ਪਾਲਤੂ ਜਾਨਵਰ/ਪੰਛੀ ਵਿਕ੍ਰੇਤਾ ਅਤੇ ਡੌਗ ਬਰੀਡਰਾਂ ਨੂੰ ਆਪਣੀਆਂ ਦੁਕਾਨਾਂ ਰਜਿਸਟਰ ਕਰਵਾਉਣੀਆਂ ਲਾਜ਼ਮੀ

ਪੰਜਾਬ ਪਸ਼ੂ ਭਲਾਈ ਬੋਰਡ ਨਾਲ ਰਜਿਸਟਰਡ ਨਾ ਹੋਣ ਵਾਲੇ ਜਾਨਵਰਾਂ ਦੇ ਦੁਕਾਨਦਾਰਾਂ, ਵਪਾਰੀਆਂ ਖਿਲਾਫ ਹੋਵੇਗੀ ਕਾਰਵਾਈ- ਡਿਪਟੀ ਡਾਇਰੈਕਟਰ ਪਸ਼ੂ ਪਾਲਣ ਮੋਗਾ

ਮੋਗਾ (ਕਮਲ) :- ਡਿਪਟੀ ਡਾਇਰੈਕਟਰ, ਪਸ਼ੂ ਪਾਲਣ ਵਿਭਾਗ ਮੋਗਾ, ਡਾ. ਹਰਵੀਨ ਕੌਰ ਧਾਲੀਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪਾਲਤੂ ਜਾਨਵਰਾਂ, ਪੰਛੀਆਂ ਅਤੇ ਕੁੱਤਿਆਂ ਦੇ ਵਪਾਰ ਨਿਯੰਤਰਿਤ ਕਰਨ ਅਤੇ ਇਨਾਂ ਜਾਨਵਰਾਂ ਦੀ ਭਲਾਈ ਸਬੰਧੀ ਉਪਰਾਲਾ ਕਰਦੇ ਹੋਏ ਡੌਗ ਬਰੀਡਿੰਗ ਅਤੇ ਮਾਰਕਟਿੰਗ ਰੂਲਜ-2017 ਅਤੇ ਪੈੱਟ ਸ਼ਾਪਸ ਰੂਲ-2018 ਅਧੀਨ ਇਹ ਜਰੂਰੀ ਕਰ ਦਿੱਤਾ ਗਿਆ ਹੈ ਕਿ ਜੋ ਵੀ ਦੁਕਾਨਦਾਰ, ਬਰੀਡਰ ਅਤੇ ਆਨਲਾਈਨ ਵਪਾਰੀ ਜੋ ਕੁੱਤਿਆਂ, ਬਿੱਲੀਆਂ ਦੀ ਖਰੀਦ-ਵਿੱਕਰੀ ਨਾਲ ਸਬੰਧਿਤ ਹਨ, ਉਹ ਪੰਜਾਬ ਪਸ਼ੂ ਭਲਾਈ ਬੋਰਡ ਨਾਲ ਰਜਿਸਟ੍ਰੇਸ਼ਨ ਕਰਵਾਉਣਗੇ। ਉਹਨਾਂ ਦੱਸਿਆ ਕਿ ਇਹਨਾਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨੂੰ ਜੁਰਮਾਨਾ ਅਤੇ ਸਜਾ ਨਿਯਮਾਂ ਮੁਤਾਬਕ ਦਿੱਤੀ ਜਾਵੇਗੀ। ਡਿਪਟੀ ਡਾਇਰੈਕਟਰ ਡਾ. ਹਰਵੀਨ ਕੌਰ ਨੇ ਇਸ ਕੰਮ ਨਾਲ ਸਬੰਧਤ ਸਾਰੇ ਦੁਕਾਨਦਾਰ ਅਤੇ ਬਰੀਡਰਾਂ ਨੂੰ ਦੱਸਿਆ ਕਿ ਉਹ ਜਲਦ ਤੋਂ ਜਲਦ ਡਿਪਟੀ ਡਾਇਰੈਕਟਰ, ਪਸ਼ੂ ਪਾਲਣ ਵਿਭਾਗ ਮੋਗਾ ਮੋਬਾਇਲ ਨੰਬਰ: 9915067067 ਨਾਲ ਸੰਪਰਕ ਕਰਕੇ ਰਜਿਸਟ੍ਰੇਸ਼ਨ ਜਰੂਰ ਕਰਵਾਉਣ। ਇਸ ਦੇ ਨਾਲ ਹੀ ਡਿਪਟੀ ਡਾਇਰੈਕਟਰ ਜ਼ਿਲ੍ਹਾ ਨਿਵਾਸੀਆਂ ਨੂੰ ਇਹ ਅਪੀਲ ਵੀ ਕੀਤੀ ਕਿ ਉਹ ਕੋਈ ਵੀ ਪਾਲਤੂ ਜਾਨਵਰ ਖਰੀਦਣ ਤੋਂ ਪਹਿਲਾਂ ਇਹ ਯਕੀਨੀ ਬਣਾਉਣ ਕਿ ਦੁਕਾਨ/ਬਰੀਡਰ ਪਸ਼ੂ ਭਲਾਈ ਬੋਰਡ ਨਾਲ ਰਜਿਸਟਰਡ ਲਾਜਮੀ ਹੋਵੇ।

About admin

Check Also

नवजीवन वेलफेयर सोसाइटी, जालंधर द्वारा PiMS अस्पताल जालंधर के सहयोग से सितंबर माह में चार गांवों में मुफ्त मेडिकल कैंप आयोजित किए

जालंधर (मक्कड़) :- नवजीवन वेलफेयर सोसाइटी, जालंधर द्वारा PiMS अस्पताल जालंधर के सहयोग से सितंबर …

Leave a Reply

Your email address will not be published. Required fields are marked *