(Date : 07/May/2424)

(Date : 07/May/2424)

राष्ट्रीय सुशासन केंद्र ने मसूरी में तंजानिया के अधिकारियों के लिए सार्वजनिक कार्यों की परियोजना और जोखिम प्रबंधन पर दो सप्ताह का क्षमता निर्माण कार्यक्रम शुरू किया | मां के समर्पण बलिदान को डिप्स के विद्यार्थियों ने किया नमन | सीटी यूनिवर्सिटी में पिटारा प्रीमियर नाइट्स का आयोजन | इनोसेंट हार्ट्स कॉलेज ऑफ़ एजुकेशन ने एक बार फिर शिक्षा में स्थापित किया एक बेंचमार्क | भारतीय नौसेना के जहाज दिल्ली, शक्ति और किल्टन दक्षिण चीन सागर में पूर्वी बेड़े की तैनाती के हिस्से के रूप में सिंगापुर पहुंचे |

ਹਰੇਕ ਸਰਕਾਰੀ ਸਕੂਲ ਵਿੱਚ ਸਥਾਪਿਤ ਕਰਵਾਏ ਜਾਣਗੇ ਬਾਲ ਸੰਸਦ






ਪਿਰਾਮਿਲ ਫਾਊਂਡੇਸ਼ਨ ਨੇ 227 ਸਕੂਲਾਂ ਦੇ 393 ਅਧਿਆਪਕਾਂ ਨੂੰ ਦਿੱਤੀ ਬਾਲ ਸੰਸਦ ਸਥਾਪਿਤ ਕਰਨ ਦੀ ਸਿਖਲਾਈ

ਬਾਲ ਸੰਸਦ ਨਾਲ ਬੱਚਿਆਂ ਦਾ ਹੋਵੇਗਾ ਬੌਧਿਕ ਵਿਕਾਸ ਅਤੇ ਵਧੇਗੀ ਕਾਨੂੰਨ ਦੀ ਚੇਤਨਤਾ

ਮੋਗਾ (ਕਮਲ) :- ਐਸਪੀਰੇਸ਼ਨ ਜ਼ਿਲ੍ਹਾ ਮੋਗਾ ਵਿੱਚ ਕੰਮ ਕਰ ਰਹੀ ਪਿਰਾਮਿਲ ਫਾਊਂਡੇਸ਼ਨ ਦੇ ਜ਼ਿਲ੍ਹਾ ਮੁਖੀ ਅਨੁਜ਼ ਢੁੱਲ ਨੇ ਦੱਸਿਆ ਕਿ ਬਹੁਤ ਜਲਦ ਜ਼ਿਲ੍ਹਾ ਦੇ ਸਰਕਾਰੀ ਸਕੂਲਾਂ ਵਿੱਚ ਬਾਲ ਸੰਸਦ ਸਥਾਪਿਤ ਕਰਵਾਏ ਜਾਣਗੇ ਤਾਂ ਕਿ ਬੱਚਿਆਂ ਵਿੱਚ ਕਾਨੂੰਨ, ਜਿੰਮੇਵਾਰੀ, ਮਿਲੇ ਕੇ ਕੰਮ ਕਰਨ ਦੀ ਚੇਤਨਤਾ ਪੈਦਾ ਕੀਤੀ ਜਾ ਸਕੇ ਅਤੇ ਬੱਚਿਆਂ ਦੇ ਬੌਧਿਕ ਵਿਕਾਸ ਵਿੱਚ ਵੀ ਵਾਧਾ ਹੋ ਸਕੇ। ਉਨ੍ਹਾਂ ਬਾਲ ਸੰਸਦ ਸਥਾਪਿਤ ਕਰਨ ਦੇ ਤਰੀਕੇ  ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਵੇਂ ਸਰਕਾਰੀ ਲੋਕਤੰਤਰ ਪ੍ਰਣਾਲੀ ਵਿੱਚ ਵੱਖ ਵੱਖ ਮੰਤਰੀਆਂ ਆਦਿ ਨੂੰ ਆਪਣੀਆਂ ਜਿੰਮੇਵਾਰੀਆਂ ਸੌਂਪੀਆਂ ਜਾਂਦੀਆਂ ਹਨ ਉਸੇ ਤਰ੍ਹਾਂ ਹੀ ਸਕੂਲ ਦੀਆਂ ਛੋਟੀਆਂ ਛੋਟੀਆਂ ਜਿੰਮੇਵਾਰੀਆਂ ਵਿਦਿਆਰਥੀਆਂ ਨੂੰ ਸੌਂਪੀਆਂ ਜਾਣਗੀਆਂ ਤਾਂ ਕਿ ਉਨ੍ਹਾਂ ਵਿੱਚ ਜਿੰਮੇਵਾਰੀ ਦੀ ਭਾਵਨਾ ਪੈਦਾ ਹੋ ਸਕੇ ਅਤੇ ਉਨ੍ਹਾਂ ਵਿੱਚ ਲੋਕਤੰਤਰ ਅਤੇ ਕਾਨੂੰਨੀ ਪ੍ਰਣਾਲੀ ਦੀ ਸਮਝ ਆ ਸਕੇ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਵਿੱਚ ਸਰਕਾਰੀ ਤੰਤਰ ਦੀ ਚੇਤਨਤਾ ਨਾਲ ਹੀ ਉਹ ਇੱਕ ਚੰਗੇ ਨਾਗਰਿਕ ਵਜੋਂ ਸਮਾਜ ਵਿੱਚ ਵਿਚਰ ਸਕਣਗੇ। ਉਨ੍ਹਾਂ ਦੱਸਿਆ ਕਿ ਬਾਲ ਸੰਸਦ ਸਥਾਪਿਤ ਕਰਨ ਦੇ ਮਨੋਰਥ ਅਤੇ ਵਿਧੀ ਤੋਂ ਜਾਣੂੰ ਕਰਵਾਉਣ ਲਈ ਜ਼ਿਲ੍ਹੇ ਦੇ 227 ਸਕੂਲਾਂ ਦੇ 393 ਅਧਿਆਪਕਾਂ ਨੂੰ ਵਰਕਸ਼ਾਪ ਦਾ ਆਯੋਜਨ ਕਰਕੇ ਟ੍ਰੇਨਿੰਗ ਵੀ ਮੁਹੱਈਆ ਕਰਵਾ ਦਿੱਤੀ ਗਈ ਹੈ ਤਾਂ ਕਿ ਬਾਲ ਸੰਸਦ ਪ੍ਰਭਾਵਸ਼ਾਲੀ ਢੰਗ ਨਾਲ ਸਥਾਪਿਤ ਕਰਵਾਏ ਜਾ ਸਕਣ।

ਉਨ੍ਹਾਂ ਦੱਸਿਆ ਕਿ ਬਾਲ ਸੰਸਦ ਸਥਾਪਿਤ ਕਰਨ ਨਾਲ ਸਕੂਲੀ ਬੱਚਿਆਂ ਵਿੱਚ ਲੋਕਤਾਂਤਰਿਕ ਕਦਰਾਂ ਕੀਮਤਾਂ ਨੂੰ ਉਭਾਰਿਆ ਜਾ ਸਕੇਗਾ। ਇਸ ਨਾਲ ਬੱਚੇ ਸਕੂਲਾਂ ਦੇ ਸੁਚੱਜੇ ਪ੍ਰਬੰਧਨ ਵਿੱਚ ਵੀ ਆਪਣੀ ਅਹਿਮ ਭੂਮਿਕਾ ਨਿਭਾਅ ਸਕਣਗੇ। ਬੱਚਿਆਂ ਵਿੱਚ ਗਿਆਨ, ਹੁਨਰ, ਰੁਚੀ ਅਤੇ ਸਾਕਾਰਤਮਕ ਮਾਨਸਿਕਤਾ ਬਾਲ ਸੰਸਦ ਸਥਾਪਿਤ ਕਰਕੇ ਪੈਦਾ ਕੀਤੀ ਜਾ ਸਕਦੀ ਹੈ।  ਇਸ ਨਾਲ ਬੱਚਿਆਂ ਵਿੱਚ ਲੋਕਤੰਤਰੀ ਪ੍ਰਣਾਲੀ ਦੀ ਸਮਝ ਉਜਾਗਰ ਹੋਵੇਗੀ ਅਤੇ ਇਸਦੇ ਨਾਲ ਨਾਲ ਚੰਗੇ ਗੁਣਾਂ ਦਾ ਵਿਕਾਸ ਸੰਭਵ ਹੋਵੇਗਾ। ਇਸ ਨਾਲ ਬੱਚੇ ਚੰਗੇ ਨਾਗਰਿਕ ਬਣ ਕੇ ਆਪਣੇ ਸਮਾਜ ਅਤੇ ਦੇਸ਼ ਦੀ ਸੇਵਾ ਕਰ ਸਕਣ ਦੇ ਸਮਰੱਥ ਬਣਨਗੇ। ਅਨੁਜ਼ ਢੁੱਲ ਨੇ ਦੱਸਿਆ ਕਿ ਪਹਿਲਾਂ ਬਾਲ ਸੰਸਦ ਦਾ ਆਯੋਜਨ ਜ਼ਿਲ੍ਹੇ ਦੇ 15 ਮਾਡਲ ਸਕੂਲਾਂ ਵਿੱਚ ਕੀਤਾ ਗਿਆ ਸੀ ਜਿੰਨ੍ਹਾਂ ਦੇ ਨਤੀਜੇ ਕਾਫ਼ੀ ਸਾਕਾਰਤਮਕ ਅਤੇ ਪ੍ਰਭਾਵਸ਼ਾਲੀ ਦੇਖਣ ਨੂੰ ਮਿਲੇ। ਬੱਚਿਆਂ ਵਿੱਚ ਇਸ ਨਾਲ ਜਿੰਮੇਵਾਰੀ ਦੀ ਭਾਵਨਾ, ਮਿਲ ਕੇ ਕੰਮ ਕਰਨ ਦੀ ਸਮਰੱਥਾ ਦਾ ਵਿਕਾਸ ਹੋਇਆ। ਬੱਚਿਆਂ ਦੇ ਬੌਧਿਕ ਵਿਕਾਸ ਵਿੱਚ ਵੀ ਇਹ ਬਾਲ ਸਭਾਵਾਂ ਮੀਲ ਪੱਥਰ ਸਾਬਿਤ ਹੋਣਗੀਆਂ। ਪ੍ਰ਼ੋਗਰਾਮ ਦੇ ਲੀਡ ਵਿਜੇਂਦਰ ਭਾਟੀਆ ਨੇ ਦੱਸਿਆ ਕਿ ਵਰਕਸ਼ਾਪ ਵਿੱਚ ਪਿਰਾਮਿਲ ਫਾਊਂਡੇਸ਼ਨ ਦੇ ਗਾਂਧੀ ਫੈਲੋ ਪ੍ਰਗਿਆ ਗੁਪਤਾ, ਨੇਹਾ ਚੌਧਰੀ, ਗੌਰੀ ਸ਼ੰਕਰ ਅਤੇ ਦੁਰਗੇਸ਼ ਰਾਏ ਨੇ ਇਨ੍ਹਾਂ ਵਰਕਸ਼ਾਪਾਂ ਵਿੱਚ ਅਧਿਆਪਕਾਂ ਨੂੰ ਸਿਖਲਾਈ ਪ੍ਰਦਾਨ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ।

  • About Us

    Religious and Educational Newspaper of Jalandhar which is owned by Sarv Sanjha Ruhani Mission (Regd.) Jalandhar