ਵਿਚੋਲਗੀ ਰਾਹੀ ਫੈਸਲੇ ਅਤੇ ਝਗਿੜਆ ਦਾ ਨਿਪਟਾਰਾ ਕਰਵਾਉਣ ਲਈ ਕਰਵਾਇਆ ਜਾ ਰਿਹੈ “ਸਮਾਧਾਨ ਸਮਾਰੋਹ”-ਜ਼ਿਲ੍ਹਾ ਤੇ ਸੈਸ਼ਨ ਜੱਜ ਨੀਲਮ ਨੀਲਮ ਅਰੋੜਾ

ਮੋਗਾ (ਵਿਮਲ) :- ਜ਼ਿਲ੍ਹਾ ਤੇ ਸੈਸ਼ਨ ਜੱਜ ਮਿਸ ਨੀਲਮ ਅਰੋੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਦੀ ਸਰਵŽਉੱਚ ਨਿਆਂਪਾਲਿਕਾ ‘ਸਾਂਝੇ ਨਿਆਂ’ ਅਤੇ ‘ਨਿਆਂ ਨੂੰ ਲੋਕਾਂ ਦੇ ਬੂਹੇ ਤੱਕ ਪਹੁੰਚਾਉਣ’ ਦੇ ਮਕਸਦ ਨੂੰ ਪੂਰਾ ਕਰਨ ਲਈ, ਇੱਕ ਮੁਹਿੰਮ ਸਮਾਧਾਨ ਸਮਾਰੋਹ, 2026 ,ਭਾਰਤ ਦੀ ਮਾਨਯੋਗ ਸੁਪਰੀਮ ਕੋਰਟ ਵਿਖੇ ਵਿਸ਼ੇਸ਼ ਲੋਕ ਅਦਾਲਤ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿੱਚ ਦੇਸ਼ ਭਰ ਵਿੱਚ ਵਿਚੋਲਗੀ ਰਾਹੀਂ ਫੈਸਲੇ ਅਤੇ ਝਗਿੜਆਂ ਦਾ ਨਿਪਟਾਰਾ ਕਰਵਾਇਆ ਜਾਣਾ ਹੈ। ਇਹ ਮੁਹਿੰਮ 21 ਅਪ੍ਰੈਲ 2026 ਤੋਂ ਸ਼ੁਰੂ ਹੋ ਚੁੱਕੀ ਹੈ ਅਤੇ 21, 22 ਅਤੇ 23 ਅਗਸਤ 2026 ਨੂੰ ਲੱਗਣ ਵਾਲੀ ‘ਸਪੈਸ਼ਲ ਲੋਕ ਅਦਾਲਤ’ ਦੇ ਨਾਲ ਮੁਕੰਮਲ ਹੋਵੇਗੀ । ਉਨ੍ਹਾਂ ਅੱਗੇ ਦੱਸਿਆ ਕਿ ਇਸ ਖ਼ਾਸ ਲੋਕ ਅਦਾਲਤ ਦਾ ਮਕਸਦ ਮਾਨਯੋਗ ਸੁਪਰੀਮ ਕੋਰਟ ਵਿੱਚ ਲੰਬੇ ਸਮੇਂ ਤੋ ਲੰਬਿਤ ਪਏ ਹੋਏ ਮਾਮਿਲਆਂ ਨੂੰ ਦੋਵਾਂ ਧਿਰਾਂ ਦੀ ਆਪਸੀ ਸਹਿਮਤੀ ਅਤੇ ਰਾਜ਼ੀਨਾਮੇ ਨਾਲ ਸੁਲਝਾਉਣਾ ਹੈ। ਉਨ੍ਹਾਂ ਸਾਰੇ ਵਕੀਲਾਂ, ਮੁਕੱਦਮੇਬਾਜ਼ਾਂ ਅਤੇ ਸਬੰਧਤ ਪੱਖਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਝਗਿੜਆਂ ਦੇ ਪੱਕੇ ਹੱਲ ਲਈ ਇਸ ਮੁਹਿੰਮ ਵਿੱਚ ਵਧ ਚੜ੍ਹ ਕੇ ਹਿੱਸਾ ਲੈਣ। ਉਨ੍ਹਾਂ ਦੱਸਿਆ ਕਿ ਧਿਰਾਂ ਆਪਣੇ ਫੈਸਲੇ ਲਈ ਖ਼ੁਦ ਅਦਾਲਤ ਵਿੱਚ ਪੇਸ਼ ਹੋ ਸਕਦੀਆਂ ਹਨ ਜਾਂ ਫਿਰ ਵਰਚੂਅਲ ਤੌਰ ਤੇ ਵੀਡੀਓ ਕਾਨਫਰੰਸਿੰਗ ਰਾਹੀਂ ਆਨਲਾਈਨ ਵੀ ਜੁੜ ਸਕਦੀਆਂ ਹਨ। ਉਹਨਾਂ ਅੱਗੇ ਦੱਸਿਆ ਕਿ ਅਪਲਾਈ ਪਾਰਟੀਆਂ ਅਤੇ ਉਹਨਾਂ ਦੇ ਵਕੀਲ ਗੂਗਲ ਫਾਰਮ ਲਿੰਕ https://forms.gle/ jqxefqF4BCWzukoP6 ਨੂੰ ਭਰ ਕੇ ਆਪਣੀ ਅਰਜ਼ੀ ਦੇ ਸਕਦੇ ਹਨ। ਇਹ ਲਿੰਕ ਸੁਪਰੀਮ ਕੋਰਟ ਦੀ ਵੈੱਬਸਾਈਟ https://www.sci.gov.in/ ਉੱਤੇ ਵੀ ਮੌਜੂਦ ਹੈ। ਉਨ੍ਹਾਂ ਕਿਹਾ ਕਿ ਫਾਰਮ ਭਰਨ ਦੀ ਆਖਰੀ ਤਰੀਕ 31 ਮਈ , 2026 ਹੈ ਅਤੇ ਕਿਸੇ ਵੀ ਤਰ੍ਹਾਂ ਦੀ ਮਦਦ ਜਾਂ ਜਾਣਕਾਰੀ ਲਈ ਵਨ ਸਟਾਪ ਸੈਂ୊ਟਰ (ਵਾਰ ਰੂਮ) ਇੰਚਾਰਜ, ਸਮਾਧਾਨ ਸਮਾਰੋਹ (ਵਿਸ਼ੇਸ਼ ਲੋਕ ਅਦਾਲਤ) ): 011-23112428, 011-23112528, ਵਨ ਸਟਾਪ ਸੈਂਟਰ (ਕਮਰਾ ਨੰਬਰ 806 ਅਤੇ 808, ਬੀ ਬਲਾਕ, ਐਡੀਸ਼ਨਲ ਬਿਲਡਿੰਗ ਕੰਪਲੈਕਸ, ਭਾਰਤ ਦੀ ਸਰਵ ਉੱਚ ਨਿਆਂਪਾਲਿਕਾ: 011-23116464, 011-23116465 , ਡਾਇਰੈਕਟਰ (ਸੀ.ਆਰ.ਪੀ) ਦਾ ਫੋਨ ਨੰਬਰ :011-23115652, ਈਮੇਲ: speciallokadalat2026@sci.nic.in ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਹਨਾਂ ਨੇ ਇਹ ਜਾਣਕਾਰੀ ਵੀ ਦਿੱਤੀ ਕਿ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਹਾਇਤਾ/ਸਲਾਹ ਲਈ ਡਾਇਲ ਕਰੋ 15100 ਜਾਂ ਦਫਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਦੇ ਫੋਨ ਨੰਬਰ 01636-235864 ਜਾਂ ਈ-ਮੇਲ ਆਈ.ਡੀ dlsa.moga@punjab.gov.in ਤੇ ਸੰਪਰਕ ਕੀਤਾ ਜਾ ਸਕਦਾ ਹੈ।

About admin

Check Also

नवजीवन वेलफेयर सोसाइटी, जालंधर द्वारा PiMS अस्पताल जालंधर के सहयोग से सितंबर माह में चार गांवों में मुफ्त मेडिकल कैंप आयोजित किए

जालंधर (मक्कड़) :- नवजीवन वेलफेयर सोसाइटी, जालंधर द्वारा PiMS अस्पताल जालंधर के सहयोग से सितंबर …

Leave a Reply

Your email address will not be published. Required fields are marked *