ਵਾਰਡ ਨੰਬਰ 14 ਦੀਆਂ ਸਟਰੀਟ ਲਾਈਟਾਂ ਚਾਲੂ

ਨਗਰ ਨਿਗਮ ਮੋਗਾ ਜ਼ਿਲ੍ਹਾ ਵਾਸੀਆਂ ਦੀ ਹਰੇਕ ਮੁਸ਼ਕਿਲ ਦੇ ਹੱਲ ਲਈ ਤਤਪਰ-ਐਸ.ਡੀ.ਓ. ਪਵਨਪ੍ਰੀਤ ਸਿੰਘ

ਮੋਗਾ (ਵਿਮਲ) :- ਪਿਛਲੇ ਕੁਝ ਸਮੇਂ ਤੋਂ ਮੋਗਾ ਦੇ ਵਾਰਡ ਨੰਬਰ 14 ਦੀਆਂ ਸਟਰੀਟ ਲਾਈਟਾਂ ਬੰਦ ਹੋ ਗਈਆਂ ਸਨ, ਇਸ ਸਬੰਧੀ ਤੁਰੰਤ ਪ੍ਰਭਾਵ ਨਾਲ ਸਬੰਧਤ ਕੰਪਨੀ ਦੇ ਨੁੰਮਾਇਦਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਸੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ.ਡੀ.ਓ. ਨਗਰ ਨਿਗਮ ਮੋਗਾ ਪਵਨਪ੍ਰੀਤ ਸਿੰਘ ਨੇ ਦੱਸਿਆ ਕਿ ਹੁਣ ਵਾਰਡ ਨੰਬਰ 14 ਦੀਆਂ ਸਟਰੀਟ ਲਾਈਟਾਂ ਨੂੰ ਚਾਲੂ ਕਰਵਾ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਨਗਰ ਨਿਗਮ ਮੋਗਾ ਜ਼ਿਲ੍ਹਾ ਵਾਸੀਆਂ ਦੀ ਹਰੇਕ ਮੁਸ਼ਕਿਲ ਦੇ ਹੱਲ ਲਈ ਤਤਪਰ ਹੈ। ਉਹਨਾਂ ਕਿਹਾ ਕਿ ਕਮਿਸ਼ਨਰ ਨਗਰ ਨਿਗਮ ਮੋਗਾ ਚਾਰੂਮਿਤਾ ਦੇ ਨਿਰਦੇਸ਼ਾਂ ਅਧੀਨ ਹਰੇਕ ਵਾਰਡ ਵਿੱਚ ਲੋੜੀਂਦੀਆਂ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆ ਹਨ।

Check Also

पीएम नरेंद्र मोदी की जनकल्याणकारी नीतियों से पश्चिम बंगाल में आया बदलाव – सुशील रिंकू

सुशासन, विकास और मजबूत नेतृत्व की नीतियों की जीत – रिंकूपश्चिम बंगाल, असम और पुडुचेरी …

Leave a Reply

Your email address will not be published. Required fields are marked *