(Date : 03/May/2424)

(Date : 03/May/2424)

भाजपा नेताओ ने आरोप लगाया नगर निगम जालंधर भ्रष्टाचार का अड्डा बना | बीबीके डीएवी कॉलेज फॉर वुमेन द्वारा वृक्षारोपण अभियान का आयोजन | मेयर वर्ल्ड स्कूल में अंतरसदनीय ड्रेस अप लाइक ए वर्ड प्रतियोगिता का आयोजन | श्रम दिवस पर डिप्स के बच्चों ने सहायक स्टाफ को कार्ड देकर किया धन्यावाद | ਕਿਸਾਨਾਂ ਨੂੰ ਸੀਜ਼ਨ ਦੇ ਅਖੀਰ ਤੱਕ ਇਸੇ ਤਰ੍ਹਾਂ ਪ੍ਰਭਾਵਸ਼ਾਲੀ ਸੇਵਾਵਾਂ ਦਿੱਤੀਆਂ ਜਾਣਗੀਆਂ- ਡੀ.ਸੀ |

ਮੇਹਰਚੰਦ ਪੋਲੀਟੈਕਨਿਕ ਵਿਖੇ ਵਿਦਿਆਰਥੀਆਂ ਨੂੰ 10 ਮਈ ਨੂੰ ਵੋਟਾਂ ਪਾਉਣਾ ਲਈ ਪ੍ਰੇਰਿਆ






ਜਲੰਧਰ (ਅਰੋੜਾ) - ਮੇਹਰਚੰਦ ਪੋਲੀਟੈਕਨਿਕ ਕਾਲਜ ਵਿਖੇ ਵਿਦਿਆਰਥੀਆਂ ਨੂੰ ਇਲੈਕਟ੍ਰਾਨਿਕ ਵੋਟ ਮਸ਼ੀਨ ਨਾਲ ਵੋਟ ਪਾਉਣ ਲਈ ਸਮਝਾਉਣ ਅਤੇ ਉਤਸਾਹਿਤ ਕਰਨ ਵਾਸਤੇ ਪ੍ਰਿੰਸੀਪਲ ਡਾਕਟਰ ਜਗਰੂਪ ਦੀ ਅਗਵਾਈ ਵਿਚ ਕਾਲਜ ਦੇ ਐਂਟਰੀ ਗੇਟ ਤੇ ਸਟਾਫ ਅਤੇ ਵਿਦਿਆਰਥੀਆਂ ਵਲੋਂ ਇਕ ਵਿਸ਼ਾਲ ਕੰਕਰੀਟ ਦੀ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਬਣਾਈ ਗਈ ਹੈ ।

ਪ੍ਰਿੰਸੀਪਲ ਜਗਰੂਪ ਸਿੰਘ ਨੇ ਕਿਹਾ ਕਿ ਇਸ ਮਸ਼ੀਨ ਨਾਲ ਸਬੰਧਤ ਤਿੰਨੇ ਹਿੱਸੇ- ਕੰਟਰੋਲ ਯੁਨਿਟ, ਬੈਲਟ ਯੁਨਿਟ ਅਤੇ ਵੀ ਵੀ ਪੈਟ ਯੁਨਿਟ ਦਰਸਾਏ ਗਏ ਹਨ । ਇਹ ਵਿਸ਼ਾਲ ਸਟੈਚੂ ਇਕ ਸੈਲਫੀ ਪੁਅਇਂਟ ਬਣ ਗਿਆ ਹੈ, ਜਿੱਥੇ ਵਿਦਿਆਰਥੀ ਚਾਅ ਨਾਲ ਫੋਟੋਆਂ ਖਿਚਦੇ ਹਨ ਅਤੇ ਵੋਟ ਪਾਉਣ ਦੀ ਮਹੱਤਤਾ ਨੂੰ ਉਜਾਗਰ ਕਰਦੇ ਹਨ । 9 ਮਈ ਨੂੰ ਪ੍ਰਿੰਸੀਪਲ ਡਾ ਜਗਰੂਪ ਸਿੰਘ ਨੇ ਆਪਣੇ ਕਾਲਜ ਦੇ ਤਮਾਮ ਬੀ ਐਲ ਓ ਨਾਲ ਮਿਲ ਕੇ ਮਸ਼ੀਨ ਦੇ ਕੋਲ ਫੋਟੋ ਖਿਚਾਈ ਤੇ ਵਿਦਿਆਰਥੀ ਅਤੇ ਆਮ ਲੋਕਾਂ ਨੂੰ 10 ਮਈ ਨੂੰ ਪਾਉਣ ਦਾ ਸੰਦੇਸ਼ ਦਿੱਤਾ । ਇਸ ਮੌਕੇ ਰਾਕੇਸ਼ ਸ਼ਰਮਾ, ਗੁਰਮੀਤ ਕੌਰ, ਗੋਕੁਲ ਰਾਵਤ, ਰਾਜੀਵ ਸ਼ਰਮਾ, ਸ਼ਸ਼ੀ ਭੂਸ਼ਣ, ਮਲਕੀਤ ਭੱਟੀ ਤੇ ਹਰੀਪਾਲ ਨਾਗਰ ਸ਼ਾਮਿਲ ਸਨ ।

  • About Us

    Religious and Educational Newspaper of Jalandhar which is owned by Sarv Sanjha Ruhani Mission (Regd.) Jalandhar