(Date : 03/May/2424)

(Date : 03/May/2424)

श्रम दिवस पर डिप्स के बच्चों ने सहायक स्टाफ को कार्ड देकर किया धन्यावाद | ਕਿਸਾਨਾਂ ਨੂੰ ਸੀਜ਼ਨ ਦੇ ਅਖੀਰ ਤੱਕ ਇਸੇ ਤਰ੍ਹਾਂ ਪ੍ਰਭਾਵਸ਼ਾਲੀ ਸੇਵਾਵਾਂ ਦਿੱਤੀਆਂ ਜਾਣਗੀਆਂ- ਡੀ.ਸੀ | डीएवी कॉलेज जालंधर को द ट्रिब्यून गाइड टू बेस्ट कॉलेजेज के अन्तर्गत सर्वश्रेष्ठ कॉलेज का दर्जा प्राप्त हुआ | एपीजे कॉलेज ऑफ फाइन आर्ट्स जालंधर में विद्यार्थियों ने पोर्ट्रेट,लैंडस्केप एवं पेंटिंग बनाने की तकनीक को जाना | के.एम.वी. द्वारा रिसर्च एथिक्स एंड प्लेजिरिज्म विषय पर रिसर्च फोरम आयोजित |

ਮੋਗਾ ਗਊਸ਼ਾਲਾ ਵਿਖੇ ਪਸ਼ੂਆਂ ਲਈ ਟ੍ਰੀਟਮੈਂਟ-ਕਮ-ਅਵੇਰਨੈੱਸ ਕੈਂਪ ਦਾ ਆਯੋਜਨ, 25 ਹਜ਼ਾਰ ਦੀਆਂ ਦਵਾਈਆਂ ਦੀ ਕੀਤੀ ਮੁਫ਼ਤ ਵੰਡ






60 ਦੇ ਕਰੀਬ ਬਿਮਾਰ ਅਤੇ ਜਖਮੀ ਗਊਧਨ ਦਾ ਕੀਤਾ ਇਲਾਜ

ਮੋਗਾ (ਕਮਲ) :- ਪੰਜਾਬ ਸਰਕਾਰ ਦੇ ਪਸ਼ੂ ਪਾਲਣ ਵਿਭਾਗ ਮੋਗਾ ਵੱਲੋਂ ਵਿਭਾਗ ਜਰੀਏ ਜਿਲ੍ਹੇ ਦੇ ਪਸ਼ੂਆਂ ਨੂੰ ਵਧੀਆ ਸਿਹਤ  ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਤਾਂ ਕਿ ਪਸ਼ੂ ਪਾਲਣ ਦਾ ਧੰਦਾ ਮੁੜ ਤੋਂ ਸੁਰਜੀਤ ਹੋ ਸਕੇ। ਪਸੂਆਂ ਦੀ ਭਲਾਈ ਲਈ ਵਿਭਾਗ ਕਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ. ਹਰਵੀਨ ਕੌਰ ਨੇ ਕਰਦਿਆਂ ਦੱਸਿਆ ਕਿ ਚੇਅਰਮੈਨ ਪੰਜਾਬ ਗਊ ਸੇਵਾ ਕਮਿਸ਼ਨ ਅਸ਼ੋਕ ਕੁਮਾਰ ਲੱਖਾ, ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪੰਜਾਬ ਡਾ. ਸੰਗੀਤਾ ਤੂਰ ਦੀਆਂ ਹਦਾਇਤਾਂ ਉਕਤ ਦੀ ਲਗਾਤਾਰਤਾ ਵਿੱਚ ਅੱਜ ਮੋਗਾ ਵਿਖੇ ਟ੍ਰੀਟਮੈਂਟ-ਕਮ-ਅਵੇਰਨੈੱਸ (ਗਊ ਭਲਾਈ ਕੈਂਪ) ਦਾ ਆਯੋਜਨ ਕੀਤਾ ਗਿਆ ।

ਇਹ ਕੈਂਪ ਸ਼ਿਵਾਲਾ ਲਾਲ ਰਾਮ ਕਿਸ਼ਨ ਸੂਦ ਸੋਸਾਇਟੀ ਮੇਨ ਬਜ਼ਾਰ ਬਹੋਨਾ ਰੋਡ ਗਊਸ਼ਾਲਾ, ਮੋਗਾ ਵਿਖੇ ਲਗਾਇਆ ਗਿਆ ।ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਗਊਧੰਨ ਲਈ 25 ਹਜ਼ਾਰ ਰੁਪਏ ਦੀਆਂ ਦਵਾਈਆਂ ਮੁਫਤ ਵੰਡੀਆਂ ਗਈਆਂ । ਇਸ ਕੈਂਪ ਵਿੱਚ ਵੈਟਨਰੀ ਟੀਮ ਵੱਲੋਂ ਮੁਫਤ ਦਵਾਈਆਂ ਦੀ ਵੰਡ ਦੇ ਨਾਲ-ਨਾਲ 60 ਦੇ ਕਰੀਬ ਬਿਮਾਰ ਅਤੇ ਜਖਮੀ ਗਊਧਨ ਦਾ ਇਲਾਜ ਕੀਤਾ ਗਿਆ।ਇਸ ਕੈਂਪ ਵਿੱਚ ਗਊਸ਼ਾਲਾ ਦੇ ਸੈਕਟਰੀ ਪ੍ਰੇਮ ਸਰਮਾਂ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ ਅਤੇ ਸਰਕਾਰ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ। ਇਸ ਮੌਕੇ ਡਾ. ਹਰਦਿਆਲ ਸਿੰਘ ਏ.ਡੀ ਪਸ਼ੂ ਪਾਲਣ ਮੋਗਾ, ਡਾ. ਅਨਿਲ ਗੁਪਤਾ ਸੀਨੀਅਰ ਵੈਟਨਰੀ ਅਫਸਰ ਨਿਹਾਲ ਸਿੰਘ ਵਾਲਾ, ਡਾ. ਜਗਦੀਪ ਸਿੰਘ ਸੀਨੀਅਰ ਵੈਟਰਨਰੀ ਅਫਸਰ ਬਾਘਾ ਪੁਰਾਣਾ, ਡਾ. ਵਿਨੈ ਅਰੋੜਾ ਵੀ.ਓ ਡਰੋਲੀ ਭਾਈ, ਡਾ. ਮਨਦੀਪ ਸਿੰਘ ਵੀ.ਓ ਚੜਿੱਕ, ਡਾ. ਮਨਿੰਦਰ ਸਿੰਘ ਵੀ.ਓ ਮੋਗਾ, ਡਾ. ਵਿਨੋਦ ਕੁਮਾਰ ਸ਼ੁਕਲਾ ਵੀ.ਓ ਰੌਂਤਾ  ਪਸ਼ੂ ਪਾਲਣ ਵਿਭਾਗ ਮੋਗਾ ਦਾ ਹੋਰ ਸਟਾਫ ਅਤੇ ਗਊਸ਼ਾਲਾ ਦੇ ਪ੍ਰਬੰਧਕ ਮੋਜੂਦ ਸਨ।

  • About Us

    Religious and Educational Newspaper of Jalandhar which is owned by Sarv Sanjha Ruhani Mission (Regd.) Jalandhar