(Date : 08/May/2424)

(Date : 08/May/2424)

हल्का फिल्लौर के गढ़ा रोड में सुशील रिंकू के पक्ष में सफल बैठक का आयोजन | नॉर्थ हल्के के किशनपुरा और संतोखपुरा में भाजपा उम्मीदीवार सुशील रिंकु के पक्ष में सफल बैठक का हुआ आयोजन | राष्ट्रीय सुशासन केंद्र ने मसूरी में तंजानिया के अधिकारियों के लिए सार्वजनिक कार्यों की परियोजना और जोखिम प्रबंधन पर दो सप्ताह का क्षमता निर्माण कार्यक्रम शुरू किया | मां के समर्पण बलिदान को डिप्स के विद्यार्थियों ने किया नमन | सीटी यूनिवर्सिटी में पिटारा प्रीमियर नाइट्स का आयोजन |

ਫਿਰਕੂ ਕਾਰਪੋਰੇਟ ਗੱਠਜੋੜ ਨੂੰ ਚੋਣਾਂ ਵਿੱਚ ਹਰਾਉਣਾ ਅਤਿ ਜਰੂਰੀ ਹੈ - ਕਾਮਰੇਡ ਸੁਖਵਿੰਦਰ ਸਿੰਘ ਸੇਖੋਂ






ਪੂੰਜੀਵਾਦ ਦੀਆਂ ਬਦਲਵੀਆਂ ਨੀਤੀਆਂ ਲਈ ਸੀਪੀਆਈ ( ਐਮ ) ਸੰਘਰਸ਼ਸ਼ੀਲ ਰਹੇਗੀ -  ਕਾਮਰੇਡ ਜਤਿੰਦਰਪਾਲ  ਸਿੰਘ

ਸੀਪੀਆਈ ( ਐਮ ) ਦਾ ਜਥਾ ਮਾਰਚ ਬੁੰਡਾਲਾ ਤੋਂ ਬਾਅਦ ਅੱਜ ਲੁਧਿਆਣਾ ਪੁੱਜੇਗਾ

ਜਲੰਧਰ (ਅਰੋੜਾ) :- ਸੀਪੀਆਈ (ਐਮ) ਦੀ ਪੰਜਾਬ ਰਾਜ ਕਮੇਟੀ ਵੱਲੋਂ ਲੋਕਾਂ ਦੀਆਂ ਭੱਖਦੀਆਂ ਮੰਗਾਂ ਲਈ ਪੰਜਾਬ ਅੰਦਰ 1 ਦਸੰਬਰ ਤੋਂ 15 ਦਸੰਬਰ ਤੱਕ ਮਹਾਨ ਦੇਸ਼ ਭਗਤਾਂ ਦੇ ਪਿੰਡਾਂ ਤੇ ਸ਼ਹਿਰਾਂ ਅੰਦਰ ਸੂਬਾਈ ਜਥਾ ਮਾਰਚ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। 1 ਦਸੰਬਰ ਨੂੰ  ਅੰਮ੍ਰਿਤਸਰ ਜਲਿਆਂਵਾਲਾ ਬਾਗ ਤੋਂ ਚੱਲਿਆ ਜਥਾ ਅੱਜ ਮਹਾਨ ਦੇਸ਼ ਭਗਤਾਂ ਦੇ ਪਿੰਡ ਬੁੰਡਾਲਾ ਮੰਜਕੀ ਵਿਖੇ ਪਹੁੰਚਣ ਤੇ ਜਥੇ ਦਾ ਸਵਾਗਤ ਕੀਤਾ ਗਿਆ। ਜਥੇ ਦੀ ਅਗਵਾਈ ਸੀਪੀਆਈ (ਐਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ , ਸੀਟੂ ਆਗੂ ਕਾਮਰੇਡ ਜਤਿੰਦਰਪਾਲ ਸਿੰਘ, ਕਾਮਰੇਡ ਭੁਪਿੰਦਰ ਸਿੰਘ ਬੜੈਚ, ਕਾਮਰੇਡ ਵਰਿੰਦਰਪਾਲ ਸਿੰਘ ਕਾਲਾ ਸ਼ਾਹਕੋਟ, ਕਾਮਰੇਡ  ਕੇਵਲ ਸਿੰਘ ਦਾਨੇਵਾਲ ਤੇ ਪਾਰਟੀ ਦੇ ਹੋਰ ਆਗੂ ਕਰ ਰਹੇ ਸਨ । ਸਵਾਗਤੀ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕਾਮਰੇਡ ਸੇਖੋਂ ਵੱਲੋਂ ਪਾਰਟੀ ਦੇ ਵਿਛੜੇ ਆਗੂ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ, ਬੀਬੀ ਪ੍ਰੀਤਮ ਕੌਰ, ਇਲਾਕੇ ਤੇ ਪਿੰਡ ਦੇ ਮਹਾਨ ਦੇਸ਼ ਭਗਤਾਂ ਨੂੰ ਯਾਦ ਕਰਦੇ ਹੋਏ ਉਹਨਾਂ ਨੂੰ ਇਨਕਲਾਬੀ ਸ਼ਰਧਾਂਜਲੀ ਭੇਂਟ ਕੀਤੀ ਗਈ । ਉਹਨਾਂ ਕਿਹਾ ਕਿ ਦੇਸ਼ ਭਗਤਾਂ ਦੇ ਸੁਪਨਿਆਂ ਦੇ ਭਾਰਤ ਦੀ ਉਸਾਰੀ ਲਈ ਸੀਪੀਆਈ ( ਐਮ ) ਲਗਾਤਾਰ ਸੰਘਰਸ਼ਸ਼ੀਲ ਹੈ। ਉਹਨਾਂ ਪੰਜਾਬ ਤੇ ਦੇਸ਼ ਦੀ ਰਾਜਸੀ, ਸਮਾਜਿਕ ਤੇ ਆਰਥਿਕ ਸਥਿਤੀ ਤੇ ਬੋਲਦੇ ਹੋਏ ਕਿਹਾ ਕਿ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਵੇ, ਪੰਜਾਬ ਨਾਲ ਲੱਗਦੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦਿੱਤੇ ਜਾਣ, ਪਾਣੀਆਂ ਦੀ ਵੰਡ  ਰਾਜੀਵ-ਲੌਂਗੋਵਾਲ ਸਮਝੌਤੇ ਅਨੁਸਾਰ ਕੀਤੀ ਜਾਵੇ, ਆਬਾਦਕਾਰਾਂ ਨੂੰ ਜਮੀਨੀ ਹੱਕ ਦਿੱਤੇ ਜਾਣ, ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਤੁਰੰਤ ਮੰਨੀਆਂ ਜਾਣ, ਗਰੀਬ ਕਿਸਾਨਾਂ ਮਜ਼ਦੂਰਾਂ ਛੋਟੇ ਦੁਕਾਨਦਾਰਾਂ ਦੇ ਕਰਜ਼ੇ ਮੁਆਫ ਕੀਤੇ ਜਾਣ, ਕੰਡੀ ਖੇਤਰ ਦੀਆਂ ਮੰਗਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ, ਰੇਤ ਬਜਰੀ ਦੀ ਕਾਲਾ ਬਜਾਰੀ ਤੇ ਮਾਰੂ ਨਸ਼ਿਆਂ ਨੂੰ ਹਰ ਪੱਧਰ ਤੇ ਰੋਕਿਆ ਜਾਵੇ, ਵੱਧ ਰਿਹਾ ਭ੍ਰਿਸ਼ਟਾਚਾਰ ਰੋਕਿਆ ਜਾਵੇ, ਅਮਨ ਕਾਨੂੰਨ ਦੀ ਸਥਿਤੀ ਠੀਕ ਕੀਤੀ ਜਾਵੇ, ਮਨਰੇਗਾ ਕਾਨੂੰਨ ਨੂੰ ਪਾਰਦਰਸ਼ਤਾ ਨਾਲ ਲਾਗੂ ਕੀਤਾ ਜਾਵੇ। 

ਬੁਢਾਪਾ ਵਿਧਵਾ ਪੈਨਸ਼ਨ ਵਿੱਚ ਵਾਧਾ ਕਰਕੇ 5000/- ਰੁਪਏ  ਪ੍ਰਤੀ ਮਹੀਨਾ ਦਿੱਤਾ ਜਾਵੇ, ਹਰ ਵਰਕਰ ਦੀ ਤਨਖਾਹ 26,000 ਰੁਪਏ ਪ੍ਰਤੀ ਮਹੀਨਾ ਦਿੱਤੀ ਜਾਵੇ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ, ਪੰਜਾਬ ਸਰਕਾਰ ਚੋਣ ਵਾਇਦੇ ਪੂਰੇ  ਕਰੇ ਤੇ ਹੋਰ ਮੰਗਾਂ ਤੁਰੰਤ ਮੰਨੀਆਂ ਜਾਣ , ਕਿਸਾਨੀ ਦੀਆਂ ਐਮਐਸਪੀ 'ਤੇ ਵਾਜਬ ਮੰਗਾਂ ਵੀ ਤੁਰੰਤ ਮੰਨੀਆਂ ਜਾਣ । ਮੋਦੀ ਸਰਕਾਰ ਵੱਲੋਂ ਜਨਤਕ ਅਦਾਰਿਆਂ ਦੀ ਲੁੱਟ ਕਰਾਉਣੀ ਬੰਦ ਕੀਤੀ ਜਾਵੇ, ਦੇਸ਼ ਅੰਦਰ ਫਿਰਕੂ ਵੰਡ ਪਾਉਂਦੀਆਂ ਸ਼ਕਤੀਆਂ ਨੂੰ ਨੱਥ ਪਾਈ ਜਾਵੇ।  ਕਾਮਰੇਡ ਸੇਖੋਂ ਨੇ ਕਿਹਾ ਕਿ ਇਜਰਾਇਲ ਵੱਲੋਂ ਫਲਿਸਤਾਨੀਆਂ ਦੀ ਨਸਲਕੁਸ਼ੀ ਕਰਨੀ ਬੰਦ ਕੀਤੀ ਜਾਵੇ। ਪੰਜਾਬ ਅੰਦਰ ਪੰਜ ਲੱਖ ਲੋਕਾਂ ਦੇ ਦਸਤਖਤਾਂ ਕਰਵਾ ਕੇ ਮੰਗਾਂ ਦਾ ਮੰਗ ਪੱਤਰ ਰਾਜਪਾਲ ਅਤੇ ਮੁੱਖ ਮੰਤਰੀ ਪੰਜਾਬ ਨੂੰ ਸੌਂਪਿਆ ਜਾਵੇਗਾ। ਇਸ ਜਥਾ ਮਾਰਚ ਦਾ ਪ੍ਰੋਗਰਾਮ 15 ਦਸੰਬਰ ਨੂੰ ਹੁਸੈਨੀਵਾਲ ਮਹਾਨ ਸ਼ਹੀਦਾਂ ਦੀ ਧਰਤੀ ਤੇ ਪਹੁੰਚ ਕੇ ਸਮਾਪਤ ਕੀਤਾ ਜਾਵੇਗਾ। ਸੂਬਾ ਸਕੱਤਰੇਤ ਮੈਂਬਰ ਕਾਮਰੇਡ ਸੁਖਪ੍ਰੀਤ ਸਿੰਘ ਜੌਹਲ , ਤਹਿਸੀਲ ਫਿਲੌਰ ਦੇ ਸਕੱਤਰ ਮਾਸਟਰ ਪਰਸ਼ੋਤਮ ਬਿਲਗਾ, ਕਾਮਰੇਡ ਪਿਆਰਾ ਸਿੰਘ ਲਸਾੜਾ, ਸੀਟੂ ਆਗੂ ਕਾਮਰੇਡ ਜਤਿੰਦਰ ਪਾਲ ਸਿੰਘ, ਕਾਮਰੇਡ ਵੀ.ਵੀ. ਐਂਥਨੀ, ਕਾਮਰੇਡ ਵਰਿੰਦਰ ਪਾਲ ਸਿੰਘ ਕਾਲਾ, ਕਾਮਰੇਡ ਲਛਮਣ ਸਿੰਘ ਜੌਹਲ ਆਦਿ ਪਾਰਟੀ ਆਗੂਆਂ ਵੱਲੋਂ ਸੰਬੋਧਨ ਕਰਦੇ ਹੋਏ ਕਿਹਾ ਕਿ ਕਿਸਾਨ ਮਜ਼ਦੂਰ ਸੰਘਰਸ਼ ਹੋਰ ਤਿੱਖਾ ਤੇ ਇੱਕਜੁੱਟ ਕਰਨਾ ਚਾਹੀਦਾ ਹੈ । ਪੂੰਜੀਵਾਦ ਦੀਆਂ ਬਦਲਵੀਆਂ ਨੀਤੀਆਂ ਲਈ ਸੀਪੀਆਈ ( ਐਮ ) ਲਗਾਤਾਰ ਸੰਘਰਸ਼ਸ਼ੀਲ ਰਹੀ ਹੈ ਅਤੇ ਰਹੇਗੀ। ਜਨਤਕ ਜਥੇਬੰਦੀਆਂ ਦੀ ਮਜਬੂਤੀ ਅਤਿ ਜਰੂਰੀ ਹੈ ਤਾਂ ਹੀ ਪਾਰਟੀ ਮਜਬੂਤ ਹੋਵੇਗੀ। ਸਵਾਗਤੀ ਸਮਾਗਮ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਕਾਮਰੇਡ ਨਰਿੰਦਰ ਸਿੰਘ ਜੋਹਲ ਵੱਲੋਂ ਨਿਭਾਈ ਗਈ। ਕਾਮਰੇਡ ਅਮਰਜੀਤ ਸਿੰਘ ਸਾਬਕਾ ਸਰਪੰਚ ਅਤੇ ਕਾਮਰੇਡ ਕੁਲਦੀਪ ਸਿੰਘ ਬਾਸੀ ਦੀ ਪ੍ਰਧਾਨਗੀ ਹੇਠ ਸਵਾਗਤੀ ਸਮਾਗਮ ਕੀਤਾ ਗਿਆ। ਇਸ ਮੌਕੇ ਤੇ ਪ੍ਰਧਾਨਗੀ ਮੰਡਲ ਵਿੱਚ ਸਾਥੀ ਸਰਬਜੀਤ ਸਿੰਘ ਸਰਪੰਚ ਗ੍ਰਾਮ ਪੰਚਾਇਤ ਬੁੰਡਾਲਾ , ਪਾਰਟੀ ਦੇ ਜ਼ਿਲ੍ਹਾ ਸਕੱਤਰੇਤ ਮੈਂਬਰਜ਼, ਖੇਤ ਮਜ਼ਦੂਰ ਆਗੂ ਕਾਮਰੇਡ ਕੁਲਦੀਪ ਚੰਦ ਟਿੱਕਾ ਅਤੇ ਬੀਬੀ ਬਲਵੀਰ ਕੌਰ ਬਾਂਸਲ ਸਾਬਕਾ ਸਰਪੰਚ ਬੁੰਡਾਲਾ ਸਟੇਜ ਤੇ ਬਿਰਾਜਮਾਨ ਰਹੇ। ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਪੰਜਾਬ ਦੇ ਉਪ ਪ੍ਰਧਾਨ ਮਾਸਟਰ ਮੂਲ ਚੰਦ ਸਰਹਾਲੀ, ਬ੍ਰਾਂਚ ਸਕੱਤਰ ਕਾਮਰੇਡ ਬਲਵਿੰਦਰ ਸਿੰਘ ਬਾਸੀ, ਏਰੀਆ ਕਮੇਟੀ ਜੰਡਿਆਲਾ ਦੇ ਸਕੱਤਰ ਸੁਮਿੰਦਰ ਕੁਮਾਰ ਬਿੰਦੀ  , ਕੈਨੇਡਾ ਤੋਂ ਆਏ ਪਾਰਟੀ ਦੇ ਆਗੂ ਕਾਮਰੇਡ ਦਲਜੀਤ ਸਿੰਘ ਜੌਹਲ, ਕਾਮਰੇਡ ਮਨਮੋਹਨ ਸ਼ਰਮਾ ਮੁਠੱਡਾ ਕਲਾਂ, ਕਾਮਰੇਡ ਵਿਜੈ ਧਰਨੀ , ਕਾਮਰੇਡ ਪ੍ਰਕਾਸ਼ ਕਲੇਰ, ਕਾਮਰੇਡ ਇੰਦਰਜੀਤ ਸਿੰਘ ਜੰਗੀ, ਕਾਮਰੇਡ ਗੁਰਮੇਲ ਬਿਲਗਾ, ਕਾਮਰੇਡ ਕਮਲਜੀਤ ਸਿੰਘ ਫਿਲੌਰ, ਕਾਮਰੇਡ ਸੁਖਬੀਰ ਸਿੰਘ ਸੰਗੋਵਾਲ ਅਤੇ ਹੋਰ ਪਾਰਟੀ ਆਗੂ ਸਮਾਗਮ ਦੌਰਾਨ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਸੀਪੀਆਈ (ਐਮ) ਦੀ ਬਰਾਂਚ ਬੁੰਡਾਲਾ ਵੱਲੋਂ 5100/- ਰੁਪਏ ਦੀ ਰਾਸ਼ੀ ਜੱਥੇ ਦੀ ਆਰਥਿਕ ਸਹਾਇਤਾ ਲਈ ਭੇਂਟ ਕੀਤੀ ਗਈ। ਬੀਬੀ ਬਾਂਸਲ ਬੁੰਡਾਲਾ ਵੱਲੋਂ ਜਥੇ ਦੇ ਸਵਾਗਤ ਵਿੱਚ ਆਏ ਸਮੂਹ ਨਗਰ ਨਿਵਾਸੀਆਂ ਅਤੇ ਕਾਮਰੇਡ ਸਾਥੀਆਂ ਦਾ ਧੰਨਵਾਦ ਕੀਤਾ ਗਿਆ। ਪਾਰਟੀ ਦਾ ਇਹ ਜਥਾ ਮਾਰਚ ਕਰਦਾ ਹੋਇਆ 7 ਦਸੰਬਰ ਨੂੰ ਲੁਧਿਆਣਾ ਜ਼ਿਲ੍ਹੇ ਅੰਦਰ ਦਾਖਲ ਹੋ ਜਾਵੇਗਾ।

  • About Us

    Religious and Educational Newspaper of Jalandhar which is owned by Sarv Sanjha Ruhani Mission (Regd.) Jalandhar