ਹਰਭਜਨ ਸਿੰਘ ਈ:ਟੀ:ਓ ਨੇ ਜੰਡਿਆਲਾ ਗੁਰੂ ਵਿਖੇ ਖੁੱਲੇ ਮੁਹੱਲਾ ਕਲੀਨਿਕ ਦਾ ਕੀਤਾ ਦੌਰਾ

ਦਵਾਈਆਂ ਦੇ ਸਟਾਕ ਦਾ ਲਿਆ ਜਾਇਜਾ ਮਰੀਜਾਂ ਨਾਲ ਕੀਤੀ ਗੱਲਬਾਤ

ਅੰਮ੍ਰਿਤਸਰ (ਪ੍ਰਦੀਪ) :- ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਸ. ਹਰਭਜਨ ਸਿੰਘ ਈ ਟੀ ਓ ਨੇ ਜੰਡਿਆਲਾ ਗੁਰੂ ਦੇ ਲੋਕਲ ਬੱਸ ਸਟੈਂਡ ਤੇ ਖੁੱਲੇ ਮੁਹੱਲਾ ਕਲੀਨਿਕ ਦਾ ਦੌਰਾ ਕੀਤਾ ਅਤੇ ਪ੍ਰਬੰਧਾਂ ਦਾ ਜਾਇਜਾ ਲੈਂਦਿਆਂ ਹਾਜਰ ਮਰੀਜ਼ਾਂ ਨਾਲ ਗੱਲਬਾਤ ਕੀਤੀ। ਸ. ਈ ਟੀ ਓ ਨੇ ਦੱਸਿਆ ਕਿ ਇਹ ਮੁਹੱਲਾ ਕਲੀਨਿਕ ਅੰਮ੍ਰਿਤਸਰ ਜ਼ਿਲ੍ਹੇ ਵਿੱਚੋਂ ਆਪਣੀ ਸ਼ਾਨਦਾਰ ਕਾਰਗੁਜ਼ਾਰੀ ਅਤੇ ਮਰੀਜ਼ਾਂ ਦ ਇਲਾਜ ਦੀ ਗਿਣਤੀ ਵਿੱਚ ਪਹਿਲੇ ਨੰਬਰ ਤੇ ਚੱਲ ਰਿਹਾ ਹੈ ਅਤੇ ਇਥੋਂ ਹਰ ਮਹੀਨੇ 3000 ਤੋਂ ਵੀ ਉੱਪਰ ਮਰੀਜ਼ ਮਰੀਜ਼ਾਂ ਦਾ ਮੁਫਤ ਚੈਕ ਅਪ ਕਰਕੇ ਲੋੜ ਅਨੁਸਾਰ ਉਹਨਾਂ ਤੇ ਮੁਫਤ ਟੈਸਟ ਅਤੇ ਮੁਫਤ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਮੁਹੱਲਾ ਕਲੀਨਿਕਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਕਾਰਨ ਮਰੀਜ਼ ਹੁਣ ਪ੍ਰਾਈਵੇਟ ਹਸਪਤਾਲਾਂ ਦੀ ਥਾਂ ਮੁਹੱਲਾ ਕਲੀਨਿਕਾਂ ਵਿੱਚ ਆਪਣਾ ਇਲਾਜ ਕਰਾਉਣ ਲਈ ਵੱਡੀ ਤਾਦਾਦ ਵਿੱਚ ਜਾ ਰਹੇ ਹਨ ਅਤੇ ਸਰਕਾਰੀ ਸਹੂਲਤਾਂ ਦਾ ਫਾਇਦਾ ਉਠਾ ਰਹੇ ਹਨ । ਉਹਨਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਵਿੱਚ ਸਰਕਾਰੀ ਹਸਪਤਾਲਾਂ ਅਤੇ ਡਿਸਪੈਂਸਰੀਆਂ ਤੋਂ ਇਲਾਵਾ ਪੰਜ ਮਹੱਲਾ ਕਲੀਨਿਕ ਵੀ ਬਹੁਤ ਵਧੀਆ ਕਾਰਗੁਜ਼ਾਰੀ ਦਿਖਾ ਰਹੇ ਹਨ ਜਿਥੋਂ ਹਰ ਮਹੀਨੇ ਹਜ਼ਾਰਾਂ ਦੀ ਤਾਦਾਦ ਵਿੱਚ ਮਰੀਜ਼ ਬਿਨਾਂ ਕਿਸੇ ਪੈਸੇ ਦੇ ਠੀਕ ਹੋ ਰਹੇ ਹਨ। ਕੈਬਨਿਟ ਮੰਤਰੀ ਈ ਟੀ ਓ ਨੇ ਇਸ ਮੌਕੇ ਮੁਹੱਲਾ ਕਲੀਨਿਕ ਦੇ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਉੱਥੇ ਮੌਜੂਦ ਡਾਕਟਰ ਕੋਲੋਂ ਮਰੀਜ਼ਾਂ ਸਬੰਧੀ ਅਤੇ ਉਥੋਂ ਦੇ ਹੋਰ ਪ੍ਰਬੰਧਾਂ ਸਬੰਧੀ ਅਤੇ ਮੈਡੀਕਲ ਸਟੋਰ ਵਿਚਲੀਆਂ ਮੌਜੂਦ ਦਵਾਈਆਂ ਬਾਰੇ ਵੀ ਸਟਾਫ ਕੋਲੋਂ ਜਾਣਕਾਰੀ ਪ੍ਰਾਪਤ ਕੀਤੀ।

ਉਹਨਾਂ ਨੇ ਦੱਸਿਆ ਕਿ ਮਹਿੰਗੇ ਮੁੱਲ ਦੀਆਂ ਐਂਟੀਬਾਇਓਟਿਕ ਅਤੇ ਹੋਰ ਮਹਿੰਗੀਆਂ ਦਵਾਈਆਂ ਲੋੜਵੰਦ ਮਰੀਜ਼ਾਂ ਨੂੰ ਇਸ ਮੁਹੱਲਾ ਕਲੀਨਿਕ ਵਿੱਚੋਂ ਮੁਫਤ ਦਿੱਤੀ ਜਾ ਰਹੀਆਂ ਹਨ ਅਤੇ ਉਹਨਾਂ ਕੋਲ ਦਵਾਈਆਂ ਦੀ ਕਿਸੇ ਤਰ੍ਹਾਂ ਦੀ ਕੋਈ ਘਾਟ ਨਹੀਂ ਹੈ । ਉਹਨਾਂ ਮੁਹੱਲਾ ਕਲੀਨਿਕ ਵਿੱਚ ਆਏ ਮਰੀਜ਼ਾਂ ਦਾ ਹਾਲ ਚਾਲ ਵੀ ਪੁੱਛਿਆ ਅਤੇ ਕਈ ਬਜ਼ੁਰਗ ਬੀਬੀਆਂ ਨੇ ਹਰਭਜਨ ਸਿੰਘ ਈ ਟੀ ਓ ਨੂੰ ਇਸ ਮੌਕੇ ਅਸ਼ੀਰਵਾਦ ਅਤੇ ਅਸੀਸਾਂ ਵੀ ਦਿੱਤੀਆਂ। ਜੰਡਿਆਲਾ ਗੁਰੂ ਦੇ ਇਸ ਮੁਹੱਲਾ ਕਲੀਨਿਕ ਦਾ ਜਦੋਂ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਦੌਰਾ ਕਰ ਰਹੇ ਸਨ ਤਾਂ ਉੱਥੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜੰਡਿਆਲਾ ਗੁਰੂ ਦੀ ਇੱਕ ਲੜਕੀ ਨੂੰ ਗੰਭੀਰ ਹਾਲਤ ਵਿੱਚ ਇੱਥੇ ਲਿਆਂਦਾ ਗਿਆ ਤਾਂ ਇਥੋਂ ਦੇ ਡਾਕਟਰ ਤੇ ਸਟਾਫ ਵੱਲੋਂ ਉਸ ਦਾ ਤੁਰੰਤ ਹੀ ਇਲਾਜ ਸ਼ੁਰੂ ਕੀਤਾ ਗਿਆ ਅਤੇ ਉਸਦੇ ਪਰਿਵਾਰਕ ਮੈਂਬਰ ਰੋ ਰਹੇ ਸਨ ਤਾਂ ਈ ਟੀ ਓ ਵੱਲੋਂ ਉਸ ਲੜਕੀ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਬਾਰ-ਬਾਰ ਦਿੱਤੇ ਜਾ ਰਹੇ ਹੌਸਲੇ ਅਤੇ ਡਾਕਟਰ ਦੇ ਚੰਗੇ ਇਲਾਜ ਉਪਰੰਤ ਉਹ ਇਕ ਘੰਟੇ ਬਾਅਦ ਹੋਸ਼ ਵਿੱਚ ਆਈ ਅਤੇ ਜਿੰਨੀ ਦੇਰ ਤੱਕ ਉਕਤ ਲੜਕੀ ਤੰਦਰੁਸਤ ਨਹੀਂ ਹੋਈ ਉਨੀਂ ਦੇਰ ਤੱਕ ਹਰਭਜਨ ਸਿੰਘ
ਈ ਟੀ ਓ ਉਸ ਲੜਕੀ ਦੇ ਕੋਲ ਹੀ ਖੜੇ ਰਹੇ ਅਤੇ ਉਸਦੇ ਠੀਕ ਹੋਣ ਉਪਰੰਤ ਹੀ ਈ ਟੀ ਓ ਆਪਣੀਆਂ ਮੀਟਿੰਗਾਂ ਲਈ ਰਵਾਨਾਂ ਹੋਏ । ਮੌਕੇ ਤੇ ਹਾਜ਼ਰ ਮਰੀਜ਼ਾਂ ਅਤੇ ਲੋਕਾਂ ਵੱਲੋਂ ਹਰਭਜਨ ਸਿੰਘ ਈ ਟੀ ਓ ਦੇ ਇਸ ਵਿਵਹਾਰ ਦੀ ਸ਼ਲਾਘਾ ਕੀਤੀ ਗਈ।

About admin

Check Also

इनोसेंट हार्ट्स स्कूल, नूरपुर में जिला स्तरीय हैंडबॉल प्रतियोगिताओं का सफल आयोजन

जालंधर (मक्कड़) :- ‘खेडां वतन पंजाब दियां’ के तहत इनोसेंट हार्ट्स स्कूल, नूरपुर में हाल …

Leave a Reply

Your email address will not be published. Required fields are marked *