Breaking News

ਫ਼ਸਲਾਂ ਲਈ ਬਾਰਿਸ਼ ਘਿਓ ਦੀ ਤਰ੍ਹਾਂ ਲੱਗੀ- ਮੁੱਖ ਖੇਤੀਬਾੜੀ ਅਫ਼ਸਰ

ਕਿਸਾਨ ਲੋੜੀਂਦੀ ਮਾਤਰਾ ਵਿੱਚ ਯੂਰੀਆ ਖਾਦ ਦੀ ਵਰਤੋਂ ਕਰਕੇ ਨਾਈਟਰੋਜ਼ਨ ਦੀ ਘਾਟ ਪੂਰੀ ਕਰਨ

ਮੋਗਾ (ਕਮਲ) :- ਡਾ. ਕਰਨਜੀਤ ਸਿੰਘ ਗਿੱਲ ਮੁੱਖ ਖੇਤੀਬਾੜੀ ਅਫ਼ਸਰ ਮੋਗਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਦਿਨਾਂ ‘ਚ ਪਈ ਬਾਰਸ਼ ਨੇ ਫ਼ਸਲਾਂ ਅਤੇ ਸਭ ਪੌਦਿਆਂ ਲਈ ਇੱਕ ਘਿਓ ਦੀ ਤਰ੍ਹਾਂ ਕੰਮ ਕੀਤਾ ਹੈ I ਜ਼ਿਲ੍ਹੇ ‘ਚ ਅਕਤੂਬਰ ਤੋਂ ਮੀਂਹ ਨਹੀਂ ਪਿਆ ਸੀ, ਪਰ ਮੌਸਮ ਵਿਗਿਆਨੀਆਂ ਵੱਲੋਂ ਪਿਛਲੇ ਹਫਤੇ ਦੌਰਾਨ 42.4 ਐਮ.ਐਮ. ਬਾਰਿਸ਼ ਦਰਜ ਕੀਤੀ ਗਈ ਅਤੇ ਜ਼ਿਲ੍ਹੇ ਅੰਦਰ ਕਿਤੇ ਵੀ ਗੜੇਮਾਰ ਨਹੀਂ ਹੋਈ I ਸਰਦੀਆਂ ਦੀ ਇਸ ਪਹਿਲੀ ਬਰਸਾਤ ਨੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਖੁਸ਼ਕੀ ਨੂੰ ਖਤਮ ਕਰ ਦਿੱਤਾ ਹੈ, ਜਿਸ ਨਾਲ ਕਣਕ, ਸਰ੍ਹੋਂ ਅਤੇ ਛੋਲਿਆਂ ਵਰਗੀਆਂ ਹਾੜ੍ਹੀ ਦੀਆਂ ਫਸਲਾਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਦੇ ਚਿਹਰਆਂ ਤੇ ਰੌਣਕ ਆਈ ਹੈ। ਹਾੜੀ ਦੌਰਾਨ ਸਮੇਂ ਸਿਰ ਪਏ ਇਸ ਮੀਂਹ ਫਸਲਾਂ ਦੀ ਸਿਹਤ ਲਈ ਬਹੁਤ ਲਾਹੇਵੰਦ ਹੈ। ਇਸ ਸਮੇ ਮੌਸਮ ਬਹੁਤ ਖੁਸ਼ਕ ਸੀ ਅਤੇ ਬਾਰਿਸ਼ ਦੀ ਬਹੁਤ ਲੋੜ ਸੀ I ਠੰਡਾ ਤਾਪਮਾਨ ਅਤੇ ਵਧੀ ਹੋਈ ਨਮੀ ਫਸਲਾਂ ਲਈ ਲਾਹੇਵੰਦ ਹੈ। ਇਸ ਸਮੇ ਸਰ੍ਹੋਂ ਦੀ ਫ਼ਸਲ ਦੋ ਮਹੀਨੇ ਦੀ ਹੁੰਦੀ ਹੈ ਅਤੇ ਇਸ ਸਮੇਂ ਕਣਕ ਦੇ ਬਹੁਤੇ ਰਕਬੇ ਚ ਪਹਿਲੀ ਸਿੰਚਾਈ ਦੀ ਲੋੜ ਹੁੰਦੀ ਸੀ। ਸੋ ਇਹ ਮੀਂਹ ਦੋਵਾਂ ਫਸਲਾਂ ਲਈ ਲਾਹੇਵੰਦ ਹੈ। ਉਹਨਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਧੁੱਪ ਵੀ ਚੰਗੀ ਪੈਦਾਵਾਰ ਨੂੰ ਯਕੀਨੀ ਬਣਾਉਣ ਵਿੱਚ ਮਦਦ ਕਰੇਗੀ। ਉਹਨਾਂ ਸਲਾਹ ਦਿੱਤੀ ਕਿ ਕਿਸਾਨ ਲੋੜੀਂਦੀ ਮਾਤਰਾ ਵਿੱਚ ਯੂਰੀਆ ਖਾਦ ਦੀ ਵਰਤੋਂ ਕਰਕੇ ਨਾਈਟਰੋਜ਼ਨ ਦੀ ਘਾਟ ਪੂਰੀ ਕਰਨ ਅਤੇ ਮੈਂਗਨੀਜ ਅਤੇ ਜਿੰਕ ਤੱਤਾਂ ਦੀ ਸਪਰੇ ਕਰਨ I

About admin

Check Also

कैम्ब्रिज से राष्ट्रपति भवन तक: बाल दिवस की पूर्व संध्या पर विद्यार्थियों को मिला राष्ट्रपति भवन आने का प्रतिष्ठित निमंत्रण

जालंधर (अरोड़ा) :- एच.आर.भाटिया एजुकेशन सोसाइटी के तत्वावधान में संचालित कैम्ब्रिज इंटरनेशनल स्कूल (को-एड), जालंधर …

Leave a Reply

Your email address will not be published. Required fields are marked *