ਲਾਇਲਪੁਰ ਖ਼ਾਲਸਾ ਕਾਲਜ ਵਿਖੇ ਸਾਲਾਨਾ ਸਪੋਰਟਸ ਮੀਟ ਕਰਵਾਈ ਗਈ

ਜਲੰਧਰ (ਅਰੋੜਾ) :- ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਜਿਥੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਸਮੇਂ ਸਮੇਂ ਤੇਂ ਵੱਖੋ-ਵੱਖ ਗਤੀਵਿਧੀਆਂ ਕਰਵਾਈਆਂ ਜਾਦੀਆਂ ਹਨ, ਉੱਥੇ ਅਧਿਆਪਕਾਂ ਦੀ ਸਰੀਰਿਕ ਫਿਟਨੈਸ ਲਈ ਹਰ ਸਾਲ ਸਰੀਰਿਕ ਸਿਖਿਆ ਵਿਭਾਗ ਵਲੋਂ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ। ਇਸ ਸਾਲ ਵੀ ਅਧਿਆਪਕ (ਮੈਨਜ਼) ਦੇ ਵਾਲੀਵਾਲ ਦੇ ਮੈਚ ਕਰਵਾਏ ਗਏ ਜਿਸ ਵਿਚ ਐਲ.ਕੇ.ਸੀ ਸਪਾਰਟਨ ਅਤੇ ਐਲ.ਕੀ.ਸੀ. ਫਾਈਟਰ ਨੇ ਨਿਰਣਾਇਕ ਮੈਚ ਖੇਡਿਆ। ਇਨਾਂ ਖੇਡਾਂ ਦੀ ਸ਼ੁਰੂਆਤ ਕਾਲਜ ਪ੍ਰਿੰਸੀਪਲ ਡਾ. ਰਸ਼ਪਾਲ ਸਿੰਘ ਸੰਧੂ ਵਲੋਂ ਖਿਡਾਰੀਆਂ ਨਾਲ ਤੁਆਰਫ ਕਰਕੇ ਹੋਈ। ਟੀਮਾਂ ਨਾਲ ਜਾਣ-ਪਛਾਣ ਡੀਨ ਸਪੋਰਟਸ ਡਾ. ਸਿਮਰਨਜੀਤ ਸਿੰਘ ਬੈਂਸ ਨੇ ਬਾਖੂਬੀ ਕਰਵਾਈ। ਡਾ. ਬੈਂਸ ਡੀਨ ਸਪੋਟਰਸ ਦੀ ਆਗਵਾਈ ਵਿਚ ਲਾਇਲਪੁਰ ਖ਼ਾਲਸਾ ਕਾਲਜ ਦਾ ਖੇਡ ਵਿਭਾਗ ਨਿੱਤ ਨਵੇਂ ਕਾਇਮ ਕਰ ਰਿਹਾ ਹੈ।

ਇਸੇ ਤਰ੍ਹਾਂ ਹੀ ਅਧਿਆਪਕ (ਵਿਮੈਨਜ਼) ਦੀ ਖੇਡਾਂ ਫਨ ਐਂਡ ਫਿਟਨੈਸ ਕਰਵਾਇਆ ਗਿਆ ਜਿਸ ਵਿੱਚ ਚਾਰ ਟੀਮਾਂ ਲੂਨਾ ਲੁਆਇਨਜ਼, ਥੰਡਰ ਕਿਉਨਜ਼, ਗੋਲਡਨ ਗੋਡੈਸਜ਼ ਅਤੇ ਫੀਅਰਨੈਸ ਫੇਅਰੀਜ਼ ਨੇ ਭਾਗ ਲਿਆ। ਇਨਾਂ ਵਿਚੋਂ ਲੂਨਾ ਲੁਆਇਨੈਸਜ ਨੇ 10 ਮਿੰਟ 45 ਸੈਕਿੰਡ ਵਿੱਚ ਖੇਡ ਸਮਾਪਤ ਕਰਕੇ ਪਹਿਲਾ ਸਥਾਨ ਅਤੇ ਫੀਅਰਲੈਸ ਫੇਅਰੀਜ਼ ਨੇ 11ਮਿੰਟ 53 ਸੈਕਿੰਡ ਤੇ ਦੂਜਾ ਸਥਾਨ ਹਾਸਲ ਕੀਤਾ। ਥੰਡਰ ਕਿਉਨਜ ਨੇ 11 ਮਿੰਟ 53 ਸੈਕਿੰਡ ਵਿਚ ਤੀਜਾ ਸਥਾਨ ਹਾਸਲ ਕੀਤਾ। ਕਾਲਜ ਪ੍ਰਿੰਸੀਪਲ ਡਾ.ਰਸ਼ਪਾਲ ਸਿੰਘ ਸੰਧੂ ਅਤੇ ਡੀਨ ਸਪੋਰਟਸ ਡਾ. ਐਸ.ਐਸ. ਬੈਂਸ ਵਲੋਂ ਅਧਿਆਪਕਾਂ ਦੀ ਹੌਸਲਾ ਅਫਜਾਈ ਲਈ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਆਖਿਰ ਵਿਚ ਡੀਨ ਸਪੋਰਟਸ ਡਾ. ਐਸ.ਐਸ. ਬੈਂਸ ਨੇ ਪ੍ਰਿੰਸੀਪਲ ਅਤੇ ਹਾਜ਼ਰ ਅਧਿਆਪਕਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਦੀ ਭੂਮਿਕਾ ਡਾ. ਸੁਖਦੇਵ ਸਿੰਘ ਨਾਗਰਾ, ਪ੍ਰੋ. ਸੰਜੀਵ ਅਨੰਦ ਅਤੇ ਮਨਮੀਤ ਸੋਢੀ ਨੇ ਨਿਭਾਈ।

About admin

Check Also

नवजीवन वेलफेयर सोसाइटी, जालंधर द्वारा PiMS अस्पताल जालंधर के सहयोग से सितंबर माह में चार गांवों में मुफ्त मेडिकल कैंप आयोजित किए

जालंधर (मक्कड़) :- नवजीवन वेलफेयर सोसाइटी, जालंधर द्वारा PiMS अस्पताल जालंधर के सहयोग से सितंबर …

Leave a Reply

Your email address will not be published. Required fields are marked *