ਖੇਡਾਂ ਵਤਨ ਪੰਜਾਬ ਦੀਆਂ 2024 ਅਧੀਨ ਜਿਲ੍ਹਾ ਪੱਧਰੀ ਟੂਰਨਾਂਮੈਜ਼ਟ ਦਾ ਤੀਜਾ ਦਿਨ

ਅੰਮ੍ਰਿਤਸਰ (ਪ੍ਰਦੀਪ) :- ਪੰਜਾਬ ਸਰਕਾਰ, ਖੇਡ ਵਿਭਾਗ ਪੰਜਾਬ ਵੱਲੋ ਖੇਡਾਂ ਵਤਨ ਪੰਜਾਬ ਦੀਆਂ 2024 ਅਧੀਨ ਜਿਲ੍ਹਾ ਪੱਧਰੀ ਖੇਡਾਂ ਮਿਤੀ: 16 ਸਤੰਬਰ 2024 ਤੋ 22 ਸਤੰਬਰ 2024 ਤੱਕ ਕਰਵਾਈਆ ਜਾ ਰਹੀਆ ਹਨ। ਖੇਡਾਂ ਦੀ ਸੁਰੂਆਤ ਸੁਖਚੈਨ ਸਿੰਘ ਜਿਲ੍ਹਾ ਖੇਡ ਅਫਸਰ, ਅੰਮ੍ਰਿਤਸਰ ਵੱਲੋ ਕੀਤੀ ਗਈ। ਸ੍ਰ: ਸੁਖਚੈਨ ਸਿੰਘ ਕਾਹਲੋ ਜਿਲ੍ਹਾ ਖੇਡ ਅਫਸਰ ਅੰਮ੍ਰਿਤਸਰ ਨੇ ਖਿਡਾਰੀਆ ਦੀ ਹੌਸਲਾ ਅਜਵਾਈ ਕਰਦੇ ਹੋਏ ਖਿਡਾਰੀਆ ਨੂੰ ਪੜਾਈ ਦੇ ਨਾਲ-ਨਾਲ ਖੇਡਾ ਵਿੱਚ ਵੱਧ ਤੋ ਵੱਧ ਭਾਗ ਲੈਣ ਲਈ ਪ੍ਰੇਰਿਤ ਕੀਤਾ। ਵਧੇਰੇ ਜਾਣਕਾਰੀ ਦਿੰਦਿਆ ਹੋਇਆ ਸੁਖਚੈਨ ਸਿੰਘ ਨੇ ਦਸਿੱਆ ਕਿ ਜਿਲ੍ਹਾ ਪੱਧਰ ਟੂਰਨਾਂਮੈਜ਼ਟ ਵਿੱਚ ਕੁੱਲ 22 ਗੇਮਜ ਫੁੱਟਬਾਲ,ਖੋਹ-ਖੋਹ, ਕਬੱਡੀ ਨੈਸ਼ਨਲ ਸਟਾਈਲ ਅਤੇ ਕਬੱਡੀ ਸਰਕਲ ਸਟਾਈਲ, ਹੈਜ਼ਡਬਾਲ, ਸਾਫਟਬਾਲ,ਗੱਤਕਾ, ਕਿੱਕ ਬਾਕਸਿੰਗ, ਹਾਕੀ, ਨੈਟਬਾਲ, ਬਾਸਕਿਟਬਾਲ, ਪਾਵਰਲਿਫਟਿੰਗ, ਰੈਸਲਿੰਗ, ਬਾਕਸਿੰਗ, ਵੇਟ ਲਿਫਟਿੰਗ, ਤੈਰਾਕੀ ਐਥਲੈਟਿਕਸ, ਵਾਲੀਬਾਲ (ਸਮੈਸਿੰਗ ਅਤੇ ਸ਼ੂਟਿੰਗ) ਬੈਡਮਿੰਟਨ, ਲਾਅਨ ਟੈਨਿਸ, ਟੇਬਲ ਟੈਨਿਸ, ਚੈਸ, ਜੂਡੋ ਚੱਲ ਰਹੀਆ ਹਨ। ਅੱਜ ਦੇ ਨਤੀਜੇ ਇਸ ਪ੍ਰਕਾਰ ਹਨ।


ਗੇਮ ਹੈਜ਼ਡਬਾਲ ਗੇਮ ਹੈਜ਼ਡਬਾਲ ਦਾ ਜਿਲ੍ਹਾ ਪੱਧਰ ਟੂਰਨਾਂਮੈਜ਼ਟ ਖਾਲਸਾ ਕਾਲਜੀਏਟ ਸੀ: ਸੈ: ਸਕੂਲ ਅੰਮ੍ਰਿਤਸਰ ਵਿਖੇ ਕਰਵਾਇਆ ਗਿਆ। ਅੰੑ21 ਲੜਕੀਆਂ ਦੇ ਮੁਕਾਬਲੇ ਵਿੱਚ ਖਾਲਸਾ ਕਾਲਜ ਫਾਰ ਵੂਮੈਨ ਨੇ ਪਹਿਲਾ ਸਥਾਨ, ਖਾਲਸਾ ਸੀ:ਸੈ:ਸਕੂਲ ਗਲਰਜ ਨੇ ਦੂਜਾ ਸਥਾਨ ਅਤੇ ਗੌ:ਸੀ:ਸੈ:ਸਕੂਲ (ਬੇਦੀ) ਤੀਜਾ ਸਥਾਨ ਪ੍ਰਾਪਤ ਕੀਤਾ। ਜਦਕਿ ਲੜਕਿਆ ਦੇ ਮੁਕਾਬਲੇ ਵਿੱਚ ਖਾਲਸਾ ਸੀ:ਸੈ:ਸਕੂਲ ਲੜਕੇ ਨੇ ਪਹਿਲਾ ਸਥਾਨ, ਸਕੂਲ ਆਫ ਐਮੀਨੇਜ਼ਸ ਛੇਹਰਟਾ ਨੇ ਦੂਜਾ ਸਥਾਨ ਅਤੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਲਿੰਕ ਰੋਡ ਸੁਲਾਤਵਿੰਡ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਗੇਮ ਸਾਫਟਬਾਲ ਗੇਮ ਸਾਫਟਬਾਲ ਦਾ ਜਿਲ੍ਹਾ ਪੱਧਰ ਟੂਰਨਾਂਮੈਜ਼ਟ ਖਾਲਸਾ ਕਾਲਜੀਏਟ ਸੀ:ਸੈ:ਸਕੂਲ ਅੰਮ੍ਰਿਤਸਰ ਵਿਖੇ ਕਰਵਾਇਆ ਗਿਆ। ਅੰੑ17 ਲੜਕੀਆ ਦੇ ਮੁਕਾਬਲੇ ਵਿੱਚ ਸ:ਕੰ:ਸੀ:ਸ:ਸਕੂਲ ਵੇਰਕਾ ਦੀ ਟੀਮ ਨੇ ਪਹਿਲਾ ਸਥਾਨ, ਸ:ਸ:ਸ:ਸ:ਢਪਈ ਦੀ ਟੀਮ ਨੇ ਦੂਜਾ ਸਥਾਨ ਅਤੇ ਸ:ਸ:ਸ:ਸ:ਮੁਰਾਦਪੁਰਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜਦਕਿ ਅੰੑ17 ਲੜਕਿਆ ਦੇ ਮੁਕਾਬਲੇ ਵਿੱਚ ਖਾਲਸਾ ਸੀ:ਸੈ:ਸਕੂਲ ਨੇ ਪਹਿਲਾ ਸਥਾਨ, ਸ:ਸ:ਸ:ਸ:ਕਰਮਪੁਰਾ ਨੇ ਦੂਜਾ ਸਥਾਨ ਅਤੇ ਸ:ਸੀ:ਸੈ:ਸਕੂਲ ਮੁਰਾਦਪੁਰਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਗੇਮ ਖੋਹੑਖੋਹ: ਗੇਮ ਹੈਜ਼ਡਬਾਲ ਦਾ ਜਿਲ੍ਹਾ ਪੱਧਰ ਟੂਰਨਾਂਮੈਜ਼ਟ ਖਾਲਸਾ ਕਾਲਜੀਏਟ ਸੀ:ਸੈ:ਸਕੂਲ ਅੰਮ੍ਰਿਤਸਰ ਵਿਖੇ ਕਰਵਾਇਆ ਗਿਆ।ਅੰ17 ਲੜਕਿਆ ਦੇ ਮੁਕਾਬਲੇ ਵਿੱਚ ਸ:ਹਾਈ:ਸਕੂਲ ਪੁਤਲੀਘਰ ਨੇ ਪਹਿਲਾ ਸਥਾਨ, ਸ:ਸ:ਸ:ਸ:ਬੰਡਾਲਾ ਨੇ ਦੂਜਾ ਅਤੇ ਪ੍ਰਿੰਸ ਰੋਜਿਜ ਸਕੂਲ ਅੰਮ੍ਰਿਤਸਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਗੇਮ ਬਾਸਕਿਟਬਾਲ L ਗੇਮ ਬਾਸਕਿਟਬਾਲ ਦਾ ਜਿਲ੍ਹਾ ਪੱਧਰ ਟੂਰਨਾਂਮੈਜ਼ਟ ਸਕੂਲ ਆਫ ਐਮੀਨੇਜ਼ਸ ਮਾਲ ਰੋਡ ਅੰਮ੍ਰਿਤਸਰ ਵਿਖੇ ਕਰਵਾਇਆ ਗਿਆ। ਅੰ21 ਲੜਕੀਆ ਦੇ ਮੁਕਾਬਲੇ ਵਿੱਚ ਬੀ.ਬੀ.ਕੇ.ਡੀ.ਏ.ਵੀ.ਕਾਲਜ ਨੇ ਪਹਿਲਾ ਸਥਾਨ, ਡੀ.ਏ.ਵੀ ਕਲੱਬ ਨੇ ਦੂਜਾ ਸਥਾਨ ਅਤੇ ਭਗਤ ਪੂਰਨ ਸਿੰਘ ਮਾਨਾਂਵਾਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਗੇਮ ਕਬੱਡੀ :ਗੇਮ ਕਬੱਡੀ ਦਾ ਜਿਲ੍ਹਾ ਪੱਧਰ ਟੂਰਨਾਂਮੈਜ਼ਟ ਮੈਰੀਟੋਰੀਅਸ ਅੰਮ੍ਰਿਤਸਰ ਵਿਖੇ ਕਰਵਾਇਆ ਗਿਆ। ਅੰ14 ਲੜਕੀਆ ਦੇ ਮੁਕਾਬਲੇ ਵਿੱਚ ਕਾਰਪੋਰੇਸ਼ਨ (ਬਾਬਾ ਦੀਪ ਸਿੰਘ ਕਲੱਬ) ਦੀ ਟੀਮ ਨੇ ਪਹਿਲਾ ਸਥਾਨ, ਰਈਆ ਦੀ ਟੀਮ ਨੇ ਦੂਜਾ, ਅਜਨਾਲਾ ਅਤੇ ਤਰਸਿੱਕਾ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜਦਕਿ 14 ਲੜਕਿਆ ਦੇ ਮੁਕਾਬਲੇ ਵਿੱਚ ਅਜਨਾਲਾ (ਹਰਸ਼ਾ ਛੀਨਾ) ਦੀ ਟੀਮ ਨੇ ਪਹਿਲਾ ਸਥਾਨ, ਜੰਡਿਆਲਾ ਗੁਰੂ (ਵੈਲਫੇਅਰ ਕਲੱਬ) ਦੀ ਟੀਮ ਨੇ ਦੂਜਾ, ਰਈਆ ਅਤੇ ਤਰੱਸਿਕਾ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

Check Also

लायंस क्लब जालंधर के पूर्व प्रधान स्वर्गीय लायन धर्मपाल छाबड़ा के निमित्त रखें पाठ का भोग एवं रस्म किरया आज 1 से 2 बजे तक

जालंधर/अरोड़ा – लायंस क्लब जालंधर के पूर्व प्रधान स्वर्गीय लायन धर्मपाल छाबड़ा बहुत ही मिलनसार, …

Leave a Reply

Your email address will not be published. Required fields are marked *