(Date : 03/May/2424)

(Date : 03/May/2424)

आई.के.जी पी.टी.यू की फैकल्टी डॉ. हरमीन सोच एवं रीसर्च स्कॉलर उपासना सेठ का शोध पेपर ए.बी.डी.सी के कैटेगरी ए रिसर्च जरनल में प्रकाशित | एच.एम.वी. कालेजिएट स्कूल का 12वीं परीक्षा का परिणाम शानदार रहा | एमजीएन प्री प्राइमरी ने अंतर्राष्ट्रीय अग्निशामक दिवस मनाया | नुक्कड़ नाटक के जरिए मजदूरों के अधिकारों और उनके प्रति सम्मान को दर्शाते हुए मनाया मजदूर दिवस | एपीजे कॉलेज ऑफ फाइन आर्ट्स जालंधर का विद्यार्थी कृष भगत राष्ट्रीय क्रिकेट टीम अंडर 23 के कैंप के लिए चयनित |

ਰੈਡ ਕਰਾਸ ਸੋਸਾਇਟੀ ਅਤੇ ਸਿਹਤ ਵਿਭਾਗ ਨੇ ਸਿਵਲ ਹਸਪਤਾਲ ਵਿਚ ਮਨਾਇਆ ਵਿਸ਼ਵ ਟੀ ਬੀ ਦਿਵਸ






जालंधर (अरोड़ा) :- ਇੰਡੀਅਨ ਰੈੱਡ ਕਰਾਸ ਸੋਸਾਇਟੀ, ਜਲੰਧਰ ਨੇ ਪੰਜਾਬ ਰਾਜ ਸ਼ਾਖਾ, ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਅੱਜ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਅਤੇ ਜ਼ਿਲ੍ਹਾ ਸਿਹਤ ਵਿਭਾਗ ਜਲੰਧਰ ਦੀ ਤਰਫ਼ੋਂ ਮਾਨਯੋਗ ਜਸਪ੍ਰੀਤ ਸਿੰਘ (ਆਈ.ਏ.ਐਸ.) ਡਿਪਟੀ ਕਮਿਸ਼ਨਰ, ਜਲੰਧਰ ਦੀ ਪ੍ਰਧਾਨਗੀ ਹੇਠ ਇੰਦਰਦੇਵ ਸਿੰਘ ਮਿਨਹਾਸ (ਜ਼ਿਲ੍ਹਾ ਰੈਡ ਕਰਾਸ ਸੋਸਾਇਟੀ, ਜਲੰਧਰ) ਦੀ ਹਾਜ਼ਰੀ ਵਿੱਚ ਵਿਸ਼ਵ ਟੀ ਬੀ ਦਿਵਸ, ਸਿਵਲ ਹਸਪਤਾਲ, ਜਲੰਧਰ ਵਿੱਚ ਮਨਾਇਆ ਗਿਆ ਅਤੇ ਇਸ ਮੋਕੇ ਤੇ 20 ਟੀ.ਬੀ ਦੇ ਮਰੀਜਾਂ ਨੂੰ ਰਾਸ਼ਨ ਕਿੱਟਸ ਵੰਡੀਆ ਗਈਆ ਅਤੇ ਇੰਦਰ ਦੇਵ ਮਿਨਹਾਸ ਨੇ ਦਸਿਆ ਕਿ ਉਹ ਅਤੇ ਉਹਨਾ ਦੀ ਸਾਰੀ ਟੀਮ ਹਰ ਸਮੇ ਇਹਨਾ ਦੀ ਹਰ ਸੰਭਵ ਮਦਦ ਲਈ ਤਿਆਰ ਰਹਿੰਦੀ ਹੈ, ਇਸ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਦੱਸਿਆ ਗਿਆ ਕਿ ਜ਼ਿਲ੍ਹਾ ਜਲੰਧਰ ਵਿੱਚ ਟੀ.ਬੀ ਦੇ  ਖ਼ਾਤਮੇ ਲਈ ਰੈੱਡ ਕਰਾਸ ਸੁਸਾਇਟੀ ਵੱਲੋਂ ਪੂਰਨ ਸਹਿਯੋਗ ਹਰ ਮਹੀਨੇ ਦਿੱਤਾ ਜਾਂਦਾ ਹੈ।

ਇਸ ਤੋਂ ਇਲਾਵਾ ਰੈੱਡ ਕਰਾਸ ਸੁਸਾਇਟੀ ਗਰੀਬਾਂ ਅਤੇ ਲੋੜਵੰਦਾਂ ਦੀ ਮਦਦ ਲਈ ਹਮੇਸ਼ਾ ਤਤਪਰ ਰਹਿੰਦੀ ਹੈ। ਇਸ ਮੌਕੇ ਤੇ ਡਾ. ਰਾਜੀਵ ਸ਼ਰਮਾ, ਸਿਵਲ ਸਰਜਨ ) ਡਾ. ਜੋਤੀ ਸ਼ਰਮਾ, (ਮੈਡੀਕਲ ਕਮਿਸ਼ਨਰ) ਡਾ: ਰਿਤੂ, ਟੀਬੀ ਅਧਿਕਾਰੀ, ਡਾ: ਰਘੂ ਪ੍ਰਿਯਾ, ਮੈਡੀਕਲ ਅਫ਼ਸਰ, ਡਾ: ਰਘੂ ਸਬਰਵਾਲ, ਪੈਟਰਨ ਰੈਡ ਕਰਾਸ ਸੋਸਾਇਟੀ, ਜਿਤੇਂਦਰ ਸੋਨੀ, ਸੋਸ਼ਲ ਵਰਕਰ, ਸੰਦੀਪ ਪਾਹਵਾ, ਸਮਾਜ ਸੇਵੀ, ਹਰਿਦਯੇਸ਼ ਸੋਨੀ, ਸਮਾਜ ਸੇਵੀ, ਮਨਪ੍ਰੀਤ ਸਿੰਘ ਲੱਕੀ, ਸੰਦੀਪ ਕੁਮਾਰ, ਰਮਿਤ, ਰਿਤੇਸ਼, ਜਯੇਸ਼ ਸੋਨੀ, ਸਮਾਜ ਸੇਵਕ, ਬਖਸ਼ੀਸ਼ ਸਿੰਘ (ਐਸ.ਟੀ.ਐਸ.) ਅਤੇ ਸੁਨੀਲ ਕੁਮਾਰ, ਜ਼ਿਲ੍ਹਾ ਟੀ.ਬੀ ਕੋਆਰਡੀਨੇਟਰ ਜਲੰਧਰ ਹਾਜ਼ਰ ਸਨ।

  • About Us

    Religious and Educational Newspaper of Jalandhar which is owned by Sarv Sanjha Ruhani Mission (Regd.) Jalandhar