ਲਾਇਲਪੁਰ ਖਾਲਸਾ ਕਾਲਜ ਵਿਖੇ ਕਰਵਾਈ ਗਈ ਸੰਗੀਤਕ ਵਰਕਸ਼ਾਪ

ਜਲੰਧਰ (ਅਰੋੜਾ) :- ਉੱਤਰੀ ਭਾਰਤ ਦੀ ਸਿਰਮੌਰ ਵਿਦਿਅਕ ਸੰਸਥਾ ਲਾਇਲਪੁਰ ਖਾਲਸਾ ਕਾਲਜ ਜਲੰਧਰ ਆਪਣੇ ਖੇਡ, ਵਿਦਿਅਕ ਅਤੇ ਸੱਭਿਆਚਾਰਕ ਖੇਤਰ ਵਿੱਚ ਇੱਕ ਵਿਲੱਖਣ ਪਛਾਣ ਰੱਖਦੀ ਹੈ I ਇਸੇ ਲੜੀ ਦੇ ਅੰਤਰਗਤ ਕਾਲਜ ਦੇ ਪੋਸਟ ਗਰੈਜੂਏਟ ਸੰਗੀਤ ਵਿਭਾਗ ਵੱਲੋਂ ਇੱਕ ਸੰਗੀਤਕ ਵਰਕਸ਼ਾਪ ਕਰਵਾਈ ਗਈ ਜਿਸ ਵਿੱਚ ਵੈਸਟ ਬੰਗਾਲ ਤੋਂ ਕਲਾਸੀਕਲ ਸੰਗੀਤ ਦੀ ਮਸ਼ਹੂਰ ਗਾਇਕਾ ਵਿਦੁਸ਼ੀ ਸਨਹਿਤਾ ਨੰਦੀ ਨੇ ਸ਼ਿਰਕਤ ਕੀਤੀ I ਇਸ ਸੰਗੀਤਕ ਵਰਕਸ਼ਾਪ ਦੇ ਵਿੱਚ ਸਭ ਤੋਂ ਪਹਿਲਾਂ ਕਲਾਸਕਲ ਡਾਂਸ ਦੇ ਵਿਦਿਆਰਥੀਆਂ ਨੇ ਗਣੇਸ਼ ਵੰਦਨਾ ਅਤੇ ਸੰਗੀਤ ਦੇ ਵਿਦਿਆਰਥੀਆਂ ਨੇ ਸਰਸਵਤੀ ਵੰਦਨਾ ਪ੍ਰਸਤੁਤ ਕੀਤੀ I ਇਸ ਤੋਂ ਬਾਅਦ ਕਾਲਜ ਦੇ ਪ੍ਰਿੰਸੀਪਲ ਡਾ. ਰਸ਼ਪਾਲ ਸਿੰਘ ਸੰਧੂ ਨੇ ਆਏ ਹੋਏ ਮਹਿਮਾਨਾਂ ਦੇ ਨਾਲ ਜੋਤੀ ਪ੍ਰਜਵਲਿਤ ਕੀਤੀ ਅਤੇ ਗਾਇਕਾ ਵਿਦੁਸ਼ੀ ਸਨਹਿਤਾ ਨੰਦੀ ਦਾ ਫੁੱਲਾਂ ਦੇ ਨਾਲ ਸਵਾਗਤ ਕੀਤਾ I

ਵਿਦੁਸ਼ੀ ਸਨਹਿਤਾ ਨੰਦੀ ਨੇ ਵੱਖ ਵੱਖ ਰਾਗਾਂ ਵਿੱਚ ਵਿਲੰਬਤ ਅਤੇ ਦਰੁੱਤ ਖਿਆਲ ਪ੍ਰਸਤੁਤ ਕੀਤੇ ਅਤੇ ਸੰਗੀਤ ਦੀਆਂ ਸਵਰ ਲਹਿਰੀਆਂ ਦੇ ਨਾਲ ਦਰਸ਼ਕਾਂ ਨੂੰ ਮੰਤਰ ਮੁਗਧ ਕਰ ਦਿੱਤਾ I ਪ੍ਰੋਗਰਾਮ ਦੇ ਅੰਤ ਵਿੱਚ ਵਿਦਿਆਰਥੀਆਂ ਨੇ ਗਾਇਕਾ ਵਿਦੁਸ਼ੀ ਸਨਹਿਤਾ ਨੰਦੀ ਦੇ ਨਾਲ ਸੰਗੀਤ ਦੀਆਂ ਬਾਰੀਕੀਆਂ ਬਾਰੇ ਸਵਾਲ ਜਵਾਬ ਕੀਤੇ I ਪ੍ਰਿੰਸੀਪਲ ਡਾ. ਰਸ਼ਪਾਲ ਸਿੰਘ ਸੰਧੂ ਨੇ ਸੰਗੀਤਕ ਵਰਕਸ਼ਾਪ ਵਿੱਚ ਸ਼ਿਰਕਤ ਕਰਨ ਲਈ ਵਿਦੁਸ਼ੀ ਸਨਹਿਤਾ ਨੰਦੀ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਸੰਗੀਤ ਦੇ ਵਿੱਚ ਕਾਮਯਾਬੀ ਹਾਸਿਲ ਕਰਨ ਦੇ ਲਈ ਹੋਰ ਜਿਆਦਾ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਵਿਦਿਆਰਥੀਆਂ ਨੂੰ ਇਹ ਵਿਸ਼ਵਾਸ ਦਵਾਇਆ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਅੱਗੇ ਵੀ ਕਰਵਾਏ ਜਾਂਦੇ ਰਹਿਣਗੇ ਤਾਂ ਕਿ ਵਿਦਿਆਰਥੀ ਸੰਗੀਤ ਦੀ ਵਿਦਿਆ ਵਿੱਚ ਹੋਰ ਅੱਗੇ ਵੱਧ ਸਕਣ I ਇਸ ਵਰਕਸ਼ਾਪ ਵਿੱਚ ਸੰਗੀਤ ਵਿਭਾਗ ਦੇ ਮੁਖੀ ਪ੍ਰੋ. ਸੁਖਦੇਵ ਸਿੰਘ, ਪ੍ਰੋ. ਕਿਰਨ ਅਮਰ, ਪ੍ਰੋ. ਮਯੂਰੀ ਮੁਸਕਾਨ, ਭਾਗਵਤ ਕੁਮਾਰ ਅਤੇ ਮਨਜੋਗ ਸਿੰਘ ਵੀ ਹਾਜਰ ਸਨ

About admin

Check Also

नवजीवन वेलफेयर सोसाइटी, जालंधर द्वारा PiMS अस्पताल जालंधर के सहयोग से सितंबर माह में चार गांवों में मुफ्त मेडिकल कैंप आयोजित किए

जालंधर (मक्कड़) :- नवजीवन वेलफेयर सोसाइटी, जालंधर द्वारा PiMS अस्पताल जालंधर के सहयोग से सितंबर …

Leave a Reply

Your email address will not be published. Required fields are marked *