ਸਰਕਾਰ ਵੱਲੋ ਮੁਲਾਜ਼ਮਾਂ ਦੇ ਕੀਤੇ ਤਸ਼ੱਦਦ ਕਰਨ ਦਫਤਰੀ ਕੰਮ ਕਰ ਰਿਹਾ ਠੱਪ

ਮੁਲਾਜ਼ਮਾਂ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨ ਦਾ ਕੀਤਾ ਗਿਆ ਪ੍ਰਣ
ਮੁਲਾਜ਼ਮਾਂ ਵੱਲੋਂ ਡੀਸੀ ਦਫਤਰ ਦੇ ਬਾਹਰ 11 ਘੜੇ ਤੋੜ ਕੇ ਸਰਕਾਰ ਨਾਲ ਤੋੜਿਆ ਨਾਤਾ

ਪੰਜਾਬ (ਬਿਊਰੋ) :- ਸੀਪੀਐਫ ਕਰਮਚਾਰੀ ਯੂਨੀਅਨ ਪੰਜਾਬ ਅਤੇ ਪੰਜਾਬ ਸਟੇਟ ਮਨਸਟੀਰੀਅਲ ਸਰਵਿਸਿਸ ਯੂਨੀਅਨ ਪੰਜਾਬ ਵੱਲੋਂ ਦਿੱਤੇ ਗਏ ਸੱਦੇ ਤੇ ਅੱਜ ਪੰਜਾਬ ਭਰ ਵਿੱਚ ਦਫਤਰੀ ਕੰਮ ਕਾਜ ਮੁਕੰਮਲ ਰੂਪ ਵਿੱਚ ਬੰਦ ਰਿਹਾ। ਸੀਪੀਐਫ ਕਰਮਚਾਰੀ ਯੂਨੀਅਨ ਤੇ ਸੂਬਾ ਪ੍ਰਧਾਨ ਸੁਖਜੀਤ ਸਿੰਘ ਡਿੰਪੀ ਅਤੇ ਪੀਐਸਐਮਐਸ ਯੂ ਜਲੰਧਰ ਦੇ ਜ਼ਿਲ੍ਹਾ ਪ੍ਰਧਾਨ ਅਤੇ ਡੀਸੀ ਦਫਤਰ ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਤਜਿੰਦਰ ਸਿੰਘ ਨੰਗਲ ਨੇ ਸਾਂਝੇ ਤੌਰ ਤੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਲ ਚੰਡੀਗੜ੍ਹ ਵਿਖੇ ਮੁਲਾਜ਼ਮਾਂ ਤੇ ਕੀਤੇ ਗਏ ਅੱਤਿਆਚਾਰ ਨੂੰ ਮੁੱਖ ਰੱਖਦੇ ਹੋਏ ਅੱਜ ਪੰਜਾਬ ਭਰ ਦੇ ਸਾਰੇ ਦਫਤਰਾਂ ਵਿੱਚ ਕੰਮ ਕਾਰ ਠੱਪ ਰਿਹਾ। ਮੁਲਾਜ਼ਮਾਂ ਵੱਲੋਂ ਅੱਜ ਭਾਰੀ ਗਿਣਤੀ ਵਿੱਚ ਡੀਸੀ ਦਫਤਰ ਵਿਖੇ ਇਕੱਤਰਤਾ ਕਰਕੇ ਸਰਕਾਰ ਖਿਲਾਫ ਘੜੇ ਤੋੜ ਕੇ ਸਰਕਾਰ ਨਾਲ ਨਾਤਾ ਤੋੜਿਆ।

ਇਸ ਮੌਕੇ ਮੁਲਾਜ਼ਮਾਂ ਵੱਲੋਂ ਪ੍ਰਨ ਕੀਤਾ ਗਿਆ ਕਿ 2027 ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੰਜਾਬ ਦੀ ਸੱਤਾ ਤੋਂ ਲਾਂਭੇ ਕੀਤਾ ਜਾਵੇਗਾ ਕਿਉਂਕਿ ਜਿਸ ਤਰੀਕੇ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਅਜਿਹਾ ਵਿਤਕਰਾ ਅੱਜ ਤੱਕ ਪੰਜਾਬ ਦੀ ਕਿਸੇ ਵੀ ਸਰਕਾਰ ਨੇ ਮੁਲਾਜ਼ਮਾਂ ਨਾਲ ਨਹੀਂ ਕੀਤਾ। ਇਸ ਮੌਕੇ ਤੇ ਵਿਨੋਦ ਸਾਗਰ ਸੁਬਾ ਪ੍ਰਧਾਨ ਪੰਜਾਬ ਰੋਡਵੇਜ਼, ਪਵਨ ਕੁਮਾਰ ਜਨਰਲ ਸਕੱਤਰ ਸੀਪੀਐਫ ਕਰਮਚਾਰੀ ਯੂਨੀਅਨ, ਸੁਖਵਿੰਦਰ ਸਿੰਘ, ਰਣਜੀਤ ਰਾਵਤ, ਜੋਰਾਵਰ ਸਿੰਘ ਚੇਅਰਮੈਨ, ਹਰਪ੍ਰੀਤ ਸਿੰਘ, ਪਵਣ ਵਰਮਾ ਪ੍ਰਧਾਨ ਡੀਸੀ ਦਫਤਰ, ਦਵਿੰਦਰ ਭੱਟੀ, ਮਨੀਸ਼ ਸੈਣੀ, ਦਵਿੰਦਰ ਪਾਲ ਸਿੰਘ ਰਕੇਸ਼ ਅਰੋੜਾ, ਹਰਮਨਪ੍ਰੀਤ ਸਿੰਘ, ਪੰਕਜ ਕੁਮਾਰ, ਗੁਰਵਿੰਦਰ ਸਿੰਘ, ਸੁਦੇਸ਼ ਸੂਰੀ, ਸੰਦੀਪ ਕੌਰ, ਸਮੇਤ ਵੱਡੀ ਗਿਣਤੀ ਵਿੱਚ ਮੁਲਾਜ਼ਮ ਹਾਜ਼ਰ ਸਨ।

Check Also

पंजाब सरकार गेहूं का एक-एक दाना खरीदने के लिए वचनबद्ध: हलका विधायक बलकार सिंह

जालंधर (अरोड़ा) :- हलका विधायक करतारपुर बलकार सिंह ने कहा कि मुख्यमंत्री श्री भगवंत सिंह …

Leave a Reply

Your email address will not be published. Required fields are marked *