(Date : 20/May/2424)

(Date : 20/May/2424)

शाहकोट में भाजपा की ताबड़तोड़ रैलियां, कई परिवार पार्टी में शामिल हुए | भाजपा ने प्रधानमंत्री नरेंद्र मोदी की रैली की तैयारियो को लेकर की वर्करों की ज़ोरदार बैठक | सुशील रिंकु की जीत सुनिश्चित करने के लिए एस सी मोर्चा के सैकड़ों कार्यकर्ताओं ने भरी हुंकार | श्री आनंदपुर साहिब में लाऊंगा कॉटन उद्योग का बड़ा प्रोजेक्ट: डा. सुभाष शर्मा | के.एम.वी. द्वारा आयोजित इंडस्ट्रियल विज़िट में छात्राओं ने वेव बेवरेजेस का दौरा किया |

2 ਸਤੰਬਰ 2023 ਤੋਂ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ






ਅੰਮ੍ਰਿਤਸਰ (ਪ੍ਰਤੀਕ) :- ਪੰਜਾਬ ਸਰਕਾਰ ਦੁਆਰਾ ਖੇਡ ਵਿਭਾਗ ਪੰਜਾਬ ਵੱਲੋ ਖੇਡਾਂ ਵਤਨ ਪੰਜਾਬ ਦੀਆਂ 2023 ਤਹਿਤ ਜਿਲ੍ਹਾ ਅੰਮ੍ਰਿਤਸਰ  ਦੇ ਵੱਖ ਵੱਖ 9 ਬਲਾਕਾਂ ਵਿੱਚ ਬਲਾਕ ਪੱਧਰੀ ਖੇਡਾਂ ਮਿਤੀ: 02 ਸਤੰਬਰ 2023 ਤੋਂ 10 ਸਤੰਬਰ  2023 ਤੱਕ ਕਰਵਾਈਆਂ ਜਾ ਰਹੀਆਂ ਹਨ।  ਇਹ ਜਾਣਕਾਰੀ ਦਿੰਦਿਆ ਹੋਇਆ ਸੁਖਚੈਨ ਸਿੰਘ ਜਿਲ੍ਹਾ ਖੇਡ ਅੰਮ੍ਰਿਤਸਰ ਨੇ ਦੱਸਿਆ ਕਿ ਬਲਾਕ ਪੱਧਰੀ ਖੇਡਾਂ ਵਿੱਚ ਐੈਥਲੈਟਿਕਸ, ਫੁੱਟਬਾਲ, ਕਬੱਡੀ ( ਨੈਸ਼ਨਲ ਸਟਾਈਲ ), ਕਬੱਡੀ (ਸਰਕਲ ਸਟਾਈਲ), ਖੋਹ ਖੋਹ, ਰੱਸਾ ਕੱਸੀ, ਵਾਲੀਬਾਲ ਸਮੈਸਿੰਗ, ਵਾਲੀਬਾਲ ਸੂਟਿੰਗ ਆਦਿ  ਕਰਵਾਈਆ ਜਾ ਰਹੀਆਂ ਹਨ। ਉਹਨਾਂ ਵੱਲੋ ਦਸਿੱਆ ਗਿਆ ਕਿ ਮਿਤੀ: 2 ਤੋ 5 ਸਤੰਬਰ 2023 ਨੂੰ ਬਲਾਕ ਅਜਨਾਲਾ ਵਿਖੇ ਕੀਰਤਨ ਦਰਬਾਰ ਸੋਸਾਇਟੀ ਗਰਾਊਡ ਅਤੇ ਸਰਕਾਰੀ ਕਾਲਜ ਅਜਨਾਲਾ , ਬਲਾਕ ਹਰਸ਼ਾ ਛੀਨਾਂ ਵਿਖੇ ਖੇਡ ਸਟੇਡੀਅਮ ਹਰਸ਼ਾ ਛੀਨਾਂ ਅਤੇ ਦਵਿੰਦਰਾ ਇੰਟਰਨੈਸ਼ਨਲ ਸਕੂਲ, ਬਲਾਕ ਅਟਾਰੀ ਵਿਖੇ ਉਲੰਪੀਅਨ ਸ਼ਮਸ਼ੇਰ ਸਿੰਘ ਸੀ:ਸੀ:ਸੈ:ਸਕੂਲ ਅਤੇ ਬਲਾਕ ਵੇਰਕਾ ਵਿਖੇ ਸਰਦਾਰ ਜਗੀਰ ਸਿੰਘ ਸੰਧੂ ਸਟੇਡੀਅਮ ਮਾਨਾਂਵਾਲਾ ਕਲਾਂ ਅਤੇ ਬਲਾਕ ਜੰਡਿਆਲਾ ਗੁਰੂ ਵਿਖੇ ਸ:ਸੀ:ਸੈ:ਸਕੂਲ ਬੰਡਾਲਾ ਵਿਖੇ ਟੂਰਨਾਂਮੈਂਟ ਕਰਵਾਏ ਜਾਣਗੇ।  ਇਹਨਾਂ ਉਪਰੋਕਤ ਬਲਾਕਾਂ ਵਿੱਚ ਮਿਤੀ: 02 ਸਤੰਬਰ 2023 ਨੂੰ ਅੰਡਰ-14 ਲੜਕੇ ਅਤੇ ਲੜਕੀਆ, ਮਿਤੀ: 03 ਸਤੰਬਰ 2023 ਨੂੰ ਅੰਡਰ 17 ਲੜਕੇ ਅਤੇ ਲੜਕੀਆ ਅਤੇ ਮਿਤੀ: 04 ਸਤੰਬਰ 2023 ਨੂੰ  ਅੰਡਰ 21 ਲੜਕੇ ਅਤੇ ਲੜਕੀਆ ਮਿਤੀ: 05 ਸਤੰਬਰ 2023 ਨੂੰ ਅੰਡਰ 21-30, 31 -40, 41-55, 56 ਤੋ 65 ਅਤੇ 65 ਸਾਲ ਤੋ ਉਪਰ ਉਮਰ ਵਰਗ ਦੇ ਟੂਰਨਾਂਮੈਟ ਕਰਵਾਏ ਜਾਣਗੇ। ਉਹਨਾਂ ਵੱਲੋ ਅੱਗੇ ਜਾਣਕਾਰੀ ਦੇਦਿੰਆ ਹੋਇਆ ਦਸਿੱਆ ਗਿਆ ਕਿ  ਮਿਤੀ: 7 ਤੋ 10 ਸੰਤਬਰ 2023 ਨੂੰ ਬਲਾਕ ਰਈਆ ਵਿਖੇ ਸ:ਸੀ:ਸੈ:ਸਕੂਲ ਖਲਚੀਆਂ, ਬਲਾਕ ਮਜੀਠਾ ਵਿਖੇ ਦਸਮੇਸ਼ ਪਬਲਿਕ ਸੀ: ਸੈ: ਸਕੂਲ ਮਜੀਠਾ ਕੋਟਲਾ ਸੁਲਤਾਨ ਸਿੰਘ, ਬਲਾਕ ਤਰਸਿੱਕਾ ਵਿਖੇ ਸ:ਸੀ:ਸੈ:ਸਕੂਲ ਤਰਸਿੱਕਾ ਅਤੇ ਬਲਾਕ ਚੌਗਾਵਾਂ ਵਿਖੇ ਸ਼ਹੀਦ ਮੇਵਾ ਸਿੰਘ ਸਟੇਡੀਅਮ ਲੋਪੋਕੇ ਅਤੇ ਮਿਊਂਸੀਪਲ ਕਾਰਪੋਰੇਸ਼ਨ ਦੇ ਟੂਰਨਾਂਮੈਂਟ ਖਾਲਸਾ ਕਾਲਜੀਏਟ ਸੀ:ਸੈ:ਸਕੂਲ ਅਤੇ ਗੁਰੂ ਨਾਨਕ ਸਟੇਡੀਅਮ ਅੰਮ੍ਰਿਤਸਰ ਵਿਖੇ ਕਰਵਾਏ ਜਾਣਗੇ। ਇਹਨਾਂ ਉਕਤ ਬਲਾਕਾਂ ਵਿੱਚ ਮਿਤੀ: 07 ਸਤੰਬਰ 2023 ਨੂੰ ਅੰਡਰ 14  ਲੜਕੇ ਅਤੇ ਲੜਕੀਆ, ਮਿਤੀ: 08 ਸਤੰਬਰ 2023 ਨੂੰ ਅੰਡਰ 17 ਲੜਕੇ ਅਤੇ ਲੜਕੀਆ ਅਤੇ ਮਿਤੀ: 09 ਸਤੰਬਰ 2023 ਨੂੰ ਅੰਡਰ 21 ਲੜਕੇ ਅਤੇ ਲੜਕੀਆ ਅਤੇ ਮਿਤੀ: 10 ਸਤੰਬਰ 2023 ਨੂੰ ਅੰਡਰ 21-30, 31 -40, 41-55, 56 ਤੋ 65 ਅਤੇ 65 ਸਾਲ ਤੋ ਉਪਰ ਉਮਰ ਵਰਗ ਦੇ ਟੂਰਨਾਂਮੈਟ ਕਰਵਾਏ ਜਾਣਗੇ।

  • About Us

    Religious and Educational Newspaper of Jalandhar which is owned by Sarv Sanjha Ruhani Mission (Regd.) Jalandhar