ਜਲੰਧਰ (ਅਰੋੜਾ) :- ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਐਲਾਨੇ ਫਿਜੀਓਥਰੈਪੀ ਭਾਗ ਪਹਿਲਾਂ ਦਾ ਨਤੀਜਾ ਸ਼ਾਨਦਾਰ ਰਿਹਾ। ਲਾਇਲਪੁਰ ਖਾਲਸਾ ਕਾਲਜ ਦੀ ਵਿਦਿਆਰਥਣ ਸ਼ੋਆ ਨੇ 1100 ਵਿਚੋਂ 787 ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਮੈਰਿਟ ਵਿਚੋਂ ਦੂਜਾ ਸਥਾਨ, ਲਵਲੀ ਸ਼ਰਮਾ ਨੇ 759 ਅੰਕ ਪ੍ਰਾਪਤ ਕਰਕੇ ਅੱਠਵਾਂ ਸਥਾਨ, ਅਮਨਦੀਪ ਕੌਰ ਨੇ 749 ਅੰਕ ਪ੍ਰਾਪਤ ਕਰਕੇ ਚੌਂਦਵਾਂ ਸਥਾਨ ਹਾਸਲ ਕੀਤਾ। ਇਸ ਮੌਕੇ ਸਰਦਾਰਨੀ ਬਲਬੀਰ ਕੌਰ, ਪ੍ਰਧਾਨ ਗਵਰਨਿੰਗ ਕੌਂਸਲ ਅਤੇ ਪ੍ਰਿੰਸੀਪਲ ਡਾ. ਸੁਮਨ ਚੋਪੜਾ ਨੇ ਵਿਸ਼ੇਸ਼ ਤੌਰ ਤੇ ਵਿਦਿਆਰਥੀਆਂ, ਉਨ੍ਹਾਂ ਦੋ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ। ਡਾ. ਸੁਮਨ ਚੋਪੜਾ ਨੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਹੋਰ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਆ। ਇਸ ਮੌਕੇ ਡਾ. ਰਾਜੂ ਸ਼ਰਮਾ ਮੁਖੀ ਫਿਜੀਓਥਰੈਪੀ ਵਿਭਾਗ, ਡਾ.ਜਸਵੰਤ ਕੌਰ, ਪ੍ਰੋ. ਪਿਆਂਕ ਸ਼ਾਰਦਾ, ਪ੍ਰੋ. ਵਿਸ਼ਾਲੀ ਮਹਿੰਦਰੂ, ਪ੍ਰੋ. ਆਲੀਸਾ ਕੰਬੌਜ ਵੀ ਹਾਜਰ ਸਨ।
Check Also
नवजीवन वेलफेयर सोसाइटी, जालंधर द्वारा PiMS अस्पताल जालंधर के सहयोग से सितंबर माह में चार गांवों में मुफ्त मेडिकल कैंप आयोजित किए
जालंधर (मक्कड़) :- नवजीवन वेलफेयर सोसाइटी, जालंधर द्वारा PiMS अस्पताल जालंधर के सहयोग से सितंबर …
Jiwanjot Savera