24 ਅਪ੍ਰੈਲ ਰਾਤ 8 ਵਜੇ ਮੋਗਾ ਸ਼ਹਿਰ ਦੇ ਵਿਸ਼ਾਲ ਮੈਗਾ ਮਾਰਟ ਵਿਖੇ ਹੋਵੇਗੀ ਮੌਕ ਡਰਿੱਲ – 300 ਮੀਟਰ ਦੇ ਘੇਰੇ ਅੰਦਰ ਸਿਵਲ ਡਿਫੈਂਸ ਏਅਰ ਰੇਡ ਤੇ ਰਹੇਗਾ ਬਲੈਕਆਉਟ

ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ, ਇਹ ਸਿਰਫ਼ ਸਿਵਲ ਡਿਫੈਂਸ ਦੀ ਤਿਆਰੀ ਲਈ ਰੁਟੀਨ ਡ੍ਰਿਲ ਹੈ- ਡਿਪਟੀ ਕਮਿਸ਼ਨਰ

ਮੋਗਾ (ਵਿਮਲ) :- ਭਾਰਤੀ ਗ੍ਰਹਿ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਡਿਫੈਂਸ ਦੀ ਤਿਆਰੀ ਲਈ ਮੋਗਾ ਸ਼ਹਿਰ ਦੇ ਵਿਸ਼ਾਲ ਮੈਗਾ ਮਾਰਟ ( ਨੇੜੇ ਨਗਰ ਨਿਗਮ ਦਫਤਰ ਮੋਗਾ ) ਵਿਖੇ ਵੀ 24 ਅਪ੍ਰੈਲ ਨੂੰ ਰਾਤ 8 ਵਜੇ ਮੌਕ ਡਰਿੱਲ ਕਰਵਾਈ ਜਾ ਰਹੀ ਹੈ। ਡਿਪਟੀ ਕਮਿਸ਼ਨਰ ਸ੍ਰੀ ਸਾਗਰ ਸੇਤੀਆ ਵੱਲੋਂ ਅੱਜ ਸਿਵਲ ਡਿਫੈਂਸ , ਹੋਮ ਗਾਰਡ ਦੇ ਅਧਿਕਾਰੀਆਂ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਇਸ ਸਬੰਧੀ ਤਿਆਰੀਆਂ ਬਾਰੇ ਮੀਟਿੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਇਹ ਕੇਵਲ ਸਿਵਲ ਡਿਫੈਂਸ ਦੀ ਤਿਆਰੀ ਲਈ ਰੁਟੀਨ ਡਰਿੱਲ ਹੈ ਤੇ ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ। ਇਸ ਮੌਕੇ ਉਨ੍ਹਾਂ ਨਾਲ ਐਸ ਡੀ ਐਮ ਸੂਰਜ, ਜ਼ਿਲ੍ਹਾ ਆਪਦਾ ਪ੍ਰਬੰਧਨ ਅਧੀਕਾਰੀ ਰਾਮ ਚੰਦਰ ਵੀ ਹਾਜ਼ਰ ਸਨ। ਸੇਤੀਆ ਨੇ ਦੱਸਿਆ ਕਿ ਮੌਕ ਡਰਿੱਲ ਦੀ ਸ਼ੁਰੂਆਤ ਏਅਰ ਰੇਡ ਚੇਤਾਵਨੀ ਸਿਗਨਲ ਨਾਲ ਹੋਵੇਗੀ, ਜੋ ਕਿ ਸਾਇਰਨਾਂ ਰਾਹੀਂ (ਉੱਚ-ਹੇਠਾਂ ਆਵਾਜ਼ ਵਾਲਾ 2 ਮਿੰਟ ਲਈ) ਦਿੱਤਾ ਜਾਵੇਗਾ। ਇਸ ਦੌਰਾਨ, ਮੌਕ ਐਕਸਰਸਾਈਜ਼ ਲਈ ਨਿਰਧਾਰਿਤ ਇਲਾਕਿਆਂ (ਵਿਸ਼ਾਲ ਮੈਗਾ ਮਾਰਟ ਦੇ 300 ਮੀਟਰ ਘੇਰੇ ਅੰਦਰ) ਵਿੱਚ ਨਕਲੀ ਬਲੈਕਆਉਟ ਲਾਗੂ ਕੀਤਾ ਜਾਵੇਗਾ। ਜ਼ਿਲ੍ਹਾ ਮੋਗਾ ਵਿੱਚ ਇਹ ਮੌਕ ਡਰਿੱਲ ਵਿਸ਼ਾਲ ਮੈਗਾ ਮਾਰਟ (ਨੇੜੇ ਨਗਰ ਨਿਗਮ ਦਫਤਰ) ਦੇ ਆਸ ਪਾਸ 300 ਮੀਟਰ ਦੇ ਘੇਰੇ ਅੰਦਰ ਕਰਵਾਈ ਜਾਵੇਗੀ।

ਬਲੈਕਆਉਟ ਦੌਰਾਨ, ਨਿਰਧਾਰਿਤ ਇਲਾਕਿਆਂ ਵਿੱਚ ਆਮ ਲੋਕਾਂ ਵੱਲੋਂ ਸਾਰੀ ਗੈਰ-ਜ਼ਰੂਰੀ ਬਿਜਲੀ ਬੰਦ ਕੀਤੀ ਜਾਵੇਗੀ। ਲੋਕਾਂ ਨੂੰ ਆਪਣੇ ਸੀ ਸੀ ਟੀ ਵੀ ਕੈਮਰਿਆਂ ਦੀਆਂ ਲਾਇਟਾਂ , ਬਿਜਲਈ ਸਾਇਨ ਬੋਰਡ ਆਦਿ ਵੀ ਬੰਦ ਰੱਖਣ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਸਮੇਂ ਦੌਰਾਨ ਜ਼ਰੂਰੀ ਸੇਵਾਵਾਂ ਜਿਵੇਂ ਕਿ ਹਸਪਤਾਲ ਸੇਵਾਵਾਂ ਬਲੈਕਆਉਟ ਦੌਰਾਨ ਵੀ ਜਾਰੀ ਰਹਿਣਗੀਆਂ। ਮੌਕ ਡਰਿੱਲ ਦੌਰਾਨ ਅੱਗ ਬੁਝਾਉ ਕਾਰਵਾਈ, ਖੋਜ ਅਤੇ ਬਚਾਵ ਕਾਰਵਾਈ, ਫਰਸਟ-ਏਡ ਅਤੇ ਮੈਡੀਕਲ ਸਹਾਇਤਾ, ਜ਼ਖ਼ਮੀਆਂ ਦੀ ਇਵੈਕੂਏਸ਼ਨ, ਟ੍ਰੈਫਿਕ ਅਤੇ ਭੀੜ ਕੰਟਰੋਲ ਵਰਗੀਆਂ ਕਾਰਵਾਈਆਂ ਦੀ ਨਕਲ ਕੀਤੀ ਜਾਵੇਗੀ। ਜਦੋਂ ਮੌਕ ਐਕਸਰਸਾਈਜ਼ ਸਮਾਪਤ ਹੋ ਜਾਵੇਗੀ, ਤਦ “ਆਲ ਕਲੀਅਰ” ਸਿਗਨਲ ਦਿੱਤਾ ਜਾਵੇਗਾ (ਲਗਾਤਾਰ ਉੱਚੀ ਆਵਾਜ਼ ਵਾਲਾ ਸਾਇਰਨ 2 ਮਿੰਟ ਲਈ), ਜੋ ਕਿ ਮੌਕ ਐਕਸਰਸਾਈਜ਼ ਦੇ ਖ਼ਤਮ ਹੋਣ ਦਾ ਸੰਕੇਤ ਹੋਵੇਗਾ। ਡਿਪਟੀ ਕਮਿਸ਼ਨਰ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਘਬਰਾਉਣ ਦੀ ਲੋੜ ਨਹੀਂ ਹੈ, ਕਿਉਂਕਿ ਇਹ ਸਿਰਫ਼ ਸਿਵਲ ਡਿਫੈਂਸ ਦੀ ਤਿਆਰੀ ਲਈ ਇੱਕ ਰੁਟੀਨ ਡ੍ਰਿਲ ਹੈ। ਉਹਨਾਂ ਕਿਹਾ ਕਿ ਇਸ ਡਰਿੱਲ ਨੂੰ ਸਫਤਾਪੂਰਵਕ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਸਹਿਯੋਗ ਦਿੱਤਾ ਜਾਵੇ। ਕੈਪਸ਼ਨ- ਮੋਗਾ ਵਿਖੇ ਸਿਵਲ ਡਿਫੈਂਸ ਦੀ ਤਿਆਰੀ ਲਈ ਮੌਕ ਡਰਿੱਲ ਬਾਰੇ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਡਿਪਟੀ ਕਮਿਸ਼ਨਰ ਸਾਗਰ ਸੇਤੀਆ।

About admin

Check Also

नवजीवन वेलफेयर सोसाइटी, जालंधर द्वारा PiMS अस्पताल जालंधर के सहयोग से सितंबर माह में चार गांवों में मुफ्त मेडिकल कैंप आयोजित किए

जालंधर (मक्कड़) :- नवजीवन वेलफेयर सोसाइटी, जालंधर द्वारा PiMS अस्पताल जालंधर के सहयोग से सितंबर …

Leave a Reply

Your email address will not be published. Required fields are marked *