ਲਾਇਲਪੁਰ ਖਾਲਸਾ ਕਾਲਜ ਦੇ ਪੀ.ਜੀ. ਕੰਪਿਊਟਰ ਸਾਇੰਸ ਅਤੇ ਆਈ.ਟੀ. ਵਿਭਾਗ ਨੇ ‘ IT-Spark ‘ ਦਾ ਆਯੋਜਨ ਕੀਤਾ

ਜਲੰਧਰ (ਅਰੋੜਾ) :- ਵਿਦਿਆਰਥੀਆਂ ਵਿੱਚ ਸਿਰਜਣਾਤਮਕਤਾ, ਨਵੀਨਤਾ ਅਤੇ ਮੁਕਾਬਲੇ ਨੂੰ ਉਤਸ਼ਾਹਿਤ ਕਰਨ ਲਈ ਲਾਇਲਪੁਰ ਖਾਲਸਾ ਕਾਲਜ ਦੇ ਪੀ.ਜੀ. ਕੰਪਿਊਟਰ ਸਾਇੰਸ ਅਤੇ ਆਈ.ਟੀ. ਵਿਭਾਗ ਨੇ ਸਾਲਾਨਾ ਅੰਤਰ-ਵਿਭਾਗੀ ਆਈ.ਟੀ. ਪ੍ਰਤੀਯੋਗਿਤਾ ‘ IT-Spark ‘ ਦਾ ਆਜੋਯਨ ਕੀਤਾ। ਇਸ ਦੋ-ਰੋਜ਼ਾ ਸਮਾਗਮ ਨੇ ਵਿਦਿਆਰਥੀਆਂ ਵਿੱਚ ਗਿਆਨ ਅਤੇ ਰਚਨਾਤਮਕਤਾ ਦੀ ਲੋਅ ਜਗਾਈ। ਉਦਘਾਟਨੀ ਸਮਾਰੋਹ ਦੇ ਮੁੱਖ ਮਹਿਮਾਨ ਵਜੋਂ ਕਾਲਜ ਦੇ ਪ੍ਰਿੰਸੀਪਲ ਡਾ.ਰਸ਼ਪਾਲ ਸਿੰਘ ਸੰਧੂ ਨੇ ਸ਼ਿਰਕਤ ਕੀਤੀ। ਸਦਭਾਵਨਾ ਅਤੇ ਨਵੀਂ ਸ਼ੁਰੂਆਤ ਦੇ ਪ੍ਰਤੀਕ ਵਜੋਂ ਡਾ. ਰਸ਼ਪਾਲ ਸਿੰਘ ਸੰਧੂ , ਵਿਭਾਗ ਦੇ ਮੁਖੀ ਪ੍ਰੋ. ਸੰਜੀਵ ਕੁਮਾਰ ਆਨੰਦ ਅਤੇ ਵਿਭਾਗ ਦੇ ਹੋਰ ਸੀਨੀਅਰ ਫੈਕਲਟੀ ਮੈਂਬਰਾਂ ਨੇ ਸ਼ਮ੍ਹਾਂ ਰੌਸ਼ਨ ਕਰਨ ਦੀ ਰਸਮ ਅਦਾ ਕੀਤੀ। ਆਪਣੇ ਉਦਘਾਟਨੀ ਭਾਸ਼ਣ ਵਿੱਚ, ਪ੍ਰਿੰਸੀਪਲ ਸਾਹਿਬ ਨੇ ਭਾਗੀਦਾਰਾਂ ਦੀ ਸਫ਼ਲਤਾ ਦੀ ਕਾਮਨਾ ਕੀਤੀ ਅਤੇ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਦੀ ਸਮੁੱਚੀ ਸ਼ਖਸੀਅਤ ਨੂੰ ਨਿਖਾਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।

ਉਨ੍ਹਾਂ ਨੇ ਇਸ ਸ਼ਾਨਦਾਰ ਮੁਕਾਬਲੇ ਦੇ ਆਯੋਜਨ ਲਈ ਵਿਭਾਗ ਦੀ ਸ਼ਲਾਘਾ ਕੀਤੀ। ਵਿਭਾਗ ਦੇ ਮੁਖੀ, ਪ੍ਰੋ. ਸੰਜੀਵ ਕੁਮਾਰ ਆਨੰਦ ਨੇ ਮੁੱਖ ਮਹਿਮਾਨ ਪ੍ਰਿੰਸੀਪਲ ਡਾ. ਰਸ਼ਪਾਲ ਸਿੰਘ ਸੰਧੂ, ਸਾਰੇ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਦੇ ਸਮੁੱਚੇ ਵਿਕਾਸ ਵਿੱਚ ਆਈਟੀ ਸਪਾਰਕ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਅਤੇ ਦੱਸਿਆ ਕਿ ਇਹ ਕਿਵੇਂ ਵਿਦਿਆਰਥੀਆਂ ਵਿੱਚ ਮੁਕਾਬਲੇ ਦੀ ਭਾਵਨਾ ਲਿਆਉਂਦਾ ਹੈ। ਇਸ ਪ੍ਰੋਗਰਾਮ ਦੌਰਾਨ, ਵਿਦਿਆਰਥੀ 17 ਵੱਖ-ਵੱਖ ਮੁਕਾਬਲੇ ਜਿਵੇਂ ਕਿ ਥਿੰਕ ਇਨ ਸਲਾਈਡਜ਼, ਬ੍ਰੇਨ ਵਾਰਜ਼, ਟੂਨਜ਼ ਮੇਨੀਆ, ਫੋਟੋ 2 ਫ੍ਰੇਜ਼, ਟੈਕ ਟ੍ਰੀਵੀਆ, ਮਾਈਂਡ ਮੈਟ੍ਰਿਕਸ, ਸਕੈਚ ਓ ਵਿਜ਼ਨ, ਬ੍ਰੇਨ ਬਿਟਸ, ਸ਼ਟਰ ਸਪਾਰਕ, ਕੀ ਰਸ਼, ਰੀਮੇਕ ਆਈਟੀ, ਡਿਜੀ ਡਰਾਮਾ, ਨੈਨੋ ਸ਼ਾਟ, ਟੈਕ ਹੰਟ, ਟੈਕ ਸਟਾਰਟਅੱਪ ਪਿੱਚ, ਬੱਗ ਪਲੱਗ ਅਤੇ ਸਿੰਕ ਐਂਡ ਸਪਿਨ ਵਿੱਚ ਹਿੱਸਾ ਲੈਣਗੇ। ਵੱਖ-ਵੱਖ ਮੁਕਾਬਲਿਆਂ ਲਈ ਕੁੱਲ 206 ਟੀਮਾਂ ਰਜਿਸਟਰ ਕੀਤੀਆਂ ਗਈਆਂ ਸਨ ਅਤੇ ਇਸ ਪ੍ਰੋਗਰਾਮ ਵਿੱਚ ਕੁੱਲ 381 ਭਾਗੀਦਾਰਾਂ ਨੇ ਹਿੱਸਾ ਲਿਆ। ਇਸ ਪ੍ਰੋਗਰਾਮ ਦੇ ਕੋਆਰਡੀਨੇਟਰ ਪ੍ਰੋ. ਮਨਦੀਪ ਸਿੰਘ ਭਾਟੀਆ ਹਨ। ਇਸ ਮੌਕੇ ਪ੍ਰੋ. ਸੰਦੀਪ ਬੱਸੀ, ਪ੍ਰੋ. ਮਨਦੀਪ ਸਿੰਘ ਭਾਟੀਆ, ਡਾ. ਸੰਦੀਪ ਸਿੰਘ, ਡਾ. ਮਨਪ੍ਰੀਤ ਸਿੰਘ ਲਹਿਲ, ਪ੍ਰੋ. ਰਤਨਾਕਰ ਮਾਨ, ਪ੍ਰੋ. ਦਲਜੀਤ ਕੌਰ, ਪ੍ਰੋ. ਨਵਨੀਤ ਕੌਰ, ਅਤੇ ਵਿਭਾਗ ਦੇ ਹੋਰ ਸਟਾਫ਼ ਮੈਂਬਰਾਂ ਵੀ ਹਾਜ਼ਰ ਸਨ। ਮੰਚ ਦਾ ਸੰਚਾਲਨ ਡਾ. ਦਲਜੀਤ ਕੌਰ ਵਲੋਂ ਬਾਖੂਬੀ ਨਿਭਾਇਆ ਗਿਆ।

About admin

Check Also

नवजीवन वेलफेयर सोसाइटी, जालंधर द्वारा PiMS अस्पताल जालंधर के सहयोग से सितंबर माह में चार गांवों में मुफ्त मेडिकल कैंप आयोजित किए

जालंधर (मक्कड़) :- नवजीवन वेलफेयर सोसाइटी, जालंधर द्वारा PiMS अस्पताल जालंधर के सहयोग से सितंबर …

Leave a Reply

Your email address will not be published. Required fields are marked *