ਪੰਚਾਇਤਾਂ ਨੂੰ ਸਸ਼ਕਤੀਕਰਨ ਕਰਨ ਲਈ ਦੋ ਰੋਜ਼ਾ ਟ੍ਰੇਨਿੰਗ ਪ੍ਰੋਗਰਾਮ

ਅੰਮ੍ਰਿਤਸਰ (ਪ੍ਰਦੀਪ) :- ਪੰਚਾਇਤਾਂ ਨੂੰ ਸਸ਼ਕਤੀਕਰਨ ਕਰਨ ਲਈ ਉਹਨਾਂ ਨੂੰ ਮੈਨੇਜਮੈਂਟ ਦੇ ਸਿਧਾਂਤ ਤੋਂ ਜਾਣੂ ਕਰਾਉਣ ਲਈ ਦੋ ਰੋਜ਼ਾ ਟ੍ਰੇਨਿੰਗ ਪ੍ਰੋਗਰਾਮ ਪੰਜਾਬ ਸਰਕਾਰ ਦੀ ਐਸ.ਆਈ.ਆਰ.ਡੀ ਵੱਲੋਂ ਇੰਡੀਅਨ ਇੰਸਟੀਟਿਊਟ ਆਫ ਮੈਨਜਮੈਂਟ ਦੇ ਸਹਿਯੋਗ ਨਾਲ ਕਰਵਾਇਆ ਗਿਆI ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਐਸ.ਆਈ.ਆਰ.ਡੀ ਦੇ ਸੀਨੀਅਰ ਕੰਸਲਟੈਂਟ ਐਡਵੋਕੇਟ ਰਾਜੀਵ ਮਦਾਨ ਰਾਜਾ ਨੇ ਕਿਹਾ ਕਿ ਪੰਚਾਇਤਾਂ ਜਿੱਥੇ ਸਮਾਜਿਕ ਆਰਥਿਕ ਤੇ ਸਮਾਜਿਕ ਨਿਆ ਦੇ ਕੰਮ ਕਰਦੀਆਂ ਹਨ ਉੱਥੇ ਉਹ ਆਪਣਾ ਸਹੀ ਪ੍ਰਬੰਧ ਚਲਾ ਕੇ ਪਾਰਦਰਸ਼ਾਂ ਤੇ ਲੋਕਾਂ ਪ੍ਰਤੀ ਜਵਾਬਦੇਹ ਬਣਾਉਣ ਲਈ ਇਹੋ ਜਿਹੇ ਪ੍ਰੋਗਰਾਮ ਕਰਾਉਣੇ ਉਹਨਾਂ ਨੂੰ ਜਿੱਥੇ ਸਹਾਇਕ ਸਿੱਧ ਹੁੰਦੇ ਹਨ ਉੱਥੇ ਉਹ ਆਪਣੇ ਸੀਮਤ ਸਾਧਨਾਂ ਦੇ ਵਿੱਚ ਵਧੀਆ ਸ਼ਾਸਨ ਪੇਂਡੂ ਸਮਾਜ ਨੂੰ ਦੇਣ ਦੇ ਵਿੱਚ ਸਮਰੱਥ ਬਣਾਏ ਜਾ ਸਕਦੇ ਹਨI ਇਸ ਮੌਕੇ ਪ੍ਰੋਫੈਸਰ ਸਮੀਰ ਕੁਮਾਰ ਸ੍ਰੀਵਾਸਤਵਾ ਡਾਇਰੈਕਟਰ ਆਈ.ਆਈ.ਐਮ, ਪ੍ਰੋਫੈਸਰ ਸਿਆਲ, ਪ੍ਰੋਫੈਸਰ ਸਵਪਨਦੀਪ ਅਰੋੜਾ, ਪ੍ਰੋਫੈਸਰ ਮੁਕੇਸ਼, ਸਰਪੰਚ ਅੰਮ੍ਰਿਤਪਾਲ ਸਿੰਘ ਪੰਡੋਰੀ, ਸਰਪੰਚ ਜੁਗਰਾਜਵੀਰ ਕੌਰ ਚਮਿਆਰੀ, ਸਰਪੰਚ ਅਨਮੋਲਦੀਪ ਕੌਰ ਗੁਰਾਲਾ, ਸਰਪੰਚ ਲਵਪ੍ਰੀਤ ਸਿੰਘ ਹਰੜ, ਹਰਜੀਤ ਸਿੰਘ ਗੁਰਾਲਾ, ਅਜੇ ਸ਼ਰਮਾ ਅਜਨਾਲਾ ਆਦਿ ਹਾਜ਼ਰ ਸਨ I

About admin

Check Also

नवजीवन वेलफेयर सोसाइटी, जालंधर द्वारा PiMS अस्पताल जालंधर के सहयोग से सितंबर माह में चार गांवों में मुफ्त मेडिकल कैंप आयोजित किए

जालंधर (मक्कड़) :- नवजीवन वेलफेयर सोसाइटी, जालंधर द्वारा PiMS अस्पताल जालंधर के सहयोग से सितंबर …

Leave a Reply

Your email address will not be published. Required fields are marked *