ਕਾਮਰੇਡ ਲਹਿੰਬਰ ਸਿੰਘ ਤੱਗੜ ਸੀਪੀਆਈ (ਐਮ) ਦੇ ਸੂਬਾਈ ਕੰਟਰੋਲ ਕਮਿਸ਼ਨ ਦੇ ਚੇਅਰਮੈਨ ਚੁਣੇ ਗਏ

ਚੇਅਰਮੈਨ ਹੋਣ ਦੇ ਨਾਤੇ ਕਾਮਰੇਡ ਤੱਗੜ ਪਾਰਟੀ ਦੇ ਐਕਸ – ਆਫੀਸ਼ਿਓ ਸੂਬਾ ਕਮੇਟੀ ਮੈਂਬਰ ਹੋਣਗੇ – ਕਾਮਰੇਡ ਸੁਖਵਿੰਦਰ ਸਿੰਘ ਸੇਖੋਂ

ਜਲੰਧਰ (ਅਰੋੜਾ) :- ਪੰਜਾਬ ਦੇ ਸੀਨੀਅਰ ਕਮਿਊਨਿਸਟ ਆਗੂ ਕਾਮਰੇਡ ਲਹਿੰਬਰ ਸਿੰਘ ਤੱਗੜ ਬੀਤੇਂ ਦਿਨੀ ਸੀਪੀਆਈ ( ਐਮ ) ਦੀ ਜਲੰਧਰ ਵਿਖੇ ਹੋਈ 24ਵੀਂ ਸੂਬਾਈ ਕਾਨਫਰੰਸ ਵਿੱਚ ਪਾਰਟੀ ਦੇ ਸੂਬਾਈ ਕੰਟਰੋਲ ਕਮਿਸ਼ਨ ਦੇ ਚੇਅਰਮੈਨ ਚੁਣੇ ਗਏ। ਇਹ ਜਾਣਕਾਰੀ ਦਿੰਦੇ ਹੋਏ ਸੀਪੀਆਈ ( ਐਮ ) ਦੇ ਤੀਸਰੀ ਵਾਰ ਸੂਬਾ ਸਕੱਤਰ ਚੁਣੇ ਗਏ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਦੱਸਿਆ ਕਿ ਪਾਰਟੀ ਦਾ ਸੂਬਾ ਕੰਟਰੋਲ ਕਮਿਸ਼ਨ ਪਾਰਟੀ ਦਾ ਅਨੁਸ਼ਾਸਨੀ ਅਦਾਰਾ ਹੈ ਜੋ ਸੂਬਾ ਕਮੇਟੀ ਵਲੋਂ ਪੇਸ਼ ਕੀਤੇ ਗਏ ਅਨੁਸ਼ਾਸਨ ਸੰਬੰਧੀ ਕੇਸਾਂ ਅਤੇ ਸੂਬਾ ਕਮੇਟੀ ਵਲੋਂ ਕੀਤੀਆਂ ਗਈਆਂ ਅਨੁਸ਼ਾਸਨੀ ਕਾਰਵਾਈਆਂ ਵਿਰੁੱਧ ਆਈਆਂ ਅਪੀਲਾਂ ਦੀ ਸੁਣਵਾਈ ਕਰਕੇ ਫੈਸਲੇ ਕਰਦਾ ਹੈ। ਕਾਮਰੇਡ ਸੇਖੋਂ ਨੇ ਅੱਗੇ ਦੱਸਿਆ ਕਿ ਪਾਰਟੀ ਸੰਵਿਧਾਨ ਅਨੁਸਾਰ ਸੂਬਾ ਕੰਟਰੋਲ ਕਮਿਸ਼ਨ ਦੇ ਚੇਅਰਮੈਨ ਹੋਣ ਦੇ ਨਾਤੇ ਕਾਮਰੇਡ ਤੱਗੜ ਪਾਰਟੀ ਦੇ ਐਕਸ – ਆਫੀਸ਼ਿਓ ਸੂਬਾ ਕਮੇਟੀ ਮੈਂਬਰ ਹੋਣਗੇ ।

Check Also

भाजपा महिला मोर्चा की नेत्रियो ने बंगाल, पुडुचेरी, असम में शानदार जीत के लिए सुशील रिंकू और डॉ सुनीता रिंकू को दी बधाई

पश्चिम बंगाल, असम और पुडुचेरी में पार्टी की जीत पर कार्यकर्ताओं और नेताओं को बधाई …

Leave a Reply

Your email address will not be published. Required fields are marked *