ਮੋਗਾ ਪੁਲਿਸ ਵੱਲੋਂ 12 ਦਿਨਾਂ ਵਿੱਚ ਗੁੰਮ ਹੋਏ 52 ਮੋਬਾਈਲ ਫੋਨ ਬਰਾਮਦ

ਮੋਗਾ (ਕਮਲ) :- ਮੁੱਖ ਮੰਤਰੀ ਪੰਜਾਬ ਅਤੇ ਡੀ.ਜੀ.ਪੀ. ਪੰਜਾਬ ਵੱਲੋਂ ਸਮਾਜ ਦੇ ਮਾੜੇ ਅਨਸਰਾਂ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਅੰਕੁਰ ਗੁਪਤਾ, ਆਈ.ਪੀ.ਐੱਸ, ਐਸ.ਐਸ.ਪੀ ਮੋਗਾ ਦੀ ਯੋਗ ਅਗਵਾਈ ਹੇਠ ਮੋਗਾ ਪੁਲਿਸ ਵੱਲੋਂ ਸਮਾਜ ਦੇ ਮਾੜੇ ਅਨਸਰਾਂ ਖਿਲਾਫ਼ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਇਸ ਤਹਿਤ ਪਿਛਲੇ ਕੁਝ ਸਮੇਂ ਤੋਂ ਆਮ ਜਨਤਾ ਵੱਲੋਂ ਸੀ.ਈ.ਆਈ.ਆਰ ਪੋਰਟਲ ਤੇ ਆਪਣੇ ਮੋਬਾਈਲ ਫੋਨਾਂ ਸਬੰਧੀ ਆਨਲਾਈਨ ਦਰਖਾਸਤਾਂ ਅਪਲੋਡ ਕੀਤੀਆਂ ਗਈਆਂ ਸਨ। ਇਹਨਾਂ ਦਰਖਾਸਤਾਂ ਤੇ ਕਾਰਵਾਈ ਕਰਦੇ ਹੋਏ ਮੋਗਾ ਪੁਲੀਸ ਵੱਲੋਂ ਗੁੰਮ ਹੋਏ ਅਤੇ ਮਿਤੀ 2 ਸਤੰਬਰ 2024 ਤੋਂ ਅੱਜ ਤੱਕ, ਸਿਰਫ 12 ਦਿਨਾਂ ਵਿੱਚ 52 ਮੋਬਾਈਲ ਫੋਨਾਂ ਦੀ ਜਾਣਕਾਰੀ ਮਿਲਣ ਤੇ ਇਹਨਾਂ ਫੋਨਾਂ ਨੂੰ ਪੰਜਾਬ ਦੇ ਵੱਖ ਵੱਖ ਜਿਲਿਆਂ ਅਤੇ ਪੰਜਾਬ ਦੇ ਬਾਹਰ ਤੋਂ ਵਾਪਿਸ ਲਿਆਂਦਾ ਗਿਆ ਹੈ। ਅੱਜ ਮੋਗਾ ਪੁਲਿਸ ਦੁਆਰਾ ਇਹਨਾਂ ਗੁੰਮ ਹੋਏ ਮੋਬਾਈਲਾਂ ਦੇ ਅਸਲ ਵਾਰਸਾਂ ਨੂੰ ਬੁਲਾ ਕੇ ਇਹ ਮੋਬਾਈਲ ਫੋਨ ਵਾਪਿਸ ਕੀਤੇ ਗਏ ਹਨ।

ਇਸਦੇ ਨਾਲ ਹੀ ਅੰਕੁਰ ਗੁਪਤਾ, ਆਈ.ਪੀ.ਐੱਸ , ਐੱਸ.ਐੱਸ.ਪੀ ਮੋਗਾ ਵੱਲੋਂ ਆਮ ਜਨਤਾ ਨੂੰ ਅਪੀਲ ਕੀਤੀ ਗਈ ਕਿ ਕਿਸੇ ਪਾਸੋਂ ਮੋਬਾਈਲ ਫੋਨ ਖਰੀਦ ਕਰਨ ਤੋਂ ਪਹਿਲਾਂ ਉਸਦੀ ਪੂਰੀ ਜਾਣਕਾਰੀ ਹਾਸਿਲ ਕਰ ਲਓ ਅਤੇ ਕਿਸੇ ਸ਼ੱਕੀ ਜਾਂ ਅਣਜਾਣ ਵਿਅਕਤੀ ਪਾਸੋਂ ਕਿਸੇ ਦਸਤਾਵੇਜ ਤੋਂ ਬਿਨਾਂ ਮੋਬਾਈਲ ਫੋਨ ਦੀ ਖਰੀਦ ਨਾ ਕਰੋ। ਜੇਕਰ ਕਿਤੇ ਤੁਹਾਨੂੰ ਲਵਾਰਿਸ ਪਿਆ ਫੋਨ ਮਿਲਦਾ ਹੈ ਤਾਂ ਉਸ ਮੋਬਾਈਲ ਫੋਨ ਨੂੰ ਉਸਦੇ ਅਸਲ ਮਾਲਕ ਜਾਂ ਤੁਹਾਡੇ ਨਜ਼ਦੀਕ ਪੈਂਦੇ ਪੁਲਿਸ ਸਟੇਸ਼ਨ ਵਿੱਚ ਜਮ੍ਹਾਂ ਕਰਵਾਇਆ ਜਾਵੇ, ਤਾਂ ਜੋ ਉਸ ਦੀ ਕਿਸੇ ਕਿਸਮ ਦੀ ਦੁਰਵਰਤੋਂ ਨਾ ਹੋ ਸਕੇ। ਜਿਹਨਾਂ ਆਪਣੇ ਮੋਬਾਈਲ ਫੋਨਾਂ ਦੀ ਤੁਹਾਡੇ ਦੁਆਰਾ ਵਰਤੋਂ ਕੀਤੀ ਜਾ ਰਹੀ ਹੈ, ਉਹਨਾਂ ਫੋਨਾਂ ਵਿੱਚ ਮੌਜੂਦਾ ਜਰੂਰੀ ਡਾਟੇ ਦੀ ਸੁਰੱਖਿਆ ਲਈ ਸਕਿਊਰਟੀ ਲਾਕ ਜਰੂਰ ਲਗਾ ਕੇ ਰੱਖੋ ਅਤੇ ਕਿਸੇ ਵੀ ਅਣਜਾਣ ਵਿਅਕਤੀ ਨਾਲ ਓ.ਟੀ.ਪੀ. ਸ਼ੇਅਰ ਨਾ ਕੀਤਾ ਜਾਵੇ। ਇਸ ਤੋਂ ਇਲਾਵਾ ਸੀ.ਈ.ਆਈ.ਆਰ ਪੋਰਟਲ ਸਬੰਧੀ ਹੋਰ ਲੋਕਾਂ ਨੂੰ ਵੀ ਜਾਗਰੂਕ ਕੀਤਾ ਜਾਵੇ ਤਾਂ ਜੋ ਉਸਦਾ ਫੋਨ ਲੱਭਣ ਵਿੱਚ ਅਸਾਨੀ ਹੋ ਸਕੇ।

About admin

Check Also

नवजीवन वेलफेयर सोसाइटी, जालंधर द्वारा PiMS अस्पताल जालंधर के सहयोग से सितंबर माह में चार गांवों में मुफ्त मेडिकल कैंप आयोजित किए

जालंधर (मक्कड़) :- नवजीवन वेलफेयर सोसाइटी, जालंधर द्वारा PiMS अस्पताल जालंधर के सहयोग से सितंबर …

Leave a Reply

Your email address will not be published. Required fields are marked *