(Date : 03/May/2424)

(Date : 03/May/2424)

श्री गुरु रविदास महाराज जी के नाम पर रखा जाएगा आदमपुर एयरपोर्ट का नाम --सुशील रिंकु | प्रेमिका माही ने स्कूल में 91% नंबर हासिल करके स्कूल व मां-बाप का नाम किया रोशन | भारत-नाइजीरिया संयुक्त व्यापार समिति का दूसरा सत्र अबुजा में आयोजित हुआ | हल्का नकोदर के नूरमहल में सुशील रिंकू के पक्ष में सफल बैठक का आयोजन | प्रेस की स्वतंत्रता के सामने आने वाली चुनौतियों का मिलकर सामना करने का आह्वान |

ਰੋਜਾਨਾ ਪਹਿਰੇਦਾਰ ਦੇ ਦੁਆਬਾ ਬਿਊਰੋ ਚੀਫ਼ ਅਤੇ ਪ੍ਰੈੱਸ ਕਲੱਬ ਫਿਲੌਰ ਦੇ ਪ੍ਰਧਾਨ ਸ. ਅੰਮ੍ਰਿਤਪਾਲ ਸਿੰਘ ਨੂੰ ਭਾਵ - ਭਿੰਨੀਆਂ ਸ਼ਰਧਾਂਜਲੀਆਂ ਭੇਂਟ






जालंधर (अरोड़ा) :- ਸ. ਅੰਮ੍ਰਿਤਪਾਲ ਸਿੰਘ ਜੋ ਨਿੱਘੇ ਸੁਭਾਅ ਦੇ ਮਾਲਕ ਅਤੇ ਮਿਲਣਸਾਰ ਇਨਸਾਨ ਸਨ ਅਤੇ ਲੰਮੇ ਸਮੇਂ ਤੋਂ ਪੰਜਾਬੀ ਅਖਬਾਰ ਰੋਜਾਨਾ ਪਹਿਰੇਦਾਰ ਦੇ ਦੁਆਬਾ ਬਿਊਰੋ ਚੀਫ ਅਤੇ ਪ੍ਰੈਸ ਕਲੱਬ ਫਿਲੌਰ ਦੇ ਪ੍ਰਧਾਨ ਸਨ ਆਪਣੇ ਪਰਿਵਾਰ ਵਿੱਚ ਆਪਣੇ ਸਪੁੱਤਰਾਂ ਅਰਸ਼ਦੀਪ ਸਿੰਘ, ਵਿਕਰਮਜੀਤ ਸਿੰਘ, ਭੈਣ ਪਰਮਜੀਤ ਕੌਰ ਤੇ ਆਪਣੇ ਜੀਵਨ ਸਾਥੀ ਨੂੰ ਰੋਂਦਿਆਂ ਕੁਰਲਾਉਂਦਿਆਂ ਤੇ 23 ਅਕਤੂਬਰ ਨੂੰ ਛੱਡ ਗਏ ਸਨ। ਦੁਨੀਆ ਤੇ ਆਉਣ ਵਾਲੇ ਹਰ ਇੱਕ ਇੰਨਸਾਨ ਨੇ ਇੱਕ ਦਿਨ ਇਸ ਫਾਂਨੀ ਸੰਸਾਰ ਨੂੰ ਅਲਵਿਦਾ ਆਖ ਜਾਣਾ ਹੁੰਦਾ ਹੈ, ਪਰ ਕੁਝ ਲੋਕ ਇਸ ਤਰਾਂ ਦੇ ਹੁੰਦੇ ਨੇ ਜਿਹਨਾਂ ਦੇ ਜਾਣ ਤੇ ਜਮਾਨਾ ਰੋਂਦੇ ਅਤੇ ਉਨਾਂ ਨੂੰ ਯਾਦ ਕਰਦਾ ਹੈ। ਇਸੇ ਤਰਾਂ ਦੀ ਬਹੁਪੱਖੀ ਸਖਸ਼ੀਅਤ ਸਨ ਫਿਲੌਰ ਦੇ ਉੱਘੇ ਰੋਜ਼ਾਨਾ ਪੰਜਾਬੀ ਅਖਬਾਰ " ਰੋਜ਼ਾਨਾ ਪਹਿਰੇਦਾਰ " ਦੇ ਦੁਆਬਾ ਬਿਊਰੋ ਚੀਫ਼ ਪੱਤਰਕਾਰ ਅਤੇ  ਅਤੇ ਪ੍ਰੈੱਸ ਕਲੱਬ ਫਿਲੌਰ ਦੇ ਪ੍ਰਧਾਨ ਸ. ਅਮ੍ਰਿਤਪਾਲ ਸਿੰਘ ਗੁੰਬਰ ਜੋ ਕੁੱਝ ਦਿਨ ਪਹਿਲਾ ਆਪਣੇ ਸਵਾਸਾਂ ਦੀ ਪੁੰਜੀ ਖਰਚ ਕਰਦੇ  ਹੋਏ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ। ਉਨ੍ਹਾਂ ਦਾ ਜਨਮ 14 ਅਗਸਤ 1949 ਨੂੰ ਸ. ਗੋਪਾਲ ਸਿੰਘ ਤੇ ਮਾਤਾ ਕਰਤਾਰ ਕੌਰ ਦੇ ਘਰ ਜਨਮ ਲਿਆ ,ਉਚੇਰੀ ਵਿਦਿਆ ਹਾਸਲ ਕਰਨ ਮਗਰੋਂ ਪੰਜਾਬ ਫੂਡ ਅਤੇ ਸਿਵਲ ਸਪਲਾਈ ਵਿਭਾਗ ਵਿੱਚ ਨੌਕਰੀ ਕੀਤੀ ਅਤੇ ਵੱਖ ਵੱਖ ਅਹੁਦਿਆ ਤੇ ਹੋਣ ਮਗਰੋ 2007 'ਚ ਸੇਵਾਮੁਕਤ ਹੋ ਗਏ।

ਜਿਸ ਮਗਰੋਂ ਉਨ੍ਹਾਂ ਨੂੰ ਪੱਤਰਕਾਰੀ ਦੀ ਚਿਣਕ ਲੱਗਣ ਤੇ ਇਸ ਖੇਤਰ ਵਿੱਚ ਜੁੜ ਗਏ ਤੇ ਇੱਕ ਵੱਡਾ ਮੁਕਾਮ ਹਾਸਲ ਕੀਤਾ।ਆਪਣੀ ਨਿਰਪੱਖ ਕਲਮ ਸਦਕਾ ਹਮੇਸ਼ਾਂ ਸੱਚ ਲਿਖਿਆ ਤੇ ਲੋਕਾਂ ਨੂੰ ਜਾਗਰੂਕ ਕੀਤਾ ਤੇ ਕਦੇ ਵੀ ਪੀਲੀ ਪੱਤਰਕਾਰੀ ਨੂੰ ਕਦੇ  ਨੇੜੇ ਵੀ ਫਟਕਣ ਨਹੀ ਦਿੱਤਾ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਗੁਰਦੁਆਰਾ ਰਣਜੀਤਗੜ੍ਹ ਫਿਲੌਰ ਵਿਖੇ ਅੱਜ ਕੀਰਤਨ ਅਤੇ ਅੰਤਿਮ ਅਰਦਾਸ ਕੀਤੀ ਗਈ। ਇਸ ਮੌਕੇ ਫਿਲੌਰ ਅਤੇ ਵੱਖ ਵੱਖ ਸ਼ਹਿਰਾਂ ਤੋਂ ਆਏ ਕਲਮਾਂ ਦੇ ਧਨੀ, ਸਿਆਸੀ ਆਗੂਆ, ਮਿੱਤਰਾਂ ਅਤੇ ਸਕੇ ਸਬੰਧੀਆਂ ਨੇ ਉਨਾਂ ਨੂੰ ਸ਼ਰਧਾਂ ਦੇ ਫੁੱਲ ਭੇਟ ਕੀਤੇ। ਉਨ੍ਹਾਂ ਦੀ ਅੰਤਿਮ ਅਰਦਾਸ ਮੌਕੇ ਪਰਿਵਾਰ ਨਾਲ ਦੁੱਖ ਸਾਝਾਂ ਕਰਨ ਲਈ ਅਦਾਰਾ 'ਅਜੀਤ' ਦੇ ਸੰਪਾਦਕ ਅਤੇ ਪ੍ਰੈੱਸ ਕਲੱਬ ਜਲੰਧਰ ਦੇ ਪ੍ਰਧਾਨ ਸਤਨਾਮ ਸਿੰਘ ਮਾਣਕ, ਡਾ. ਲਖਵਿੰਦਰ ਸਿੰਘ ਜੋਹਲ, ਗੁਰਿੰਦਰਪਾਲ ਸਿੰਘ ਧਨੋਲਾ, ਰੋਜ਼ਾਨਾ ਅੰਗਰੇਜ਼ੀ ਅਖ਼ਬਾਰ ਯੁੱਗ ਮਾਰਗ , ਰੋਜ਼ਾਨਾ ਪਹਿਰੇਦਾਰ ਅਖਬਾਰ, ਸੱਚ ਦੀ ਪਟਾਰੀ ਅਖ਼ਬਾਰ ਅਤੇ ਆਲ ਰਿਪੋਟਰਜ਼ ਐਸੋਸੀਏਸ਼ਨ ਜਲੰਧਰ ਵਲੋਂ ਸੋਗ ਸੰਦੇਸ਼ ਭੇਜੇ ਗਏ। ਇਸ ਮੌਕੇ ਪੱਤਰਕਾਰ ਸਤਿੰਦਰ ਸ਼ਰਮਾ, ਸਰਬਜੀਤ ਸਿੰਘ ਗਿੱਲ , ਸੁਰਜੀਤ ਬਰਨਾਲਾ, ਨਰੇਸ਼ ਸ਼ਰਮਾ, ਅਜੇ ਸਿੰਘ ਨਾਗੀ, ਮੱਖਣ ਸਿੰਘ, ਜਸਵੀਰ ਸਿੰਘ ਸੋਢੀ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ, ਨਗਰ ਕੌਂਸਲ ਪ੍ਰਧਾਨ ਮਹਿੰਦਰ ਪਾਲ, ਕੌਸਲਰ ਰਾਕੇਸ਼ ਰੋਕਸੀ, ਕੌਸਲਰ ਰਾਜੇਸ਼ ਕਾਲੀਆ, ਕੌਸਲਰ ਵੈਭਵ ਸ਼ਰਮਾ, ਕੌਸਲਰ ਸ਼ੰਕਰ, ਕੌਸਲਰ ਪਤੀ ਸੋਨੂੰ ਪੰਮਾ, ਸਾਬਕਾ ਕੌਸ਼ਲਰ ਰਾਜ ਕੁਮਾਰ ਹੰਸ, ਰਾਜ ਗਰੋਵਰ, ਬੰਟੀ ਸੱਚਦੇਵਾ, ਪਰਮਜੀਤ ਭਾਰਤੀ, ਕਮਲ ਬੇਗਮਪੁਰ ਅਤੇ ਹੋਰ ਸੰਗਤਾਂ ਹਾਜ਼ਰ ਸਨ।

  • About Us

    Religious and Educational Newspaper of Jalandhar which is owned by Sarv Sanjha Ruhani Mission (Regd.) Jalandhar