ਲਾਇਲਪੁਰ ਖਾਲਸਾ ਕਾਲਜ ‘ਚ ਰਿਮੋਟ ਸੈਂਸਿੰਗ ਅਤੇ GIS ਵਿਸ਼ੇ ‘ਤੇ ਇਕ ਦਿਨਾ ਵਰਕਸ਼ਾਪ ਸਫਲਤਾਪੂਰਵਕ ਆਯੋਜਿਤ

ਜਲੰਧਰ (ਅਰੋੜਾ) :- ਲਾਇਲਪੁਰ ਖਾਲਸਾ ਕਾਲਜ, ਜਲੰਧਰ ਦੇ ਪੋਸਟ ਗ੍ਰੈਜੂਏਟ ਭੂਗੋਲ ਵਿਭਾਗ ਵੱਲੋਂ “ਫੰਡਾਮੈਂਟਲਜ਼ ਆਫ ਰਿਮੋਟ ਸੈਂਸਿੰਗ ਐਂਡ GIS” ਵਿਸ਼ੇ ‘ਤੇ ਇੱਕ ਦਿਨਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਦੇ ਮੁੱਖ ਵਕਤਾ ਪ੍ਰੋ. ਰਿਪੁਦਮਨ ਸਿੰਘ ਇੰਸਟੀਚਿਊਟ ਆਫ ਸਾਇੰਸ, ਬਨਾਰਸ ਹਿੰਦੂ ਯੂਨੀਵਰਸਿਟੀ, ਵਾਰਾਣਸੀ, ਉੱਤਰ ਪ੍ਰਦੇਸ਼ ਸਨ। ਉਹਨਾਂ ਦਾ ਸਵਾਗਤ ਪ੍ਰਿੰਸੀਪਲ ਡਾ. ਰਛਪਾਲ ਸਿੰਘ ਸੰਧੂ ਅਤੇ ਡਾ. ਪੂਜਾ ਰਾਣਾ, ਮੁੱਖੀ, ਭੂਗੋਲ ਵਿਭਾਗ ਵੱਲੋਂ ਫੁੱਲਾਂ ਦੇ ਗੁਲਦਸਤੇ ਨਾਲ ਕੀਤਾ ਗਿਆ। ਇਹ ਵਰਕਸ਼ਾਪ ਵਿਦਿਆਰਥੀਆਂ ਨੂੰ ਰਿਮੋਟ ਸੈਂਸਿੰਗ ਤਕਨੀਕ ਅਤੇ ਜਿਓਗ੍ਰਾਫਿਕਲ ਇਨਫੋਰਮੇਸ਼ਨ ਸਿਸਟਮ (GIS) ਵਿੱਚ ਮੈਪਿੰਗ ਦੇ ਬੁਨਿਆਦੀ ਗਿਆਨ ਨਾਲ ਜਾਣੂ ਕਰਵਾਉਣ ਲਈ ਕਾਰਵਾਈ ਗਈ ਸੀ। ਉਦਘਾਟਨੀ ਭਾਸ਼ਣ ਦੌਰਾਨ ਪ੍ਰਿੰਸੀਪਲ ਡਾ. ਰਛਪਾਲ ਸਿੰਘ ਸੰਧੂ ਨੇ ਕਿਹਾ ਕਿ ਇਸ ਤਰ੍ਹਾਂ ਦੇ ਕਾਰਜਕ੍ਰਮ ਵਿਦਿਆਰਥੀਆਂ ਦੇ ਸਿਧਾਂਤਕ ਅਤੇ ਵਿਹਾਰਕ ਗਿਆਨ ਨੂੰ ਵਧਾਉਂਦੇ ਹਨ।

ਉਨ੍ਹਾਂ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਵਿਦਿਆਰਥੀਆਂ ਵਿੱਚ ਹੁਨਰ ਵਿਕਾਸ ਬਹੁਤ ਜ਼ਰੂਰੀ ਹੈ ਤਾਂ ਜੋ ਉਹ ਭਵਿੱਖ ਵਿੱਚ ਰੁਜ਼ਗਾਰ ਯੋਗ ਬਣ ਸਕਣ। ਵਰਕਸ਼ਾਪ ਦੇ ਵਕਤਾ ਪ੍ਰੋ. ਰਿਪੁਦਮਨ ਸਿੰਘ ਨੇ ਰਿਮੋਟ ਸੈਂਸਿੰਗ ਅਤੇ GIS ਦੇ ਖੇਤਰ ਵਿੱਚ ਆਪਣੀ ਮਹਾਰਤ ਸਾਂਝੀ ਕਰਦੇ ਹੋਏ ਵੱਖ-ਵੱਖ ਖੇਤਰਾਂ ਵਿੱਚ ਇਸ ਦੇ ਉਪਯੋਗ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ, ਜਿਵੇਂ ਕਿ ਵਾਤਾਵਰਨ ਨਿਗਰਾਨੀ ਅਤੇ ਮੁਲਾਂਕਣ, ਆਵਾਜਾਈ ਅਤੇ ਬੁਨਿਆਦੀ ਢਾਂਚੇ ਦੀ ਯੋਜਨਾ, ਸ਼ਹਿਰੀ ਯੋਜਨਾ ਅਤੇ ਵਿਕਾਸ, ਅਤੇ ਖੇਤੀਬਾੜੀ ਆਦਿ। ਭਾਗੀਦਾਰਾਂ ਨੂੰ ਸਾਫਟਵੇਅਰ ਅਤੇ ਵੱਖ-ਵੱਖ ਉਪਕਰਣਾਂ ਦੀ ਵਰਤੋਂ ਬਾਰੇ ਹੱਥ-ਉੱਤੇ ਸਿਖਲਾਈ ਵੀ ਦਿੱਤੀ ਗਈ। ਭੂਗੋਲ ਵਿਭਾਗ ਦੀ ਮੁਖੀ ਡਾ. ਪੂਜਾ ਰਾਣਾ ਨੇ ਦੱਸਿਆ ਕਿ ਇਸ ਵਰਕਸ਼ਾਪ ਵਿੱਚ ਕੁੱਲ 6 ਕਾਲਜਾਂ ਨੇ ਭਾਗ ਲਿਆ, ਜਿਸ ਵਿਚ 132 ਤੋਂ ਵੱਧ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਹਾਜ਼ਰੀ ਭਰੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਵਿਦਿਆਰਥੀਆਂ ਨੂੰ ਨਵੀਆਂ ਤਕਨੀਕਾਂ ਨਾਲ ਜਾਣੂ ਰੱਖਣ ਲਈ ਇਸ ਤਰ੍ਹਾਂ ਦੇ ਕਾਰਜਕ੍ਰਮ ਬਹੁਤ ਜ਼ਰੂਰੀ ਹਨ। ਅੰਤ ਵਿੱਚ ਉਨ੍ਹਾਂ ਨੇ ਪ੍ਰਿੰਸੀਪਲ ਅਤੇ ਵਿਭਾਗ ਦੇ ਸਾਰੇ ਸਟਾਫ ਦਾ ਵਰਕਸ਼ਾਪ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ। ਇਸ ਮੌਕੇ ਪ੍ਰੋ. ਕਮਲਪ੍ਰੀਤ ਕੌਰ, ਪ੍ਰੋ. ਕਾਰਤਿਕ ਅਤੇ ਪ੍ਰੋ. ਇਸ਼ੂ ਵੀ ਮੌਜੂਦ ਸਨ।

About admin

Check Also

नवजीवन वेलफेयर सोसाइटी, जालंधर द्वारा PiMS अस्पताल जालंधर के सहयोग से सितंबर माह में चार गांवों में मुफ्त मेडिकल कैंप आयोजित किए

जालंधर (मक्कड़) :- नवजीवन वेलफेयर सोसाइटी, जालंधर द्वारा PiMS अस्पताल जालंधर के सहयोग से सितंबर …

Leave a Reply

Your email address will not be published. Required fields are marked *