ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਦੇ ਪੁਰਜ਼ੋਰ ਯਤਨਾਂ ਸਦਕਾ ਵੱਡੀ ਗਿਣਤੀ ਵਿੱਚ ਜ਼ਿਲ੍ਹਾ ਵਾਸੀ ਦਿਖਾ ਰਹੇ ਸਵੈ ਗਣਨਾ ਵਿੱਚ ਦਿਲਚਸਪੀ

ਸਵੈ ਗਣਨਾ ਪ੍ਰਤੀ ਵੱਧ ਤੋਂ ਵੱਧ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਵੱਲੋਂ ਅਹਿਮ ਪ੍ਰੈੱਸ ਕਾਨਫਰੰਸ
ਕਿਹਾ! ਇਸ ਰਾਹੀਂ ਦਿੱਤੀ ਜਾਂਦੀ ਸਾਰੀ ਜਾਣਕਾਰੀ ਪੂਰੀ ਤਰ੍ਹਾਂ ਗੁਪਤ, ਇਸਦਾ ਇਸਤੇਮਾਲ ਸਿਰਫ਼ ਸਰਕਾਰੀ ਯੋਜਨਾਬੰਦੀ ਲਈ ਹੀ ਹੋਵੇਗਾ

जालंधर (मक्कड़) :- ਜਨਗਣਨਾ 2027 ਤਹਿਤ ਸੈਲਫ ਇਨਿਊਮਰੇਸ਼ਨ ਦਾ ਪੋਰਟਲ 14 ਮਈ ਤੱਕ ਖੁੱਲ੍ਹਾ ਹੈ। ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਵੱਲੋਂ ਸੈਲਫ ਇਨਿਊਮਰੇਸ਼ਨ ਪ੍ਰਤੀ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਪੁਰਜੋਰ ਯਤਨ ਕੀਤੇ ਜਾ ਰਹੇ ਹਨ ਜਿਸ ਸਦਕਾ ਵੱਡੀ ਗਿਣਤੀ ਵਿੱਚ ਜ਼ਿਲ੍ਹਾ ਵਾਸੀ ਆਪਣੀ ਜਾਣਕਾਰੀ ਖੁਦ ਭਰ ਰਹੇ ਹਨ। ਖੁਦ ਜਾਣਕਾਰੀ ਭਰਨ ਦੇ ਆਪਸ਼ਨ ਵਾਲੀ ਇਹ ਦੇਸ਼ ਦੀ ਪਹਿਲੀ ਡਿਜ਼ੀਟਲ ਜਨਗਣਨਾ ਹੈ। https//:secensus.gov.in ਪੋਰਟਲ ਰਾਹੀਂ, ਇਸ ਜਾਣਕਾਰੀ ਨੂੰ ਭਰਿਆ ਜਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸਾਗਰ ਸੇਤੀਆ ਨੇ ਅੱਜ ਇਸ ਸਬੰਧ ਵਿੱਚ ਰੱਖੀ ਗਈ ਵਿਸ਼ੇਸ਼ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਇਸ ਪ੍ਰਕਿਰਿਆ ਵਿੱਚ ਘਰ ਨਾਲ ਸੰਬੰਧਿਤ ਜਾਣਕਾਰੀ ਜਿਵੇਂ ਮਕਾਨ ਦੀ ਕਿਸਮ, ਸੁਵਿਧਾਵਾਂ (ਪਾਣੀ, ਬਿਜਲੀ, ਟਾਇਲਟ), ਰਸੋਈ ਅਤੇ ਵਰਤੇ ਜਾਣ ਵਾਲੇ ਇੰਧਨ (LPG ਆਦਿ), ਨਾਲ ਹੀ ਪਰਿਵਾਰ ਦੇ ਮੈਂਬਰਾਂ ਦੀ ਗਿਣਤੀ, ਮੋਬਾਈਲ, ਇੰਟਰਨੈੱਟ ਅਤੇ ਹੋਰ ਸਹੂਲਤਾਂ ਬਾਰੇ ਸਧਾਰਣ ਪ੍ਰਸ਼ਨ ਸ਼ਾਮਿਲ ਹਨ। ਸਭ ਤੋਂ ਮਹੱਤਵਪੂਰਨ ਗੱਲ, ਇਸ ਤਹਿਤ ਦਿੱਤੀ ਜਾਂਦੀ ਸਾਰੀ ਜਾਣਕਾਰੀ ਪੂਰੀ ਤਰ੍ਹਾਂ ਗੁਪਤ ਰੱਖੀ ਜਾਂਦੀ ਹੈ ਅਤੇ ਇਸਦਾ ਇਸਤੇਮਾਲ ਸਿਰਫ਼ ਸਰਕਾਰੀ ਯੋਜਨਾਬੰਦੀ ਲਈ ਕੀਤਾ ਜਾਂਦਾ ਹੈ। ਸਹੀ ਅਤੇ ਪੂਰੀ ਜਾਣਕਾਰੀ ਦੇਣ ਨਾਲ ਸਰਕਾਰ ਨੂੰ ਤੁਹਾਡੇ ਇਲਾਕੇ ਲਈ ਵਧੀਆ ਯੋਜਨਾਵਾਂ ਬਣਾਉਣ ਵਿੱਚ ਮਦਦ ਮਿਲਦੀ ਹੈ ਅਤੇ ਸਰਕਾਰੀ ਸਕੀਮਾਂ ਦਾ ਲਾਭ ਸਹੀ ਲੋਕਾਂ ਤੱਕ ਪਹੁੰਚਦਾ ਹੈ। ਇਸ ਨਾਲ ਸਮਾਂ ਵੀ ਬਚਦਾ ਹੈ ਅਤੇ ਡਾਟਾ ਵੀ ਸਹੀ ਤਰੀਕੇ ਨਾਲ ਤਿਆਰ ਹੁੰਦਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੌਂਸਲਰਾਂ, ਸਰਪੰਚਾਂ ਆਦਿ ਦੁਆਰਾ ਵੱਧ ਤੋਂ ਵੱਧ ਸਵੈ ਗਣਨਾ ਕਰਵਾਉਣੀ ਯਕੀਨੀ ਬਣਾਈ ਜਾ ਰਹੀ ਹੈ। ਸਾਰੇ ਅਧਿਆਪਕਾਂ ਅਤੇ ਸਿਹਤ ਅਧਿਕਾਰੀ ਵੀ ਇਸਦੀ ਅਗਵਾਈ ਕਰ ਰਹੇ ਹਨ। ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਨੇ ਦੱਸਿਆ ਕਿ ਸਵੈ-ਗਣਨਾ (ਸੈਲਫ ਇਨਿਊਮਰੇਸ਼ਨ) ਇੱਕ ਅਜਿਹੀ ਸਹੂਲਤ ਹੈ ਜਿਸ ਰਾਹੀਂ ਆਮ ਲੋਕ ਜਨਗਣਨਾ ਮੁਲਾਜ਼ਮਾਂ ਦੇ ਘਰ ਆਉਣ ਦਾ ਇੰਤਜ਼ਾਰ ਕੀਤੇ ਬਿਨਾਂ ਖੁਦ ਆਪਣੀ ਜਾਣਕਾਰੀ ਸਰਕਾਰੀ ਪੋਰਟਲ ‘ਤੇ ਦਰਜ ਕਰ ਸਕਦੇ ਹਨ। ਪਹਿਲਾਂ ਇਹ ਕੰਮ ਸਿਰਫ਼ ਕਾਗਜ਼ੀ ਫਾਰਮਾਂ ਰਾਹੀਂ ਹੁੰਦਾ ਸੀ ਪਰ ਹੁਣ ਤੁਸੀਂ ਆਪਣੇ ਮੋਬਾਈਲ ਜਾਂ ਕੰਪਿਊਟਰ ਰਾਹੀਂ ਘਰ ਬੈਠੇ ਹੀ ਆਪਣਾ ਅਤੇ ਆਪਣੇ ਪਰਿਵਾਰ ਦਾ ਵੇਰਵਾ ਆਨਲਾਈਨ ਭਰ ਸਕਦੇ ਹੋ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਦੀ ਪ੍ਰਕਿਰਿਆ ਬਹੁਤ ਸੌਖੀ ਹੈ। ਅਧਿਕਾਰਤ ਪੋਰਟਲ https://secensus.gov.in ਤੇ ਜਾ ਕੇ ਆਪਣੇ ਮੋਬਾਇਲ ਨੰਬਰ ਤੋਂ ਓ.ਟੀ.ਪੀ. ਨਾਲ ਲਾਗਆਨ ਕਰਕੇ, ਆਪਣਾ ਸੂਬਾ, ਜ਼ਿਲ੍ਹਾ ਤੇ ਸਥਾਨਕ ਵੇਰਵਾ ਚੁਣੋ। ਡਿਜੀਟਲ ਮੈਪ ਉੱਪਰ ਆਪਣੇ ਘਰ ਦਾ ਸਥਾਨ ਟਿੱਕ ਕਰੋ ਇਸ ਤੋਂ ਬਾਅਦ ਮਕਾਨ ਅਤੇ ਪਰਿਵਾਰ ਨਾਲ ਸਬੰਧਤ ਜਾਣਕਾਰੀ ਭਰੋ। ਸਬਮਿਸ਼ਨ ਤੋਂ ਬਾਅਦ ਐਸ.ਈ. ਆਈ.ਡੀ. ਮਿਲੇਗੀ ਇਸ ਆਈ.ਡੀ. ਨੂੰ ਸੁਰੱਖਿਅਤ ਰੱਖੋ। ਜਦੋਂ ਜਨਗਣਨਾ ਮੁਲਾਜ਼ਮ ਘਰ ਆਵੇਗਾ ਤਾਂ ਨਾਗਰਿਕ ਨੂੰ ਸਿਰਫ ਇਹ ਆਈ ਡੀ ਦਿਖਾਉਣੀ ਹੋਵੇਗੀ। ਇਸ ਨਾਲ ਜਾਣਕਾਰੀ ਦੀ ਤਸਦੀਕ ਹੋ ਜਾਵੇਗੀ ਤੇ ਦੁਬਾਰਾ ਫਾਰਮ ਭਰਨ ਦੀ ਲੋੜ ਨਹੀਂ ਪਵੇਗੀ। ਡਿਪਟੀ ਕਮਿਸ਼ਨਰ ਦੇ ਦੱਸਿਆ ਕਿ 15 ਮਈ ਤੋਂ 13 ਜੂਨ 2026 ਤੱਕ ਘਰਾਂ ਦਾ ਸੂਚੀਕਰਨ ਸ਼ੁਰੂ ਹੋਵੇਗਾ। ਉਹਨਾਂ ਕਿਹਾ ਕਿ ਮਰਦਮਸ਼ੁਮਾਰੀ ਹੀ ਨੀਤੀ ਨਿਰਮਾਣ ਦਾ ਆਧਾਰ ਹੈ ਅਧਿਕਾਰੀ ਇਸ ਨੂੰ ਸਮਰਪਣ ਭਾਵਨਾ ਨਾਲ ਸਫਲ ਬਣਾਉਣ। ਕੈਪਸ਼ਨ – ਮੋਗਾ ਵਿਖੇ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਸਵੈ ਗਣਨਾ ਸਬੰਧੀ ਅਹਿਮ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ।

Check Also

डीएवी कॉलेज, जालंधर द्वारा विश्व रेड क्रॉस दिवस के अवसर पर रक्तदान शिविर का आयोजन

जालंधर (अरोड़ा) :- डीएवी कॉलेज, जालंधर द्वारा जिला रेड क्रॉस समिति के सहयोग से विश्व …

Leave a Reply

Your email address will not be published. Required fields are marked *