(Date : 18/May/2424)

(Date : 18/May/2424)

ਮੋਗਾ ਵਿੱਚ ਪਸ਼ੂਆਂ ਨੂੰ ਮੂੰਹ ਖੁਰ ਬਿਮਾਰੀ ਤੋਂ ਬਚਾਉਣ ਲਈ ਟੀਕਾਕਰਣ ਸ਼ੁਰੂ | बांग्लादेश के लोक सेवकों के लिए क्षमता निर्माण कार्यक्रमों के कार्यान्वयन के रोड-मैप पर चर्चा के लिए भारत-बांग्लादेश द्विपक्षीय बैठक आयोजित की गई | एनटीआईपीआरआईटी ने आईटीयू एरिया कार्यालय और इनोवेशन सेंटर के सहयोग से मानकीकरण अंतर को पाटने पर दो दिवसीय कार्यशाला आयोजित की | द्विपक्षीय रक्षा संबंधों को सशक्त बनाने के लिए भारत-मंगोलिया संयुक्त कार्य समूह की 12वीं बैठक का आयोजन उलानबटार में हुआ | ਪੰਜਾਬ ਪੁਲਿਸ ਸੂਬੇ ਵਿੱਚ ਸੁਤੰਤਰ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ ਵਚਨਬੱਧ - ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ |

ਸ਼੍ਰੋਮਣੀ ਅਕਾਲੀ ਦਲ ਨੇ ਸੁਭਾਸ਼ ਸੌਂਧੀ ਨੂੰ ਪੀ.ਏ.ਸੀ ਮੈਂਬਰ ਨਿਯੁਕਤ ਕਰਕੇ ਵਾਲਮੀਕੀ ਸਮਾਜ ਨੂੰ ਵੱਡੀ ਜਿੰਮੇ੍ਹਵਾਰੀ ਸੌਂਪ ਕੇ ਅਕਾਲੀ ਦਲ ਦੀਆਂ ਪਰੰਪਰਾਵਾਂ ਤੇ ਦਿੱਤਾ ਪਹਿਰਾ






ਜਲੰਧਰ (ਅਰੋੜਾ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਮਿਹਨਤੀ,ਇਮਾਨਦਾਰ, ਨਿਧੱੜਕ ਆਗੂ ਸੁਭਾਸ਼ ਸੌਂਧੀ ਨੂੰ ਪੀ.ਏ.ਸੀ. ਮੈਂਬਰ ਨਿਯੁਕਤ ਕਰਕੇ ਵਾਲਮੀਕੀ ਸਮਾਜ ਨੂੰ ਵੱਡੀ ਜਿੰਮੇ੍ਹਵਾਰੀ ਸੌਂਪ ਕੇ ਅਕਾਲੀ ਦਲ ਦੀਆਂ ਪਰੰਪਰਾਵਾਂ ਤੇ ਪਹਿਰਾ ਦਿੱਤਾ।ਇੱਥੇ ਵਰਤਣਯੋਗ ਹੈ ਕਿ ਸੁਭਾਸ਼ ਸੌਂਧੀ ਪਿਛਲੇ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਮਜਬੂਤੀ ਤੇ ਚੜ੍ਹਦੀ ਕਲਾ ਲਈ ਦੁਆਬਾ ਖੇਤਰ ਅੰਦਰ ਸਰਗਰਮੀ ਨਾਲ ਵਿੱਚਰ ਰਹੇ ਹਨ। ਜਿਨਾਂ ਦੀ ਮਿਹਨਤ, ਲਗਨ ਤੇ ਸਰਗਰਮੀ ਨਾਲ ਅਕਾਲੀ ਦਲ ਨਾਲ ਐਸ.ਸੀ. ਸਮਾਜ ਨੇ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਹੱਥ ਫੜਿਆ ਹੈ। ਇਸ ਨਿਯੁਕਤੀ ਤੇ ਸੁਭਾਸ਼ ਸੌਂਧੀ ਨੇ ਪ੍ਰਤੀਕਰਮ ਸਾਂਝਾ ਕਰਦਿਆਂ ਕਿਹਾ ਕਿ ਪਾਰਟੀ ਵੱਲੋਂ ਮਿਲੀ ਜਿੰਮੇ੍ਹਵਾਰੀ ਨੂੰ ਪੂਰਨ ਤਨਦੇਹੀ ਨਾਲ ਨਿਭਾ ਕੇ ਮਹਿੰਦਰ ਸਿੰਘ ਕੇ.ਪੀ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਨੂੰ ਜਿਤਾ ਕੇ ਪਾਰਲੀਮੈਂਟ ਵਿੱਚ ਭੇਜਾਂਗੇ। ਉਹਨਾਂ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ,ਇਕਬਾਲ ਸਿੰਘ ਢੀਂਡਸਾ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ।

  • About Us

    Religious and Educational Newspaper of Jalandhar which is owned by Sarv Sanjha Ruhani Mission (Regd.) Jalandhar