(Date : 03/May/2424)

(Date : 03/May/2424)

भाजपा नेताओ ने आरोप लगाया नगर निगम जालंधर भ्रष्टाचार का अड्डा बना | बीबीके डीएवी कॉलेज फॉर वुमेन द्वारा वृक्षारोपण अभियान का आयोजन | मेयर वर्ल्ड स्कूल में अंतरसदनीय ड्रेस अप लाइक ए वर्ड प्रतियोगिता का आयोजन | श्रम दिवस पर डिप्स के बच्चों ने सहायक स्टाफ को कार्ड देकर किया धन्यावाद | ਕਿਸਾਨਾਂ ਨੂੰ ਸੀਜ਼ਨ ਦੇ ਅਖੀਰ ਤੱਕ ਇਸੇ ਤਰ੍ਹਾਂ ਪ੍ਰਭਾਵਸ਼ਾਲੀ ਸੇਵਾਵਾਂ ਦਿੱਤੀਆਂ ਜਾਣਗੀਆਂ- ਡੀ.ਸੀ |

22 ਅਕਤੂਬਰ ਤੱਕ ਅਪਲਾਈ ਕਰਨ ਤੇ ਪਹਿਲਾਂ ਆਓ ਪਹਿਲਾਂ ਪਾਓ ਤਰਜ ਤੇ ਮਿਲੇਗਾ ਕਣਕ ਦਾ ਸਬਸਿਡੀ ਵਾਲਾ ਬੀਜ






ਡਿਪਟੀ ਕਮਿਸ਼ਨਰ ਵੱਲੋਂ ਕਿਸਾਨਾਂ ਨੂੰ ਜਲਦ ਤੋਂ ਜਲਦ ਆਨਲਾਈਨ ਅਪਲਾਈ ਕਰਨ ਦੀ ਕੀਤੀ ਅਪੀਲ

ਮੋਗਾ (ਕਮਲ) :- ਪੰਜਾਬ ਸਰਕਾਰ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਣਕ ਦੇ ਤਸਦੀਕਸ਼ੁਦਾ ਬੀਜਾਂ ਨੂੰ ਸਬਸਿਡੀ, ਨੋਡਲ ਏਜੰਸੀ ਪਨਸੀਡ ਰਾਹੀਂ ਦੇਣ ਲਈ ਇਸ ਸਾਲ 2023-24 ਲਈ ਪਾਲਿਸੀ ਜਾਰੀ ਕਰ ਦਿੱਤੀ ਹੈ। ਕਿਸਾਨ ਇਸ ਪਾਲਿਸੀ ਦੀਆਂ ਹਦਾਇਤਾਂ ਨੂੰ ਅਮਲ ਵਿੱਚ ਲਿਆ ਕੇ ਕਣਕ ਦੇ ਬੀਜ ਉੱਪਰ ਸਬਸਿਡੀ ਪ੍ਰਾਪਤ ਕਰ ਸਕਦੇ ਹਨ। ਕਣਕ ਦੀ ਬਿਜਾਈ ਦੀ ਸਥਿਤੀ  ਨੂੰ ਮੁੱਖ ਰੱਖਦਿਆਂ ਜਿਹੜੇ ਕਿਸਾਨ 22 ਅਕਤੂਬਰ ਤੱਕ ਆਨਲਾਈਨ ਪੋਰਟਲ ਤੇ ਬੀਜ ਪ੍ਰਾਪਤ ਕਰਨ ਲਈ ਮੰਗ ਭਰਨਗੇ, ਉਨ੍ਹਾਂ ਦੀ ਮੁੱਖ ਖੇਤੀਬਾੜੀ ਅਫ਼ਸਰਾਂ ਵੱਲੋਂ ਵੈਰੀਫਿਕੇਸ਼ਨ ਕਰਨ ਉਪਰੰਤ ਸਬਸਿਡੀ ਵਾਲਾ ਕਣਕ ਦਾ ਤਸਦੀਕਸ਼ੁਦਾ ਬੀਜ ''ਪਹਿਲਾਂ ਆਓ ਪਹਿਲਾਂ ਪਾਓ'' ਦੇ ਆਧਾਰ ਤੇ ਵੰਡਿਆ ਜਾਵੇਗਾ ਤਾਂ ਜੋ ਸਮੇਂ ਸਿਰ ਰਾਜ ਵਿੱਚ ਕਣਕ ਦੀ ਬਿਜਾਈ ਹੋ ਸਕੇ। ਜਿਹੜੇ ਕਿਸਾਨ 22 ਅਕਤੂਬਰ ਤੋਂ ਬਾਅਦ ਆਨਲਾਈਨ ਪੋਰਟਲ ਤੇ ਬੀਜ ਪ੍ਰਾਪਤ ਕਰਨ ਲਈ ਮੰਗ ਭਰਨਗੇ ਉਨ੍ਹਾਂ ਨੂੰ 31, ਅਕਤੂਬਰ, 2023 ਤੋਂ ਬਾਅਦ ਵਿਚਾਰਿਆ ਜਾਵੇਗਾ। ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਨੇ ਦੱਸਿਆ ਕਿ ਕਿਸਾਨ ਆਨਲਾਈਨ ਪੋਰਟਲ http://agrimachinerypb.com  'ਤੇ ਆਈ.ਡੀ. ਬਣਾ ਕੇ ਕਣਕ ਦੇ ਬੀਜ ਦੀ ਮੰਗ ਭਰ ਸਕਦੇ ਹਨ। ਵਿਭਾਗ ਵੱਲੋਂ ਅਧੂਰੀਆਂ ਅਰਜੀਆਂ ਉੱਪਰ ਵਿਚਾਰ ਨਹੀਂ ਕੀਤਾ ਜਾਵੇਗਾ। ਕਿਸਾਨ ਰਜਿਸਟਰਡ ਹੋਣ ਸਮੇਂ ਆਪਣਾ ਪੂਰਾ ਵੇਰਵਾ ਭਰੇਗਾ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਮੋਗਾ ਦੇ ਕਿਸਾਨਾਂ ਨੂੰ ਅਪੀਲ ਕੀਤੀ 22 ਅਕਤੂਬਰ ਤੱਕ ਆਪਣੀ ਮੰਗ ਆਨਲਾਈਨ ਭਰਨ ਨੂੰ ਯਕੀਨੀ ਬਣਾਉਣ ਤਾਂ ਕਿ ਉਨ੍ਹਾਂ ਨੂੰ ਸਬਸਿਡੀ ਦਾ ਲਾਹਾ ਮਿਲ ਸਕੇ। ਉਨ੍ਹਾਂ ਦੱਸਿਆ ਕਿਕ ਣਕ ਦ ਬੀਜ ਤੇ ਸਬਸਿਡੀ ਕੇਵਲ 2 ਲੱਖ ਕੁਇੰਟਲ ਤਸਦੀਕਸ਼ੁਦਾ ਬੀਜ ਤੇ ਹੀ ਦਿੱਤੀ ਜਾਣੀ ਹੈ। ਇਸ ਅੰਕੜੇ ਦੀ ਪੂਰਤੀ ਹੋਣ ਉਪਰੰਤ ਆਨਲਾਈਨ ਪੋਰਟਲ ਤੇ ਕਣਕ ਦੇ ਬੀਜ ਦੀ ਮੰਗ ਬੰਦ ਕਰ ਦਿੱਤੀ ਜਾਵੇਗੀ ਇਸ ਲਈ ਕਿਸਾਨ ਇਸ ਕੰਮ ਨੂੰ ਪਹਲਿ ਦੇ ਆਧਾਰ ਉੱਪਰ ਕਰਨ। ਉਨ੍ਹਾਂ ਦੱਸਿਆ ਕਿ ਕਣਕ ਦਾ ਬੀਜ ਤਕਸੀਮ ਕਰਨ ਲਈ ਅਨੁਸੂਚਿਤ ਜਾਤੀ ਨੂੰ ਪਹਿਲ ਦਿੱਤੀ ਜਾਵੇਗੀ। ਇਸ ਤੋਂ ਬਾਅਦ ਸੀਮਾਂਤ ਕਿਸਾਨ (1 ਤੋਂ 2.5 ਏਕੜ) ਅਤੇ ਫਿਰ ਛੋਟੇ ਕਿਸਾਨ (2.5 ਤੋਂ 5 ਏਕੜ) ਨੂੰ ਪਹਿਲ ਦਿੱਤੀ ਜਾਵੇਗੀ। ਕਿਸਾਨਾਂ ਨੂੰ ਬੀਜ ਦੀ ਕੀਮਤ ਦਾ 50 ਫੀਸਦੀ ਜਾਂ ਵੱਧ ਤੋਂ ਵੱਧ 1000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਸਬਸਿਡੀ ਦੀ ਰਕਮ ਕੱਟ ਕੇ ਬੀਜ ਦਿੱਤਾ ਜਾਵੇਗਾ। ਕਣਕ ਦੇ ਬੀਜ ਤੇ ਸਬਸਿਡੀ ਕੇਵਲ 2 ਹਰੇਕ ਕਿਸਾਨ ਨੂੰ ਵੱਧ ਤੋਂ ਵੱਧ 2 ਕੁਇੰਟਲ ਬੀਜ (5 ਏਕੜ ਲਈ) ਦਿੱਤਾ ਜਾਵੇਗਾ। ਵਿਭਾਗ ਵੱਲੋਂ ਅਰਜ਼ੀਆਂ ਲੈਣ ਉਪਰੰਤ ਸੈਂਕਸ਼ਨ ਪੱਤਰ ਆਨਲਾਈਨ ਜਾਰੀ ਕੀਤਾ ਜਾਵੇਗਾ, ਜਿਸ ਦਾ ਸੰਦੇਸ਼ ਕਿਸਾਨ ਦੇ ਮੋਬਾਇਲ ਨੰਬਰ ਤੇ ਜਾਵੇਗਾ। ਕਿਸਾਨ ਆਪਣੀ  ਆਈ.ਡੀ. ਤੋਂ ਇਹ ਸੈਂਕਸ਼ਨ ਡਾਊਨਲੋਡ ਕਰ ਸਕਣਗੇ ਅਤੇ ਇਸ ਸੈਂਕਸ਼ਨ ਆਰਡਰ ਨੂੰ ਖੇਤੀਬਾੜੀ ਵਿਭਾਗ ਦੇ ਫੋਕਲ ਪੁਆਇੰਟ ਜਾਂ ਬਲਾਕ ਪੱਧਰ ਜਾਂ ਜ਼ਿਲ੍ਹਾ ਪੱਧਰ ਦੇ ਦਫ਼ਤਰਾਂ ਵਿੱਚ ਜਮ੍ਹਾਂ ਕੀਤਾ ਜਾਵੇਗਾ। ਵਿਭਾਗ ਕਿਸਾਨ ਦੀ ਵੈਰੀਫਿਕੇਸ਼ਨ ਕਰਨ ਉਪਰੰਤ ਉਸਨੂੰ ਆਨਲਾਈਨ ਪਰਮਿਟ ਜਾਰੀ ਕਰੇਗਾ, ਜਿਸ ਨਾਲ ਕਿਸਾਨ ਆਪਣਾ ਬੀਜ ਖਰੀਦੇਗਾ।

  • About Us

    Religious and Educational Newspaper of Jalandhar which is owned by Sarv Sanjha Ruhani Mission (Regd.) Jalandhar