ਮਿੱਟੀ, ਰੇਤਾ, ਬੱਜਰੀ, ਸੀਮੇਂਟ ਆਦਿ ਨੂੰ ਬਿਨ੍ਹਾਂ ਢਕੇ ਆਵਾਜਾਈ ਕਰਨ ਤੇ ਪੂਰਨ ਰੋਕ

ਸੜਕੀ ਦੁਰਘਟਨਾਵਾਂ ਰੋਕਣ ਲਈ ਪਾਬੰਦੀ ਆਦੇਸ਼ ਕੀਤੇ ਜਾਰੀ- ਜ਼ਿਲ੍ਹਾ ਮੈਜਿਸਟ੍ਰੇਟ ਸਾਗਰ ਸੇਤੀਆ

ਮੋਗਾ (ਵਿਮਲ) :- ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸਾਗਰ ਸੇਤੀਆ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਘਤਾ-2023 ਦੀ ਧਾਰਾ-163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਮੋਗਾ ਵਿੱਚ ਉਸਾਰੀ ਦੇ ਕੰਮਾਂ ਵਿੱਚ ਵਰਤੋਂ ਆਉਣ ਵਾਲਾ ਸਮਾਨ ਜਿਵੇਂ ਕਿ ਮਿੱਟੀ, ਰੇਤਾ, ਬੱਜਰੀ, ਸੀਮੇਂਟ, ਇੱਟਾਂ ਆਦਿ ਨੂੰ ਬਿਨ੍ਹਾਂ ਢੱਕੇ ਆਵਾਜਾਈ ਕਰਨ ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ। ਹੁਕਮਾਂ ਵਿੱਚ ਦੱਸਿਆ ਗਿਆ ਹੈ ਕਿ ਵਿਅਕਤੀਆਂ ਵੱਲੋਂ ਉਸਾਰੀ ਦੇ ਕੰਮਾਂ ਵਿੱਚ ਵਰਤੋਂ ਆਉਣ ਵਾਲਾ ਸਮਾਨ ਜਿਵੇਂ ਕਿ ਮਿੱਟੀ, ਰੇਤਾ, ਬੱਜਰੀ, ਸੀਮੇਂਟ, ਇੱਟਾਂ ਆਦਿ ਨੂੰ ਬਿਨ੍ਹਾਂ ਢਕੇ ਟਰੈਕਟਰ, ਟਰਾਲੀ, ਟਿੱਪਰਾਂ ਜਾਂ ਹੋਰ ਵਾਹਨਾਂ ਰਾਹੀਂ ਵੱਖ-ਵੱਖ ਸਥਾਨਾਂ ਤੇ ਲਿਜਾਇਆ ਜਾਂਦਾ ਹੈ। ਇਸ ਆਵਾਜਾਈ ਦੌਰਾਨ, ਬਰੀਕ ਸਮਾਨ ਸੜਕ ਤੇ ਆਵਾਜਾਈ ਕਰਨ ਵਾਲੇ ਵਿਅਕਤੀਆਂ ਦੀਆਂ ਅੱਖਾਂ ਵਿੱਚ ਪੈ ਜਾਂਦਾ ਹੈ, ਜਿਸ ਨਾਲ ਸੜਕਾਂ ਤੇ ਦੁਰਘਟਨਾਵਾਂ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਜਿਸ ਨਾਲ ਵਿਅਕਤੀਆਂ ਦਾ ਜਾਨੀ ਨੁਕਸਾਨ ਵੀ ਹੋ ਜਾਂਦਾ ਹੈ। ਇਹ ਪਾਬੰਦੀ ਆਦੇਸ਼ 8 ਨਵੰਬਰ, 2025 ਤੱਕ ਲਾਗੂ ਰਹਿਣਗੇ।

About admin

Check Also

नवजीवन वेलफेयर सोसाइटी, जालंधर द्वारा PiMS अस्पताल जालंधर के सहयोग से सितंबर माह में चार गांवों में मुफ्त मेडिकल कैंप आयोजित किए

जालंधर (मक्कड़) :- नवजीवन वेलफेयर सोसाइटी, जालंधर द्वारा PiMS अस्पताल जालंधर के सहयोग से सितंबर …

Leave a Reply

Your email address will not be published. Required fields are marked *