ਯੁੱਧ ਨਸ਼ਿਆਂ ਵਿਰੁੱਧ ਅਣਧਾਰਿਕਤ ਨਸ਼ਾ ਛਡਾਊ ਕੇਂਦਰ ਨੂੰ ਕੀਤਾ ਸੀਲ, ਮਾਲਕ ਖਿਲਾਫ ਮੁੱਕਦਮਾ ਦਰਜ

ਮੋਗਾ (ਕਮਲ):- ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਤਹਿਤ ਮੋਗਾ ਪੁਲਿਸ ਵੱਲੋਂ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਗਲਤ ਅਨਸਰਾਂ ਨੂੰ ਫੜ੍ਹ ਕੇ ਨਸ਼ਿਆਂ ਨੂੰ ਖਤਮ ਕੀਤਾ ਜਾ ਸਕੇ। ਇਸੇ ਮੁਹਿੰਮ ਤਹਿਤ ਸੀਨੀਅਰ ਕਪਤਾਨ ਪੁਲਿਸ ਮੋਗਾ ਸ੍ਰੀ ਅਜੇ ਗਾਂਧੀ ਦੇ ਦਿਸ਼ਾ-ਨਿਰਦੇਸ਼ਾ ਹੇਠ ਗੁਰਸ਼ਰਨਜੀਤ ਸਿੰਘ, ਐਸ.ਪੀ (ਸਥਾਨਿਕ) ਮੋਗਾ ਅਤੇ ਰਵਿੰਦਰ ਸਿੰਘ ਡੀ.ਐਸ.ਪੀ. ਸਿਟੀ ਮੋਗਾ ਦੀ ਸੁਪਰਵਿਜਨ ਹੇਠ ਮੋਗਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦ ਥਾਣਾ ਸਦਰ ਮੋਗਾ ਨੂੰ ਮੁਖਬਰ ਵੱਲੋਂ ਇਤਲਾਹ ਮਿਲੀ ਕਿ ਪਿੰਡ ਖੋਸਾ ਪਾਂਡੋ ਵਿਖੇ ਪਾਰਸ ਫੈਕਟਰੀ ਦੇ ਨਾਲ ਮੇਨ ਰੋਡ ਤੋਂ ਕਰੀਬ ਸੱਜੇ ਹੱਥ ਵਾਲੀ ਸਾਈਡ ਤੇ ਗਲੀ ਦੇ ਅੰਦਰ ਜਾ ਕੇ ਜਿੱਥੇ ਕਿ ਖੇਤ ਸ਼ੁਰੂ ਹੁੰਦੇ ਹਨ ਉਥੇ ਇਕ ਘਰ ਮੌਜੂਦ ਹੈ ਜਿਸ ਨੂੰ ਨਸ਼ਾ ਛੁਡਾਊ ਕੇਂਦਰ ਦੇ ਤੌਰ ਤੇ ਵਰਤਿਆ ਜਾ ਰਿਹਾ ਹੈ। ਇਸ ਸੈਂਟਰ ਦਾ ਮਾਲਕ ਜਤਿੰਦਰ ਸਿੰਘ ਪੁੱਤਰ ਨਾ ਮਲੂਮ ਵਾਸੀ ਮੋਗਾ ਵੱਲੋਂ ਨਸ਼ੇ ਤੋ ਪੀੜਿਤ ਵਿਅਕਤੀਆਂ ਦੇ ਵਾਰਸਾਂ ਨੂੰ ਨਸ਼ਾ ਛੁਡਾਉਣ ਦਾ ਲਾਲਚ ਦੇ ਕੇ ਧੋਖਾਧੜੀ ਨਾਲ ਪੈਸਿਆਂ ਦੀ ਠੱਗੀ ਮਾਰਦਾ ਹੈ ਅਤੇ ਕੁਝ ਨੌਜਵਾਨਾਂ ਨੂੰ ਬੰਧਕ ਬਣਾ ਕੇ ਵੀ ਰੱਖਿਆ ਹੋਇਆ ਹੈ ਅਤੇ ਜਿਸ ਪਾਸ ਨਸ਼ਾ ਛੁਡਾਊ ਕੇਂਦਰ ਸ਼ੁਰੂ ਕਰਨ ਸਬੰਧੀ ਕੋਈ ਵੀ ਲਾਇਸੰਸ ਨਹੀਂ ਹੈ ਜੋ ਕਿ ਫਰਜ਼ੀ ਖੋਲਿਆ ਹੋਇਆ ਹੈ। ਇਸ ਉਪਰ ਮੋਗਾ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਨਸ਼ਾ ਛੁਡਾਊ ਕੇਂਦਰ ਖੋਸਾ ਪਾਂਡੋ ਜੋ ਘਰ ਵਿਚ ਬਣਾਇਆ ਹੋਇਆ ਸੀ ਉੱਪਰ ਰੇਡ ਕੀਤੀ ਜਿੱਥੇ ਕੁੱਲ 26 ਨੌਜਵਾਨ ਮਿਲੇ। ਜਿਨ੍ਹਾਂ ਵਿੱਚੋਂ 20 ਨੌਜਵਾਨਾਂ ਨੂੰ ਬਾਅਦ ਤਫਤੀਸ਼ ਉਨ੍ਹਾਂ ਦੇ ਵਾਰਸਾਂ ਦੇ ਹਵਾਲੇ ਕੀਤਾ ਅਤੇ 5 ਨੌਜਵਾਨਾਂ ਨੂੰ ਮੈਡੀਕਲ ਨਸ਼ਾ ਛੁਡਾਊ ਕੇਂਦਰ ਜਨੇਰ ਵਿਖੇ ਦਾਖਲ ਕਰਵਾਇਆ ਗਿਆ। ਇੱਕ ਨੌਜਵਾਨ ਜਿਸ ਦੀ ਦਿਮਾਗੀ ਹਾਲਤ ਠੀਕ ਨਾ ਹੋਣ ਕਰਕੇ ਉਸ ਨੂੰ ਬਿਰਧ ਆਸ਼ਰਮ ਰੌਲੀ ਵਿਖੇ ਦਾਖਿਲ ਕਰਵਾਇਆ ਗਿਆ। ਇਸ ਕੇਸ ਦੇ ਦੋਸ਼ੀ ਜਤਿੰਦਰ ਸਿੰਘ ਪੁੱਤਰ ਨਾ ਮਲੂਮ ਵਾਸੀ ਮੋਗਾ ਖਿਲਾਫ ਕਾਰਵਾਈ ਕਰਦੇ ਹੋਏ ਮੁੱਕਦਮਾ ਦਰਜ ਕਰ ਦਿੱਤਾ ਗਿਆ ਹੈ ਅਤੇ ਇਸਦੀ ਤਫਤੀਸ਼ ਜਾਰੀ ਹੈ। ਦੋਸ਼ੀ ਦੀ ਗ੍ਰਿਫਤਾਰੀ ਸਬੰਧੀ ਰੇਡ ਕੀਤੇ ਜਾ ਰਹੇ ਹਨ ਜਿਸ ਨੂੰ ਜਲਦ ਹੀ ਗ੍ਰਿਫਤਾਰ ਕੀਤਾ ਜਾਵੇਗਾ।

Check Also

केंद्रीय मंत्री मनोहर लाल और राजस्थान के मुख्यमंत्री भजन लाल शर्मा ने केंद्र द्वारा वित्तपोषित शहरी विकास योजनाओं की समीक्षा की

मेट्रो फेज-2 परियोजना में व्यय एवं लागत का उचित आकलन किया जाए जिससे जन सामान्य …

Leave a Reply

Your email address will not be published. Required fields are marked *