ਲਾਇਲਪੁਰ ਖ਼ਾਲਸਾ ਕਾਲਜ ਦੇ ਫਿਜੀਓਥਰੈਪੀ ਵਿਭਾਗ ਦੇ ਵਿਦਿਆਰਥੀਆਂ ਨੂੰ ਅਕੈਡਮਿਕ ਐਕਸਟੈਂਸ਼ਨ ਐਕਟੀਵਿਟੀ ਤਹਿਤ ਦੀਪ ਆਰਟੀਫਿਸ਼ੀਅਲ ਲਿੰਬ ਸੈਂਟਰ, ਚੰਡੀਗੜ ਦਾ ਕਰਵਾਇਆ ਗਿਆ ਦੌਰਾ

ਜਲੰਧਰ (ਅਰੋੜਾ) :- ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਫਿਜੀਓਥਰੈਪੀ ਵਿਭਾਗ ਵੱਲੋਂ ਅਕੈਡਮਿਕ ਐਕਸਟੈਂਸ਼ਨ ਐਕਟੀਵਿਟੀ ਤਹਿਤ ਫਿਜੀਓਥਰੈਪੀ ਵਿਭਾਗ ਦੇ ਭਾਗ ਚੌਥਾ ਦੇ ਵਿਦਿਆਰਥੀਆਂ ਨੂੰ ਚੰਡੀਗੜ ਦੇ ‘ਦੀਪ ਆਰਟੀਫਿਸ਼ੀਅਲ ਲਿੰਬ ਸੈਂਟਰ’ ਦਾ ਦੌਰਾ ਕਰਵਾਇਆ ਗਿਆ। ਕਾਲਜ ਦੇ ਪ੍ਰਿੰਸੀਪਲ ਡਾ. ਰਛਪਾਲ ਸਿੰਘ ਸੰਧੂ ਨੇ ਵਿਦਿਆਰਥੀਆਂ ਨੂੰ ਰਵਾਨਾ ਕਰਦੇ ਹੋਏ ਕਿਹਾ ਕਿ ਫਿਜੀਓਥਰੈਪੀ ਦੇ ਵਿਦਿਆਰਥੀਆਂ ਨੂੰ ਪਰੋਸਥੈਟਿਕਸ ਅਤੇ ਆਰਥੋਟਿਕਸ ਦਾ ਗਿਆਨ ਹੋਣਾ ਬਹੁਤ ਜਰੂਰੀ ਹੈ ਕਿਉਂਕਿ ਫਿਜੀਓਥਰੈਪਿਸਟ ਕਿਸੇ ਵੀ ਮੈਡੀਕਲ ਰੀਹੈਬੀਲੀਟੇਸ਼ਨ ਟੀਮ ਦਾ ਅਭਿੰਨ ਅੰਗ ਹੁੰਦੇ ਹਨ।

ਵਿਭਾਗ ਦੇ ਮੁਖੀ ਡਾ. ਰਾਜੂ ਸ਼ਰਮਾ, ਅਧਿਆਪਕ ਡਾ. ਵਿਸ਼ਾਲੀ ਮਹਿੰਦਰੂ ਅਤੇ ਡਾ. ਅੰਜਲੀ ਓਝਾ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਸੈਂਟਰ ਦੇ ਸੀ.ਈ.ਓ. ਡਾ. ਕਰਨਵੀਰ ਸਿੰਘ ਤੋਂ ਅੱਪਰ ਲਿੰਬ, ਲ਼ੌਅਰ ਲਿੰਬ ਅਤੇ ਸਪਾਇਨ ਦੀਆਂ ਵੱਖ-ਵੱਖ ਸਮੱਸਿਆਵਾਂ ਲਈ ਇਸਤੇਮਾਲ ਹੋਣ ਵਾਲੇ ਆਰਥੋਸਿਸ ਅਤੇ ਉਹਨਾਂ ਦੀ ਵਰਤੋਂ ਦੇ ਨਾਲ ਆਰਟੀਫਿਸ਼ਲ ਲੋਅਰ ਲਿੰਬ ਅਤੇ ਅੱਪਰ ਲਿੰਬ ਦੀ ਵਿਸਥਾਰਪੂਰਵਕ ਜਾਣਕਾਰੀ ਪ੍ਰਾਪਤ ਕੀਤੀ ਅਤੇ ਲੇਟੈਸਟ ਮਾਡਲ ਵੀ ਦੇਖੇ। ਸੈਂਟਰ ਦੇ ਸੀ.ਈ.ਓ. ਡਾ. ਕਰਨਵੀਰ ਸਿੰਘ ਨੇ ਵਿਦਿਆਰਥੀਆਂ ਨਾਲ ਗੈਟ ਅਨਾਲਾਇਸਸ, ਪੋਸਚਰ ਅਸੈਸਮੈਂਟ ਸੰਬੰਧੀ ਜਾਣਕਾਰੀ ਸਾਂਝੀ ਕੀਤੀ। ਬਾਅਦ ਵਿੱਚ ਸਾਰੇ ਵਿਦਿਆਰਥੀਆਂ ਨੇ ਚੰਡੀਗੜ ਸਥਿਤ ਵਰਡ ਪਾਰਕ, ਸੁਖਨਾ ਝੀਲ ਅਤੇ ਇਲਾਂਟੇ ਮਾਲ ਦਾ ਵੀ ਦੌਰਾ ਕੀਤਾ।

About newsadmin

Check Also

डी.ए.वी. कॉलेज जालंधर के स्किल डेवलपमेंट सेंटर ने रचनात्मकता एवं उत्साह के साथ मनाया करवा चौथ का पर्व

जालंधर (अरोड़ा) :- डी.ए.वी. कॉलेज, जालंधर के स्किल डेवलपमेंट सेंटर ने 27 एवं 28 अक्टूबर, …