ਲਾਇਲਪੁਰ ਖ਼ਾਲਸਾ ਕਾਲਜ ਨੇ ਐੱਨ.ਸੀ.ਸੀ ‘ਬੀ’ ਸਰਟੀਫਿਕੇਟ ਪ੍ਰੈਕਟੀਕਲ ਪ੍ਰੀਖਿਆ ਦਾ ਆਯੋਜਨ ਕੀਤਾ

ਜਲੰਧਰ (ਅਰੋੜਾ) :- ਲਾਇਲਪੁਰ ਖ਼ਾਲਸਾ ਕਾਲਜ ਨੇ ਆਪਣੇ ਕਾਲਜ ਦੇ ਮੈਦਾਨ ਵਿੱਚ ਐਨ.ਸੀ.ਸੀ. ‘ਬੀ’ ਸਰਟੀਫਿਕੇਟ ਪ੍ਰੈਕਟੀਕਲ ਪ੍ਰੀਖਿਆ ਸਫਲਤਾਪੂਰਵਕ ਕਰਵਾਈ, ਜਿਸ ਵਿੱਚ ਵੱਖ-ਵੱਖ ਸੰਸਥਾਵਾਂ ਦੇ ਕੈਡਿਟਾਂ ਨੇ ਅਨੁਸ਼ਾਸਨ, ਹੁਨਰ ਅਤੇ ਉਤਸ਼ਾਹ ਦਾ ਪ੍ਰਦਰਸ਼ਨ ਕੀਤਾ ਗਿਆ। ਕਾਲਜ ਦੇ ਪ੍ਰਿੰਸੀਪਲ ਡਾ. ਰਛਪਾਲ ਸਿੰਘ ਸੰਧੂ ਨੇ ਪ੍ਰੈਸ ਨੂੰ ਜਾਰੀ ਆਪਣੇ ਬਿਆਨ ਵਿੱਚ ਦੱਸਿਆ ਕਿ 2 ਪੰਜਾਬ ਐਨ.ਸੀ.ਸੀ. ਬਟਾਲੀਅਨ, 8 ਪੰਜਾਬ ਐਨ.ਸੀ.ਸੀ. ਬਟਾਲੀਅਨ, ਅਤੇ 2 ਪੰਜਾਬ ਗਰਲਜ਼ ਐਨ.ਸੀ.ਸੀ. ਬਟਾਲੀਅਨ ਦੇ ਕੁੱਲ 594 ਕੈਡਿਟਾਂ ਨੇ, ਜੋ ਵੱਖ-ਵੱਖ ਕਾਲਜਾਂ ਤੋਂ ਆਏ ਸਨ, ਨੇ ਪ੍ਰੀਖਿਆ ਵਿੱਚ ਹਿੱਸਾ ਲਿਆ। ਉਨ੍ਹਾਂ ਦੱਸਿਆ ਕਿ ਪ੍ਰੈਕਟੀਕਲ ਪ੍ਰੀਖਿਆ 150 ਅੰਕਾਂ ਦੀ ਸੀ।

ਪ੍ਰੀਖਿਆ ਦੌਰਾਨ ਮੈਪ ਰੀਡਿੰਗ, ਫੀਲਡ ਕਰਾਫ਼ਟ ਅਤੇ ਬੈਟਲ ਕਰਾਫ਼ਟ, ਡ੍ਰਿਲ ਅਤੇ ਹਥਿਆਰ ਸਿਖਲਾਈ ਵਰਗੇ ਮੁੱਖ ਖੇਤਰਾਂ ਵਿੱਚ ਕੈਡਿਟਾਂ ਦਾ ਮੁਲਾਂਕਣ ਕੀਤਾ ਗਿਆ। ਇਹ ਪ੍ਰੀਖਿਆ 8 ਪੰਜਾਬ ਐਨ.ਸੀ.ਸੀ. ਬਟਾਲੀਅਨ ਦੇ ਕਮਾਂਡਿੰਗ ਅਫ਼ਸਰ ਕਰਨਲ ਅਜੈ ਲੂੰਬਾ ਦੀ ਅਗਵਾਈ ਹੇਠ ਕਰਵਾਈ ਗਈ, ਜਿਨ੍ਹਾਂ ਨੇ ਪ੍ਰੀਜ਼ਾਈਡਿੰਗ ਅਫਸਰ ਵਜੋਂ ਸੇਵਾ ਨਿਭਾਈ। ਲਾਇਲਪੁਰ ਖ਼ਾਲਸਾ ਕਾਲਜ ਦੇ ਐਸੋਸੀਏਟ ਐੱਨ.ਸੀ.ਸੀ. ਅਫਸਰ ਡਾ. ਕਰਨਬੀਰ ਸਿੰਘ ਅਤੇ ਦੋਆਬਾ ਕਾਲਜ ਦੇ ਲੈਫਟੀਨੈਂਟ ਰਾਹੁਲ ਭਾਰਦਵਾਜ ਪ੍ਰੀਖਿਆ ਬੋਰਡ ਦੇ ਮੈਂਬਰ ਸਨ। ਪ੍ਰੀਖਿਆ ਦੇ ਪ੍ਰਬੰਧ ਦੀ ਜ਼ਿੰਮੇਵਾਰੀ 2 ਪੰਜਾਬ ਐੱਨ.ਸੀ.ਸੀ. ਦੇ ਸੂਬੇਦਾਰ ਮੇਜਰ ਗੁਲਜ਼ਾਰ ਸਿੰਘ ਦੁਆਰਾ ਨਿਭਾਈ ਗਈ।

About admin

Check Also

नवजीवन वेलफेयर सोसाइटी, जालंधर द्वारा PiMS अस्पताल जालंधर के सहयोग से सितंबर माह में चार गांवों में मुफ्त मेडिकल कैंप आयोजित किए

जालंधर (मक्कड़) :- नवजीवन वेलफेयर सोसाइटी, जालंधर द्वारा PiMS अस्पताल जालंधर के सहयोग से सितंबर …

Leave a Reply

Your email address will not be published. Required fields are marked *