ਪਿਮਸ ਹਸਪਤਾਲ, ਜਾਲੰਧਰ ਨੇ ਵਿਸ਼ਵ ਲਿਵਰ ਦਿਵਸ ‘ਤੇ ਜਾਗਰੂਕਤਾ ਅਤੇ ਸਮੇਂ ਸਿਰ ਜਾਂਚ ‘ਤੇ ਦਿੱਤਾ ਜ਼ੋਰ

ਜਲੰਧਰ (ਮੱਕੜ) :- ਵਿਸ਼ਵ ਲਿਵਰ ਦਿਵਸ ਦੇ ਮੌਕੇ ‘ਤੇ ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਪਿਮਸ), ਜਾਲੰਧਰ ਨੇ ਲਿਵਰ ਸਿਹਤ ਪ੍ਰਤੀ ਜਾਗਰੂਕਤਾ ਵਧਾਉਣ ਅਤੇ ਸਮੇਂ ਸਿਰ ਜਾਂਚ ਅਤੇ ਇਲਾਜ ਦੀ ਲੋੜ ‘ਤੇ ਜ਼ੋਰ ਦਿੱਤਾ। ਇਸ ਮੌਕੇ ‘ਤੇ ਪਿਮਸ ਦੀ ਕਨਸਲਟੈਂਟ ਗੈਸਟ੍ਰੋਐਨਟਰੋਲੋਜਿਸਟ ਡਾ. ਅਵਨੀਤ ਕੌਰ ਨੇ ਲਿਵਰ ਨਾਲ ਸੰਬੰਧਿਤ ਬਿਮਾਰੀਆਂ ਦੇ ਵੱਧ ਰਹੇ ਮਾਮਲਿਆਂ ‘ਤੇ ਚਿੰਤਾ ਜਤਾਉਂਦੇ ਹੋਏ ਲੋਕਾਂ ਨੂੰ ਸਚੇਤ ਰਹਿਣ ਦੀ ਸਲਾਹ ਦਿੱਤੀ। ਉਨ੍ਹਾਂਨੇ ਦਸਿਆ ਕਿ ਵਰਲਡ ਲਿਵਰ ਡੇ 2026 ਦਾ ਥੀਮ ਹੈ “ਮਜ਼ਬੂਤ ਆਦਤਾਂ, ਤੰਦਰੁਸਤ ਜਿਗਰ” ਡਾ. ਅਵਨੀਤ ਕੌਰ ਨੇ ਦੱਸਿਆ ਕਿ ਲਿਵਰ ਸਾਡੇ ਸਰੀਰ ਦਾ ਇੱਕ ਬਹੁਤ ਹੀ ਮਹੱਤਵਪੂਰਨ ਅੰਗ ਹੈ, ਜੋ ਪਚਾਅ, ਵਿਸ਼ੇਲੇ ਤੱਤਾਂ ਨੂੰ ਸਰੀਰ ਤੋਂ ਬਾਹਰ ਕੱਢਣ ਅਤੇ ਮੈਟਾਬੋਲਿਜ਼ਮ ਨੂੰ ਨਿਯੰਤਰਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਅਸਿਹਤਮੰਦ ਖਾਣ-ਪੀਣ, ਅਧਿਕ ਸ਼ਰਾਬ ਦਾ ਸੇਵਨ, ਮੋਟਾਪਾ ਅਤੇ ਵਾਇਰਲ ਇਨਫੈਕਸ਼ਨ (ਜਿਵੇਂ ਹੈਪੇਟਾਈਟਿਸ) ਲਿਵਰ ਬਿਮਾਰੀਆਂ ਦੇ ਮੁੱਖ ਕਾਰਣ ਬਣ ਰਹੇ ਹਨ। ਡਾ. ਅਵਨੀਤ ਨੇ ਅੱਗੇ ਕਿਹਾ ਕਿ ਲਿਵਰ ਦੀਆਂ ਬਿਮਾਰੀਆਂ ਅਕਸਰ ਸ਼ੁਰੂਆਤੀ ਪੜਾਅ ਵਿੱਚ ਬਿਨਾਂ ਕਿਸੇ ਸਪੱਸ਼ਟ ਲੱਛਣਾਂ ਦੇ ਵਿਕਸਿਤ ਹੁੰਦੀਆਂ ਹਨ, ਇਸ ਲਈ ਨਿਯਮਿਤ ਜਾਂਚ ਅਤੇ ਸਿਹਤਮੰਦ ਜੀਵਨਸ਼ੈਲੀ ਅਪਣਾਉਣਾ ਬਹੁਤ ਜ਼ਰੂਰੀ ਹੈ। ਸਮੇਂ ‘ਤੇ ਪਛਾਣ ਹੋਣ ‘ਤੇ ਲਿਵਰ ਨਾਲ ਸੰਬੰਧਿਤ ਜ਼ਿਆਦਾਤਰ ਬਿਮਾਰੀਆਂ ਦਾ ਸਫਲ ਇਲਾਜ ਸੰਭਵ ਹੈ। ਡਾ. ਕੌਰ ਨੇ ਲੋਕਾਂ ਨੂੰ ਸੰਤੁਲਿਤ ਆਹਾਰ ਲੈਣ, ਨਿਯਮਿਤ ਵਰਜ਼ਿਸ਼ ਕਰਨ, ਸ਼ਰਾਬ ਅਤੇ ਧੂਮਰਪਾਨ ਤੋਂ ਬਚਣ ਅਤੇ ਹੈਪੇਟਾਈਟਿਸ ਬੀ ਦਾ ਟੀਕਾਕਰਨ ਕਰਵਾਉਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇ ਕਿਸੇ ਵਿਅਕਤੀ ਨੂੰ ਥਕਾਵਟ, ਪੀਲੀਆ, ਭੁੱਖ ਵਿੱਚ ਕਮੀ ਜਾਂ ਪੇਟ ਵਿੱਚ ਸੁੱਜਣ ਵਰਗੇ ਲੱਛਣ ਮਹਿਸੂਸ ਹੋਣ, ਤਾਂ ਤੁਰੰਤ ਵਿਸ਼ੇਸ਼ਗਿਆ ਨਾਲ ਸਲਾਹ ਲੈਣੀ ਚਾਹੀਦੀ ਹੈ। ਪਿਮਸ ਹਸਪਤਾਲ ਨੇ ਇਸ ਮੌਕੇ ‘ਤੇ ਸਮਾਜ ਦੇ ਸਾਰੇ ਵਰਗਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਲਿਵਰ ਦੀ ਸਿਹਤ ਨੂੰ ਪ੍ਰਾਥਮਿਕਤਾ ਦੇਣ ਅਤੇ ਨਿਯਮਿਤ ਸਿਹਤ ਜਾਂਚ ਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਦਾ ਹਿੱਸਾ ਬਣਾਉਣ। ਹਸਪਤਾਲ ਲਿਵਰ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਜਾਂਚ ਅਤੇ ਆਧੁਨਿਕ ਇਲਾਜ ਦੀਆਂ ਸਹੂਲਤਾਂ ਉਪਲਬਧ ਕਰਵਾ ਰਿਹਾ ਹੈ, ਤਾਂ ਜੋ ਮਰੀਜ਼ਾਂ ਨੂੰ ਬਿਹਤਰ ਅਤੇ ਸਮੇਂ ਸਿਰ ਦੇਖਭਾਲ ਮਿਲ ਸਕੇ।

Check Also

भारत रत्न बाबा साहिब डॉ भीम राव अंबेडकर की 135वी जयंती पर इम्प्लाईज यूनाइटेड फोरम के सदस्यों ने बाबा साहिब डॉ बी आर अंबेडकर की प्रतिमा पर फूल मालाएँ भेंट कर उन्हें अपने श्रद्धा सुमन अर्पण किए

जालंधर/अरोड़ा- भारतीय संविधान के निर्माता,दलितों ,शोषितों ,वंचितों एवं महिलाओं के मुक्तिदाता,अखंड स्वर्णिम भारत के शिल्पकार,स्वतंत्रता,समानता,बंधुत्व …

Leave a Reply

Your email address will not be published. Required fields are marked *