ਮੰਗਾਂ ਦੀ ਪੂਰਤੀ ਨਾ ਹੋਣ ਕਰਕੇ ਸੂਬਾ ਕਮੇਟੀ ਦੇ ਸੱਦੇ ਤੇ ਪੰਜਾਬ ਸਰਕਾਰ ਵਿਰੁੱਧ ਕੀਤਾ ਗਿਆ ਰੋਸ ਪ੍ਰਦਰਸ਼ਨ

ਅੰਮ੍ਰਿਤਸਰ (ਪ੍ਰਦੀਪ) :- ਮੰਗਾਂ ਦੀ ਪੂਰਤੀ ਨਾ ਹੋਣ ਕਰਕੇ ਸੂਬਾ ਕਮੇਟੀ ਦੇ ਸੱਦੇ ਤੇ ਪੰਜਾਬ ਸਰਕਾਰ ਵਿਰੁੱਧ ਕੀਤਾ ਗਿਆ ਰੋਸ ਪ੍ਰਦਰਸ਼ਨ ਮਨਿਸਟੀਰੀਅਲ ਸਰਵਿਸਿਜ ਯੂਨੀਅਨ ਸੂਬਾ ਕਮੇਟੀ ਦੇ ਸੱਦੇ ਤੇ ਜਿਲਾ ਇਕਾਈ ਅੰਮ੍ਰਿਤਸਰ ਦੇ ਜਿਲਾ ਜਨਰਲ ਸਕੱਤਰ ਜਗਦੀਸ਼ ਠਾਕੁਰ,ਤੇਜਿੰਦਰ ਸਿੰਘ ਢਿਲੋਂ ਜਿਲਾ ਮੁੱਖ ਬੁਲਾਰਾ,ਗੁਰਮੁੱਖ ਸਿੰਘ ਚਾਹਲ ਜਿਲਾ ਵਿੱਤ ਸਕੱਤਰ,ਅਮਨ ਥਰੀਏਵਾਲ ਸੀਨੀਅਰ ਮੀਤ ਪ੍ਰਧਾਨ ਅਤੇ ਅਤੁੱਲ ਸ਼ਰਮਾਂ ਮੀਡੀਆ ਇਨਚਾਰਜ ਦੀ ਅਗਵਾਈ ਹੇਠ ਮੰਗਾਂ ਦੀ ਪੂਰਤੀ ਨਾ ਹੋਣ ਕਰਕੇ ਜਿਲਾ ਪੱਧਰੀ ਮੀਟਿੰਗ ਕਰਕੇ ਸੂਬਾ ਕਮੇਟੀ ਵੱਲੋਂ ਮਿਤੀ 08/03/26 ਦੇ ਚੰਡੀਗੜ੍ਹ ਵਿਖੇ ਜਥੇਬੰਦੀ ਵੱਲੋਂ ਕੀਤੇ ਜਾਣ ਵਾਲੇ ਐਕਸ਼ਨ ਵਿਚ ਸ਼ਮੂਲੀਅਤ ਕਰਨ ਸਬੰਧੀ ਤਿਆਰੀ ਕੀਤੀ ਗਈ ਅਤੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪੁਰਾਣੀ ਪੈਨਸ਼ਨ ਸਕੀਮ ਦਾ ਸਰਕਾਰ ਵੱਲੋਂ ਅਧੂਰਾ ਜਾਰੀ ਕੀਤੇ ਨੋਟੀਫਿਕੇਸ਼ਨ ਅਤੇ 17/07/20 ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਗਈਆਂ ਅਤੇ ਮੰਗ ਕੀਤੀ ਕਿ ਮੁਲਾਜ਼ਮਾਂ ਦੀਆਂ ਪੈਡਿੰਗ ਡੀ.ਏ ਦੀਆਂ ਕਿਸ਼ਤਾਂ,ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ, 7ਵੇ ਸੈਂਟਰਲ ਤਨਖਾਹ ਕਮਿਸ਼ਨ ਮੁਤਾਬਕ ਭਰਤੀ ਹੋਏ ਮੁਲਾਜ਼ਮਾ ਲਈ 17/07/20 ਦਾ ਪੱਤਰ ਰੱਦ ਕਰਨਾ, 4,9,14 ਏ.ਸੀ.ਪੀ.ਸਕੀਮ ਬਹਾਲ ਕਰਨਾ,ਤਰਸ ਦੇ ਆਧਾਰ ਤੇ ਭਰਤੀ ਹੋਏ ਕਲਰਕਾਂ ਨੂੰ ਟਾਈਪ ਟੈਸਟ ਤੋਂ ਛੋਟ ਦੇ ਕੇ ਕੰਪਿਊਟਰ ਕੋਰਸ ਲਾਗੂ ਕਰਨਾ ਤਨਖ਼ਾਹ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰਨਾ,ਕੱਟੇ ਗਏ ਭੱਤੇ ਬਹਾਲ ਕਰਨਾ ਆਦਿ ਮੰਗਾਂ ਦੀ ਪੂਰਤੀ ਤੁਰੰਤ ਕੀਤੇ ਜਾਣ ਦੀ ਮੰਗ ਕੀਤੀ ਗਈ। ਇਸ ਮੌਕੇ ਵੱਖ ਵੱਖ ਵਿਭਾਗਾਂ ਤੋਂ ਮਲਕੀਅਤ ਸਿੰਘ,ਤੇਜਿੰਦਰ ਕੁਮਾਰ, ਬਿਕਰਮਜੀਤ ਸਿੰਘ ਕਲੇਰ ਸੁਰਿੰਦਰ ਸਿੰਘ,ਜਿੰਮੀ ਬਧਵਾਰ,ਸੰਜੇ ਸ਼ਰਮਾਂ,ਲਖਵਿੰਦਰ ਸਿੰਘ, ਹੀਰਾ ਭੁੱਲਰ,ਬਲਜੀਤ ਸਿੰਘ ਬੱਲੀ,ਰਾਜਨ,ਪ੍ਰੀਤੀ,ਗੁਰਵੇਲ ਸਿੰਘ ਸੇਖੋਂ,ਰਕੇਸ਼ ਬਾਬੋਵਾਲ, ਕਮਲਜੀਤ ਸਿੰਘ,ਜਸਬੀਰ ਸਿੰਘ, ਪਰਵਿੰਦਰ ਸਿੰਘ,ਗੁਰਿੰਦਰ ਸਿੰਘ ਅਤੇ ਭਰਾਤਰੀ ਜਥੇਬੰਦੀ ਤੋਂ ਪ੍ਰਧਾਨ ਜੋਗਿੰਦਰ ਸਿੰਘ ਆਦਿ ਸਾਥੀਆਂ ਸਮੇਤ ਹਾਜਰ ਸਨ।

Check Also

पी सी एम एस डी कॉलेज फॉर विमेन, जालंधर के उभरते इनोवेटर्स के लिए बौद्धिक संपदा अधिकारों की प्रासंगिकता पर राष्ट्रीय सेमिनार आयोजित

जालंधर (तरुण) :- पी सी एम एस डी कॉलेज फॉर विमेन, जालंधर के कॉमर्स और …

Leave a Reply

Your email address will not be published. Required fields are marked *