(Date : 03/May/2424)

(Date : 03/May/2424)

श्रम दिवस पर डिप्स के बच्चों ने सहायक स्टाफ को कार्ड देकर किया धन्यावाद | ਕਿਸਾਨਾਂ ਨੂੰ ਸੀਜ਼ਨ ਦੇ ਅਖੀਰ ਤੱਕ ਇਸੇ ਤਰ੍ਹਾਂ ਪ੍ਰਭਾਵਸ਼ਾਲੀ ਸੇਵਾਵਾਂ ਦਿੱਤੀਆਂ ਜਾਣਗੀਆਂ- ਡੀ.ਸੀ | डीएवी कॉलेज जालंधर को द ट्रिब्यून गाइड टू बेस्ट कॉलेजेज के अन्तर्गत सर्वश्रेष्ठ कॉलेज का दर्जा प्राप्त हुआ | एपीजे कॉलेज ऑफ फाइन आर्ट्स जालंधर में विद्यार्थियों ने पोर्ट्रेट,लैंडस्केप एवं पेंटिंग बनाने की तकनीक को जाना | के.एम.वी. द्वारा रिसर्च एथिक्स एंड प्लेजिरिज्म विषय पर रिसर्च फोरम आयोजित |

ਰਾਜ ਪੱਧਰੀ ਏਅਰ ਰਾਈਫਲ ਸ਼ੂਟਿੰਗ ਮੁਕਾਬਲਿਆਂ ਵਿੱਚ ਹਰਜੀਤ ਸਿੰਘ ਬਰਾੜ ਨੇ ਜਿੱਤਿਆ ਚਾਂਦੀ ਦਾ ਤਮਗਾ






ਚੇਅਰਮੈਨ ਨਗਰ ਸੁਧਾਰ ਟਰੱਸਟ ਦੀਪਕ ਅਰੋੜਾ ਵੱਲੋਂ ਖਿਡਾਰੀ ਦਾ ਕੀਤਾ ਸਨਮਾਨ  

ਕਿਹਾ! ਪੰਜਾਬ ਸਰਕਾਰ ਖਿਡਾਰੀਆਂ ਦੇ ਸਨਮਾਨ ਵਿੱਚ ਕੋਈ ਵੀ ਕਸਰ ਨਹੀਂ ਛੱਡ ਰਹੀ, ਨਗਦ ਇਨਾਮਾਂ ਨਾਲ ਕੀਤਾ ਜਾ ਰਿਹੈ ਸਨਮਾਨਿਤ

ਮੋਗਾ (ਕਮਲ) :- ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਨਾਲ ਜਿੱਥੇ ਹੋਰ ਸਾਰੇ ਵਰਗਾਂ ਦਾ ਖਾਸ ਖਿਆਲ ਰੱਖਿਆ ਜਾ ਰਿਹਾ ਹੈ ਉੱਥੇ ਖਿਡਾਰੀਆਂ ਨੂੰ ਵੀ ਉਚੇਚਾ ਸਨਮਾਨ ਮਿਲ ਰਿਹਾ ਹੈ। ਨੌਜਵਾਨਾਂ ਨੂੰ ਨਸ਼ਿਆਂ ਦੇ ਰਾਹਾਂ ਉੱਪਰੋਂ ਮੋੜਨ ਲਈ ਸਰਕਾਰ ਵੱਲੋਂ ਖੇਡਾਂ ਦੇ ਖੇਤਰ ਵਿੱਚ ਅਹਿਮ ਕਦਮ ਪੁੱਟੇ ਜਾ ਰਹੇ ਹਨ। ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-1 ਤੋਂ ਬਾਅਦ ਹੁਣ ਸੀਜ਼ਨ-2 ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ ਜਿਸ ਵਿੱਚ ਖਿਡਾਰੀਆਂ ਵੱਲੋਂ ਪੂਰੇ ਜ਼ੋਸ਼ ਨਾਲ ਭਾਗ ਲਿਆ ਜਾ ਰਿਹਾ ਹੈ। ਖਿਡਾਰੀਆਂ ਨੂੰ ਨਕਦ ਇਨਾਮਾਂ ਦੀ ਵੀ ਵੰਡ ਕੀਤੀ ਜਾ ਰਹੀ ਹੈ ਤਾਂ ਕਿ ਸੂਬੇ ਵਿੱਚੋਂ ਨਸ਼ਿਆਂ ਨੂੰ ਖਤਮ ਕੀਤਾ ਜਾ ਸਕੇ ਅਤੇ ਨੌਜਵਾਨ ਪੀੜ੍ਹੀ ਕੁਰਾਹੇ ਪੈਣ ਤੋਂ ਬਚ ਸਕੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਚੇਅਰਮੈਨ ਨਗਰ ਸੁਧਾਰ ਟਰੱਸਟ ਮੋਗਾ ਦੀਪਕ ਅਰੋੜਾ ਨੇ ਸਿਲਵਰ ਮੈਡਲ ਜੇਤੂ ਸ਼ੂਟਰ ਹਰਜੀਤ ਸਿੰਘ ਬਰਾੜ ਐਡਵੋਕੇਟ ਦੀ ਹੌਂਸਲਾ ਅਫ਼ਜਾਈ ਕਰਨ ਲਈ ਵਿਸ਼ੇਸ਼ ਤੌਰ ਉੱਪਰ ਪਹੁੰਚਣ ਮੌਕੇ ਕੀਤਾ। ਹਰਜੀਤ ਸਿੰਘ ਬਰਾੜ ਐਡਵੋਕੇਟ ਇੱਕ ਸਫ਼ਲ ਵਕੀਲ ਦੇ ਨਾਲ-ਨਾਲ ਬਾਰ ਐਸੋਸੀਏਸ਼ਨ ਬਾਘਾਪੁਰਾਣਾ ਦੇ ਪ੍ਰਧਾਨ ਵੀ ਹਨ ਅਤੇ ਏਅਰ ਰਾਈਫ਼ਲ ਦੇ ਸ਼ੂਟਰ ਵੀ ਹਨ। ਉਨ੍ਹਾਂ ਵੱਲੋਂ ਬੀਤੇ ਦਿਨੀਂ ਪੰਜਾਬ ਸਰਕਾਰ ਵੱਲੋਂ ਕਰਵਾਏ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਰਾਜ ਪੱਧਰੀ ਏਅਰ ਰਾਈਫਲ ਸ਼ੂਟਿੰਗ ਮੁਕਾਬਲੇ ਵਿੱਚ ਦੂਜਾ ਸਥਾਨ ਹਾਸਿਲ ਕਰਕੇ ਚਾਂਦੀ ਦਾ ਤਮਗਾ ਪ੍ਰਾਪਤ ਕੀਤਾ। ਉਸਦੀ ਇਸ ਪ੍ਰਾਪਤੀ ਨਾਲ ਹਲਕੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਚੇਅਰਮੈਨ ਦੀਪਕ ਅਰੋੜਾ ਨੇ ਦੱਸਿਆ ਕਿ ਐਡਵੋਕੇਟ ਹਰਜੀਤ ਬਰਾੜ ਨੇ ਇਹ ਜਿੱਤ ਪ੍ਰਾਪਤ ਕਰਕੇ ਪੂਰੇ ਇਲਾਕੇ ਦੇ ਲੋਕਾਂ ਦਾ ਮਾਨ ਵਧਾਇਆ ਹੈ ਤੇ ਇਹਨਾਂ ਦਾ ਸਨਮਾਨ ਕਰਨਾ ਸਾਡਾ ਫਰਜ ਹੈ ਤੇ ਵੱਧ ਤੋਂ ਵੱਧ ਲੋਕਾਂ ਨੂੰ ਖੇਡਾਂ ਨਾਲ ਜੋੜਨਾ ਹੀ ਪੰਜਾਬ ਸਰਕਾਰ ਦਾ ਸੁਪਨਾ ਹੈ। ਚੇਅਰਮੈਨ ਦੀਪਕ ਅਰੋੜਾ ਨੇ ਦੱਸਿਆ ਕਿ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਖਿਡਾਰੀਆਂ ਨੂੰ ਦਿੱਤੀ ਜਾ ਰਹੀ ਤਵੱਜੋ ਤੋਂ ਸੂਬੇ ਦਾ ਨੌਜਵਾਨ ਵਰਗ ਬਹੁਤ ਖੁਸ਼ ਹੈ। ਖੇਡਾਂ ਅਤੇ ਖਿਡਾਰੀਆਂ ਦੀ ਮਿਹਨਤ ਦਾ ਅਸਲੀ ਹੱਕ ਹੁਣ ਉਨ੍ਹਾਂ ਨੂੰ ਮਿਲ ਰਿਹਾ ਹੈ। ਖਿਡਾਰੀ ਹਰਜੀਤ ਸਿੰਘ ਬਰਾੜ ਨੇ ਚੇਅਰਮੈਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਵੱਲੋਂ ਇਸ ਤਰ੍ਹਾਂ ਸਨਮਾਨ ਕਰਨ ਨਾਲ ਉਨ੍ਹਾਂ ਨੂੰ ਮਾਣ ਮਹਿਸੂਸ ਹੋਇਆ ਹੈ। ਇਸ ਸਮੇ ਬਾਰ ਐਸੋਸੀਏਸ਼ਨ ਬਾਘਾਪੁਰਾਣਾ ਦੇ ਵਕੀਲਾਂ ਤੋਂ ਇਲਾਵਾ ਨਵਦੀਪ ਵਾਲੀਆ, ਅਨਿਲ ਸ਼ਰਮਾ, ਤੇਜਿੰਦਰ ਬਰਾੜ, ਐਡਵੋਕੇਟ ਬਰਿੰਦਰ ਰੱਤੀਆਂ, ਜੱਗਾ ਸੰਧੂ ਸਮਾਲਸਰ, ਗੁਰਸੇਵਕ ਸਿੰਘ, ਅਵਤਾਰ ਸਿੰਘ ਖੁਰਮੀ ਸੇਖਾ ਅਤੇ ਹਰਕੀਤ ਸਿੰਘ ਸਰੋਆ ਸਮਾਧ ਭਾਈ ਮੌਜੂਦ ਸਨ। ਜਿਕਰਯੋਗ ਹੈ ਕੇ ਚੇਅਰਮੈਨ ਦੀਪਕ ਅਰੋੜਾ ਹਲਕੇ ਦੇ ਲੋਕਾਂ ਦੇ ਹਰ ਦੁੱਖ ਸੁੱਖ ਵਿੱਚ ਸ਼ਾਮਿਲ ਹੁੰਦੇ ਹਨ ਅਤੇ ਇਲਾਕੇ ਦੇ ਲੋਕ ਵੀ ਉਹਨਾਂ ਤੇ ਮਾਣ ਮਹਿਸੂਸ ਕਰਦੇ ਹਨ।

  • About Us

    Religious and Educational Newspaper of Jalandhar which is owned by Sarv Sanjha Ruhani Mission (Regd.) Jalandhar