(Date : 29/April/2424)

(Date : 29/April/2424)

लायलपुर खालसा कॉलेज फॉर वूमेन, जालंधर में फेयरवेल पार्टी का आयोजन | सीटी यूनिवर्सिटी ने सीटीयू मॉडल यूनाइटेड नेशंस (सीटीयू एमयूएन) 2024 की मेजबानी | एच.एम.वी. में रेजिडेंट स्कालर्स के लिए फेयरवैल पार्टी का आयोजन | सेंट सोल्जर को-एजुकेशन कॉलेज, जालंधर के छात्र ने पूरे एशिया में चमकाया ग्रुप का नाम | सीबीएसई की ओर से दो दिवसीय वर्कशाप में दी ट्रेनिंग |

ਰਜਿੰਦਰ ਕ੍ਰਿਸ਼ਨ ਨੇ ਜਿਲ੍ਹਾ ਕਮਾਂਡਰ ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਦਾ ਸੰਭਾਲਿਆ ਚਾਰਜ






ਅੰਮ੍ਰਿਤਸਰ (JJS) - ਰਜਿੰਦਰ ਕ੍ਰਿਸ਼ਨ ਨੇ ਜਿਲ੍ਹਾ ਕਮਾਂਡਰ ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਦਾ ਚਾਰਜ ਸੰਭਾਲ ਲਿਆ ਹੈ। ਇਸ ਤੋਂ ਪਹਿਲਾਂ ਮਈ 2023 ਨੂੰ ਅਨਿਲ ਕੁਮਾਰ ਜਿਲ੍ਹਾ ਕਮਾਂਡਰ ਦੇ ਰਿਟਾਇਰਮੈਂਟ ਹੋਣ ਉਪਰੰਤ ਰਜਿੰਦਰ ਕ੍ਰਿਸ਼ਨ ਉਕਤ ਅਹੁਦੇ ਤੇ ਨਿਯੁਕਤ ਹੋ ਗਏ ਹਨ। ਵਿਭਾਗ ਪ੍ਰਤੀ ਇਨਾਂ ਦੀਆਂ ਸ਼ਲਾਘਾਯੋਗ ਗਤੀਵਿਧੀਆਂ ਕਾਰਨ ਰਾਸ਼ਟਰਪਤੀ (ਭਾਰਤ) ਵਲੋਂ ਵੀ ਅਵਾਰਡ ਪ੍ਰਾਪਤ ਕਰ ਚੁਕੇ ਹਨ। ਇਨ੍ਹਾਂ ਕੋਲ ਜਿਲ੍ਹਾ ਫਿਰੋਜ਼ਪੁਰ ਅਤੇ ਫਰੀਦਕੋਟ ਦਾ ਵੀ ਵਾਧੂ ਚਾਰਜ ਹੈ। ਇਸ ਮੌਕੇ ਤੇ ਬਟਾਲੀਅਨ ਕਮਾਂਡਰ ਜਸਕਰਨ ਸਿੰਘ, ਸਾਬਕਾ ਜਿਲ੍ਹਾ ਕਮਾਂਡਰ ਆਈ.ਐਸ. ਜੌਹਰ ਅਤੇ ਸਾਬਕਾ ਕੰਪਨੀ ਕਮਾਂਡਰ ਸੁਬੇਗ ਸਿੰਘ ਤੋਂ ਇਲਾਵਾ ਜਿਲ੍ਹਾ ਹੋਮ ਗਾਰਡਜ਼ ਦੇ ਸਮੂਹ ਅਫ਼ਸਰ/ਕਰਮਚਾਰੀ ਅਤੇ ਹੋਮ ਗਾਰਡਜ਼ ਜਵਾਨ ਸਵਾਗਤ ਲਈ ਹਾਜ਼ਿਰ ਸਨ। ਜਿਲ੍ਹਾ ਕਮਾਂਡਰ ਵਲੋਂ ਸਭ ਨੂੰ ਵਿਸ਼ਵਾਸ਼ ਦਵਾਇਆ ਗਿਆ ਅਤੇ ਸਰਕਾਰ ਦੇ ਹੁਕਮਾਂ ਅਨੁਸਾਰ ਕੋਈ ਵੀ ਸਰਕਾਰੀ ਕੰਮ ਪੈਂਡਿੰਗ ਨਹੀਂ ਰਹਿਣ ਦੇਣਗੇ ਅਤੇ ਇਸ ਬਾਰੇ ਸਮੂਹ ਸਟਾਫ ਨੂੰ ਸਖਤ ਹਦਾਇਤ ਕੀਤੀ ਗਈ।

  • About Us

    Religious and Educational Newspaper of Jalandhar which is owned by Sarv Sanjha Ruhani Mission (Regd.) Jalandhar