(Date : 10/May/2424)

(Date : 10/May/2424)

संजय कुमार ने प्रारंभिक बचपन देखभाल और शिक्षा के व्यापक लक्ष्योंन को हासिल करने के लिए एक बैठक की अध्यक्षता की | केंद्रीय चर्म अनुसंधान संस्थान ने राष्ट्रीय प्रौद्योगिकी दिवस मनाया | उत्तर पूर्वी क्षेत्र विकास मंत्रालय ने नई दिल्ली के विज्ञान भवन एनेक्सी में आगामी अंतर्राष्ट्रीय योग दिवस की तैयारी के रूप मे योग सत्र आयोजित किया | ਵੋਟ ਫ਼ੀਸਦੀ ਵਧਾਉਣ ਲਈ ਅਨੋਖਾ ਉਪਰਾਲਾ | सैंट्रल हल्के के लाजपत नगर में भाजपा उम्मीदीवार सुशील रिंकु के पक्ष में सफल बैठक का हुआ आयोजन |

ਮੋਗਾ ਜ਼ਿਲ੍ਹੇ ਵਿੱਚ ਵੋਟਰ ਪ੍ਰਤੀਸ਼ਤ ਵਧਾਉਣ ਦੇ ਯਤਨਾਂ ਅਧੀਨ ਸਕੂਲਾਂ ਦੇ ਸਟਾਫ਼ ਨਾਲ ਰੂਬਰੂ ਪ੍ਰੋਗਰਾਮ






ਮੋਗਾ (ਕਮਲ) :- ਪਟੀ ਕਮਿਸ਼ਨਰ ਕਮ ਜ਼ਿਲਾ ਚੋਣ ਅਫਸਰ ਮੋਗਾ ਕੁਲਵੰਤ ਸਿੰਘ ਅਤੇ ਸਹਾਇਕ  ਕਮਿਸ਼ਨਰ ਜਨਰਲ ਕਮ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਸ਼ੁਭੀ ਆਂਗਰਾ ਦੀ ਯੋਗ ਅਗਵਾਈ ਵਿੱਚ ਚੱਲ ਰਹੇ ਸਵੀਪ ਪ੍ਰੋਗਰਾਮ ਦੀਆਂ ਗਤੀਵਿਧੀਆਂ ਦੀ ਲੜੀ ਵਿੱਚ ਅੱਜ ਜਿਲ੍ਹਾ ਮੋਗਾ ਦੇ ਸਕੂਲਾਂ ਵਿੱਚ ਸਟਾਫ਼ ਨਾਲ ਰੂਬਰੂ ਪ੍ਰੋਗ੍ਰਾਮ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਸਹਾਇਕ ਜਿਲ੍ਹਾ ਸਵੀਪ ਨੋਡਲ ਗੁਰਪ੍ਰੀਤ ਸਿੰਘ ਘਾਲੀ ਅਤੇ ਹਲਕਾ ਮੋਗਾ ਦੇ ਸਵੀਪ ਨੋਡਲ ਅਫ਼ਸਰ ਅਮਨਦੀਪ ਗੋਸਵਾਮੀ ਨੇ ਸ਼ਿਰਕਤ ਕੀਤੀ ਅਤੇ ਵੱਖ ਵੱਖ ਸਕੂਲਾਂ ਵਿੱਚ ਸਟਾਫ਼ ਨੂੰ ਮਿਲੇ। ਓਹਨਾਂ ਨੇ ਸਟਾਫ਼ ਨੂੰ ਸੰਬੋਧਨ  ਕਰਦੇ ਹੋਏ ਕਿਹਾ ਕਿ ਜੇਕਰ ਤੁਸੀਂ ਆਪਣੀ ਆਵਾਜ਼ ਦੇਸ਼ ਦੀ ਸੰਸਦ ਤੱਕ ਪਹੁੰਚਾਉਣਾ  ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਵੋਟਰ ਬਣੋ। ਵੋਟਰ ਬਣਨ ਤੋਂ ਬਾਅਦ ਵੋਟ ਜਰੂਰ ਪਾਉਣ ਜਾਓ ਤਾਂ ਜ਼ੋ ਤੁਸੀ ਆਪਣੇ ਮਨਪਸੰਦ ਲੀਡਰ ਨੂੰ ਲੋਕ ਸਭਾ ਭੇਜ ਸਕੋ ਤੇ ਉਹ ਉਥੇ ਜਾ ਕੇ ਤੁਹਾਡੀ ਗੱਲ ਸਰਕਾਰ ਤੱਕ ਪਹੁੰਚਾ ਸਕੇ ।

ਉਹਨਾਂ ਕਿਹਾ ਕਿ ਉਹ ਆਪ ਜਰੂਰ ਵੋਟ ਪਾਉਣ ਤੇ ਵੋਟਾਂ ਵਾਲੇ ਦਿਨ ਵੋਟਰ ਸੇਵਕ ਦੀ ਭੂਮਿਕਾ ਵੀ ਨਿਭਾਉਣ ਤੇ ਬਜ਼ੁਰਗਾਂ ਅਤੇ ਵਿਕਲਾਂਗ ਵੋਟਰਾਂ ਨੂੰ ਵੋਟ ਪਾਉਣ ਲਈ ਲੈਕੇ ਅਤੇ ਛੱਡ ਕੇ ਆਉਣ ਵਿੱਚ ਸਹਾਇਤਾ ਜਰੂਰ ਕਰਨ। ਆਪਣੇ ਕੰਮ ਅਤੇ ਘਰ ਦੇ ਨੇੜੇ ਵਿਚਰਦਿਆਂ ਲੋਕਾਂ ਨੂੰ ਆਉਣ ਵਾਲੀ 01 ਜੂਨ 2024  ਨੂੰ ਵੋਟ ਪਾਉਣ ਦਾ ਸੱਦਾ ਦੇਣ ਅਤੇ ਬੂਥ ਤੇ ਮਿਲਣ ਵਾਲੀਆਂ ਸਹੂਲਤਾਂ ਬਾਰੇ ਵੀ ਜਰੂਰ ਦੱਸਣ। ਇਸ ਮਿਲਣੀ ਦੌਰਾਨ ਉਹਨਾਂ ਕਿਹਾ ਕਿ ਵੋਟਾਂ ਵਿੱਚ ਔਰਤਾਂ ਦੀ ਭਾਗੀਦਾਰੀ ਮਰਦਾਂ ਦੇ ਮੁਕਾਬਲੇ ਘੱਟ ਹੁੰਦੀ ਹੈ, ਜਦੋਂ ਕਿ ਸੰਵਿਧਾਨ ਮੁਤਾਬਕ ਦੋਹਾਂ ਨੂੰ ਬਰਾਬਰ ਦਾ ਹੱਕ ਹੈ । ਸੋ, ਸਾਨੂੰ ਸਾਰਿਆਂ ਨੂੰ ਮਿਲ ਕੇ ਆਪ ਵੋਟ ਪਾਉਣ ਜਾਣਾ ਹੈ ਅਤੇ ਆਪਣੀ ਮਾਂ, ਭੈਣ, ਦਾਦੀ ਆਦਿ ਸਭ ਔਰਤ ਵੋਟਰਾਂ ਨੂੰ ਵੋਟ ਪਾਉਣ ਲਈ ਲਈ ਲੈ ਕੇ ਜਾਣਾ ਹੈ ਤਾਂ ਜੋ ਔਰਤਾਂ ਦੀਆਂ ਵੋਟਾਂ ਜਿਆਦਾ ਗਿਣਤੀ ਵਿੱਚ ਪੈ ਸਕਣ। ਇਸ ਸਮੇਂ ਸਕੂਲ ਸਟਾਫ਼ ਨੂੰ ਵੋਟਰ ਹੈਲਪ ਲਾਈਨ ਐਪ ਦੀ ਸਾਰੀ ਜਾਣਕਾਰੀ ਮੁਹਈਆ ਕਰਵਾਈ। ਇਸ ਤੋਂ ਇਲਾਵਾ  ਚੋਣ ਜਾਬਤੇ ਸਬੰਧੀ ਜਾਣਕਾਰੀ ਦਿੱਤੀ ਅਤੇ ਸੀ ਵੀਜਿਲ ਐਪ ਤੇ ਹੈਲਪ ਲਾਈਨ ਨੰਬਰ 1950 ਬਾਰੇ ਜਾਣਕਾਰੀ ਸਾਂਝੀ ਕੀਤੀ। ਸਕੂਲ ਸਟਾਫ਼ ਦੇ ਈ ਵੀ ਐਮ ਸਬੰਧੀ ਭਰਮ ਦੂਰ ਕੀਤੇ ਅਤੇ ਵੀ ਵੀ ਪੈਟ ਮਸ਼ੀਨ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਸਮੇਂ ਵੱਖ ਵੱਖ ਸਕੂਲ ਪ੍ਰਿੰਸੀਪਲ ਸਾਹਿਬਾਨ ਅਤੇ ਵੱਡੀ ਗਿਣਤੀ ਵਿੱਚ ਸਕੂਲ ਸਟਾਫ਼ ਹਾਜਰ ਸੀ।

  • About Us

    Religious and Educational Newspaper of Jalandhar which is owned by Sarv Sanjha Ruhani Mission (Regd.) Jalandhar