ਵਿਭਾਗਾਂ ਵੱਲੋਂ ਚੱਲ-ਅਚੱਲ ਜਾਇਦਾਦ ਸਬੰਧੀ ਮੰਗੀ ਜਾਂਦੀ ਰਿਪੋਰਟ ਸਬੰਧਤ ਏ.ਐਸ.ਐਮ. ਆਨਲਾਈਨ ਰਿਕਾਰਡ ਅਨੁਸਾਰ ਕਰ ਸਕੇਗਾ। ਉਨ੍ਹਾਂ ਅੱਗੇ ਦੱਸਿਆ ਕਿ ਪਟਵਾਰੀਆਂ ਵੱਲੋਂ ਛੱਡੇ ਗਏ ਪਿੰਡਾਂ ਦੀ ਆੜ ਰਹਿਣ, ਸਟੇਅ ਆਦਿ ਸਬੰਧੀ ਸਬੰਧਤ ਤਹਿਸੀਲਦਾਰ/ਨਾਇਬ ਤਹਿਸੀਲਦਾਰ ਇੱਕ ਵੱਖਰਾ ਰਜਿਸਟਰ ਤਿਆਰ ਕਰਕੇ ਉਸਦਾ ਰਿਕਾਰਡ ਰੱਖਣਗੇ। ਮਾਲ ਰਿਕਾਰਡ ਦੇ ਆਨਲਾਈਨ ਪਿੰਡਾਂ ਦੀਆਂ ਪਿਛਲੀਆਂ ਜਮ੍ਹਾਂਬੰਦੀਆਂ ਸਬੰਧਤ ਏ.ਐਸ.ਐਮ. ਜੋ ਰਿਕਾਰਡ ਆਨਲਾਈਨ ਮੌਜੂਦ ਹੈ ਦੀਆਂ ਫਰਦਾਂ ਜਾਰੀ ਕਰਨੀਆਂ ਯਕੀਨੀ ਬਣਾਉਣਗੇ।

  • About Us

    Religious and Educational Newspaper of Jalandhar which is owned by Sarv Sanjha Ruhani Mission (Regd.) Jalandhar