ਸਰਕਾਰੀ ਕਾਲਜ ਬੂਟਾ ਮੰਡੀ ਜਲੰਧਰ ਦਾ ਪੰਜਵਾਂ ਸਲਾਨਾ ਖੇਡ ਮੇਲਾ ਸ਼ਾਨਦਾਰ ਢੰਗ ਨਾਲ ਨੇਪਰੇ ਚੜ੍ਹਿਆ

ਜਲੰਧਰ (ਅਰੋੜਾ) :- ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਸਰਕਾਰੀ ਕੋ ਐਜੂਕੇਸ਼ਨ ਕਾਲਜ, ਬੂਟਾ ਮੰਡੀ ਜਲੰਧਰ ਵੱਲੋਂ ਪੰਜਵਾਂ ਸਲਾਨਾ ਖੇਡ ਮੇਲਾ ਕਰਵਾਇਆ ਗਿਆ । ਕਾਲਜ ਪ੍ਰਿੰਸੀਪਲ ਸ਼੍ਰੀ ਹੁਸਨ ਲਾਲ ਬਸਰਾ ਅਤੇ ਕਾਲਜ ਕੌਂਸਲ ਮੈਂਬਰਜ਼ ਡਾ. ਰਮਣੀਕ ਕੌਰ, ਪ੍ਰੋ. ਹਰਬਲਾਸ ਹੀਰਾ, ਡਾ. ਰਜਨੀਸ਼ ਕੁਮਾਰ, ਸ਼੍ਰੀਮਤੀ ਨਵਿਤਾ ਅਤੇ ਸ਼੍ਰੀਮਤੀ ਨਰਿੰਦਰ ਕੌਰ ਨੇ ਰਸਮੀ ਤੌਰ ਤੇ ਫੁੱਲਾਂ ਦਾ ਗੁਲਦਸਤਾ ਦੇ ਕੇ ਮੁੱਖ ਮਹਿਮਾਨ ਡਾ. ਧਰਮ ਸਿੰਘ ਸੰਧੂ, ਮੈਂਬਰ ਐਜੂਕੇਸ਼ਨਲ ਟਰਬਿਊਨਲ ਪੰਜਾਬ, ਸਾਬਕਾ ਪ੍ਰਿੰਸੀਪਲ ਐਸ.ਸੀ.ਡੀ. ਸਰਕਾਰੀ ਕਾਲਜ ਲੁਧਿਆਣਾ ਅਤੇ ਸਾਬਕਾ ਰਜਿਸਟਰਾਰ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਪਟਿਆਲਾ ਦਾ ਸਵਾਗਤ ਕੀਤਾ। ਕਾਲਜ ਪ੍ਰਿੰਸੀਪਲ ਨੇ ਦੱਸਿਆ ਕਿ ਸਾਲਾਨਾ ਖੇਡ ਮੇਲੇ ਵਿੱਚ 9 ਵੱਖ-ਵੱਖ ਖੇਡਾਂ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਕਾਲਜ ਦੇ ਸਾਰੇ ਵਿਭਾਗਾਂ ਦੇ 250 ਤੋਂ ਉੱਪਰ ਵਿਦਿਆਰਥੀਆਂ ਨੇ ਹਿੱਸਾ ਲਿਆ ਹੈ। ਸਭ ਤੋਂ ਪਹਿਲਾਂ ਖੇਡ ਮੇਲੇ ਦੀ ਸ਼ੁਰੂਆਤ ਵਿਦਿਅਰਥੀਆਂ ਵੱਲੋ ਮਾਰਚ ਪਾਸਟ ਕਰਨ ਅਤੇ ਸਹੁੰ ਚੁੱਕਣ ਦੀ ਰਸਮ ਨਾਲ ਹੋਈ । ਸਮੁੱਚੀ ਖੇਡ ਕਾਰਗੁਜ਼ਾਰੀ ਦੇ ਆਧਾਰ ਤੇ ਲੜਕਿਆਂ ਵਿੱਚੋ ਅਨਮੋਲ ਬੀ.ਕਾਮ ਸਮੈਸਟਰ ਚੌਥਾ ਅਤੇ ਲੜਕੀਆਂ ਵਿੱਚੋਂ ਈਸ਼ਿਕਾ, ਬੀ.ਏ. ਸਮੈਸਟਰ ਛੇਵਾਂ ਬੈੱਸਟ ਅਥਲੀਟ ਚੁਣੇ ਗਏ । ਖੇਡ ਮੇਲੇ ਦੇ ਮੁੱਖ ਮਹਿਮਾਨ ਨੇ ਵਿਦਿਆਰਥੀਆਂ ਨੂੰ ਸੰਬੋਧਿਨ ਕਰਦਿਆਂ ਕਿਹਾ ਕਿ “ਖੇਡਾਂ ਕੇਵਲ ਸਰੀਰ ਨੂੰ ਤੰਦਰੁਸਤ ਹੀ ਨਹੀਂ ਬਣਾਉਦੀਆਂ ਸਗੋਂ ਵਿਅਕਤੀ ਨੂੰ ਮਾਨਸਿਕ ਤੁੰਦਰੁਸਤੀ ਦੇ ਨਾਲ-ਨਾਲ ਅਨੁਸ਼ਾਸਨ ਅਤੇ ਮਿਹਨਤ ਕਰਨਾ ਵੀ ਸਿਖਾਉਦੀਆਂ ਹਨ । ਅਜਿਹੇ ਵਿਅਕਤੀ ਹੀ ਅੱਗੋਂ ਸ਼ਕਤੀਸ਼ਾਲੀ ਦੇਸ਼ ਬਣਾਉਣ ਵਿੱਚ ਉਸਾਰੂ ਹਿੱਸਾ ਪਉਦੇ ਹਨ । ਮੁੱਖ ਮਹਿਮਾਨ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ, ਮੈਡਲ ਅਤੇ ਸਰਟੀਫਿਕੇਟ ਦਿੱਤੇ। ਇਸ ਪ੍ਰੋਗਰਾਮ ਦਾ ਮੰਚ ਸੰਚਾਲਨ ਪ੍ਰੋ. ਹਰਬਲਾਸ ਹੀਰਾ ਅਤੇ ਮਿਸ ਪੂਜਾ ਨੇ ਬਾਖੂਬੀ ਨਿਭਾਇਆ । ਪ੍ਰੋਗਰਾਮ ਵਿੱਚ ਵੱਖ ਵੱਖ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ. ਰਮਣੀਕ ਕੌਰ ਅਤੇ ਸ਼੍ਰੀਮਤੀ ਨਰਿੰਦਰ ਕੌਰ ਤੋਂ ਇਲਾਵਾ ਪ੍ਰੋ. ਹਰਬਲਾਸ ਹੀਰਾ, ਡਾ. ਰਜਨੀਸ਼ ਕੁਮਾਰ, ਸ਼੍ਰੀਮਤੀ ਨਵਿਤਾ, ਡਾ. ਕਲਪਨਾ ਦੇਵੀ, ਸ਼੍ਰੀਮਤੀ ਸ਼ਿਖਾ, ਕੁਮਾਰੀ ਪੂਜਾ, ਡਾ. ਹਰਪਾਲ ਸਿੰਘ, ਮਿਸ ਮਧੂ ਮਹਿਤਾ, ਸ਼੍ਰੀ ਅਸ਼ਵਨੀ ਕੁਮਾਰ ਜੱਸਲ , ਡਾ. ਸੀਮਾ ਰਾਣੀ, ਸ਼੍ਰੀਮਤੀ ਸੁਮਨ ਬਾਲਾ, ਸ਼੍ਰੀਮਤੀ ਅਨੂ ਸ਼ਰਮਾ, ਸ਼੍ਰੀਮਤੀ ਪੂਨਮ ਬੈਂਸ, ਡਾ. ਨਰਿੰਦਰ ਕੁਮਾਰ, ਸ਼੍ਰੀ ਨਰੇਸ਼ ਕੁਮਾਰ, ਸ਼੍ਰੀ ਅਸ਼ਵਨੀ ਵਾਲੀਆ , ਡਾ.ਮੰਜੂਲਿਕਾ, ਸ਼੍ਰੀ ਸੰਦੀਪ ਕੁਮਾਰ, ਸ਼੍ਰੀ ਗੁਲਸ਼ਨ ਕੁਮਾਰ, ਮਿਸ ਜਸਵਿੰਦਰ ਕੌਰ ਅਤੇ ਸ੍ਰੀਮਤੀ ਤਨਵੀ ਨੇ ਵਿਸ਼ੇਸ਼ ਸਹਿਯੋਗ ਦਿੱਤਾ । ਅਮਿੱਟ ਪੈੜ੍ਹਾ ਛੱਡਦਾ ਇਹ ਖੇਡ ਮੇਲਾ ਇਓ ਸ਼ਾਨਦਾਰ ਢੰਗ ਨਾਲ ਨੇਪਰੇ ਚੜ੍ਹਿਆ ।

About admin

Check Also

नवजीवन वेलफेयर सोसाइटी, जालंधर द्वारा PiMS अस्पताल जालंधर के सहयोग से सितंबर माह में चार गांवों में मुफ्त मेडिकल कैंप आयोजित किए

जालंधर (मक्कड़) :- नवजीवन वेलफेयर सोसाइटी, जालंधर द्वारा PiMS अस्पताल जालंधर के सहयोग से सितंबर …

Leave a Reply

Your email address will not be published. Required fields are marked *