ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੀ ਸੋਚ ਅਤੇ ਕੋਸ਼ਿਸ਼ਾਂ ਸਦਕਾ ਸ਼ਹਿਰ ਦੇ 200 ਤੋਂ ਵੱਧ ਨੌਜਵਾਨ ਬਣਨਗੇ ਸਵੈ-ਉੱਦਮੀਫਿਊਚਰ ਟਾਈਕੂਨਜ਼ ਪ੍ਰੋਗਰਾਮ ਦੀ ਵਰਕਸ਼ਾਪ ਹੋਈ ਮੁਕੰਮਲ

ਅੰਮ੍ਰਿਤਸਰ (ਪ੍ਰਦੀਪ) :- ਜ਼ਿਲਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਦੀ ਅਗਵਾਈ ਹੇਠ ਦੁਆਰਾ ਚਲਾਇਆ ਜਾ ਰਿਹਾ ਫਿਊਚਰ ਟਾਈਕੂਨਜ਼ ਪ੍ਰੋਗਰਾਮ ਦੀ ਦੂਜੇ ਦਿੱਨ ਦੀ ਵਰਕਸ਼ਾਪ ਲਗਭਗ 200 ਤੋਂ ਵੱਧ ਭਾਗੀਦਾਰਾਂ ਦੀ ਹਾਜ਼ਰੀ ਵਿੱਚ ਮੁਕੰਮਲ ਹੋਈ।
ਵਰਕਸ਼ਾਪ ਦੀ ਇਸ ਕੜੀ ਵਿੱਚ ਬਤੌਰ ਸਿੱਖਿਆ ਪਾਰਟਨਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋਫੈਸਰ ਡਾ ਹਰਕਿਰਨਦੀਪ ਕੌਰ, ਪ੍ਰੋਫੈਸਰ ਦਿਵਿਆ ਮਹਾਜਨ, ਸ਼ਹਿਰ ਦੇ ਮਸ਼ਹੂਰ ਸੀ ਏ ਭਾਵੇਸ਼ ਮਹਾਜਨ, ਹੋਵਰ-ਰੋਬੋਟਿਕਸ ਦੇ ਸੀਈਓ ਡਾਕਟਰ ਮੁਨੀਸ਼ ਜਿੰਦਲ, ਇੰਟਰਨੈਸ਼ਨਲ ਬੋਰਡ ਆਫ਼ ਸਟਾਰਟਅਪ ਐਂਡ ਐਂਟਰਪ੍ਰੀਨਿਊਰਸ਼ਿਪ ਦੇ ਚੇਅਰਪਰਸਨ ਸ੍ਰੀ ਅਮਿਤ ਮਦਾਨ, ਸੁਪਰ ਸਕਸੈਸ ਲਾਈਫ਼ ਦੇ ਫਾਊਂਡਰ ਚਰਨ ਕਮਲ ਅਤੇ ਦੰਦਾਂ ਦੇ ਡਾਕਟਰ ਸ੍ਰੀ ਬਿਕ੍ਰਮ, ਜਿੰਨਾ ਨੇ ਹਾਲ ਹੀ ਵਿੱਚ ਸ਼ਾਰਕ ਟੈਂਕ ਇੰਡੀਆ ਵਿੱਚ ਆਪਣਾ ਨਾਮ ਦਰਜ ਕਰਵਾਇਆ ਸੀ, ਨੇ ਭਾਗੀਦਾਰੀਆਂ ਨਾਲ ਰੁਬਰੂ ਹੋਕੇ ਉਹਨਾਂ ਨੂੰ ਵਪਾਰ ਅਤੇ ਉੱਦਮ ਦੀ ਬਾਰੀਕੀਆਂ ਬਾਰੇ ਜਾਣੂੰ ਕਰਵਾਇਆ। ਇਸ ਦੇ ਨਾਲ ਹੀ ਭਾਗੀਦਾਰੀਆਂ ਨੂੰ ਇੰਟਲੈਕਚੁਅਲ ਪ੍ਰਾਪਰਟੀ ਰਾਈਟਸ, ਵਪਾਰ ਨੂੰ ਸ਼ੁਰੂ ਕਰਨ ਲਈ ਲੋੜਵੰਦ ਕਾਨੂੰਨੀ ਦਸਤਾਵੇਜ਼, ਜੀਐਸਟੀ, ਇੰਨਕਮ ਟੈਕਸ, ਮਾਰਕੀਟਿੰਗ ਵਰਗੇ ਵੱਖ ਵੱਖ ਪਹਿਲੂਆਂ ਬਾਰੇ ਦੱਸਿਆ। ਇਸ ਮੌਕੇ ਡਿਪਟੀ ਸੀਈਓ, ਜ਼ਿਲਾ ਰੋਜ਼ਗਾਰ ਦਫਤਰ ਤੀਰਥਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਤੇ ਜ਼ਿਲਾ ਪ੍ਰਸ਼ਾਸਨ ਅੰਮ੍ਰਿਤਸਰ ਨੌਜਵਾਨਾਂ ਦੇ ਹਿੱਤਾ ਲਈ ਵਚਨਬੱਧ ਹੈ। ਜਿੱਥੇ ਇੱਕ ਪਾਸੇ ਚੱਲ ਰਹੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਜਿਸ ਦਾ ਉਦੇਸ਼ ਨੌਜਵਾਨਾ ਨੂੰ ਨਸ਼ੇ ਵਰਗੀ ਭਿਆਨਕ ਦਲੱਦਲ ਤੋਂ ਬਾਹਰ ਕੱਢਕੇ ਖੇਡਾਂ ਅਤੇ ਸਮਾਜ ਨਾਲ ਜੋੜਨਾ ਹੈ, ਉਸ ਦੇ ਨਾਲ ਹੀ ਫਿਊਚਰ ਟਾਈਕੂਨਜ਼ ਵਰਗੀ ਪਹਿਲਕਦਮੀ ਉਹਨਾਂ ਨੂੰ ਸਵੈ-ਉੱਦਮੀ ਅਤੇ ਕਾਰੋਬਾਰੀ ਬਣਾਉਣ ‘ਚ ਮਦਦ ਕਰੇਗੀ। ਉਹਨਾਂ ਦੱਸਿਆ ਕਿ ਮਾਣਯੋਗ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼੍ਰੀਮਤੀ ਸਾਕਸ਼ੀ ਸਾਹਨੀ ਦੀ ਅਗਵਾਈ ਹੇਠ ਚਲਾਏ ਜਾ ਰਹੇ ਇਸ ਪ੍ਰੋਗਰਾਮ ਵਿੱਚ ਸ਼ਹਿਰ ਕੁੱਲ 1300 ਲੋਕਾਂ ਨੇ ਹਿੱਸਾ ਲਿਆ ਸੀ ਜਿੱਸ ਵਿੱਚੋ 200 ਤੋਂ ਵੱਧ ਬਿਹਤਰੀਨ ਉੱਦਮੀ ਭਾਗੀਦਾਰੀਆਂ ਨੂੰ ਵਰਕਸ਼ਾਪ ਲਈ ਚੁਣਿਆ ਗਿਆ। ਇਸ ਵਰਕਸ਼ਾਪ ਦੇ ਨਾਲ ਉਨ੍ਹਾਂ ਪ੍ਰਤਿਭਾਸ਼ਾਲੀ ਲੋਕਾਂ ਦੇ ਹੁਨਰ ਨੂੰ ਨਿਖਾਰਿਆ ਜਾਏਗਾ ਅਤੇ ਇਹੀ ਨੌਜਵਾਨ ਅੱਗੇ ਵੱਧ ਕੇ ਭਵਿੱਖ ਦੇ ਕਾਰੋਬਾਰੀ ਅਤੇ ਸਵੈ-ਉੱਦਮੀ ਬਨਣਗੇ। ਇਸ ਮੌਕੇ ਜ਼ਿਲਾ ਰੋਜ਼ਗਾਰ ਅਫ਼ਸਰ ਮੁਕੇਜ਼ ਸਾਰੰਗਲ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਾਇਓ ਟੈਕਨੋਲੋਜੀ ਦੇ ਵਿਭਾਗ ਮੁੱਖੀ ਡਾ ਪੀ ਕੇ ਪੱਤੀ, ਡੀਡੀਐਫ ਅੰਮ੍ਰਿਤਸਰ ਮੁਹੰਮਦ ਬਿਲਾਲ, ਚੇਤਨਯਾ ਸਹਿਗਲ, ਅਜਮੀਤ ਸਿੰਘ, ਅਭਿਸ਼ੇਕ ਮਲਹੋਤਰਾ ਅਤੇ ਤਨਿਸ਼ ਸਿੰਘਲ ਮੌਜੂਦ ਸਨ।

Check Also

ਨਿਰੀਖਣ ਦੌਰੇ ਦੌਰਾਨ, ਈ. ਡੀ. (ਬੀ ਪੀ ਵਿਜੇ ਕੁਮਾਰ) ਨੇ ਰੂਡਸੇਟ ਇੰਸਟੀਚਿਊਟ ਦੀ ਉੱਤਮਤਾ ਦੀ ਪ੍ਰਸ਼ੰਸਾ ਕੀਤੀ

ਜਲੰਧਰ (ਅਰੋੜਾ) :- ਰੂਡਸੈੱਟ ਇੰਸਟੀਚਿਊਟ, ਜਲੰਧਰ ਨੇ ਹਾਲ ਹੀ ਵਿੱਚ ਈ. ਡੀ. (ਬੀ ਪੀ ਵਿਜੇ …

Leave a Reply

Your email address will not be published. Required fields are marked *