ਸਤਿਗੁਰੂ ਰਵਿਦਾਸ ਜੀ ਨਾਲ ਸਬੰਧਿਤ ਦੂਜਾ ਸੈਮੀਨਾਰ ਭਲਕੇ

ਤੀਜਾ ਸੈਮੀਨਾਰ ਪਟਿਆਲਾ ਜ਼ਿਲ੍ਹੇ ਦੇ ਨਾਭਾ ਸ਼ਹਿਰ ਵਿਚ 24 ਮਈ ਨੂੰ : ਪ੍ਰੋ. ਭਾਟੀਆ

ਜਲੰਧਰ (ਅਰੋੜਾ) :- ਪੰਜਾਬ ਵਿਚ ਸਤਿਗੁਰੂ ਰਵਿਦਾਸ ਜੀ ਮਹਾਰਾਜ ਨਾਲ ਸਬੰਧਿਤ ਅਕਾਦਮਿਕ ਤੇ ਅਧਿਆਤਮਿਕ ਸੈਮੀਨਾਰ ਕਰਾਉਣ ਵਾਲੀ ਪੰਜਾਬ ਪੱਧਰੀ ਸੰਸਥਾ ‘ਬਾਣੀ ਵਿਚਾਰ ਚੇਤਨਾ ਮੰਚ ਪੰਜਾਬ’ ਵੱਲੋਂ ਦੂਜਾ ਸੈਮੀਨਾਰ ਜਲੰਧਰ ਦੇ ਨਕੋਦਰ ਰੋਡ ਤੇ ਸਥਿਤ ਡਾ. ਭੀਮ ਰਾਓ ਅੰਬੇਡਕਰ ਹਾਲ ਵਿਚ 5 ਅਪਰੈਲ ਨੂੰ ਸਵੇਰੇ 10 ਵਜੇ ਤੋਂ 2 ਵਜੇ ਤੱਕ ਕਰਵਾਇਆ ਜਾ ਰਿਹਾ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਇਸ ਸੈਮੀਨਾਰ ਦੇ ਕੋਆਰਡੀਨੇਟਰ ਪ੍ਰੋ. ਲਾਲ ਬਹਾਦਰ ਭਾਟੀਆ ਨੇ ਕਿਹਾ ਕਿ ਬਾਣੀ ਵਿਚਾਰ ਚੇਤਨਾ ਮੰਚ ਪੰਜਾਬ ਦੇ ਮੁੱਖ ਸਰਪ੍ਰਸਤ ਮਿਲਕਫੈੱਡ ਪੰਜਾਬ ਦੇ ਸਾਬਕਾ ਜੀ ਐੱਮ ਬਲਵਿੰਦਰ ਸਿੰਘ ਜਾਤੀਵਾਲ ਤੇ ਸੀਨੀਅਰ ਪੱਤਰਕਾਰ ਤੇ ਲੇਖਕ ਗੁਰਨਾਮ ਸਿੰਘ ਅਕੀਦਾ ਦੇ ਮੁੱਖ ਕੋਆਰਡੀਨੇਸ਼ਨ ਵਿਚ ਪੰਜਾਬ ਭਰ ਵਿਚ ਸੈਮੀਨਾਰ ਕਰਾਏ ਜਾ ਰਹੇ ਹਨ, ਜਿਸ ਤਹਿਤ ਪਹਿਲਾ ਸੈਮੀਨਾਰ ਲੁਧਿਆਣਾ ਵਿਖੇ ਹੋਇਆ ਜਦ ਕਿ ਦੂਜਾ ਸੈਮੀਨਾਰ ਜਲੰਧਰ ਵਿਖੇ 5 ਅਪਰੈਲ ਨੂੰ ਹੋ ਰਿਹਾ ਹੈ, ਜਦ ਕਿ ਤੀਜਾ ਸੈਮੀਨਾਰ ਜ਼ਿਲ੍ਹਾ ਪਟਿਆਲਾ ਦੀ ਸਬ ਡਵੀਜ਼ਨ ਨਾਭਾ ਵਿਚ 24 ਮਈ ਨੂੰ ਕਰਵਾਇਆ ਜਾ ਰਿਹਾ ਹੈ, ਇਸੇ ਤਰ੍ਹਾਂ ਇਹ ਸੈਮੀਨਾਰ ਚੰਡੀਗੜ੍ਹ, ਮੋਹਾਲੀ, ਰੋਪੜ, ਸੰਗਰੂਰ, ਰਾਜਪੁਰਾ, ਬਠਿੰਡਾ, ਮੋਗਾ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂਸ਼ਹਿਰ, ਮੁਕਤਸਰ, ਫ਼ਰੀਦਕੋਟ, ਇਸੇ ਤਰ੍ਹਾਂ ਨਵੰਬਰ ਵਿਚ ਦੋ ਦਿਨਾਂ ਕਾਨਫ਼ਰੰਸ ਪ‌ਟਿਆਲਾ ਵਿਖੇ ਹੋਵੇਗੀ, ਇਨ੍ਹਾਂ ਸੈਮੀਨਾਰਾਂ ਵਿਚ ਖੋਜ ਭਰਪੂਰ ਪਰਚੇ ਪੜ੍ਹੇ ਜਾ ਰਹੇ ਹਨ, ਜਿਵੇਂ ਕਿ ਜਲੰਧਰ ਵਿਚ ਸ੍ਰੀ ਗੁਰੂ ਰਵਿਦਾਸ ਜੀ ਦੇ ਵੱਖ ਵੱਖ ਪਹਿਲੂਆਂ ਤੇ ਖੋਜ ਕਰਨ ਵਾਲੇ ਰੂਪ ਲਾਲ ਰੂਪ, ਇਸੇ ਤਰ੍ਹਾਂ ਦੀ ਖੋਜ ਕਰਨ ਵਾਲੇ ਡਾ. ਸ਼ੀਤਲ ਸਿੰਘ, ਪੇਪਰ ਪੜ੍ਹਨਗੇ ਜਦ ‌ਕਿ ਇੱਥੇ ਕੁੰਜੀਵਤ ਭਾਸ਼ਣ ਸ੍ਰੀ ਗੁਰੂ ਰਵਿਦਾਸ ਜੀ ਤੇ ਖੋਜ ਕਰਨ ਵਾਲੇ ਡਾ. ਗੁਰਮੀਤ ਕੱਲਰਮਾਜਰੀ ਦੇਣਗੇ। ਜ਼ਿਕਰਯੋਗ ਹੈ ਕਿ ਇੱਥੇ ਪ੍ਰੋ. ਲਾਲ ਬਹਾਦਰ ਭਾਟੀਆ ਵੀ ਖੋਜ ਭਰਪੂਰ ਪੇਪਰ ਪੜ੍ਹਨਗੇ। ਇਸ ਸੈਮੀਨਾਰ ਦੀ ਪ੍ਰਧਾਨਗੀ ਬਲਵਿੰਦਰ ਸਿੰਘ ਜਾਤੀਵਾਲ ਕਰਨਗੇ ਜਦ ਕਿ ਮੁੱਖ ਮਹਿਮਾਨ ਉੱਘੇ ਗੀਤਕਾਰ ਮਦਨ ਜਲੰਧਰੀ ਹੋਣਗੇ। ਇਸ ਵੇਲੇ ਦੋ ਕਿਤਾਬਾਂ ਸ੍ਰੀ ਗੁਰੂ ਰਵਿਦਾਸ ਜੀ ਤੇ ਅਤੇ ਆਦਿ ਧਰਮ ਦੇ ਮੋਢੀ ਬਾਬੂ ਮੰਗੂ ਰਾਮ ਮੁੱਗੋਵਾਲੀਆ ਤੇ ਰਿਲੀਜ਼ ਕੀਤੀਆਂ ਜਾਣਗੀਆਂ।
ਲਾਲ ਫ਼ੋਟੋ: ਸੈਮੀਨਾਰ ਦਾ ਕਾਰਡ ਵੱਖ ਵੱਖ ਸੰਸਥਾਵਾਂ ਨੂੰ ਦਿੰਦੇ ਹੋਏ ਪ੍ਰੋ. ਲਾਲ ਬਹਾਦਰ ਭਾਟੀਆ।

Check Also

महिला काव्य मंच (अंतर्राष्ट्रीय काव्य संस्था, रजि.) का राज्य स्तरीय वार्षिक उत्सव – पंजाब 2026 सम्पन्न

शहज़ादा नंद कॉलेज के संयुक्त तत्वावधान में भव्य आयोजनमहिला काव्य मंच, अमृतसर को सर्वश्रेष्ठ इकाई …

Leave a Reply

Your email address will not be published. Required fields are marked *