Breaking News

ਸੁਪਰਡੈਂਟ ਸਰਦਾਰ ਮਲਕੀਅਤ ਸਿੰਘ ਇੱਕ ਕੁਸ਼ਲ ਪ੍ਰਬੰਧਕ ਸੇਵਾ-ਮੁਕਤੀ ‘ਤੇ ਵਿਸ਼ੇਸ਼

ਜਲੰਧਰ (ਅਰੋੜਾ) :- ਸਰਦਾਰ ਮਲਕੀਅਤ ਸਿੰਘ ਜੀ ਨੂੰ ਪੰਜਾਬ ਸਿੱਖਿਆ ਵਿਭਾਗ ਮਨਿਸਟਰੀਅਲ ਸਟਾਫ਼ ਐਸੋਸੀਏਸ਼ਨ ਵੱਲੋਂ ਸ਼ੁੱਭਕਾਮਨਾਵਾਂ ਸਖ਼ਤ ਮਿਹਨਤ, ਇਮਾਨਦਾਰੀ, ਲਗਨ, ਦੂਰਅੰਦੇਸ਼ੀ ਸੋਚ, ਨਿਮਰਤਾ, ਹਲੀਮੀ, ਦ੍ਰਿੜ੍ਹ ਇਰਾਦੇ, ਪ੍ਰਬੰਧਕੀ ਯੋਗਤਾ ਅਤੇ ਮਨੁੱਖੀ ਕਦਰਾਂ-ਕੀਮਤਾਂ ਦੇ ਸੁਮੇਲ ਦਾ ਨਾਮ ਹੈ ਸਰਦਾਰ ਮਲਕੀਅਤ ਸਿੰਘ ਜੀ। ਉਹ ਉਹਨਾਂ ਵਿਰਲੇ ਅਧਿਕਾਰੀਆਂ ਵਿੱਚੋਂ ਹਨ ਜਿਨ੍ਹਾਂ ਨੇ ਆਪਣੀ ਪੂਰੀ ਨੌਕਰੀ ਦੌਰਾਨ ਕੰਮ ਨੂੰ ਹੀ ਆਪਣੀ ਪੂਜਾ ਮੰਨਿਆ ਅਤੇ ਹਰ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ, ਨਿਸ਼ਠਾ ਅਤੇ ਸਮਰਪਣ ਨਾਲ ਨਿਭਾਇਆ। ਸਿੱਖਿਆ ਵਿਭਾਗ ਵਿੱਚ ਬਤੌਰ ਕਲਰਕ ਆਪਣਾ ਸਫ਼ਰ ਸ਼ੁਰੂ ਕਰਕੇ ਆਪਣੀ ਕਾਬਲੀਅਤ, ਲਿਆਕਤ ਅਤੇ ਮਿਹਨਤ ਦੇ ਸਦਕਾ ਬਤੌਰ ਸੁਪਰਡੈਂਟ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ), ਅੰਮ੍ਰਿਤਸਰ ਦੇ ਅਹੁਦੇ ਤੱਕ ਪਹੁੰਚਣਾ ਆਪਣੇ ਆਪ ਵਿੱਚ ਇੱਕ ਮਿਸਾਲ ਹੈ। ਲਗਭਗ 39 ਸਾਲਾਂ ਦੀ ਸ਼ਾਨਦਾਰ, ਬੇਦਾਗ਼ ਅਤੇ ਪ੍ਰੇਰਣਾਦਾਇਕ ਸਰਕਾਰੀ ਸੇਵਾ ਨਿਭਾਉਣ ਉਪਰੰਤ ਉਹ 30 ਜੂਨ 2026 ਨੂੰ ਸੇਵਾ-ਮੁਕਤ ਹੋ ਰਹੇ ਹਨ। ਪਰ ਉਨ੍ਹਾਂ ਦੀ ਪਹਿਚਾਣ ਸਿਰਫ਼ ਇੱਕ ਕਾਬਲ ਪ੍ਰਸ਼ਾਸਕ ਤੱਕ ਹੀ ਸੀਮਤ ਨਹੀਂ ਰਹੀ। ਉਹ ਪੰਜਾਬ ਸਿੱਖਿਆ ਵਿਭਾਗ ਮਨਿਸਟਰੀਅਲ ਸਟਾਫ਼ ਐਸੋਸੀਏਸ਼ਨ ਦੇ ਮਜ਼ਬੂਤ ਥੰਮ੍ਹ, ਦੂਰ-ਦਰਸ਼ੀ ਆਗੂ ਅਤੇ ਮੁਲਾਜ਼ਮ ਹਿਤਾਂ ਦੇ ਨਿਡਰ ਪਹਿਰੇਦਾਰ ਵਜੋਂ ਹਮੇਸ਼ਾ ਯਾਦ ਕੀਤੇ ਜਾਣਗੇ। ਜਥੇਬੰਦੀ ਵਿੱਚ ਉਨ੍ਹਾਂ ਨੇ ਜ਼ਿਲ੍ਹਾ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਅਤੇ ਬਾਅਦ ਵਿੱਚ ਸੂਬਾ ਚੇਅਰਮੈਨ ਵਜੋਂ ਲੰਬੇ ਸਮੇਂ ਤੱਕ ਬੇਮਿਸਾਲ ਸੇਵਾਵਾਂ ਨਿਭਾਈਆਂ। ਉਨ੍ਹਾਂ ਦੀ ਅਗਵਾਈ ਹੇਠ ਜਥੇਬੰਦੀ ਨੇ ਸੰਗਠਨਾਤਮਕ ਤੌਰ ‘ਤੇ ਮਜ਼ਬੂਤੀ ਹਾਸਲ ਕੀਤੀ, ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸਰਕਾਰ ਤੱਕ ਪਹੁੰਚਾਇਆ ਗਿਆ ਅਤੇ ਮਨਿਸਟਰੀਅਲ ਕਰਮਚਾਰੀਆਂ ਨੂੰ ਇਨਸਾਫ਼ ਦਿਵਾਉਣ ਲਈ ਲਗਾਤਾਰ ਸੰਘਰਸ਼ ਕੀਤਾ ਗਿਆ। ਉਨ੍ਹਾਂ ਦੀ ਅਗਵਾਈ ਦੀ ਸਭ ਤੋਂ ਵੱਡੀ ਖ਼ੂਬੀ ਇਹ ਰਹੀ ਕਿ ਉਨ੍ਹਾਂ ਨੇ ਜਥੇਬੰਦੀ ਨੂੰ ਸਿਰਫ਼ ਇੱਕ ਸੰਸਥਾ ਨਹੀਂ, ਸਗੋਂ ਇੱਕ ਪਰਿਵਾਰ ਵਜੋਂ ਚਲਾਇਆ। ਹਰ ਮੁਲਾਜ਼ਮ ਦੀ ਸਮੱਸਿਆ ਨੂੰ ਆਪਣੀ ਸਮੱਸਿਆ ਸਮਝ ਕੇ ਉਸ ਦੇ ਹੱਲ ਲਈ ਦਿਨ-ਰਾਤ ਮਿਹਨਤ ਕੀਤੀ। ਆਪਣੇ ਅਹੁਦੇ ਦੀ ਕਦੇ ਨਿੱਜੀ ਲਾਭ ਲਈ ਵਰਤੋਂ ਨਾ ਕਰਦੇ ਹੋਏ ਉਨ੍ਹਾਂ ਨੇ ਹਮੇਸ਼ਾ ਜਥੇਬੰਦੀ ਅਤੇ ਸਮੁੱਚੇ ਮਨਿਸਟਰੀਅਲ ਵਰਗ ਦੇ ਹਿੱਤਾਂ ਨੂੰ ਪਹਿਲ ਦਿੱਤੀ। ਇਹੀ ਕਾਰਨ ਹੈ ਕਿ ਅੱਜ ਸੂਬੇ ਭਰ ਦੇ ਮਨਿਸਟਰੀਅਲ ਕਰਮਚਾਰੀਆਂ ਵਿੱਚ ਉਨ੍ਹਾਂ ਪ੍ਰਤੀ ਅਥਾਹ ਸਤਿਕਾਰ ਅਤੇ ਪਿਆਰ ਹੈ। ਉਨ੍ਹਾਂ ਨੇ ਤਿੰਨ ਦਹਾਕਿਆਂ ਤੋਂ ਵੀ ਵੱਧ ਸਮੇਂ ਤੱਕ ਸਿੱਖਿਆ ਵਿਭਾਗ ਅਤੇ ਜਥੇਬੰਦੀ ਲਈ ਤਨ-ਮਨ-ਧਨ ਨਾਲ ਨਿਰਸਵਾਰਥ ਸੇਵਾ ਕੀਤੀ। ਸਰਕਾਰੀ ਸਕੂਲਾਂ ਦੀ ਬਿਹਤਰੀ, ਵਿਭਾਗੀ ਪ੍ਰਬੰਧਨ ਵਿੱਚ ਸੁਧਾਰ, ਮੁਲਾਜ਼ਮਾਂ ਦੇ ਹੱਕਾਂ ਦੀ ਰਾਖੀ ਅਤੇ ਜਥੇਬੰਦੀ ਨੂੰ ਮਜ਼ਬੂਤ ਬਣਾਉਣ ਲਈ ਉਨ੍ਹਾਂ ਦੇ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕੇਗਾ।

Check Also

सेवा पखवाड़ा के अंतर्गत “नर सेवा – नारायण सेवा” प्रकल्प के तहत सिविल अस्पताल में भोजन सेवा का आयोजन

जालंधर (अरोड़ा) :- भारत विकास परिषद्, मुख्य शाखा, जालंधर द्वारा सेवा पखवाड़ा के अंतर्गत “नर …