ਜ਼ਿਲ੍ਹੇ ਵਿੱਚ ਲੋੜੀਂਦੀ ਮਾਤਰਾ ਵਿੱਚ ਯੂਰੀਆ ਉਪਲੱਬਧ, ਕਿਸਾਨ ਇਸਦੀ ਵਾਧੂ ਸਟੋਰੋਜ ਤੋਂ ਗੁਰੇਜ ਕਰਨ-ਮੁੱਖ ਖੇਤੀਬਾੜੀ ਅਫ਼ਸਰ

ਕਿਸਾਨਾਂ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਪ੍ਰੇਸ਼ਾਨੀ

ਮੋਗਾ (ਵਿਮਲ) :- ਮੁੱਖ ਖੇਤੀਬਾੜੀ ਅਫਸਰ, ਮੋਗਾ ਡਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਾਉਣੀ 2025 ਦੌਰਾਨ ਜ਼ਿਲ੍ਹਾ ਮੋਗਾ ਵਿਚ ਤਕਰੀਬਨ 1 ਲੱਖ 81 ਹਜਾਰ ਹੈਕਟੇਅਰ ਰਕਬੇ ਵਿਚ ਝੋਨੇ/ਬਾਸਮਤੀ ਦੀ ਲਵਾਈ ਕੀਤੀ ਜਾ ਰਹੀ ਹੈ। ਝੋਨੇ ਤੋਂ ਇਲਾਵਾ ਮੱਕੀ, ਮੂੰਗੀ ਅਤੇ ਨਰਮੇ ਦੀ ਫਸਲ ਹੇਠ ਰਕਬਾ ਵੀ ਹੈ। ਸਾਉਣੀ ਸੀਜ਼ਨ ਦੌਰਾਨ ਜ਼ਿਲ੍ਹੇ ਵਿਚ ਤਕਰੀਬਨ 75000 ਮੀਟ੍ਰਿਕ ਟਨ ਯੂਰੀਆ ਖਾਦ ਦੀ ਮੰਗ ਹੈ, ਪੰਜਾਬ ਸਰਕਾਰ ਦੇ ਸੁਚੱਜੇ ਪ੍ਰਬੰਧਾਂ ਸਦਕਾ ਹੁਣ ਤੱਕ ਜਿ਼ਲ੍ਹੇ ਵਿਚ 56656 ਮੀਟ੍ਰਿਕ ਟਨ ਯੂਰੀਆ ਦੀ ਸਪਲਾਈ ਪਹੁੰਚ ਚੁੱਕੀ ਹੈ ਅਤੇ ਕਿਸਾਨਾਂ ਵੱਲੋਂ ਅਜੇ ਝੋਨੇ ਦੀ ਪਹਿਲੀ ਕਿਸ਼ਤ ਹੀ ਪਾਈ ਜਾਣੀ ਹੈ। ਦੂਸਰੀ ਅਤੇ ਤੀਸਰੀ ਕਿਸ਼ਤ ਬਾਕੀ ਹੈ। ਯੂਰੀਆ ਖਾਦ ਦੀ ਸਪਲਾਈ ਲਗਾਤਾਰ ਜ਼ਿਲ੍ਹੇ ਵਿਚ ਪਹੁੰਚ ਰਹੀ ਹੈ। ਅਪ੍ਰੈਲ 2025 ਦੌਰਾਨ ਇਕ ਮਹੀਨੇ ਵਿਚ ਹੀ 10000 ਮੀਟ੍ਰਿਕ ਟਨ ਯੂਰੀਆ ਖਾਦ ਦੀ ਆਮਦ ਹੋਈ ਹੈ ਜਦ ਕਿ ਅਪ੍ਰੈਲ 2024 ਦੌਰਾਨ ਇਹ ਸਪਲਾਈ 4900 ਮੀਟ੍ਰਿਕ ਟਨ ਸੀ। ਉਹਨਾਂ ਦੱਸਿਆ ਕਿ ਜੇਕਰ ਕਿਸਾਨ ਝੋਨੇ ਦੀ ਫਸਲ ਨੂੰ ਮੁੱਖ ਰੱਖ ਕੇ ਕਿਸ਼ਤਾਂ ਵਿਚ ਖਾਦ ਦੀ ਖਰੀਦ ਕਰਨਗੇ ਤਾਂ ਕਦੀ ਵੀ ਖਾਦ ਦੀ ਘਾਟ ਨਹੀਂ ਆਵੇਗੀ। ਫਿਰ ਵੀ ਜੋ ਸਪਲਾਈ ਯੂਰੀਆ ਖਾਦ ਦੀ ਜ਼ਿਲ੍ਹੇ ਵਿਚ ਹੋਈ ਹੈ, ਉਹ ਤਸੱਲੀਬਖ਼ਸ਼ ਹੈ। ਇਸ ਸਮੇਂ ਜ਼ਿਲ੍ਹੇ ਵਿਚ ਲੱਗਭੱਗ 13508 ਮੀਟ੍ਰਿਕ ਟਨ ਯੂਰੀਆ ਖਾਦ ਮੌਜੂਦ ਹੈ ਜਿਸ ਵਿਚੋਂ 4923 ਮੀਟ੍ਰਿਕ ਟਨ ਖਾਦ ਸਹਿਕਾਰੀ ਸਭਾਵਾਂ ਕੋਲ ਹੈ ਅਤੇ ਬਾਕੀ ਪ੍ਰਾਈਵੇਟ ਸੈਕਟਰ ਵਿਚ ਪਈ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀ ਹੈ, ਖਾਦ ਦੀ ਸਪਲਾਈ ਲੋੜ ਅਨੁਸਾਰ ਪਹੁੰਚ ਰਹੀ ਹੈ। ਡੀ.ਏ.ਪੀ. ਖਾਦ ਨੂੰ ਝੋਨੇ ਦੀ ਫਸਲ ਵਿਚ ਪਾਉਣ ਲਈ ਖੇਤੀਬਾੜੀ ਮਾਹਿਰਾਂ ਵੱਲੋਂ ਸਿਫਾਰਸ਼ ਨਹੀਂ ਕੀਤੀ ਗਈ ਹੈ ਕਿਉਂਕਿ ਕਣਕ ਨੂੰ ਪਾਈ ਗਈ ਡੀ.ਏ.ਪੀ. ਖਾਦ ਹੀ ਝੋਨੇ ਦੀ ਫਸਲ ਲਈ ਮਿੱਟੀ ਵਿਚ ਉਪਲਬੱਧ ਹੁੰਦੀ ਹੈ, ਫਿਰ ਵੀ ਜਿਲ਼੍ਹੇ ਵਿਚ ਇਸ ਸਮੇਂ 1215.18 ਐਮ ਟੀ ਮੌਜੂਦ ਹੈ। ਇਸ ਤੋਂ ਇਲਾਵਾ 1847 ਐਮ ਟੀ ਐਨ.ਪੀ.ਕੇ ਖਾਦਾਂ ਵੀ ਜਿ਼ਲ੍ਹੇ ਵਿਚ ਉਪਲਬੱਧ ਹਨ। ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਦੇ ਉੱਡਣ ਦਸਤਿਆਂ ਵੱਲੋਂ ਲਗਾਤਾਰ ਖੇਤੀ ਇਨਪੁਟ ਦੇ ਡੀਲਰਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਸੈਂਪਲ ਭਰੇ ਜਾ ਰਹੇ ਹਨ। ਹਰ ਦੁਕਾਨਦਾਰ ਨੂੰ ਸਟਾਕ ਬੋਰਡ ਲਗਾਉਣ, ਉਸ ਉਪਰ ਸਟਾਕ ਪੁਜੀਸ਼ਨ ਲਿਖਣ ਲਈ ਹਦਾਇਤਾਂ ਪਹਿਲਾਂ ਹੀ ਜਾਰੀ ਕੀਤੀਆਂ ਗਈਆਂ ਹਨ। ਸਮੂਹ ਡੀਲਰਜ਼ ਨੂੰ ਸਖਤ ਤਾੜਨਾ ਕੀਤੀ ਗਈ ਹੈ ਕਿ ਜੇਕਰ ਕੋਈ ਡੀਲਰ ਘਟੀਆ ਮਿਆਰੀ ਖੇਤੀ ਵਸਤੂਆਂ ਦੀ ਵਿਕਰੀ ਕਰਦਾ ਫੜਿਆ ਗਿਆ ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਇਸੇ ਤਰ੍ਹਾਂ ਟੈਗਿੰਗ ਜਾਂ ਬਲੈਕ ਮਾਰਕੀਟਿੰਗ ਕਰਨ ਵਾਲੇ ਵਿਅਕਤੀਆਂ ਨੂੰ ਵੀ ਬਖਸਿ਼ਆ ਨਹੀਂ ਜਾਵੇਗਾ। ਪਿਛਲੀ ਦਿਨੀ ਪਿੰਡ ਸਾਹੋਕੇ ਵਿਖੇ ਸਟੇਟ ਪੱਧਰ ਅਤੇ ਜਿ਼ਲ੍ਹਾ ਪੱਧਰ ਦੀ ਟੀਮ ਵੱਲੋਂ ਮਾਰੇ ਗਏ ਛਾਪੇ ਦੌਰਾਲ ਨਕਲੀ ਖਾਦ ਬਰਾਮਦ ਕੀਤੀ ਗਈ ਸੀ ਜਿਸ ਨੂੰ ਪੁਲਿਸ ਕਸਟੱਡੀ ਵਿਚ ਜਮ੍ਹਾਂ ਕਰਵਾ ਕੇ ਐਫ.ਆਈ.ਆਰ ਦਰਜ ਕਰਵਾ ਦਿੱਤੀ ਗਈ ਹੈ ਅਤੇ ਪੁਲਿਸ ਵਿਭਾਗ ਵੱਲੋਂ ਤਫ਼ਤੀਸ਼ ਚੱਲ ਰਹੀ ਹੈ। ਮੁੱਖ ਖੇਤੀਬਾੜੀ ਅਫਸਰ, ਮੋਗਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਹਮੇਸ਼ਾ ਖੇਤੀ ਮਾਹਿਰਾਂ ਦੇ ਸੰਪਰਕ ਵਿਚ ਰਹਿਣ ਅਤੇ ਜੇਕਰ ਕਿਤੇ ਉਨ੍ਹਾਂ ਨੂੰ ਖਾਦ ਸਬੰਧੀ ਕੋਈ ਮੁਸ਼ਕਲ ਆਉਂਦੀ ਹੈ ਤਾਂ ਖੇਤੀ ਮਾਹਿਰਾਂ ਦੇ ਧਿਆਨ ਵਿਚ ਤੁਰੰਤ ਲਿਆਉਣ ਤਾਂ ਜੋ ਕਾਰਵਾਈ ਕੀਤੀ ਜਾ ਸਕੇ।

About admin

Check Also

नवजीवन वेलफेयर सोसाइटी, जालंधर द्वारा PiMS अस्पताल जालंधर के सहयोग से सितंबर माह में चार गांवों में मुफ्त मेडिकल कैंप आयोजित किए

जालंधर (मक्कड़) :- नवजीवन वेलफेयर सोसाइटी, जालंधर द्वारा PiMS अस्पताल जालंधर के सहयोग से सितंबर …

Leave a Reply

Your email address will not be published. Required fields are marked *