(Date : 02/May/2424)

(Date : 02/May/2424)

श्रम दिवस पर डिप्स के बच्चों ने सहायक स्टाफ को कार्ड देकर किया धन्यावाद | ਕਿਸਾਨਾਂ ਨੂੰ ਸੀਜ਼ਨ ਦੇ ਅਖੀਰ ਤੱਕ ਇਸੇ ਤਰ੍ਹਾਂ ਪ੍ਰਭਾਵਸ਼ਾਲੀ ਸੇਵਾਵਾਂ ਦਿੱਤੀਆਂ ਜਾਣਗੀਆਂ- ਡੀ.ਸੀ | डीएवी कॉलेज जालंधर को द ट्रिब्यून गाइड टू बेस्ट कॉलेजेज के अन्तर्गत सर्वश्रेष्ठ कॉलेज का दर्जा प्राप्त हुआ | एपीजे कॉलेज ऑफ फाइन आर्ट्स जालंधर में विद्यार्थियों ने पोर्ट्रेट,लैंडस्केप एवं पेंटिंग बनाने की तकनीक को जाना | के.एम.वी. द्वारा रिसर्च एथिक्स एंड प्लेजिरिज्म विषय पर रिसर्च फोरम आयोजित |

ਮੋਗਾ ਦੇ ਪਟਵਾਰ ਟ੍ਰੇਨਿੰਗ ਸਕੂਲ ਵਿੱਚ ਵੱਖ ਵੱਖ ਆਸਾਮੀਆਂ ਲਈ 5 ਅਕਤੂਬਰ ਤੱਕ ਅਰਜ਼ੀਆਂ ਦੀ ਮੰਗ






ਪਿ੍ਰੰਸੀਪਲ, ਅਧਿਆਪਕ, ਕਲਰਕ ਅਤੇ ਸੇਵਾਦਾਰ ਦੀਆਂ ਆਸਾਮੀਆਂ ਲਈ ਕੀਤਾ ਜਾ ਸਕਦੈ ਅਪਲਾਈ-ਡਿਪਟੀ ਕਮਿਸ਼ਨਰ

ਮੋਗਾ (ਕਮਲ) :- ਡਿਪਟੀ ਕਮਿਸ਼ਨਰ-ਕਮ-ਕੁਲੈਕਟਰ, ਮੋਗਾ ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾਇਰੈਕਟਰ ਭੌਂ ਰਿਕਾਰਡ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਵੇਂ ਭਰਤੀ ਹੋਏ ਪਟਵਾਰੀਆਂ ਨੂੰ ਪਟਵਾਰ ਟ੍ਰੇਨਿੰਗ ਸਕੂਲ ਵਿੱਚ ਟ੍ਰੇਨਿੰਗ ਦਿੱਤੀ ਜਾਣੀ ਹੈ, ਜਿਸ ਵਿੱਚ ਕੁਝ ਆਸਾਮੀਆਂ ਨੂੰ ਠੇਕੇ ਦੇ ਆਧਾਰ ਉੱਪਰ ਸਿਰਫ਼ 9 ਮਹੀਨਿਆਂ ਲਈ ਪੁਰ ਕੀਤਾ ਜਾਣਾ ਹੈ, ਜਿਸ ਵਿੱਚ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਵਾਧਾ ਘਾਟਾ ਕੀਤਾ ਜਾ ਸਕਦਾ ਹੈ। ਉਨਾਂ ਦੱਸਿਆ ਕਿ ਇਨਾਂ ਆਸਾਮੀਆਂ ਵਿੱਚ 1 ਪਿ੍ਰੰਸੀਪਲ, 4 ਅਧਿਆਪਕ, 1 ਕਲਰਕ-ਕਮ-ਕੰਪਿਊਟਰ ਅਪ੍ਰੇਟਰ ਅਤੇ 1 ਸੇਵਾਦਾਰ ਸ਼ਾਮਿਲ ਹਨ। ਪਿ੍ਰੰਸੀਪਲ ਦੀ ਆਸਾਮੀ ਰਿਟਾਇਰਡ ਪੀ.ਸੀ.ਐਸ. ਜਾਂ ਜ਼ਿਲਾ ਮਾਲ ਅਫ਼ਸਰ ਜਾਂ ਤਹਿਸੀਲਦਾਰਾਂ ਵਿੱਚੋਂ ਭਰੀ ਜਾਣੀ ਹੈ। ਰਿਟਾਇਰਡ ਕਾਨੂੰਗੋ/ਪਟਵਾਰੀ ਅਧਿਆਪਕ ਦੀ ਆਸਾਮੀ ਲਈ ਅਪਲਾਈ ਕਰ ਸਕਦੇ ਹਨ। ਕਲਰਕ-ਕਮ-ਕੰਪਿਊਟਰ ਆਪ੍ਰੇਟਰ ਲਈ ਬੀ.ਏ. ਪਾਸ ਉਮੀਦਵਾਰ ਜਿਸਨੇ ਦਸਵੀਂ ਪੱਧਰ ਤੇ ਪੰਜਾਬੀ ਪਾਸ ਕੀਤੀ ਹੋਵੇ ਅਤੇ ਕੰਪਿਊਟਰ ਉੱਪਰ ਅੰਗਰੇਜ਼ੀ ਪੰਜਾਬੀ ਟਾਈਪਿੰਗ ਦੀ ਮੁਹਾਰਤ ਹਾਸਲ ਹੋਣੀ ਚਾਹੀਦੀ ਹੈ। ਸੇਵਾਦਾਰ ਆਸਾਮੀ ਲਈ ਉਮਦੀਵਾਰ ਨੇ ਦਸਵੀਂ ਪਾਸ ਕੀਤੀ ਹੋਣੀ ਚਾਹੀਦੀ ਹੈ। ਕੁਲਵੰਤ ਸਿੰਘ ਨੇ ਦੱਸਿਆ ਕਿ ਇਨਾਂ ਆਸਾਮੀਆਂ ਲਈ ਯੋਗ ਉਮੀਦਵਾਰ 5 ਅਕਤੂਬਰ, 2023 ਤੱਕ ਆਪਣੀਆਂ ਦਸਖਾਸਤਾਂ ਦਫ਼ਤਰ ਡਿਪਟੀ ਕਮਿਸ਼ਨਰ-ਕਮ-ਜ਼ਿਲਾ ਕੁਲੈਕਟਰ ਜਿਹੜਾ ਕਿ ਸਤਲੁਜ਼ ਬਲਾਕ, ਪਹਿਲੀ ਮੰਜ਼ਿਲ ਕਮਰਾ ਨੰਬਰ ਏ-109, ਜ਼ਿਲਾ ਪ੍ਰਬੰਧਕੀ ਕੰਪਲੈਕਸ ਮੋਗਾ ਵਿਖੇ ਸਥਿਤ ਹੈ ਵਿਖੇ ਭੇਜ ਸਕਦੇ ਹਨ। ਪਿ੍ਰੰਸੀਪਲ ਦੀ ਆਸਾਮੀ ਲਈ 60 ਹਜ਼ਾਰ ਪ੍ਰਤੀ ਮਹੀਨਾ, ਅਧਿਆਪਕ ਦੀ ਆਸਾਮੀ ਲਈ 40 ਹਜ਼ਾਰ ਪ੍ਰਤੀ ਮਹੀਨਾ, ਕਲਰਕ ਦੀ ਆਸਾਮੀ ਲਈ 20 ਹਜ਼ਾਰ ਪ੍ਰਤੀ ਮਹੀਨਾ ਅਤੇ ਸੇਵਾਦਾਰ ਦੀ ਆਸਾਮੀ ਲਈ 16 ਹਜ਼ਾਰ ਰੁਪਏ ਪ੍ਰਤੀ ਮਹੀਨਾ ਮਾਣਭੇਟਾ ਦਿੱਤਾ ਜਾਵੇਗਾ। ਉਨਾਂ ਉਕਤ ਸ਼ਰਤਾਂ ਪੂਰੀਆਂ ਕਰਦੇ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਇਨਾਂ ਆਸਾਮੀਆਂ ਲਈ ਜਰੂਰ ਅਪਲਾਈ ਕੀਤਾ ਜਾਵੇ।

  • About Us

    Religious and Educational Newspaper of Jalandhar which is owned by Sarv Sanjha Ruhani Mission (Regd.) Jalandhar