ਉੱਦਮੀਆਂ ਨੂੰ ਵਰਕਸ਼ਾਪ ਦੇ ਉਦੇਸ਼ ਅਤੇ ਲਾਭਾਂ ਬਾਰੇ ਵਿਸਥਾਰ ਨਾਲ ਕਰਵਾਇਆ ਜਾਣੂ
ਮੋਗਾ (ਕਮਲ) :- ਭਾਰਤ ਸਰਕਾਰ ਦੇ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗਾਂ ਐਮ.ਐਸ.ਐਮ.ਈ ਦੇ ਮਜ਼ਬੂਤੀਕਰਨ ਅਤੇ ਵਿਕਾਸ ਨੂੰ ਧਿਆਨ ਵਿੱਚ ਰੱਖਦੇ ਰੇਜ਼ਿੰਗ ਐਂਡ ਐਕਸੀਲਰੇਟਿੰਗ ਐਮ.ਐਸ.ਐਮ.ਈ ਪਰਫਾਰਮੈਂਸ ਸਕੀਮ ਤਹਿਤ ਮੋਗਾ ਦੇ ਉਦਮੀਆਂ ਲਈ ਇੱਕ ਰੋਜ਼ਾ ਵਰਕਸ਼ਾਪ ਕਰਵਾਈ ਗਈ। ਇਹ ਵਰਕਸ਼ਾਪ ਮਗਸੀਪਾ ਵੱਲੋਂ ਜਿਲ੍ਹਾ ਉਦਯੋਗ ਕੇਂਦਰ, ਮੋਗਾ ਦੇ ਸਹਿਯੋਗ ਨਾਲ ਆਈ.ਐਸ.ਐਫ ਕਾਲਜ ਆਫ ਫਾਰਮੈਸੀ ਵਿਖੇ ਆਯੋਜਿਤ ਕੀਤੀ ਗਈ। ਕੋਰਸ ਕੋਆਰਡੀਨੇਟਰ ਸੰਕੇਤ ਜੈਨ ਮਗਸੀਪਾ, ਸਲਾਹਕਾਰ ਡਾ. ਦਿਪਤੀ ਮੰਚਨੰਦਾ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ।
ਇਸ ਮੌਕੇ ਜ਼ਿਲ੍ਹਾ ਉਦਯੋਗ ਕੇਂਦਰ, ਮੋਗਾ ਦੇ ਜਨਰਲ ਮੈਨੇਜਰ ਸੁਖਮਿੰਦਰ ਸਿੰਘ ਰੇਖੀ ਨੇ ਉੱਦਮੀਆਂ ਨੂੰ ਵਰਕਸ਼ਾਪ ਦੇ ਉਦੇਸ਼ ਅਤੇ ਲਾਭਾਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ। ਵਰਕਸ਼ਾਪ ਦੌਰਾਨ ਡਾ. ਸੰਜੀਵ ਚੱਢਾ ਪ੍ਰੋਫੈਸਰ ਅਤੇ ਮੁਖੀ, ਐਮ.ਡੀ.ਸੀ. ਮਗਸੀਪਾ ਨੇ ਰੈਂਪ ਸਕੀਮ ਅਤੇ ਇਸਦੇ ਰਣਨੀਤਕ ਰੋਡਮੈਪ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਐਮ.ਐਸ.ਐਮ.ਈ. ਲਈ ਕੇਂਦਰੀ ਅਤੇ ਰਾਜ ਸਰਕਾਰ ਵੱਲੋਂ ਉਪਲਬਧ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਡਾ. ਸੰਜੀਵ ਗੁਪਤਾ ਸਾਬਕਾ ਮੁੱਖ ਜਨਰਲ ਮੈਨੇਜਰ ਵੱਲੋਂ ਲੀਨ ਮੈਨੇਜਮੈਂਟ ਸਕੀਮ ਬਾਰੇ ਵੀ ਵਿਸਥਰ ਨਾਲ ਚਾਨਣਾ ਪਾਇਆ। ਜੀਤ ਕੁਮਾਰ ਫਾਰਮਰ ਐਡਵਾਇਜਰ ਟਾਊਨ ਪਲੈਨਿੰਗ ਪੁੱਡਾ ਵੱਲੋਂ ਗਰੀਨ ਇੰਡਸਟਰੀ ਬਾਰੇ ਜਾਣਕਾਰੀ ਦਿੱਤੀ ਗਈ। ਲੀਡ ਜਿਲ੍ਹਾ ਮੈਨੇਜਰ, ਮੋਗਾ ਚਿਰਨਜੀਵ ਵੱਲੋਂ ਬੈਂਕ ਨਾਲ ਸਬੰਧਤ ਸਕੀਮਾਂ ਬਾਰੇ ਜਾਣੂ ਕਰਵਾਇਆ।
ਡੀ.ਪੀ.ਐਮ. ਨਬਾਰਡ, ਲੇਖੀ ਵੱਲੋਂ ਖੇਤੀਬਾੜੀ ਬੁਨਿਆਦੀ ਫੰਡ ਅਤੇ ਨਬਾਰਡ ਨਾਲ ਸਬੰਧਤ ਵੱਖ-2 ਸਕੀਮਾਂ ਬਾਰੇ ਜਾਣੂ ਕਰਵਾਇਆ। ਵਰਕਸ਼ਾਪ ਵਿੱਚ ਜ਼ਿਲ੍ਹੇ ਦੇ ਉੱਦਮੀਆਂ ਉਦਯੋਗਿਕ ਐਸੋਸਿਏਸ਼ਨਾਂ ਅਤੇ ਤਕਨੀਕੀ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੇ ਨਾਲ ਨਾਲ ਵੱਖ-ਵੱਖ ਐਸੋਸਿਏਸ਼ਨਾਂ ਦੇ ਪ੍ਰਧਾਨ/ ਮੈਬਰਜ ਵੀ ਸ਼ਾਮਿਲ ਹੋਏ ਜਿੰਨਾਂ ਵਿੱਚ ਉਦਯੋਗਿਕ ਫੋਕਲ ਪੁਆਇੰਟ ਵਿਕਾਸ ਐਸੋਸੀਏਸ਼ਨ ਐੱਸ.ਪੀ.ਵੀ ਦੇ ਪ੍ਰਧਾਨ ਸੁਭਾਸ਼ ਗਰੋਵਰ, ਸੈਕਟਰੀ ਅਜੀਤਪਾਲ ਸਿੰਘ, ਮੈਂਬਰ ਬਲਦੇਵ ਸਿੰਘ ਗੁੰਝਨ, ਰਾਈਸ ਮਿੱਲ ਐਸੋਸੀਏਸ਼ਨ ਮੋਗਾ ਦੇ ਪ੍ਰਧਾਨ ਪ੍ਰੇਮ ਕੁਮਾਰ ਸਿੰਗਲ, ਮੋਗਾ ਬਰਿਕਸ ਐਸੋਸੀਏਸ਼ਨ ਪ੍ਰਧਾਨ ਕ੍ਰਿਸ਼ਨ ਗੋਇਲ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ।
ਵਰਕਸ਼ਾਪ ਦੌਰਾਨ ਉੱਦਮੀਆਂ ਅਤੇ ਉਦਯੋਗਿਕ ਐਸੋਸੀਏਸ਼ਨਾਂ ਵੱਲੋਂ ਭਾਰੀ ਉਤਸ਼ਾਹ ਦਿਖਾਇਆ ਗਿਆ। ਉਦਯੋਗਿਕ ਪ੍ਰਸਾਰ ਅਤੇ ਐਮ.ਐਸ.ਐਮ.ਈ ਦੇ ਸਮਰੱਥਾ ਨਿਰਮਾਣ ਵੱਲ ਇਹ ਇਕ ਮਹੱਤਵਪੂਰਣ ਕਦਮ ਸਾਬਤ ਹੋਇਆ।
JiwanJotSavera