(Date : 05/May/2424)

(Date : 05/May/2424)

ਨਾੜ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਉੱਪਰ ਨਜ਼ਰ ਰੱਖਣ ਲਈ 334 ਨੋਡਲ ਅਫਸਰਾਂ ਤੋਂ ਇਲਾਵਾ ਕਲੱਸਟਰ ਅਫ਼ਸਰ ਨਿਯੁਕਤ | एपीजे में हुआ शपथ ग्रहण समारोह (2024-25) का आयोजन | डिप्स चेन में अभिभावक-शिक्षक बैठककी गईं (पीटीएम) आयोजित | एपीजे स्कूल, टांडा रोड, जालंधर के छात्रों ने पर्यावरण शिक्षा कार्यक्रम में उत्कृष्ट प्रदर्शन किया | के.एम.वी. कालजीएट स्कूल के बुक बैंक द्वारा बांटी गई नि:शुल्क पुस्तकें |

ਸਮੂਹ ਇੰਜੀਨੀਅਰਾਂ ਨੂੰ ਭਾਰਤ ਰਤਨ ਸਰ ਮੋਕਸ਼ਗੁੰਡਮ ਵਿਸਵੇਸਵਰਈਆ ਦੇ ਜੀਵਨ ਤੋਂ ਪ੍ਰੇਰਨਾ ਲੈਣ ਦੀ ਲੋੜ






ਦੇਸ਼ ਦੀ ਤਰੱਕੀ ਲਈ ਇੰਜੀਨੀਅਰਿੰਗ ਖੇਤਰ ਵਿੱਚ ਕੀਤੇ ਅਹਿਮ ਕਾਰਜਾਂ ਲਈ ਉਨ੍ਹਾਂ ਦਾ ਨਾਮ ਹਮੇਸ਼ਾ ਰਹੇਗਾ ਜਿੰਦਾ-ਡਿਪਟੀ ਕਮਿਸ਼ਨਰ

ਇੰਜੀਨੀਅਰ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਦੇ ਆਯੋਜਨ ਵਿੱਚ ਡਿਪਟੀ ਕਮਿਸ਼ਨਰ ਵੱਲੋਂ ਜਾਦੂਗਰ ਇੰਜੀਨੀਅਰ ਨੂੰ ਸ਼ਰਧਾ ਦੇ ਫੁੱਲ ਭੇਂਟ

ਇੰਜੀਨੀਅਰਾਂ ਨੂੰ ਹੁਨਰਮੰਦ ਅਤੇ ਪ੍ਰਤਿਭਾਸ਼ਾਲੀ ਇੰਜੀਨੀਅਰ ਬਣ ਕੇ ਦੇਸ਼ ਦੀ ਤਰੱਕੀ ਲਈ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਆ

ਮੋਗਾ (ਕਮਲ) :- ਸਮੂਹ ਮਹੱਤਵਪੂਰਨ ਵਿਕਾਸ ਕਾਰਜਾਂ ਵਿੱਚ ਇੰਜੀਨੀਅਰਾਂ ਦਾ ਬਹੁਤ ਵੱਡਾ ਯੋਗਦਾਨ ਰਹਿੰਦਾ ਹੈ। ਇੰਜੀਨੀਅਰਾਂ ਤੋਂ ਬਿਨ੍ਹਾਂ ਇਸ ਦੁਨੀਆਂ ਵਿੱਚ ਕਿਸੇ ਵੀ ਤਕਨੀਕ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਸਾਡੇ ਆਲੇ ਦੁਆਲੇ ਕੰਮ ਕਰ ਰਹੀ ਹਰ ਤਰ੍ਹਾਂ ਦੀ ਮਸ਼ੀਨਰੀ ਇੰਜੀਨੀਅਰਾਂ ਦੀ ਹੀ ਦੇਣ ਹੈ। ਸੂਈ ਤੋਂ ਲੈ ਕੇ ਜਹਾਜ ਬਣਾਉਣ ਤੱਕ ਇੰਜੀਨੀਅਰਾਂ ਦਾ ਯੋਗਦਾਨ ਰਿਹਾ ਹੈ। ਸਮੂਹ ਇੰਜੀਨੀਅਰਾਂ ਨੂੰ ਭਾਰਤ ਰਤਨ ਸਰ ਮੋਕਸ਼ਗੁੰਡਮ ਵਿਸਵੇਸਵਰਈਆ ਦੇ ਜੀਵਨ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਕਿਉਂਕਿ ਉਨ੍ਹਾਂ ਨੇ ਆਪਣਾ ਹੁਸ਼ਿਆਰ ਅਤੇ ਤੇਜ਼ ਬੁੱਧੀ ਵਾਲਾ ਜੀਵਨ ਦੇਸ਼ ਦੇ ਚੰਗੇਰੇ ਭਵਿੱਖ ਲਈ ਨਿਛਾਵਰ ਕਰ ਦਿੱਤਾ। ਉਨ੍ਹਾਂ ਦਾ ਵਿਲੱਖਣ ਪੇਸ਼ਾਵਰ ਵਤੀਰਾ, ਡਿਊਟੀ ਪ੍ਰਤੀ ਸੰਪੂਰਨ ਜਿੰਮੇਵਾਰੀ, ਕੰਮ ਵਿੱਚ ਸੰਪੂਰਨਤਾ ਕਰਕੇ ਉਨ੍ਹਾਂ ਨੂੰ ਇੰਜੀਨੀਅਰਿੰਗ ਦੇ ਜਾਦੂਗਰ ਦਾ ਰੁਤਬਾ ਵੀ ਹਾਸਲ ਹੈ।

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਨੇ ਮੀਟਿੰਗ ਹਾਲ ਵਿੱਚ  ਇੰਜੀਨੀਅਰਜ਼ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਨਾਲ ਕਮਿਸ਼ਨਰ ਨਗਰ ਨਿਗਮ ਮਿਸ ਪੂਨਮ, ਐਸ.ਡੀ.ਐਮ. ਚਾਰੂ ਮਿਤਾ ਤੋਂ ਇਲਾਵਾ ਜ਼ਿਲ੍ਹਾ ਮੋਗਾ ਦੇ ਵੱਖ ਵੱਖ ਵਿਭਾਗਾਂ ਵਿੱਚ ਨਿਯੁਕਤ ਇੰਜੀਨੀਅਰ ਹਾਜ਼ਰ ਸਨ। ਉਨ੍ਹਾਂ ਇਸ ਪ੍ਰੋਗਰਾਮ ਵਿੱਚ ਮਹਾਨ ਇੰਜੀਨੀਅਰ ਸਰ ਮੋਕਸ਼ਗੁੰਡਮ ਵਿਸਵੇਸਵਰਈਆ ਦੀ ਫੋਟੋ ਉੱਪਰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਡਿਪਟੀ ਕਮਿਸ਼ਨਰ ਨੇ ਇਸ ਪ੍ਰੋਗਰਾਮ ਵਿੱਚ ਮੌਜੂਦ ਇੰਜੀਨੀਅਰਾਂ ਨੂੰ ਇੰਜੀਨੀਅਰ ਦਿਵਸ ਦੀ ਵਧਾਈ ਦਿੰਦਿਆਂ ਹੁਨਰਮੰਦ ਅਤੇ ਪ੍ਰਤਿਭਾਸ਼ਾਲੀ ਇੰਜੀਨੀਅਰ ਬਣ ਕੇ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਆ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭਾਰਤ ਰਤਨ ਸਰ ਮੋਕਸ਼ਗੁੰਡਮ ਵਿਸਵੇਸਵਰਈਆ ਦੀਆਂ ਪ੍ਰਾਪਤੀਆਂ ਦੀ ਲੰਬੀ ਲਿਸਟ ਹੈ ਜੋ ਕਿ ਸਾਰੀਆਂ ਹੀ ਦੇਸ਼ ਦੇ ਵਿਕਾਸ ਵਿੱਚ ਸਹਾਈ ਸਿੱਧ ਹੋਈਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਾਪਤੀਆਂ ਵਿੱਚੋਂ ਸਿੰਧ ਦਰਿਆ ਤੋਂ ਸ਼ੁਕੂਰ ਸ਼ਹਿਰ (ਹੁਣ ਪਾਕਿਸਤਾਨ) ਤੱਕ ਪਾਣੀ ਸਪਲਾਈ ਕਰਨ ਦੇ ਬਹੁਤ ਔਖੇ ਕੰਮ ਨੂੰ ਚੁਣੌਤੀ ਸਮਝ ਕੇ ਵਿਧੀ ਦੀ ਯੋਜਨਾ ਬਣਾਈ। ਕਿਸਾਨਾਂ ਨੂੰ ਸਿੰਚਾਈ ਲਈ ਪਾਣੀ ਮੁਹੱਈਆ ਕਰਵਾਉਣ ਲਈ ਨਵੀਂ ਸਿੰਚਾਈ ਪ੍ਰਣਾਲੀ ਬਲੌਕ ਸਿਸਟਮ ਦੀ ਕਾਢ ਵੀ ਉਨ੍ਹਾਂ ਦੁਆਰਾ ਕੱਢੀ ਗਈ। ਡੈਮਾਂ ਵਿੱਚ ਪਾਣੀ ਦੇ ਵੇਸਟ ਹੋ ਰਹੇ ਵਹਾਅ ਨੂੰ ਰੋਕਣ ਲਈ ਸਟੀਲ ਦੇ ਆਟੋਮੈਟਿਕ ਫਲੱਡ ਗੇਟ ਦਾ ਨਵਾਂ ਡਿਜਾਇਨ ਤਿਆਰ ਕੀਤਾ ਜੋ ਪੂਣਾ ਵਿਖੇ ਖੜਕਵਾਸਲਾ ਅਤੇ ਬਾਅਦ ਵਿੱਚ ਗਵਾਲੀਅਰ ਦੇ ਟਿਗਰਾ ਡੈਮ ਸਮੇਤ ਹੋਰ ਡੈਮਾਂ ਤੇ ਵੀ ਲਗਾਏ ਗਏ। ਇਸ ਤੋਂ ਇਲਾਵਾ ਦੇਸ਼ ਪ੍ਰਤੀ ਉਨ੍ਹਾਂ ਦੇ ਹੋਰ ਵੀ ਅਨੇਕਾਂ ਬੇਸ਼ਕੀਮਤੀ ਯੋਗਦਾਨ ਲਈ ਉਨ੍ਹਾਂ ਨੂੰ ਬਹੁਤ ਸਾਰੇ ਸਨਮਾਨਾਂ ਨਾਲ ਵੀ ਨਿਵਾਜਿਆ ਗਿਆ।

  • About Us

    Religious and Educational Newspaper of Jalandhar which is owned by Sarv Sanjha Ruhani Mission (Regd.) Jalandhar