(Date : 20/May/2424)

(Date : 20/May/2424)

पास्ट डिस्ट्रिक्ट गवर्नर लायन डॉ. मोहिंदर जीत सिंह की सड़क हादसे में मौत | शाहकोट में भाजपा की ताबड़तोड़ रैलियां, कई परिवार पार्टी में शामिल हुए | भाजपा ने प्रधानमंत्री नरेंद्र मोदी की रैली की तैयारियो को लेकर की वर्करों की ज़ोरदार बैठक | सुशील रिंकु की जीत सुनिश्चित करने के लिए एस सी मोर्चा के सैकड़ों कार्यकर्ताओं ने भरी हुंकार | श्री आनंदपुर साहिब में लाऊंगा कॉटन उद्योग का बड़ा प्रोजेक्ट: डा. सुभाष शर्मा |

ਸਿਹਤ ਵਿਭਾਗ ਦੀਆਂ ਟੀਮਾਂ ਨੇ ਡੇਂਗੂ ਅਤੇ ਚਿਕਨਗੁਨੀਆਂ ਨਾਲ ਨਜਿੱਠਣ ਲਈ ਜਾਗਰੂਕ ਕੀਤਾ






ਅੰਮ੍ਰਿਤਸਰ (ਪ੍ਰਤੀਕ) :- ਡੇਂਗੂ ਅਤੇ ਚਿਕਨਗੁਨੀਆਂ ਨਾਲ ਨਜਿੱਠਣ ਵਾਸਤੇ ਸਿਹਤ ਵਿਭਾਗ ਅੰਮ੍ਰਿਤਸਰ ਵੱਲੋਂ ਆਮ ਜਨਤਾ ਨੂੰ ਸਿਹਤਮੰਦ ਰੱਖਣ ਲਈ ਸਮੇਂ-ਸਮੇਂ ਤੇ ਉਪਰਾਲੇ ਕੀਤੇ ਜਾਂਦੇ ਹਨ। ਇਨ੍ਹਾਂ ਉਪਰਾਲਿਆ ਤਹਿਤ ਅੱਜ ਸਿਵਲ ਸਰਜਨ ਅੰਮ੍ਰਿਤਸਰ ਡਾ. ਵਿਜੈ ਕੁਮਾਰ ਵੱਲੋਂ ਮਜੀਠਾ ਰੋਡ ਅਤੇ ਘਨੁੰਪੁਰ ਕਾਲੇ ਇਲਾਕਿਆਾਂ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਦੇ ਨਾਲ ਨਾਲ ਨਰਸਿੰਗ ਕਾਲਜ ਦੇ ਬੱਚਿਆ ਨੂੰ ਆਮ ਲੋਕਾਂ ਨੂੰ ਜਾਣਕਾਰੀ ਦੇਣ ਲਈ ਭੇਜਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਸਿਵਲ ਸਰਜਨ ਡਾ. ਵਿਜੈ ਕੁਮਾਰ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਘਨੁੰਪੁਰ ਕਾਲੇ ਵਿੱਚ ਡੇਂਗੂ ਅਤੇ ਚਿਕਨਗੁਨੀਆਂ ਦੇ ਕੇਸ ਰਿਪੋਰਟ ਹੋਏ ਸਨ। ਪਰ ਇਸ ਵਕਤ ਉੱਥੇ ਕੋਈ ਵੀ ਐਕਟਿਵ ਦੇਸ ਰਿਪੋਰਟ ਨਹੀਂ ਹੋਇਆ, ਇਸ ਨੂੰ ਮੱਧੇ-ਨਜ਼ਰ ਰੱਖਦੇ ਹੋਏ ਸਾਵਧਾਨੀ ਵਜੋਂ ਕੁਝ ਟੀਮਾਂ ਭੇਜੀਆ ਗਈਆ ਹਨ ਕਿ ਲੋਕ ਹੋਰ ਜਾਗਰੂਕ ਹੋ ਸਕਣ ਅਤੇ ਆਪਣੇ ਅਤੇ ਆਲੇ-ਦੁਆਲੇ ਦੀ ਸਾਫ ਸਫਾਈ ਦਾ ਧਿਆਨ ਰੱਖਣ। ਆਮ ਲੋਕਾਂ ਨੂੰ ਅਪੀਲ ਕਰਦਿਆ ਕਿਹਾ ਕਿ ਬੁਖਾਰ ਹੋਣ ਦੀ ਸਥਿਤੀ ਵਿੱਚ ਘਬਰਾਉਣ ਦੀ ਬਜਾਏ ਨੇੜਲੇ ਆਮ ਆਦਮੀ ਕਲੀਨਿਕ ਤੋਂ ਚੈੱਕਅਪ ਕਰਵਾ ਕੇ ਮੁਫਤ ਇਲਾਜ ਕਰਵਾਇਆ ਜਾਵੇ।ਹਰੇਕ ਸਰਕਾਰੀ ਸੰਸਥਾ ਤੇ ਡੇਂਗੂ ਅਤੇ ਚਿਕਨਗੁਨੀਆ ਦਾ ਮੁਫਤ ਟੈਸਟ ਅਤੇ ਇਲਾਜ ਕੀਤਾ ਜਾਂਦਾ ਹੈ। ਟੀਮਾਂ ਨੂੰ ਫੀਲਡ ਵਿੱਚ ਰਵਾਨਾ ਕਰਨ ਤੋਂ ਪਹਿਲਾਂ ਜਿਲ੍ਹਾ ਐਪੀਡਿਮੋਲੋਜਿਸਟ ਡਾ. ਹਰਜੋਤ ਕੌਰ ਵੱਲੋਂ ਡੇਂਗੂ ਅਤੇ ਚਿਕਨਗੁਨੀਆ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਦੱਸਿਆ ਕਿ ਸਰਕਾਰੀ ਅੰਕੜਿਆ ਮੁਤਾਬਕ ਹੁਣ ਤੱਕ 232 ਡੇਂਗੂ ਅਤੇ 219 ਚਿਕਨਗੁਨੀਆ ਦੇ ਕੇਸ ਰਿਪੋਰਟ ਹੋਏ ਹਨ, ਜਿਸ ਵਿੱਚ ਡੇਂਗੂ ਦੇ 27 ਅਤੇ 69 ਚਿਕਨਗੁਨੀਆ ਦੇ ਕੇਸ ਐਕਟਿਵ ਰਿਪੋਰਟ ਹੋਏ ਹਨ। ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਡਾ. ਰਾਜਿੰਦਰਪਾਲ ਕੌਰ, ਜਿਲ੍ਹਾ ਮਾਸ ਮੀਡੀਆ ਅਫਸਰ ਰਾਜ ਕੌਰ, ਡਿਪਟੀ ਮਾਸ ਮੀਡੀਆ ਅਫਸਰ- ਸੁਖਵਿੰਦਰ ਕੌਰ, ਕਮਲਦੀਪ ਭੱਲਾ, ਐਸ.ਆਈ-ਗੁਰਦੇਵ ਸਿੰਘ, ਰਾਮ ਮਹਿਤਾ, ਸੁਖਦੇਵ ਸਿੰਘ, ਹਰਵਿੰਦਰ ਸਿੰਘ, ਹਰਕੰਵਲ ਸਿੰਘ, ਬਿਕਰਮਜੀਤ ਸਿੰਘ, ਸੰਜੀਵ ਕੁਮਾਰ, ਰਣਜੋਧ ਸਿੰਘ, ਕੁਲਦੀਪ ਸਿੰਘ ਰੋਖੇ, ਜਗਦੀਪ ਸਿੰਘ, ਮੰਗਲਦਾਸ, ਦਲਜੀਤ ਸਿੰਘ, ਹਰਮੀਤ ਸਿੰਘ, ਰਸ਼ਪਾਲ ਸਿੰਘ ਅਤੇ ਸਮੂਹ ਵਰਕਰ ਸ਼ਾਮਿਲ ਹੋਏ।

  • About Us

    Religious and Educational Newspaper of Jalandhar which is owned by Sarv Sanjha Ruhani Mission (Regd.) Jalandhar